ਜੇਐੱਨਐੱਨ : ਲਗਾਤਾਰ ਚਸ਼ਮਾ ਲਗਾਉਣ ਜਾਂ Tight frame ਦੀ ਵਜ੍ਹਾ ਨਾਲ ਨੱਕ 'ਤੇ ਨਿਸ਼ਾਨ ਪੈ ਜਾਂਦੇ ਹਨ ਜੋ ਦੇਖਣ 'ਚ ਕਾਫੀ ਬੁਰੇ ਲਗਦੇ ਹਨ। ਇਸ ਵਜ੍ਹਾ ਨਾਲ ਤੁਸੀਂ ਚਾਹ ਕੇ ਵੀ ਚਸ਼ਮਾ ਉਤਾਰ ਨਹੀਂ ਪਾਉਂਦੇ। ਤਾਂ ਇਸ ਨੂੰ ਦੂਰ ਕਰਨ ਲਈ ਕੁਝ ਆਸਾਨ ਘਰੇਲੂ ਨੁਸਖਿਆਂ ਨੂੰ ਟਰਾਏ ਕਰੋ। ਇਨ੍ਹਾਂ ਨੂੰ ਕੁਝ ਦਿਨਾਂ ਤਕ ਰੋਜ਼ਾਨਾ ਟਰਾਏ ਕਰੋ ਤੇ ਪਾਓ ਹਮੇਸ਼ਾ ਲਈ ਛੁਟਕਾਰਾ।


Aloe Vera Gel


ਜੇ ਤੁਸੀਂ ਨੱਕ 'ਤੇ ਮੌਜੂਦ ਨਿਸ਼ਾਨ ਤੋਂ ਪਰੇਸ਼ਾਨ ਹੋ ਤਾਂ ਰੋਜ਼ ਸੋਣ ਤੋਂ ਪਹਿਲਾ Aloe vera gel ਲਓ ਤੇ ਇਸ ਨੂੰ ਨੱਕ ਦੇ ਉਸ ਹਿੱਸੇ 'ਤੇ ਲਗਾਓ। ਸਵੇਰੇ ਉੱਠ ਕੇ ਧੋ (Wash) ਲਓ।


ਨਿੰਬੂ


ਇਸ ਦੇ ਇਸਤੇਮਾਲ ਲਈ ਇਕ ਚਮਚ ਤਾਜ਼ੇ ਨਿੰਬੂ ਦਾ ਰਸ ਤੇ ਇਕ ਚਮਚ ਪਾਣੀ ਮਿਲਾ ਕੇ ਮਿਕਸਚਰ ਤਿਆਰ ਕਰੋ। ਹੁਣ ਅੱਖਾਂ ਨੂੰ ਬਚਾਉਂਦੇ ਹੋਏ Cotton ਦੀ ਮਦਦ ਨਾਲ ਇਸ ਨੂੰ ਨੱਕ ਦੇ ਉਸ ਹਿੱਸੇ 'ਤੇ ਲਗਾਓ ਜਿਸ 'ਤੇ ਨਿਸ਼ਾਨ ਹੈ ਤੇ 15 ਮਿੰਟ ਬਾਅਦ ਧੋ ਲਓ। ਕੁਝ ਦਿਨਾਂ ਤਕ ਅਜਿਹਾ ਹਰ ਰੋਜ਼ ਕਰੋ।


ਗੁਲਾਬ ਜਲ


Glowing skin ਲਈ ਤੁਸੀਂ ਗੁਲਾਬ ਜਨ ਦਾ ਕਾਫੀ ਇਲਤੇਮਾਲ ਕੀਤਾ ਹੋਵੇਗਾ, ਹੁਣ ਇਸ ਦੀ ਮਦਦ ਨਾਲ ਨੱਕ ਦੇ ਹਿੱਸੇ 'ਤੇ ਮੌਜੂਦ ਨਿਸ਼ਾਨ ਤੋਂ ਰਾਹਤ ਵੀ ਪਾ ਸਕਦੇ ਹੋ। ਇਸ ਲਈ ਸੋਣ ਤੋਂ ਪਹਿਲਾ ਰੋਜ਼ ਲਗਾਓ ਤੇ ਇਸ ਨੂੰ ਨੱਕ ਦੇ ਉਸ ਹਿੱਸੇ ਚੰਗੀ ਤਰ੍ਹਾਂ ਲਗਾਓ ਜਿੱਥੇ ਨਿਸ਼ਾਨ ਮੌਜੂਦ ਹੈ।


ਬਾਦਾਮ ਤੇਲ


ਬਾਦਾਮ ਤੇਲ 'ਚ ਮੌਜੂਦ ਵਿਟਾਮਿਨ ਈ ਕਿਸੇ ਵੀ ਤਰ੍ਹਾਂ ਦੇ ਮਾਕਰਸ (Marx) ਨੂੰ ਖਤਮ ਕਰਨ 'ਚ ਅਸਰਦਾਰ ਹੁੰਦਾ ਹੈ। ਜੇ ਤੁਸੀਂ ਵੀ ਨੱਕ 'ਤੇ ਨਿਸ਼ਾਨ ਤੋਂ ਰਾਹਤ ਪਾਉਣਾ ਚਾਹੁੰਦੇ ਹੋ ਤਾਂ ਇਹ ਤਰੀਕਾ ਕਾਫੀ ਅਸਰਦਾਰ ਹੈ। ਇਸ ਤੇਲ ਦੀ ਮਦਦ ਲਓ। ਸੋਣ ਤੋਂ ਪਹਿਲਾ ਹਰ ਰੋਜ਼ ਨੱਕ ਦੇ ਇਸ ਹਿੱਸੇ 'ਤੇ ਬਾਦਾਮ ਦਾ ਤੇਲ ਨਾਲ ਸਮਾਜ ਕਰੋ। ਕੁਝ ਹੀ ਸਮੇਂ 'ਚ ਦਾਗ ਗਾਇਬ ਹੋ ਜਾਵੇਗਾ।

Posted By: Rajnish Kaur