ਲਾਈਫ ਸਟਾਈਲ ਡੈਸਕ : ਦੇਸ਼ ’ਚ ਕੋਰੋਨਾ ਹਰ ਰੋਜ਼ ਨਵੇਂ ਰਿਕਾਰਡ ਬਣਾ ਰਿਹਾ ਹੈ। ਜਾਣਦੇ ਹੋ ਤੁਹਾਨੂੰ ਕਦੋਂ ਟੈਸਟ ਕਰਵਾਉਣ ਦੀ ਜ਼ਰੂਰਤ ਹੈ ਅਤੇ ਕਿਸ ਤਰ੍ਹਾਂ ਦੇ ਇਲਾਜ ਉਪਲੱਬਧ ਹਨ। 2020 ਦੇ ਮੁਕਾਬਲੇ 2021 ਵਾਲਾ ਕੋਰੋਨਾ ਜ਼ਿਆਦਾ ਖ਼ਤਰਨਾਕ ਹੈ ਅਤੇ ਦਰਦਨਾਕ ਵੀ। ਖ਼ਤਰਨਾਕ ਇਸ ਲਈ ਕਿਉਂਕਿ 2021 ਵਾਲਾ ਕੋਰੋਨਾ ਹੁਣ ਇੱਛਾਧਾਰੀ ਹੋ ਚੁੱਕਾ ਹੈ, ਰੂਪ ਬਦਲ ਰਿਹਾ ਹੈ। ਕੋਰੋਨਾ ਦੇ ਲੱਛਣ ਸਮਝਣੇ ਅਤੇ ਫੜਨੇ ਮੁਸ਼ਕਿਲ ਹੋ ਰਹੇ ਹਨ। ਅਜਿਹੇ ’ਚ ਜਾਣਨਾ ਜ਼ਰੂਰੀ ਹੈ ਕਿ ਤੁਹਾਨੂੰ ਕਦੋਂ ਟੈਸਟ ਕਰਵਾਉਣ ਦੀ ਜ਼ਰੂਰਤ ਹੈ ਅਤੇ ਕਿਸ ਤਰ੍ਹਾਂ ਦੇ ਇਲਾਜ ਉਪਲੱਬਧ ਹਨ।

ਸੀਟੀ ਵੈਲਿਊ ਅਤੇ ਸੀਟੀ ਸਕੋਰ

ਆਰਟੀ-ਪੀਸੀਆਰ ਟੈਸਟ ’ਚ ਪਤਾ ਚੱਲਣ ਵਾਲੀ ਸੀਟੀ ਵੈਲਿਊ ਇਹ ਦੱਸਦੀ ਹੈ ਕਿ ਮਰੀਜ਼ ’ਚ ਵਾਇਰਸ ਲੋਡ ਕਿੰਨਾ ਹੈ। 24 ਤੋਂ ਘੱਟ ਵੈਲਿਊ ਵਾਲਿਆਂ ਨੂੰ ਜ਼ਿਆਦਾ ਖ਼ਤਰਾ ਹੈ। ਇਸ ਤੋਂ ਉੱਪਰ ਵਾਲਿਆਂ ਨੂੰ ਘੱਟ।

ਜ਼ਿਆਦਾ ਸੀਟੀ ਸਕੋਰ ਆਉਣ ਵਾਲੇ ਮਰੀਜ਼ਾਂ ਨੂੰ ਵੱਧ ਖ਼ਤਰਾ ਹੁੰਦਾ ਹੈ।

ਰੈਪਿਡ ਐਂਟੀਜਨ ਟੈਸਟ

ਤਰੀਕਾ : ਨੱਕ ਰਾਹੀਂ ਸਵੈਬ ਲਿਆ ਜਾਂਦਾ ਹੈ।

ਸਮਾਂ : 15 ਤੋਂ 20 ਮਿੰਟ

ਆਰਟੀ-ਪੀਸੀਆਰ

ਤਰੀਕਾ : ਨੱਕ ਤੇ ਗਲੇ ਦੇ ਤਾਲੂ ਤੋਂ ਸਵੈਬ ਲਿਆ ਜਾਂਦਾ ਹੈ।

ਸਮਾਂ : 4 ਤੋਂ 5 ਘੰਟੇ

ਕੋਵਿਡ-19 ਦੀ ਸਟੇਜਸ

ਸਟੇਜ -1 ਹੋਮ ਕੁਆਰੰਟਾਈਨ ਜਾਂ ਆਈਸੋਲੇਸ਼ਨ ਵਾਰਡ

ਕਦੋਂ - ਕੋਈ ਵੀ ਲੱਛਣ ਨਹੀਂ ਹੁੰਦਾ, ਚੈਸਟ ਸਕੈਨ ਦਾ ਆਮ ਹੋਣਾ।

ਕਦੇ-ਕਦੇ ਹਲਕਾ ਬੁਖ਼ਾਰ, ਸਰਦੀ, ਗਲਾ ਬੰਦ ਹੋਣਾ, ਉਲਟੀ-ਦਸਤ।

ਸਟੇਜ - 2 (ਏ) ਆਈਸੋਲੇਸ਼ਨ ਹਸਪਤਾਲ

ਕਦੋਂ : ਬੁਖ਼ਾਰ ਲਗਾਤਾਰ ਰਹਿਣਾ, ਸਰਦੀ, ਸੀਨੇ ਦੇ ਸੀਟੀ ਸਕੈਨ ’ਚ ਜ਼ਖ਼ਮਾਂ ਦਾ ਨਜ਼ਰ ਆਉਣਾ।

ਸਟੇਜ - 2 (ਬੀ) ਆਈਸੀਯੂ

ਕਦੋਂ : ਨਿਮੋਨੀਆ, ਖ਼ੂਨ ’ਚ ਆਕਸੀਜਨ ਦੀ ਕਮੀ।

ਸਟੇਜ - 3 ਆਈਸੀਯੂ

ਕਦੋਂ : ਸਾਹ ਲੈਣ ’ਚ ਪਰੇਸ਼ਾਨੀ ਹੋਣਾ, ਆਕਸੀਜਨ ਲੈਵਲ ਲਗਾਤਾਰ ਘਟਣਾ, ਦਿਲ ਦਾ ਦੌਰਾ ਪੈਣਾ, ਖੂਨ ਦੇ ਧੱਬੇ ਜੰਮਣਾ, ਕਿਡਨੀ ਦਾ ਕੰਮ ਕਰਨਾ ਬੰਦ ਕਰ ਦੇਣਾ ਜਾਂ ਘੱਟ ਕਰ ਦੇਣਾ।

ਕੀ ਹੈ ਦਵਾਈ ਅਤੇ ਇਲਾਜ?

ਰੇਮੇਡੇਸਿਵਿਰ

ਇਹ ਦਵਾਈ ਉਨ੍ਹਾਂ ਨੂੰ ਦਿੱਤੀ ਜਾਂਦੀ ਹੈ, ਜਿਨ੍ਹਾਂ ਨੂੰ ਆਰਟੀ-ਪੀਸੀਆਰ ’ਚ ਕੋਰੋਨਾ ਦੀ ਪੁਸ਼ਟੀ ਹੋਈ ਹੋਵੇ। ਖ਼ੂਨ ’ਚ ਆਕਸੀਜਨ ਲੈਵਲ 94 ਪਰਸੈਂਟ ਤੋਂ ਘੱਟ ਹੋਵੇ। ਸੀਨੇ ਦੇ ਸੀਟੀ ਸਕੈਨ ਜਾਂ ਐਕਸਰੇ ’ਚ ਸੰਕ੍ਰਮਣ ਦੀ ਪੁਸ਼ਟੀ ਹੋਣ ’ਤੇ।

ਫੇਵਿਪਿਰਾਵਿਰ

ਇਹ ਉਨ੍ਹਾਂ ਨੂੰ ਦਿੱਤੀ ਜਾਂਦੀ ਹੈ ਜਿਨ੍ਹਾਂ ਨੂੰ ਆਰਟੀ-ਪੀਸੀਆਰ ’ਚ ਕੋਰੋਨਾ ਦੀ ਪੁਸ਼ਟੀ ਹੋਈ ਹੋਵੇ। ਬੁਖ਼ਾਰ ਤੇ ਸਾਹ ਲੈਣ ’ਚ ਤਕਲੀਫ ਹੋਵੇ। ਉਮਰ 18 ਤੋਂ ਵੱਧ ਹੋਵੇ।

ਬਲੱਡ ਪਲਾਜ਼ਮਾ ਥੈਰੇਪੀ

ਜਿਨ੍ਹਾਂ ਨੂੰ ਆਰਟੀ-ਪੀਸੀਆਰ ’ਚ ਕੋਰੋਨਾ ਦੀ ਪੁਸ਼ਟੀ ਹੋਈ ਹੋਵੇ, ਉਮਰ 18 ਸਾਲ ਤੋਂ ਵੱਧ ਹੋਵੇ। ਬੁਖ਼ਾਰ, ਸਾਹ ਲੈਣ ’ਚ ਤਕਲੀਫ ਹੋਵੇ। ਖ਼ੂਨ ’ਚ ਆਕਸੀਜਨ ਲੈਵਲ 94% ਤੋਂ ਘੱਟ ਹੋਵੇ।

Posted By: Ramanjit Kaur