ਬਦਲਦੀ ਜੀਵਨ ਸ਼ੈਲੀ ਤੇ ਭੱਜ-ਦੌੜ ਨੇ ਕਈ ਤਰ੍ਹਾਂ ਦੀਆਂ ਸਰੀਰਕ ਸਮੱਸਿਆਵਾਂ ਪੈਦਾ ਕਰ ਦਿੱਤੀਆਂ ਹਨ। ਢਲਦੀ ਉਮਰ ’ਚ ਗੋਡੇ ’ਚ ਦਰਦ ਇਨ੍ਹਾਂ ’ਚੋਂ ਇਕ ਹੈ। ਆਮ ਤੌਰ ’ਤੇ ਗੋਡੇ ਦਾ ਟਰਾਂਸਪਲਾਂਟੇਸ਼ਨ ਇਸ ਦਾ ਹੱਲ ਮੰਨਿਆ ਜਾਂਦਾ ਹੈ, ਪਰ ਡਾਕਟਰਾਂ ਨੇ ਚਿਤਾਵਨੀ ਦਿੱਤੀ ਹੈ ਕਿ 40 ਸਾਲ ਤੋਂ ਘੱਟ ਉਮਰ ’ਚ ਪੁਰਾਣੇ ਆਸਟੀਓ ਆਰਥਰਾਈਟਿਸ ਰੋਗੀ ਲਈ ਗੋਡੇ ਦੇ ਟਰਾਂਸਪਲਾਂਟੇਸ਼ਨ ਲਈ ਆਪ੍ਰੇਸ਼ਨ ਕਰਵਾਉਣਾ ਨੁਕਸਾਨਦੇਹ ਹੋ ਸਕਦਾ ਹੈ। ਡਾਕਟਰਾਂ ਦੇ ਮੁਤਾਬਕ, ਅਜਿਹੀਆਂ ਕਈ ਪ੍ਰਕਿਰਿਆਵਾਂ ਮੌਜੂਦ ਹਨ ਜਿਨ੍ਹਾਂ ਦਾ ਗੋਡੇ ਦੀ ਸਰਜਰੀ ਤੋਂ ਬਚਣ ਲਈ ਇਸਤੇਮਾਲ ਕੀਤਾ ਜਾ ਸਕਦਾ ਹੈ।

ਨੌਜਵਾਨ ਲੋਕਾਂ ਦੇ ਗੋਡੇ ’ਚ ਨੁਕਸਾਨੇ ਸੀ ਆਕਾਰ ਦੇ ਕਾਰਟੀਲੇਜ ਜਾਂ ਜੋੜ ਸਬੰਧੀ ਕਾਰਟੀਲੇਜ ਤੇ ਇਸ ਦੇ ਅੰਦਰ ਦੀ ਹੱਡੀ ਜਾਂ ਹੱਡੀਆਂ ਦੇ ਬੱਝਣ ਦੀ ਸਮਰੱਥਾ ਕਮਜ਼ੋਰ ਹੋਣ ਨਾਲ ਆਸਟੀਓ ਆਰਥਰਾਈਟਿਸ ਹੋ ਸਕਦਾ ਹੈ। ਇਹ ਪ੍ਰਭਾਵਿਤ ਹਿੱਸੇ ਦੇ ਕਾਰਟੀਲੇਜ ’ਤੇ ਅਸਾਧਾਰਨ ਦਬਾਅ ਪੈਦਾ ਕਰ ਕੇ ਗੋਡੇ ਦੀ ਅਲਾਈਨਮੈਂਟ ਨੂੰ ਰੋਕਦਾ ਹੈ ਜਿਸ ਕਾਰਨ ਦਰਦ ਤੇ ਮੁਸ਼ਕਲ ਮਹਿਸੂਸ ਹੁੰਦੀ ਹੈ।

ਐੱਨਐੱਚਐੱਸ ਹਸਪਤਾਲ ਜਲੰਧਰ ਦੇ ਡਾਇਰੈਕਟਰ ਤੇ ਸੀਨੀਅਰ ਜੁਆਇੰਟ ਟਰਾਂਸਪਲਾਂਟੇਸ਼ਨ ਸਰਜਨ ਡਾ. ਸ਼ੁਭਾਂਗ ਅਗਰਵਾਲ ਨੇ ਗੋਡੇ ਦੀ ਸਰਜਰੀ ਤੋਂ ਬਚਾਉਣ ਲਈ ਕਾਰਟੀਲੇਜ ਰੋਜੇਨਰੇਸ਼ਨ ਸਰਜਰੀ ਵਰਗੀ ਪ੍ਰਕਿਰਿਆ ਦਾ ਜ਼ਿਕਰ ਕੀਤਾ। ਉਨ੍ਹਾਂ ਕਿਹਾ ਕਿ ਜੇਕਰ ਸਮੇਂ ’ਤੇ ਇਲਾਜ ਕੀਤਾ ਗਿਆ ਤਾਂ ਇਹ ਕੁਦਰਤੀ ਕਾਰਟੀਲੇਜ ਵਿਕਾਸ ਵਰਗੇ ਨਤੀਜੇ ਦੇ ਸਕਦੇ ਹਨ ਤੇ ਗੋਡੇ ਦੀ ਸਰਜਰੀ ਤੋਂ ਬਚਿਆ ਜਾ ਸਕਦਾ ਹੈ।

ਇੰਡੀਅਨ ਸਪਾਈਨਲ ਇੰਜਰੀ ਸੈਂਟਰ ਦੇ ਸੀਨੀਅਰ ਆਰਥੋਪੈਂਡਿਕ ਡਾ. ਵਿਵੇਕ ਮਹਾਜਨ ਨੇ ਕਿਹਾ, ‘ਸਾਧਾਰਨ ਤੌਰ ’ਤੇ ਮੈਨੀਸਕਲ ਟੀਅਰ ਜਾਂ ਹੱਡੀ ਜੋੜ ’ਚ ਸੱਟ ਜਾਂ ਕਾਰਟੀਲੇਜ ਨੁਕਸਾਨ ਕਾਰਨ ਘੱਟ ਉਮਰ ਦੇ ਰੋਗੀਆਂ ਦੇ ਗੋਡੇ ’ਚ ਦਰਦ ਹੁੰਦਾ ਹੈ। ਇਸ ਨੂੰ ਨਜ਼ਰਅੰਦਾਜ਼ ਕਰਨ ’ਤੇ ਭਵਿੱਖ ’ਚ ਆਸਟੀਓ ਆਰਥਰਾਈਟਿਸ ਹੋ ਸਕਦਾ ਹੈ। ਇਸ ਦਾ ਸਮੇਂ ’ਤੇ ਹੱਲ ਕੀਤਾ ਜਾਣਾ ਚਾਹੀਦਾ ਹੈ। ਇਸ ਨੂੰ ਸਾਧਾਰਨ ਆਰਥੋਸਕੋਪੀ ਜਾਂ ਕੋਹੋਲ ਸਰਜਰੀ ਨਾਲ ਠੀਕ ਕੀਤਾ ਜਾ ਸਕਦਾ ਹੈ। ਇਸ ਪ੍ਰਕਿਰਿਆ ਨਾਲ ਗੋਡੇ ਦੇ ਜੋੜ ਦਾ ਜੀਵਨ ਲੰਬਾ ਹੋ ਜਾਵੇਗਾ।’

ਏਐੱਨਆਈ

Posted By: Jatinder Singh