ਲਾਈਫਸਟਾਈਲ ਡੈਸਕ, ਨਵੀਂ ਦਿੱਲੀ : ਕੋਰੋਨਾ ਵਾਇਰਸ ਦੇ ਇਸ ਦੌਰ 'ਚ ਇਸ ਤੋਂ ਬਚਾਅ ਲਈ ਮਾਊਥਵਾਸ਼ ਦਾ ਵੀ ਸਹਾਰਾ ਲਿਆ ਜਾ ਸਕਦਾ ਹੈ। ਜੀ ਹਾਂ, ਅਧਿਐਨ ਮੁਤਾਬਿਕ ਜੇਕਰ ਤੁਸੀਂ ਲਗਾਤਾਰ ਗਰਾਰੇ ਕਰੋਗੇ ਤਾਂ ਤੁਹਾਡੇ ਮੂੰਹ ਤੇ ਗਲ਼ੇ 'ਚ ਵਾਇਰਲ ਕਣਾਂ ਦੀ ਮਾਤਰਾ ਘੱਟ ਜਾਵੇਗੀ। ਕੋਰੋਨਾ ਦਾ ਪਸਾਰ ਨੱਕ ਤੇ ਮੂੰਹ ਰਾਹੀਂ ਹੁੰਦਾ ਹੈ। ਗਰਾਰੇ ਕਰਨ ਲਈ ਤੁਸੀਂ ਬਾਜ਼ਾਰ 'ਚ ਮੌਜੂਦ ਕਿਸੇ ਵੀ ਮਾਊਥਵਾਸ਼ ਦਾ ਇਸਤੇਮਾਲ ਕਰ ਸਕਦੇ ਹੋ। ਗਰਾਰੇ ਕਰਨ ਨਾਲ ਲਾਰ 'ਚ ਵਾਇਰਸ ਦੇ ਕਣ ਘਟਦੇ ਹਨ ਤੇ ਇਸ ਨਾਲ ਸਾਰਸ ਸੀਓਵੀ-2 ਦਾ ਪਸਾਰ ਘਟ ਸਕਦਾ ਹੈ।

ਖੋਜੀਆਂ ਨੇ ਅਧਿਐਨ 'ਚ 8 ਮਾਊਥਵਾਸ਼ ਦਾ ਪ੍ਰੀਖਣ ਵੱਖ-ਵੱਖ ਸਮੱਗਰੀਆਂ ਨਾਲ ਕੀਤਾ ਜੋ ਜਰਮਨੀ 'ਚ ਫਾਰਮੇਸੀਆਂ 'ਚ ਉਪਲਬਧ ਹਨ। ਖੋਜੀਆਂ ਅਨੁਸਾਰ ਵਾਇਰਸ ਦੇ ਕਣਾਂ ਦੀ ਮਾਤਰਾ ਨਿਰਧਾਰਤ ਕਰਨ ਲਈ SARS-CoV-2 ਦਾ ਪ੍ਰਭਾਵ ਘਟਾਉਣ ਲਈ ਗਰਾਰੇ ਅਸਰਦਾਰ ਹਨ।

ਮਾਊਥਵਾਸ਼ ਨਾਲ ਗਰਾਰੇ ਕਰਨਾ ਕੋਸ਼ਿਕਾਵਾਂ 'ਚ ਵਾਇਰਸ ਨੂੰ ਪੈਦਾ ਹੋਣ ਤੋਂ ਰੋਕ ਨਹੀਂ ਸਕਦਾ ਪਰ ਥੋੜ੍ਹੀ ਦੇਰ 'ਚ ਵਾਇਰਲ ਲੋਡ ਘਟਾ ਸਕਦਾ ਹੈ। ਇਨਫੈਕਸ਼ਨ ਦੀ ਸਭ ਤੋਂ ਵੱਡੀ ਸੰਭਾਵਨਾ ਮੂੰਹ ਤੇ ਗਲ਼ੇ ਰਾਹੀਂ ਹੁੰਦੀ ਹੈ।

ਹਾਲਾਂਕਿ ਜਰਨਲ ਆਫ ਇਨਫੈਕਸ਼ਨਜ਼ ਡਿਸੀਜ਼ 'ਚ ਪ੍ਰਕਾਸ਼ਿਤ ਅਧਿਐਨ ਮੁਤਾਬਿਕ, ਮਾਊਥਵਾਸ਼ COVID-19 ਇਨਫੈਕਸ਼ਨ ਦਾ ਇਲਾਜ ਕਰਨ ਜਾਂ ਕੋਰੋਨਾ ਵਾਇਰਸ, SARS-CoV-2 ਨੂੰ ਰੋਕਣ ਲਈ ਤੇ ਆਪਣੀ ਹਿਫਾਜ਼ਤ ਲਈ ਕਾਫ਼ੀ ਨਹੀਂ ਹਨ।

ਜਰਮਨੀ ਦੇ ਰੂਹ ਯੂਨੀਵਰਸਿਟੀ ਦੇ ਖੋਜੀਆਂ ਸਮੇਤ ਹੋਰਨਾਂ ਨੇ ਕਿਹਾ ਕਿ ਕੋਵਿਡ-19 ਦੇ ਕੁਝ ਮਰੀਜ਼ਾਂ ਦੇ ਗਲ਼ੇ ਤੇ ਮੂੰਹ 'ਚ ਵਾਇਰਸ ਦੇ ਕਣ ਦੇਖਣ ਨੂੰ ਮਿਲ ਰਹੇ ਹਨ। ਖੋਜੀਆਂ ਮੁਤਾਬਿਕ ਵਾਇਰਸ ਦਾ ਪਸਾਰ ਇਨਫੈਕਟਿਡ ਵਿਅਕਤੀ ਦੀਆਂ ਸਾਹ ਦੀਆਂ ਬੂੰਦਾਂ ਨਾਲ ਸਿੱਧੇ ਸੰਪਰਕ 'ਚ ਹੁੰਦਾ ਹੈ, ਜੋ ਰੋਗੀ ਦੇ ਖੰਗਣ, ਛਿੱਕਣ ਤੇ ਗੱਲ ਕਰਨ ਦੌਰਾਨ ਪੈਦਾ ਹੁੰਦੀਆਂ ਹਨ।

ਖੋਜੀਆਂ ਦਾ ਮੰਨਣਾ ਹੈ ਕਿ ਅਧਿਐਨ ਦੇ ਨਤੀਜੇ ਇਨਫੈਕਸ਼ਨ ਦੇ ਅਜਿਹੇ ਜੋਖ਼ਮ ਨੂੰ ਘਟਾਉਣ 'ਚ ਮਦਦ ਕਰ ਸਕਦੇ ਹਨ। ਸ਼ਾਇਦ ਦੰਦਾਂ ਦੇ ਮਾਹਿਰ ਲਈ ਪ੍ਰੋਟੋਕਾਲ ਵਿਕਸਤ ਕਰਨ 'ਚ ਮਦਦਗਾਰ ਹੋ ਸਕਦੇ ਹਨ। ਇਹ ਅਧਿਐਨ 'ਜਰਨਲ ਆਫ ਇਨਫੈਕਸ਼ਨਜ਼ ਡਿਸੀਜ਼ਿਜ਼' 'ਚ ਪ੍ਰਕਾਸ਼ਿਤ ਹੋਇਆ ਹੈ।

Posted By: Seema Anand