ਜੇਐੱਨਐੱਨ, ਨਵੀਂ ਦਿੱਲੀ : Fruits For Healthy Lungs ਬਦਲਦੇ ਮੌਸਮ 'ਚ ਸਿਹਤ ਦਾ ਵਿਸ਼ੇਸ਼ ਧਿਆਨ ਰੱਖਣਾ ਪੈਂਦਾ ਹੈ। ਇਸ ਮੌਸਮ 'ਚ ਥੋੜੀ ਜਿਹੀ ਲਾਪ੍ਰਵਾਹੀ ਵੀ ਨੁਸਕਾਨਦਾਇਕ ਹੋ ਸਕਦੀ ਹੈ। ਇਸ ਲਾਪ੍ਰਵਾਹੀ ਨਾਲ ਕਈ ਪ੍ਰਕਾਰ ਦੀਆਂ ਬਿਮਾਰੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਜਿਸ 'ਚ ਫੇਫੜਿਆਂ ਨਾਲ ਸਬੰਧਿਤ ਬਿਮਾਰੀਆਂ ਦੀ ਗਿਣਤੀ ਜ਼ਿਆਦਾ ਹੋ ਜਾਂਦੀ ਹੈ। ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਕਿ ਬਦਲਦੇ ਮੌਸਮ 'ਚ ਆਪਣੇ ਫੇਫੜਿਆਂ ਨੂੰ ਕਿਸ ਤਰ੍ਹਾਂ ਸੁਰੱਖਿਅਤ ਰੱਖਣਾ ਚਾਹੀਦਾ ਹੈ।

ਗਾਜਰ

ਗਾਜਰ 'ਚ ਐਂਟੀਇੰਫਲੈਮੈਟ੍ਰੀ ਏਲਿਮੈਂਟਸ ਤੇ ਵਿਟਾਮਿਨ-ਏ ਤੇ ਵਿਟਾਮਿਨ-ਸੀ ਦੀ ਮਾਤਰਾ ਪਾਈ ਜਾਂਦੀ ਹੈ, ਜੋ ਅੱਖਾਂ ਦੇ ਨਾਲ-ਨਾਲ ਫੇਫੜਿਆਂ ਨੂੰ ਵੀ ਸਹੀ ਰੱਖਦੇ ਹਨ। ਇਸ ਦੇ ਸੇਵਨ ਨਾਲ ਨਾ ਸਿਰਫ਼ ਅੱਖਾਂ ਦੀ ਰੋਸ਼ਨੀ ਵਧਦੀ ਹੈ ਬਲਕਿ ਫੇਫੜਿਆਂ ਨਾਲ ਸਬੰਧਿਤ ਸਮੱਸਿਆ ਵੀ ਦੂਰ ਹੁੰਦੀ ਹੈ। ਇਸ ਲਈ ਤੁਹਾਨੂੰ ਗਾਜਰ ਨੂੰ ਸਲਾਦ ਦੇ ਰੂਪ 'ਚ ਸੇਵਨ ਕਰਨਾ ਚਾਹੀਦਾ ਹੈ।

ਅਨਾਰ

ਅਨਾਰ ਦੇ ਸੇਵਨ ਨਾਲ ਸਰੀਰ 'ਚ ਖ਼ੂਨ ਦੀ ਘਾਟ ਦੂਰ ਹੁੰਦੀ ਹੈ। ਇਸ ਦੇ ਨਾਲ ਹੀ ਅਨਾਰ ਦੇ ਸੇਵਨ ਨਾਲ ਫੇਫੜਿਆਂ ਨੂੰ ਵੀ ਫਿਲਟ੍ਰੇਸ਼ਨ ਹੋ ਜਾਂਦਾ ਹੈ। ਜਿਸ ਨਾਲ ਲੰਗਜ਼ ਸਚਾਰੂ ਰੂਪ ਨਾਲ ਕੰਮ ਕਰਨ ਲੱਗਦਾ ਹੈ। ਜਿਸ ਕਿਸੇ ਦੇ ਫੇਫੜਿਆਂ ਨਾਲ ਸਬੰਧਿਤ ਕੋਈ ਵੀ ਪਰੇਸ਼ਾਨੀ ਹੋਵੇ, ਉਨ੍ਹਾਂ ਨੂੰ ਜ਼ਿਆਦਾ ਤੋਂ ਜ਼ਿਆਦਾ ਅਨਾਰ ਦਾ ਸੇਵਨ ਕਰਨਾ ਚਾਹੀਦਾ ਹੈ।

ਸੇਬ

ਇਸ 'ਚ ਵਿਟਾਮਿਨ-ਸੀ ਤੇ ਵਿਟਾਮਿਨ-ਈ ਦੋਵੇਂ ਹੀ ਪਾਏ ਜਾਂਦੇ ਹਨ ਜੋ ਲੰਗਜ਼ ਲਈ ਬਹੁਤ ਹੀ ਫ਼ਾਇਦੇਮੰਦ ਹੁੰਦਾ ਹੈ। ਇਸ ਦੇ ਨਾਲ ਹੀ ਸੇਬ 'ਚ ਪਾਏ ਜਾਣ ਵਾਲੇ ਵਿਟਾਮਿਨ-ਸੀ ਤੇ ਈ ਕੈਂਸਰ ਵਰਗੀਆਂ ਘਾਤਕ ਬਿਮਾਰੀਆਂ ਤੋਂ ਬਚਾਉਣ ਲਈ ਮਦਦਗਾਰ ਹੈ। ਜੇ ਤੁਸੀਂ ਟ੍ਰੈਵਲਿੰਗ ਨਾਲ ਰੇਲੇਟੇਡ ਵਰਕ ਕਰਦੇ ਹੋ ਤਾਂ ਤੁਹਾਨੂੰ ਫੇਫੜਿਆਂ ਨਾਲ ਸਬੰਥਿਤ ਬਿਮਾਰੀ ਹੋਣ ਦਾ ਖ਼ਤਰਾ ਜ਼ਿਆਦਾ ਰਹਿੰਦਾ ਹੈ। ਹਮੇਸ਼ਾ ਆਪਣੇ ਕੋਲ ਸੇਬ ਨੂੰ ਰੱਖੋ ਤੇ ਇਸ ਦਾ ਸੇਵਨ ਜ਼ਰੂਰ ਕਰੋ।

ਬ੍ਰੋਕਲੀ

ਵੈਸੇ ਤਾਂ ਬ੍ਰੋਕਲੀ ਦੀ ਗਿਣਤੀ ਹਰੀਆਂ ਸਬਜ਼ੀਆਂ 'ਚ ਹੁੰਦੀ ਹੈ, ਪਰ ਬ੍ਰੋਕਲੀ ਦਾ ਸੇਵਨ ਸਲਾਦ, ਸਬਜ਼ੀ ਬਣਾ ਕੇ ਜਾਂ ਫਿਰ ਸਨੈਕਸ 'ਚ ਕਰ ਸਕਦੇ ਹੋ। ਇਸ 'ਚ ਵਿਟਾਮਿਨ-ਏ ਤੇ ਸੀ ਦੇ ਨਾਲ-ਨਾਲ ਕਾਰਬੋਹਾਈਡ੍ਰੇਟ, ਆਇਰਨ ਤੇ ਪ੍ਰੋਟੀਨ ਪਾਏ ਜਾਂਦੇ ਹਨ ਜੋ ਫੇਫੜਿਆਂ ਲਈ ਕਿਸੇ ਦਵਾਈ ਤੋਂ ਘੱਟ ਨਹੀਂ।

Posted By: Sarabjeet Kaur