Garlic Benefits: ਲੱਸਣ ਦੇ ਫਾਇਦਿਆਂ ਤੋਂ ਸਾਰੇ ਵਾਕਫ਼ ਹਨ ਪਰ ਘੱਟ ਹੀ ਲੋਕਾਂ ਨੂੰ ਪਤਾ ਹੈ ਕਿ ਇਸ ਦੇ ਰਸ ਦਾ ਇਕ ਸਪਰੇਅ ਮੱਛਰਾਂ ਤੋਂ ਮੁਕਤੀ ਦਿਵਾ ਸਕਦਾ ਹੈ। ਕਾਨਪੁਰ ਦੇ ਬੀਐਨਐਸਡੀ ਸਿੱਖਿਆ ਨਿਕੇਤਨ ਵਿਚ ਰਸਾਇਣ ਵਿਗਿਆਨ ਦੇ ਅਧਿਆਪਕ ਅਵਨੀਸ਼ ਮਲਹੋਤਰਾ ਨੇ ਇਸ ’ਤੇ ਅਧਿਐਨ ਕੀਤਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਲੱਸਣ ਵਿਚ ਏਨਾ ਦਮ ਹੈ ਕਿ ਇਕ ਵਾਰ ਵਰਤੋਂ ਕਰਨ ’ਤੇ 10 ਘੰਟੇ ਤਕ ਮੱਛਰਾਂ ਨੂੰ ਆਪਣੇ ਨੇਡ਼ੇ ਨਹੀਂ ਆਉਣ ਦੇਵੇੇਗਾ। ਲੱਸਣ ਦੀ ਕਲੀ ਅਤੇ ਐਪਲ ਸਾਈਡਰ ਵਿਨੇਗਰ (ਸੇਬ ਦਾ ਸਿਰਕਾ) ਨਾਲ ਇਕ ਅਜਿਹਾ ਮਿਸ਼ਰਣ ਤਿਆਰ ਕੀਤਾ ਜਾ ਸਕਦਾ ਹੈ ਜਿਸ ਦੇ ਛਿਡ਼ਕਾਅ ਕਰਨ ਨਾਲ ਮੱਛਰ ਭੱਜ ਜਾਂਦਾ ਹੈ। ਇਸ ਹਰਬਲ ਉਤਪਾਦ ਨੂੰ ਬਾਜ਼ਾਰ ਵਿਚ ਉਤਾਰਨ ਲਈ ਆਸਾਨੀ ਨਾਲ ਲਾਇਸੈਂਸ ਮਿਲ ਜਾਵੇਗਾ। ਇਸ ਨੂੰ ਇਕ ਦੋ ਮਹੀਨਿਆਂ ਤਕ ਐਮਾਜ਼ੋਨ ’ਤੇ ਉਪਲੱਬਧ ਕਰਾਉਣ ਦੀ ਯੋਜਨਾ ਹੈ।

ਗਰਮੀਆਂ ਵਿਚ ਵੱਧ ਜਾਂਦਾ ਹੈ ਮੱਛਰਾਂ ਦਾ ਦੋਸ਼

ਅਮੂਮਨ ਗਰਮੀਆਂ ਆਉਂਦੇ ਹੀ ਮੱਛਰਾਂ ਦਾ ਕਹਿਰ ਵੱਧ ਜਾਂਦਾ ਹੈ। ਇਸ ਨੂੰ ਧਿਆਨ ਵਿਚ ਰੱਖਦੇ ਹੋਏ ਅਵਨੀਸ਼ ਮੇਹਰੋਤਰਾ ਨੇ ਅਟਲ ਟਿਕਰਿੰਗ ਲੈਬ ਵਿਚ ਇਸ ਪ੍ਰਯੋਗ ਨੂੰ ਅੰਜਾਮ ਦਿੱਤਾ।

ਇੰਝ ਤਿਆਰ ਹੁੰਦਾ ਹੈ ਲੱਸਣ ਦਾ ਸਪਰੇਅ

ਅਵਨੀਸ਼ ਮੁਤਾਬਕ 200 ਮਿਲੀਲੀਟਰ ਮਿਸ਼ਰਣ ਤਿਆਰ ਕਰਨ ਲਈ 250 ਮਿਲੀਲੀਟਰ ਪਾਣੀ ਲਿਆ। ਦੋ ਲੱਸਣ ਦੀਆਂ ਕਲੀਆਂ ਨੂੰ ਪੀਸ ਕੇ ਉਸ ਦੇ ਰਸਾਣਿਕ ਪਦਾਰਥ ਐਲੀਸੀਨ ਕੱਢਿਆ ਗਿਆ। ਫਿਰ ਉਸ ਨੂੰ ਪਾਣੀ ਵਿਚ ਮਿਲਾ ਦਿੱਤਾ ਅਤੇ ਉਸ ਵਿਚ ਇਕ ਸਧਾਰਣ ਚਮਚ ਭਰ ਕੇ ਐਪਲ ਸਾਈਡਰ ਵਿਨੇਗਰ ਵੀ ਮਿਕਸ ਕਰ ਦਿੱਤਾ। ਇਸ ਪਾਣੀ ਨੂੰ 10 ਮਿੰਟ ਲਈ 120 ਡਿਗਰੀ ਸੈਂਟੀਗ੍ਰੇਡ ’ਤੇ ਗਰਮ ਕੀਤਾ ਤਾਂ ਮਿਸ਼ਰਣ ਬਣ ਕੇ ਤਿਆਰ ਹੋ ਗਿਆ। ਸਭ ਤੋਂ ਚੰਗੀ ਗੱਲ ਇਹ ਹੈ ਇਸ ਮਿਸ਼ਰਣ ਨਾਲ ਸਿਹਤ ’ਤੇ ਕਿਸੇ ਵੀ ਤਰ੍ਹਾਂ ਦਾ ਨੁਕਸਾਨ ਨਹੀਂ ਹੁੰਦਾ। ਇਕ ਵਾਰ ਛਿਡ਼ਕਾਅ ਹੋ ਜਾਂਦਾ ਹੈ ਤਾਂ 10 ਘੰਟਿਆਂ ਤਕ ਮੱਛਰ ਆਲੇ ਦੁਆਲੇ ਨਹੀਂ ਆਉਂਦਾ। ਪੌਦਿਆਂ, ਬੈਠਣ ਵਾਲੀਆਂ ਥਾਵਾਂ ਸਣੇ ਜਿਥੇ ਜਿਥੇ ਮੱਛਰਾਂ ਦਾ ਕਹਿਰ ਰਹਿੰਦਾ ਹੈ, ਉਥੇ ਇਸ ਦਾ ਛਿਡ਼ਕਾਅ ਕਰ ਸਕਦੇ ਹਾਂ।

Posted By: Tejinder Thind