ਫਾਈਜ਼ਰ, ਮਾਡਰਨਾ ਤੇ ਗੈਮੇਲੀਆ ਤੋਂ ਬਾਅਦ ਸੋਮਵਾਰ ਨੂੰ ਆਕਸਫੋਰਡ ਯੂਨੀਵਰਸਿਟੀ-ਐਸਟ੍ਰਾਜੈਨੇਕਾ ਨੇ ਵੀ ਆਪਣੀ ਵੈਕਸੀਨ ਦੀ ਪ੍ਰੀਖਣ ਰਿਪੋਰਟ ਜਨਤਕ ਕਰ ਦਿੱਤੀ ਹੈ। ਵਿਕਾਸ ਕਰਤਾਵਾਂ ਮੁਤਾਬਕ ਇਹ ਵੈਕਸੀਨ ਸਮੁੱਚੇ ਰੂਪ 'ਚ ਕੋਰੋਨਾ ਵਾਇਰਸ ਖ਼ਿਲਾਫ਼ ਸਾਬਿਤ ਹੋਈ ਹੈ। ਬੇਸ਼ੱਕ ਫਾਈਜ਼ਰ, ਮਾਡਰਨਾ ਤੇ ਗੈਮੇਲੀਆ ਦੀਆਂ ਵੈਕਸੀਨ ਪ੍ਰੀਖਣ ਦੌਰਾਨ 90-95 ਫ਼ੀਸਦੀ ਕਾਰਗਰ ਰਹੀਆਂ ਹਨ ਪਰ ਮੰਨਿਆ ਜਾ ਰਿਹਾ ਹੈ ਕਿ ਭਾਰਤ ਲਈ ਆਕਸਫੋਰਡ-ਐਸਟ੍ਰਾਜੈਨੇਕਾ ਦੀ ਵੈਕਸੀਨ ਵਧੇਰੇ ਮੁਫ਼ੀਦ ਹੋਵੇਗੀ। ਆਓ ਜਾਣਦੇ ਹਾਂ ਕਿ ਕਿਨ੍ਹਾਂ ਕਾਰਨਾਂ ਨਾਲ ਇਹ ਵੈਕਸੀਨ ਆਪਣੇ ਦੇਸ਼ ਲਈ ਜ਼ਿਆਦਾ ਮੁਫ਼ੀਦ ਹੋਵੇਗੀ...


ਦੇਸ਼ 'ਚ ਹੀ ਹੋਵੇਗਾ ਨਿਰਮਾਣ

ਫਾਈਜ਼ਰ ਤੇ ਮਾਡਰਨਾ ਜਿੱਥੇ ਅਮਰੀਕੀ ਕੰਪਨੀਆਂ ਹਨ, ਉੱਥੇ ਹ ਗੈਮੇਲੀਆ ਦਾ ਸਬੰਧ ਰੂਸ ਨਾਲ ਹੈ। ਇਨ੍ਹਾਂ ਦੇ ਉਲਟ ਆਕਸਫੋਰਡ-ਐਸਟ੍ਰਾਜੈਨੇਕਾ ਨੇ ਜਿਸ ਵੈਕਸੀਨ ਦਾ ਵਿਕਾਸ ਕੀਤਾ ਹੈ, ਉਸ ਦਾ ਨਿਰਮਾਣ ਭਾਰਤ ਦੇ ਸੀਰਮ ਇੰਸਟੀਚਿਊਟ 'ਚ ਹੋਵੇਗਾ। ਯਾਨੀ ਇਹ ਵੈਕਸੀਨ ਭਾਰਤੀਆਂ ਲਈ ਸਹਿਤ ਹੀ ਪਹੁੰਚ 'ਚ ਹੋਵੇਗੀ। ਮੰਨਿਆ ਜਾ ਰਿਹਾ ਹੈ ਕਿ ਇਸ ਦੀਆਂ 10 ਕਰੋੜ ਖ਼ੁਰਾਕਾਂ ਦੀ ਪਹਿਲੀ ਖੇਪ ਕਰੀਬ ਇਕ ਮਹੀਨੇ ਬਾਅਦ ਹੀ ਯਾਨੀ ਜਨਵਰੀ 2021 ਤਕ ਆ ਸਕਦੀ ਹੈ, ਜਿਸਦਾ ਇਸਤੇਮਾਲ ਸਿਹਤ ਮੁਲਾਜ਼ਮਾਂ ਤੇ ਬਜ਼ੁਰਗਾਂ ਲਈ ਕੀਤਾ ਜਾਵੇਗਾ।


ਸਟੋਰੇਜ ਤੇ ਟ੍ਰਾਂਸਪੋਰਟ ਸਹੂਲਤ

ਫਾਈਜ਼ਰ ਤੇ ਮਾਡਰਨਾ ਦੀ ਵੈਕਸੀਨ ਮੈਸੰਜਰ ਆਰਐੱਨਏ ਯਾਨੀ ਐੱਮਆਰਐੱਨਏ ਤਕਨੀਕ 'ਤੇ ਅਧਾਰਿਤ ਹਨ। ਇਸ ਕਾਰਨ ਇਨ੍ਹਾਂ ਨੂੰ ਲੜੀਵਾਰ 70 ਤੇ -20 ਡਿਗਰੀ ਸੈਲਸੀੱਤ ਤਾਪਮਾਨ 'ਤੇ ਰੱਖਣਾ ਪਵੇਗਾ। ਇਸ ਹਾਲਤ 'ਚ ਇਨ੍ਹਾਂ ਦੀ ਸਟੋਰੇਜ ਤੇ ਟ੍ਰਾਂਸਪੋਰਟ ਵਧੇਰੇ ਚੁਣੌਤੀ ਭਰੀ ਹੋਵੇਗੀ। ਇਨ੍ਹਾਂ ਦੇ ਉਲਟ ਆਕਸਫੋਰਡ-ਐਸਟ੍ਰਾਜੈਨੇਕਾ ਦੀ ਵੈਕਸੀਨ ਵੈਕਟਰ ਅਧਾਰਿਤ ਹੈ, ਜਿਸ ਨੂੰ 2-8 ਡਿਗਰੀ ਸੈਲਸੀਅਤ 'ਤੇ ਰੱਖਿਆ ਜਾ ਸਕਦਾ ਹੈ। ਇਸ ਤਰ੍ਹਾਂ ਇਸਵੈਕਸੀਨ ਦੀ ਵੰਡ 'ਚ ਵੀ ਦਿੱਕਤ ਨਹੀਂ ਆਵੇਗੀ।


ਕੀਮਤ ਵੀ ਹੱਵੇਗੀ ਘੱਟ

ਅਧਿਕਾਰਤ ਸੂਤਰ ਦੱਸਦੇ ਹਨ ਕਿ ਆਕਸਫੋਰਡ-ਐਸਟ੍ਰਾਜੈਨੇਕਾ ਦੀ ਵੈਕਸੀਨ ਦੀਆਂ ਦੋ ਖ਼ੁਰਾਕਾਂ ਦੀ ਕੀਮਤ 1000 ਰੁਪਏ ਤਕ ਹੋ ਸਕਦੀ ਹੈ। ਹਾਲਾਂਕਿ ਸਰਕਾਰ ਜਦੋਂ ਵੱਡੇ ਪੱਧਰ 'ਤੇ ਇਸਦੀ ਖ਼ਰੀਦ ਕਰੇਗੀ ਤਾਂ ਕੀਮਤ ਸਿਰਫ਼ 500-600 ਰੁਪਏ ਰਹਿ ਜਾਵੇਗੀ। ਓਧਰ ਫਾਈਜ਼ਰ ਤੇ ਮਾਡਰਨਾ ਦੀ ਵੈਕਸੀਨ ਦੀ ਕੀਮਤ 304 ਹਜ਼ਾਰ ਹੋ ਸਕਦੀ ਹੈ।


ਫਰਵਰੀ ਤਕ ਆ ਸਕਦੀਆਂ ਹਨ ਦੋ ਵੈਕਸੀਨ

ਆਕਸਫੋਰਡ-ਐਸਟ੍ਰਾਜੈਨੇਕਾ ਦੀ ਵੈਕਸੀਨ ਸੀਮਤ ਮਾਤਰਾ 'ਚ ਜਨਵਰੀ ਤਕ ਇਸਤੇਮਾਲ 'ਚ ਲਿਆਂਦੀ ਜਾ ਸਕਦੀ ਹੈ। ਸਭ ਤੋਂ ਪਹਿਲਾਂ ਇਹ ਵੈਕਸੀਨ 70 ਲੱਖ ਸਿਹਤ ਮੁਲਾਜ਼ਮਾਂ ਤੇ ਦੋ ਕਰੋੜ ਫਰੰਡ ਲਾਈਨ ਵਰਕਰਸ ਨੂੰ ਦਿੱਤੀ ਜਾਵੇਗੀ। ਭਾਰਤ ਬਾਇਓਟੈਕ ਦੀ ਕੋਵੈਕਸੀਨ ਦੇ ਪਹਿਲੇ ਤੇ ਦੂਜੇ ਗੇੜ ਦੇ ਪ੍ਰੀਖਣ ਅੰਕੜੇ ਜੇਕਰ ਆ ਜਾਂਦੇ ਹਨ ਤਾਂ ਐਮਰਜੈਂਸੀ ਆਧਾਰ 'ਤੇ ਉਸ ਨੂੰ ਵੀ ਇਸਤੇਮਾਲ ਦੀ ਹਰੀ ਝੰਡੀ ਦਿੱਤੀ ਜਾ ਸਕਦੀ ਹੈ। ਇਸ ਦਾ ਮਤਲਬ ਹੈ ਕਿ ਦੇਸ਼ 'ਚ ਫਰਵਰੀ ਤਕ ਦੋ ਵੈਕਸੀਨ ਮੁਹਈਆ ਹੋ ਸਕਦੀਆਂ ਹਨ।


ਕਿੰਨੀ ਸੁਰੱਖਿਅਤ

ਬਰਤਾਨੀਆ, ਬ੍ਰਾਜ਼ੀਲ ਤੇ ਦੱਖਣੀ ਅਫਰੀਕਾ 'ਚ ਅਪ੍ਰੈਲ ਤੋਂ ਚੱਲ ਰਹੇ ਪ੍ਰੀਖਣਾਂ 'ਚ ਸ਼ਾਮਲ 24 ਹਜ਼ਾਰ ਸਵੈਸੇਵਕਾ ਨਾਲ ਜੁੜੇ ਅੰਕੜਿਆਂ ਦਾ ਵਿਸ਼ਲੇਸ਼ਣ ਕੀਤਾ ਗਿਆ ਹੈ। ਵਿਗਿਆਨੀਆਂ ਦਾ ਦਾਅਵਾ ਹੈ ਕਿ ਪ੍ਰੀਖਣ ਦੌਰਾਨ ਵੈਕੀਸਨ ਦਾ ਕੋਈ ਗੰਭੀਰ ਉਲਟ ਅਸਰ ਸਾਹਮਣੇ ਨਹੀਂ ਆਇਆ। ਹਾਲਾਂਕਿ ਗਲੇ 'ਚ ਖ਼ਰਾਸ਼ ਤੇ ਥਕਾਨ ਵਰਗੇ ਮਾਮੂਲੀ ਅਸਰ ਦੇ ਅੰਕੜਿਆਂ ਨੂੰ ਵੀ ਅਜੇ ਜਤਕ ਨਹੀਂ ਕੀਤਾ ਗਿਆ।


ਇਸ ਤਰ੍ਹਾਂ ਹੋਇਆ ਪ੍ਰੀਖਣ

ਬਰਤਾਨੀਆ ਤੇ ਬ੍ਰਾਜ਼ੀਲ 'ਚ ਹੋਏ ਤੀਜੇ ਗੇੜ ਦੇ ਪ੍ਰੀਖਣ 'ਚ ਦੇਖਿਆ ਗਿਆ ਕਿ ਆਕਸਫੋਰਡ-ਐਸਟ੍ਰਾਜੈਨੇਕਾ ਦੀ ਵੈਕਸੀਨ ਕੋਰੋਨਾ ਤੋਂ 70.4 ਫ਼ੀਸਦੀ ਤਕ ਰੱਖਿਆ ਕਰ ਸਕਦੀ ਹੈ। 20 ਹਜ਼ਾਰ ਤੋਂ ਵੱਧ ਸਵੈ ਸੇਵਕਾਂ 'ਤੇ ਇਸ ਦਾ ਪ੍ਰੀਖਣ ਕੀਤਾ ਗਿਆ, ਜਿਨ੍ਹਾਂ 'ਚ ਅੱਧੇ ਬਰਤਾਨੀਆ ਦੇ ਹਨ। ਜਾਂਚ ਕਰਤਾਵਾਂ ਨੇ ਦੋ ਖ਼ੁਰਾਕਾਂ ਹਾਸਲ ਕਰਨ ਵਾਲੇ 30 ਲੋਕਾਂ ਤੇ ਸੀਮਤ ਖ਼ੁਰਾਕ ਵਾਲੇ 101 ਲੱਕੋਂ ਦੇ ਅੰਕੜਿਆਂ ਦਾ ਅਧਿਐਨ ਕੀਤਾ। ਦੇਖਿਆ ਗਿਆ ਕਿ ਜਿਨ੍ਹਾਂ ਨੇ ਦੋ ਵਾਰ ਪੂਰੀ ਖ਼ੁਰਾਕ ਲਈ ਸੀ, ਉਨ੍ਹਾਂ 'ਤੇ ਵੈਕਸੀਨ 62 ਫ਼ੀਸਦੀ ਅਸਰਦਾਰ ਰਹੀ। ਪਰ ਇਸ ਦਾ ਅਸਰ ਹੁਣ 90 ਫ਼ੀਸਦੀ ਹੋ ਜਾਂਦਾ ਹੈ, ਜਦੋਂ ਪਹਿਲੀ ਵਾਰ ਇਸ ਦੀ ਅੱਧੀ ਖ਼ੁਰਾਕ ਦਿੱਤੀ ਜਾਵੇ ਤੇ ਇਸ ਤੋਂ ਬਾਅਦ ਪੂਰੀ ਖ਼ੁਰਾਕ।

(ਮੀਡੀਆ ਇਨਪੁਟ)

Posted By: Sunil Thapa