ਜੇਐੱਨਐੱਨ, ਨਵੀਂ ਦਿੱਲੀ : Isolation ਨੇ ਲੋਕਾਂ ਨੂੰ ਕਈ ਪੁਰਾਣੀਆਂ ਚੀਜ਼ਾਂ ਨਾਲ ਜੋੜ ਦਿੱਤਾ ਹੈ ਤੇ ਕਈ ਆਦਤਾਂ ਤੋਂ ਛੁਟਕਾਰਾ ਵੀ ਦਿਵਾ ਦਿੱਤਾ ਹੈ। ਇਕ ਕਹਾਵਤ ਹੈ ਕਿ ਜਦੋਂ ਕੁਦਰਤ ਨਾਲ ਛੇੜਛਾੜ ਦੀਆਂ ਸਾਰੀਆਂ ਹੱਦਾਂ ਪਾਰ ਹੋ ਜਾਂਦੀਆਂ ਹਨ ਤਾਂ ਕੁਦਰਤ ਬਹੁਤ ਹੀ ਬੁਰੇ ਤਰੀਕੇ ਨਾਲ ਇਸਦਾ ਬਦਲਾ ਲੈਂਦੀ ਹੈ। ਇਸ ਦੌਰਾਨ ਇਹੀ ਦੇਖਣ ਨੂੰ ਮਿਲ ਰਿਹਾ ਹੈ। ਲੋਕਾਂ ਦੇ ਲਾਈਫਸਟਾਈਲ 'ਚ ਜਿਥੇ 180 ਡਿਗਰੀ ਦਾ ਟਰਨ ਆ ਗਿਆ ਹੈ ਉਥੇ ਹੀ ਜੀਵਨਸ਼ੈਲੀ ਦੀਆਂ ਕਈ ਚੀਜ਼ਾਂ ਤੋਂ ਲੋਕਾਂ ਨੂੰ ਰਾਹਤ ਮਿਲੀ ਹੈਸ਼ ਉਨ੍ਹਾਂ ਵਿਚੋਂ ਹੀ ਇਕ ਹੈ ਮੇਕਅੱਪ। ਇਸ ਸਮੇਂ ਲੋਕ ਭਾਂਵੇ ਹੀ ਕੋਰੋਨਾ ਤੋਂ ਡਰ ਰਹੇ ਹਨ ਪਰ ਫਿਟਨੈਸ ਅਤੇ ਸਕਿਨ ਲਈ ਇਸ ਨੂੰ ਚੰਗੇ ਸਮੇਂ ਦੇ ਤੌਰ 'ਤੇ ਦੇਖ ਰਹੇ ਹਨ। ਜਿੱਥੇ ਦਿਨ ਭਰ ਸਖ਼ਤ ਤੇ ਰਸਾਇਣਿਕ ਮੇਕਅੱਪ ਦੀਆਂ ਪਰਤਾਂ ਪਿਛੇ ਛਿਪੇ ਚਿਹਰੇ ਦੀ ਸਕਿਨ ਨੂੰ ਸ਼ੁੱਧ ਹਵਾ ਨਹੀਂ ਮਿਲ ਪਾਉਂਦੀ ਸੀ, ਉਥੇ ਹੀ ਹੁਣ ਕਈ ਦਿਨਾਂ ਤੋਂ ਬਿਨਾਂ ਮੇਕਅਪ ਦੇ ਚਿਹਰੇ ਦੀ ਚਮੜੀ ਦੁਬਾਰਾ ਖਿੜਨ ਲੱਗੀ ਹੈ। ਕੋਰੋਨਾ ਵਾਇਰਸ ਦੇ ਪ੍ਰਭਾਵ ਤੋਂ ਬਚਣ ਲਈ ਇਸ ਸਮੇਂ ਲੋਕ ਵਰਕ ਫਰਾਮ ਹੋਮ ਕਰ ਰਹੇ ਹਨ। ਅਜਿਹੇ 'ਚ ਨਾ ਤਾਂ ਮੇਕਅੱਪ ਦੀ ਲੋੜ ਪੈ ਰਹੀ ਹੈ ਅਤੇ ਨਾ ਹੀ ਸਟਾਈਲਿੰਗ ਦੀ। ਬਾਲ ਅਤੇ ਸਕਿਨ ਦੋਵੇਂ ਬਿਨਾਂ ਮੇਕਅੱਪ ਦੇ ਹਨ। ਬਿਊਟੀ ਸਟਾਈਲਿਸਟ ਨੀਨਾ ਜੈਨ ਦਾ ਕਹਿਣਾ ਹੈ ਕਿ ਸਹੀ ਸਮੇਂ ਹੈ ਕਿ ਅਸੀਂ ਆਪਣੀਆਂ ਆਦਤਾਂ ਸੁਧਾਰੀਏ। ਇਸ ਸਮੇਂ ਲੋਕਾਂ ਨੂੰ ਨਾ ਤਾਂ ਬਾਹਰ ਜਾਣ ਦਾ ਮੌਕਾ ਮਿਲ ਰਿਹਾ ਹੈ ਅਤੇ ਨਾ ਹੀ ਮੇਕਅਪ ਦੀ ਲੋੜ ਪੈ ਰਹੀ ਹੈ। ਅਜਿਹੇ 'ਚ ਸਕਿੱਨ ਨੂੰ ਕੁਝ ਦਿਨਾਂ ਲਈ ਡੀਟਾਕਸ ਕਰਨ ਲਈ ਛੱਡਿਆ ਜਾ ਰਿਹਾ ਹੈ। ਇਸ ਸਮੇਂ ਲੋਕ ਜ਼ਰੂਰੀ ਸਕਿਨ ਕੇਅਰ ਪ੍ਰੋਡਕਟਸ ਵੀ ਪ੍ਰਯੋਗ ਕਰਨ ਤੋਂ ਬਚ ਰਹੇ ਹਨ ਪਰ ਘਰ 'ਚ ਰਹਿ ਕੇ ਵੀ ਸਕਿਨ ਕੇਅਰ ਫੋਲੋ ਕਰਨਾ ਜ਼ਰੂਰੀ ਹੈ। ਇਨ੍ਹਾਂ 'ਚੋਂ ਇਕ ਹੈ ਮੋਸਚੁਰਾਈਜ਼ਿੰਗ ਅਤੇ ਸਨ ਬਲਾਕ ਦਾ ਪ੍ਰਯੋਗ। ਇਸਦੇ ਨਾਲ ਹੀ ਸਕਿਨ ਨੂੰ ਡੀਟਾਕਸ ਕਰਨ ਲਈ ਭਰਪੂਰ ਮਾਤਰਾ 'ਚ ਪਾਣੀ ਪੀਓ ਜੋ ਅਕਸਰ ਹੀ ਅਸੀਂ ਦਫ਼ਤਰ 'ਚ ਰਹਿ ਕੇ ਫੋਲੋ ਨਹੀਂ ਕਰ ਪਾਉਂਦੇ। ਨੈਚੁਰਲ ਪ੍ਰੋਡਕਟਸ ਮਤਲਬ ਕਿਚਨ 'ਚ ਮੌਜੂਦ ਚੀਜ਼ਾਂ ਨਾਲ ਫੇਸ ਪੈਕ ਬਣਾ ਸਕਦੇ ਹਾਂ। ਜਿਸਦਾ ਅਸਰ ਜਲਦ ਅਤੇ ਲਾਂਗ ਲਾਸਟਿੰਗ ਹੁੰਦਾ ਹੈ। ਟਮਾਟਰ, ਖੀਰਾ, ਪਪੀਤਾ, ਹਲਦੀ, ਆਲੂ ਵਰਗੀਆਂ ਚੀਜ਼ਾਂ ਸਕਿਨ ਦੇ ਟੈਕਸਚਰ ਨੂੰ ਸੁਧਾਰਨ ਦਾ ਕੰਮ ਕਰਦੀਆਂ ਹਨ।

Posted By: Rajnish Kaur