ਲਾਈਫਸਟਾਈਲ ਡੈਸਕ, ਨਵੀਂ ਦਿੱਲੀ : ਦਿਨਭਰ ਦੀ ਥਕਾਨ ਅਤੇ ਕੰਮਕਾਰ ਤੋਂ ਬਾਅਦ ਰਾਤ ਨੂੰ ਸਕੂਨ ਦੀ ਨੀਂਦ ਸੋਣਾ ਬਹੁਤ ਜ਼ਰੂਰੀ ਹੈ। ਅੱਜਕੱਲ੍ਹ ਲੋਕਾਂ ’ਤੇ ਤਣਾਅ ਅਤੇ ਪਰੇਸ਼ਾਨੀਆਂ ਦਾ ਬੋਝ ਵੱਧ ਰਿਹਾ ਹੈ, ਜਿਸ ਨਾਲ ਲੋਕਾਂ ਨੂੰ ਰਾਤ ਸਮੇਂ ਵੀ ਸਕੂਨ ਦੀ ਨੀਂਦ ਨਹੀਂ ਆਉਂਦੀ। ਕੁਝ ਲੋਕ ਰਾਤ ਤਕ ਮੋਬਾਈਲ ’ਤੇ ਲੱਗੇ ਰਹਿੰਦੇ ਹਨ, ਇਸ ਲਈ ਵੀ ਉਨ੍ਹਾਂ ਨੂੰ ਰਾਤ ਨੂੰ ਨੀਂਦ ਨਹੀਂ ਆਉਂਦੀ। ਰਾਤ ਨੂੰ ਸਕੂਨ ਦੀ ਨੀਂਦ ਆਉਣਾ ਸਾਡੀ ਸਰੀਰਕ ਤੇ ਮਾਨਸਿਕ ਸਿਹਤ ਲਈ ਕਾਫੀ ਜ਼ਰੂਰੀ ਹੈ। ਨੀਂਦ ਦਾ ਸਬੰਧ ਬਿਹਤਰ ਇਕਾਗਰਤਾ ਅਤੇ ਪ੍ਰੋਡਕਟਿਵਿਟੀ ਨਾਲ ਜੁੜਿਆ ਹੋਇਆ ਹੈ।

ਨੀਂਦ ਦੀ ਕਮੀ ਨਾਲ ਤਣਾਅ ਵੱਧਦਾ ਹੈ, ਨਾਲ ਹੀ ਸਰੀਰਕ ਤੇ ਮਾਨਸਿਕ ਬਿਮਾਰੀਆਂ ਜਿਵੇਂ ਦਿਲ ਦੀ ਬਿਮਾਰੀ, ਕਿਡਨੀ ਦੀ ਬਿਮਾਰੀ, ਮੋਟਾਪਾ, ਡਾਇਬਟੀਜ਼ ਅਤੇ ਡਿਪ੍ਰੈਸ਼ਨ ਵੱਧ ਸਕਦਾ ਹੈ। ਰਾਤ ਦੀ ਘੱਟ ਨੀਂਦ ਤੁਹਾਡੇ ਰੋਜ਼ਾਨਾ ਆਮ ਕੰਮਕਾਰ ਨੂੰ ਪ੍ਰਭਾਵਿਤ ਕਰਦੀ ਹੈ, ਇਸ ਲਈ ਰਾਤ ਨੂੰ ਸਕੂਨ ਦੀ ਨੀਂਦ ਸੋਣਾ ਕਾਫੀ ਜ਼ਰੂਰੀ ਹੈ। ਜੇਕਰ ਤੁਹਾਨੂੰ ਰਾਤ ਨੂੰ ਨੀਂਦ ਨਹੀਂ ਆਉਂਦੀ ਤਾਂ ਸਭ ਤੋਂ ਪਹਿਲਾਂ ਤੁਸੀਂ ਆਪਣੀ ਡਾਈਟ ’ਚੋਂ ਕੁਝ ਚੀਜ਼ਾਂ ਨੂੰ ਸਕਿੱਪ ਕਰੋ। ਨੀਂਦ ਨਾ ਆਉਣ ਲਈ ਕਾਫੀ ਹੱਦ ਤਕ ਤੁਹਾਡੀ ਡਾਈਟ ਹੀ ਜ਼ਿੰਮੇਵਾਰ ਹੈ। ਜੇਕਰ ਤੁਸੀਂ ਸਕੂਨ ਦੀ ਨੀਂਦ ਸੋਣਾ ਚਾਹੁੰਦੇ ਹੋ ਤਾਂ ਡਾਈਟ ’ਚੋਂ ਇਨ੍ਹਾਂ ਪੰਜ ਫੂਡਸ ਨੂੰ ਤੁਰੰਤ ਕੱਢੋ।

ਹੈਵੀ ਫੂਡਸ ਖਾਣ ਤੋਂ ਪ੍ਰਹੇਜ਼ ਕਰੋ

ਰਾਤ ਸਮੇਂ ਹੈਵੀ ਫੂਡਸ ਤੁਹਾਡੀ ਨੀਂਦ ਉਡਾ ਸਕਦਾ ਹੈ। ਹੈਵੀ ਫੂਡਸ ਨੂੰ ਪਚਾਉਣ ’ਚ ਸਮਾਂ ਲੱਗਦਾ ਹੈ, ਜਿਸ ਨਾਲ ਤੁਹਾਨੂੰ ਗੈਸ ਅਤੇ ਬਦਹਜ਼ਮੀ ਦੀ ਪਰੇਸ਼ਾਨੀ ਹੋ ਸਕਦੀ ਹੈ। ਚੀਜ਼-ਬਰਗਰ, ਫ੍ਰਾਈਜ਼, ਫੈਟ ਰਿਚ, ਪਨੀਰ ਅਤੇ ਫ੍ਰਾਈਡ ਫੂਡ ਦਾ ਸੇਵਨ ਰਾਤ ਸਮੇਂ ਕਰਨ ਤੋਂ ਪ੍ਰਹੇਜ਼ ਕਰੋ।

ਵਾਟਰ ਰਿਚ ਫੂਡ ਵੀ ਤੁਹਾਡੀ ਨੀਂਦ ਖ਼ਰਾਬ ਕਰਦੇ ਹਨ

ਰਾਤ ਸਮੇਂ ਵਾਟਰ ਰਿਚ ਫੂਡ ਦਾ ਸੇਵਨ ਤੁਹਾਡੀ ਨੀਂਦ ਖ਼ਰਾਬ ਕਰ ਸਕਦਾ ਹੈ। ਤੁਹਾਨੂੰ ਵਾਰ-ਵਾਰ ਬਾਥਰੂਮ ਜਾਣ ਲਈ ਨੀਂਦ ਤੋਂ ਜਾਗਣਾ ਪੈਂਦਾ ਹੈ। ਅਜਵਾਇਣ, ਤਰਬੂਜ਼ ਅਤੇ ਖੀਰੇ ਦਾ ਰਾਤ ਨੂੰ ਵੱਧ ਸੇਵਨ ਨਾ ਕਰੋ।

ਕੈਫੀਨ ਤੋਂ ਕਰੋ ਪ੍ਰਹੇਜ਼

ਚਾਹ ਅਤੇ ਸੋਢਾ ਆਮ ਤੌਰ ’ਤੇ ਕੈਫੀਨ ਯੁਕਤ ਹੁੰਦੇ ਹਨ, ਇਨ੍ਹਾਂ ਦਾ ਰਾਤ ਨੂੰ ਸੇਵਨ ਨਾ ਕਰੋ। ਕੁਝ ਆਈਸਕ੍ਰੀਮ ਅਤੇ ਡਿਸਰਟ ’ਚ ਏਸਪ੍ਰੇਸੋ, ਕੌਫੀ ਜਾਂ ਚਾਕਲੇਟ ਹੁੰਦਾ ਹੈ ਜੋ ਚੰਗੀ ਨੀਂਦ ’ਚ ਸਮੱਸਿਆ ਬਣ ਸਕਦੇ ਹਨ।

ਜ਼ਿਆਦਾ ਮਿੱਠਾ ਵੀ ਤੁਹਾਡੀ ਨੀਂਦ ਉਡਾ ਸਕਦਾ ਹੈ

ਜੇਕਰ ਤੁਸੀਂ ਰਾਤ ਨੂੰ ਚੰਗੀ ਨੀਂਦ ਸੋਣਾ ਚਾਹੁੰਦੇ ਹੋ ਤਾਂ ਜ਼ਿਆਦਾ ਮਿੱਠਾ ਖਾਣ ਤੋਂ ਪ੍ਰਹੇਜ਼ ਕਰੋ। ਮਿੱਠਾ ਤੁਹਾਡੀ ਨੀਂਦ ਖ਼ਰਾਬ ਕਰ ਸਕਦਾ ਹੈ। ਰਾਤ ਸਮੇਂ ਤੁਹਾਡੀ ਸ਼ੂਗਰ ਵੱਧ ਸਕਦੀ ਹੈ। ਰਾਤ ਸਮੇਂ ਮਿੱਠਾ, ਅਨਾਜ, ਡਿਸਰਟ ਅਤੇ ਕੈਂਡੀ ਦਾ ਸੇਵਨ ਨਾ ਕਰੋ।

ਐਸੀਡਿਕ ਫੂਡਸ ਤੋਂ ਕਰੋ ਪ੍ਰਹੇਜ਼

ਖੱਟੇ ਫਲ਼ਾਂ ਦਾ ਰਸ, ਕੱਚਾ ਪਿਆਜ਼, ਸਫੈਦ ਸ਼ਰਾਬ ਅਤੇ ਟਮਾਟਰ ਸੌਸ ਜਿਹੀਆਂ ਚੀਜ਼ਾਂ ਦਾ ਰਾਤ ਸਮੇਂ ਸੇਵਨ ਤੁਹਾਡੀ ਨੀਂਦ ਉਡਾ ਸਕਦਾ ਹੈ।

Posted By: Ramanjit Kaur