Ghee Benefits for Hair :ਵਾਲਾਂ ਨੂੰ ਸਿਹਤਮੰਦ ਤੇ ਸੁੰਦਰ ਰੱਖਣ ਲਈ ਅਸੀਂ ਕਈ ਕੋਸ਼ਿਸ਼ਾਂ ਕਰਦੇ ਹਾਂ। ਤੇਲ ਦੀ ਮਾਲਿਸ਼ ਤੋਂ ਲੈ ਕੇ ਹੇਅਰ ਪੈਕ, ਹੇਅਰ ਸੀਰਮ ਤੇ ਘਰੇਲੂ ਉਪਚਾਰਾਂ ਤਕ, ਕੋਈ ਕਸਰ ਨਹੀਂ ਛੱਡਣੀ ਚਾਹੁੰਦੇ। ਮਾਹਿਰਾਂ ਅਨੁਸਾਰ ਵਾਲਾਂ ਨੂੰ ਧੋਣ ਤੋਂ ਪਹਿਲਾਂ ਸਕੈਲਪ ਤੇ ਵਾਲਾਂ ਦੀ ਮਾਲਿਸ਼ ਤੇਲ ਨਾਲ ਜ਼ਰੂਰ ਕਰਨੀ ਚਾਹੀਦੀ ਹੈ। ਇਸ ਨਾਲ ਬਲੱਡ ਸਰਕੁਲੇਸ਼ਨ ਵਧਦਾ ਹੈ ਤੇ ਵਾਲਾਂ ਨੂੰ ਪੋਸ਼ਣ ਵੀ ਮਿਲਦਾ ਹੈ। ਮਾਲਿਸ਼ ਕਰਨ ਨਾਲ ਵਾਲਾਂ ਦਾ ਵਿਕਾਸ ਵੀ ਚੰਗਾ ਹੁੰਦਾ ਹੈ।
ਇਸ ਦੇ ਲਈ ਵਾਲਾਂ ਦੇ ਟਾਈਪ ਦੇ ਹਿਸਾਬ ਨਾਲ ਤੇਲ ਦੀ ਚੋਣ ਵੀ ਜ਼ਰੂਰੀ ਹੈ। ਨਾਰੀਅਲ ਤੇਲ, ਬਦਾਮ ਦਾ ਤੇਲ, ਸਰ੍ਹੋਂ ਦਾ ਤੇਲ, ਕੈਸਟਰ ਆਇਲ, ਕਲੋਂਜੀ ਦੇ ਤੇਲ ਆਦਿ ਨਾਲ ਸਕੈਲਪ ਦੀ ਮਾਲਿਸ਼ ਕਰਨਾ ਫਾਇਦੇਮੰਦ ਮੰਨਿਆ ਜਾਂਦਾ ਹੈ। ਕਈ ਲੋਕ ਸਕੈਲਪ 'ਤੇ ਘਿਓ ਦੀ ਵਰਤੋਂ ਵੀ ਕਰਦੇ ਹਨ। ਪਰ ਕੀ ਘਿਓ ਸੱਚਮੁੱਚ ਸਕੈਲਪ ਤੇ ਵਾਲਾਂ ਦੀ ਸਿਹਤ ਲਈ ਫਾਇਦੇਮੰਦ ਹੈ? ਆਓ ਜਾਣਦੇ ਹਾਂ..
ਘਿਓ ਨਾਲ ਵਾਲਾਂ ਦੀ ਮਾਲਿਸ਼ ਕਰਨ ਦੇ ਕੀ ਫਾਇਦੇ ਹਨ?
1. ਘਿਓ ਵਿਚ ਚੰਗੇ ਕੋਲੈਸਟ੍ਰਾਲ ਅਤੇ ਫੈਟੀ ਐਸਿਡ ਹੁੰਦੇ ਹਨ, ਜੋ ਸਰੀਰ ਨੂੰ ਸਿਹਤਮੰਦ ਬਣਾਉਣ ਦਾ ਕੰਮ ਕਰਦੇ ਹਨ। ਇਸ ਤੋਂ ਇਲਾਵਾ ਘਿਓ ਨਾਲ ਹੱਥਾਂ-ਪੈਰਾਂ ਦੀ ਮਾਲਿਸ਼ ਵੀ ਕੀਤੀ ਜਾਂਦੀ ਹੈ, ਜਿਸ ਨਾਲ ਸਰਦੀਆਂ 'ਚ ਚਮੜੀ ਨਰਮ ਬਣੀ ਰਹਿੰਦੀ ਹੈ। ਇਸ ਦੇ ਨਾਲ ਹੀ ਘਿਓ ਵਾਲਾਂ ਦੀ ਸਿਹਤ ਲਈ ਵੀ ਬਹੁਤ ਫਾਇਦੇਮੰਦ ਹੁੰਦਾ ਹੈ। ਜੇਕਰ ਤੁਹਾਡੇ ਵਾਲ ਬੇਜਾਨ, ਰੁੱਖੇ ਤੇ ਖਰਾਬ ਹੋ ਰਹੇ ਹਨ ਤਾਂ ਤੁਹਾਨੂੰ ਘਿਓ ਨਾਲ ਮਾਲਿਸ਼ ਕਰਨੀ ਚਾਹੀਦੀ ਹੈ।
2. ਘਿਓ ਫੈਟੀ ਐਸਿਡ ਨਾਲ ਵੀ ਭਰਪੂਰ ਹੁੰਦਾ ਹੈ ਜੋ ਸਕੈਲਪ ਨੂੰ ਪੋਸ਼ਣ ਦਿੰਦਾ ਹੈ ਤੇ ਵਾਲਾਂ ਨੂੰ ਨਮੀ ਦਿੰਦਾ ਹੈ, ਜਿਸ ਨਾਲ ਵਾਲ ਸਿਹਤਮੰਦ ਰਹਿੰਦੇ ਹਨ। ਜੇਕਰ ਤੁਸੀਂ ਘਿਓ ਨਾਲ ਸਕੈਲਪ ਦੀ ਮਾਲਿਸ਼ ਕਰੋਗੇ ਤਾਂ ਇਸ ਨਾਲ ਵਾਲ ਨਰਮ ਤੇ ਚਮਕਦਾਰ ਹੋਣਗੇ। ਜੇਕਰ ਤੁਹਾਡੇ ਵਾਲ ਬਹੁਤ ਸੁੱਕੇ ਹਨ ਤਾਂ ਤੁਸੀਂ ਘਿਓ ਨਾਲ ਡੀਪ ਕੰਡੀਸ਼ਨਿੰਗ ਵੀ ਕਰ ਸਕਦੇ ਹੋ।
3. ਤੁਸੀਂ ਘਿਓ ਨੂੰ ਗੁਣਗੁਣਾ ਕਰ ਕੇ ਸਕੈਲਪ ਦੀ ਮਾਲਿਸ਼ ਕਰ ਸਕਦੇ ਹੋ, ਇਸ ਨਾਲ ਖੂਨ ਦਾ ਸੰਚਾਰ ਵਧਦਾ ਹੈ ਜਿਸ ਨਾਲ ਵਾਲਾਂ ਦਾ ਵਿਕਾਸ ਵਧਦਾ ਹੈ ਅਤੇ ਵਾਲ ਸੰਘਣੇ ਤੇ ਲੰਬੇ ਹੋ ਜਾਂਦੇ ਹਨ। ਘਿਓ 'ਚ ਮੌਜੂਦ ਵਿਟਾਮਿਨ-ਏ ਤੇ ਡੀ ਵਾਲਾਂ 'ਚ ਜਾਨ ਪਾਉਣ ਦਾ ਕੰਮ ਕਰਦੇ ਹਨ।
4. ਜੇਕਰ ਤੁਹਾਡੇ ਵਾਲ ਕਲਰਿੰਗ ਜਾਂ ਸਟਾਈਲਿੰਗ ਟੂਲਜ਼ ਦੀ ਵਰਤੋਂ ਕਾਰਨ ਖਰਾਬ ਹੋ ਰਹੇ ਹਨ ਤਾਂ ਤੁਹਾਨੂੰ ਘਿਓ ਨਾਲ ਮਾਲਿਸ਼ ਕਰਨੀ ਚਾਹੀਦੀ ਹੈ। ਇਸ ਨਾਲ ਇੱਕ ਜਾਂ ਦੋ ਵਾਰ 'ਚ ਹੀ ਵਾਲਾਂ 'ਚ ਨਿਖਾਰ ਆ ਜਾਵੇਗਾ। ਵਿਟਾਮਿਨ-ਏ, ਡੀ, ਕੇ2, ਈ ਤੇ ਐਂਟੀਆਕਸੀਡੈਂਟ ਵਾਲਾਂ ਨੂੰ ਜ਼ਰੂਰੀ ਪੌਸ਼ਟਿਕ ਤੱਤ ਦਿੰਦੇ ਹਨ, ਜੋ ਕਿ ਸਪਲਿਟ ਐਂਡਸ ਤੋਂ ਛੁਟਕਾਰਾ ਪਾਉਣ ਵਿੱਚ ਮਦਦ ਕਰਦੇ ਹਨ। ਇਸ ਦੇ ਨਾਲ ਹੀ ਵਾਲ ਝੜਦੇ ਨਹੀਂ ਹਨ ਤੇ ਚਮਕ ਵੀ ਆਉਂਦੀ ਹੈ।
Posted By: Seema Anand