ਜੇਐੱਨਐੱਨ : ਜਿਵੇਂ ਤੁਸੀਂ ਸਾਰੇ ਜਾਣਦੇ ਹੀ ਹੋ ਕਿਸੇ ਵੀ ਚੀਜ਼ ਦੀ ਲਤ ਮਾੜੀ ਹੁੰਦੀ ਹੈ। ਕਈ ਲੋਕਾਂ ਨੂੰ ਵੱਖ-ਵੱਖ ਚੀਜ਼ਾਂ ਖਾਣ ਜਾਂ ਪੀਣ ਦੀ ਆਦਤ ਪੈ ਜਾਂਦੀ ਹੈ ਤੇ ਕੁਝ ਕ ਟਾਈਮ ਬਾਅਦ ਉਨ੍ਹਾਂ ਚੀਜ਼ਾਂ ਦੀ ਲਤ ਵੀ ਲੱਗ ਜਾਂਦੀ ਹੈ। ਕਈ ਲੋਕ ਸਿਗਰਟ ਨੂੰ ਇਕ ਵਾਰ ਟੇਸਟ ਲਈ ਪੀਂਦੇ ਹਨ ਫਿਰ ਦੋ ਵਾਰ ਤੇ ਫਿਰ ਹੌਲੀ-ਹੌਲੀ ਇਸ ਦੀ ਲਤ ਲੱਗ ਜਾਂਦੀ ਹੈ। ਸਿਗਰਟ ਲੱਗਣ ਤੋਂ ਬਾਅਦ ਕਈ ਲੋਕ ਇਸ ਨੂੰ ਛੱਡਣ 'ਚ ਕਾਮਯਾਬ ਨਹੀਂ ਹੁੰਦੇ।


ਸਮੋਕਿੰਗ ਦਾ ਅਸਰ ਸਿਰਫ਼ ਸਾਡੇ ਸਰੀਰ 'ਤੇ ਹੀ ਨਹੀਂ ਪੈਂਦਾ ਬਲਕਿ ਇਸ ਨਾਲ ਚਮੜੀ ਨੂੰ ਵੀ ਕਾਫ਼ੀ ਨੁਕਸਾਨ ਹੁੰਦਾ ਹੈ। ਜਿਸ ਕਰਕੇ ਤੁਹਾਨੂੰ ਚਮੜੀ ਸਬੰਧੀ ਕਈ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਜਿੰਨਾਂ ਲੋਕਾਂ ਨੂੰ ਸਿਗਰਟ ਪੀਣ ਦੀ ਆਦਤ ਹੁੰਦੀ ਹੈ ਜ਼ਿਆਦਾਤਰ ਉਹੀ ਚਮੜੀ ਦੀਆਂ ਸਮੱਸਿਆਵਾਂ ਨਾਲ ਜੂਝ ਰਹੇ ਹੁੰਦੇ ਹਨ। ਆਓ ਜਾਣਦੇ ਹਾਂ ਜ਼ਿਆਦਾ ਸਿਗਰਟ ਪੀਣ ਨਾਲ ਕਿਸ ਤਰ੍ਹਾਂ ਦੇ ਨੁਕਸਾਨ ਹੁੰਦੇ ਹਨ।


ਚਿਹਰੇ ਦੀ ਚਮਕ ਘੱਟ ਹੋਣੀ

ਜ਼ਿਆਦਾ ਮਾਤਰਾ 'ਚ ਕਿਸੇ ਵੀ ਚੀਜ਼ ਦਾ ਸੇਵਨ ਕਰਨਾ ਸਿਹਤ ਲਈ ਕਾਫ਼ੀ ਹਾਨੀਕਾਰਕ ਹੁੰਦਾ ਹੈ। ਜੇ ਇਹ ਗੱਲ ਸਿਗਰਟ ਲਈ ਕੀਤੀ ਜਾਵੇ ਤਾਂ ਸ਼ਾਇਦ ਕਈ ਗੁਣਾਂ ਜ਼ਿਆਦਾ ਸਾਡੇ ਲਈ ਖ਼ਤਰਨਾਕ ਹੋ ਸਕਦੀ ਹੈ। ਤੁਹਾਨੂੰ ਦੱਸ ਦਈਏ ਕਿ ਸਿਗਰਟ ਪੀਣ ਨਾਲ ਸਾਡੇ ਚਿਹਰੇ ਦੀ ਚਮਕ ਘੱਟ ਹੋਣ ਲੱਗ ਜਾਂਦੀ ਹੈ। ਜੇ ਤੁਹਾਨੂੰ ਵੀ ਸਿਗਰਟ ਪੀਣ ਦੀ ਕਾਫ਼ੀ ਜ਼ਿਆਦਾ ਲੱਤ ਹੈ ਤਾਂ ਤੁਹਾਡੇ ਚਿਹਰੇ ਦੀ ਚਮਕ ਘੱਟ ਰਹੀ ਹੈ ਤਾਂ ਸਮਝ ਜਾਓ ਕਿ ਸਿਗਰਟ ਤੁਹਾਡੇ ਲਈ ਕਿੰਨੀ ਜ਼ਿਆਦਾ ਖ਼ਤਰਨਾਕ ਹੈ।ਝੁਰੜੀਆਂ

ਸਿਗਰਟ ਦੀ ਹੱਦ ਤੋਂ ਜ਼ਿਆਦਾ ਲੱਤ ਸਾਡੇ ਚਿਹਰੇ 'ਤੇ ਝੁਰੜੀਆਂ ਦੀ ਸਮੱਸਿਆ ਨੂੰ ਪੈਦਾ ਕਰਦੀ ਹੈ। ਜਿਸ ਕਰਕੇ ਸਾਡੀ ਉਮਰ ਵੀ ਜ਼ਿਆਦਾ ਲੱਗਦੀ ਹੈ।


ਵਾਲ਼ਾਂ ਦੀ ਸਮੱਸਿਆ

ਜ਼ਿਆਦਾ ਸਿਗਰਟ ਪੀਣ ਨਾਲ ਸਾਡੇ ਵਾਲ਼ਾਂ 'ਤੇ ਵੀ ਅਸਰ ਪੈਂਦਾ ਹੈ। ਇਸ ਨਾਲ ਸਾਡੇ ਵਾਲ਼ਾਂ ਦੇ ਡੀਐੱਨਏ 'ਤੇ ਕਾਫ਼ੀ ਨੁਕਸਾਨ ਹੁੰਦਾ ਹੈ। ਜਿਸ ਦੇ ਕਾਰਨ ਵਾਲ਼ ਕਮਜ਼ੋਰ ਤੇ ਰੁੱਖ਼ੇ ਹੋ ਜਾਂਦੇ ਹਨ।


ਦੰਦ ਪੀਲੇ ਪੈਣੇ

ਤੁਸੀਂ ਦੇਖਿਆ ਹੋਵੇਗਾ ਕਿ ਜਿੰਨਾਂ ਲੋਕਾਂ ਨੂੰ ਸਿਗਰਟ ਪੀਣ ਦੀ ਆਦਤ ਹੁੰਦੀ ਹੈ ਤੇ ਉਨ੍ਹਾਂ ਦੇ ਦੰਦ ਹੌਲੀ-ਹੌਲੀ ਪੀਲੇ ਹੋ ਜਾਂਦੇ ਹਨ। ਤੁਹਾਨੂੰ ਦੱਸ ਦਈਏ ਕਿ ਸਿਗਰਟ 'ਚ ਕਾਫ਼ੀ ਮਾਤਰਾ 'ਚ ਨਿਕੋਟੀਨ ਪਾਇਆ ਜਾਂਦਾ ਹੈ ਤੇ ਨਿਕੋਟੀਨ ਦੇ ਕਾਰਨ ਸਾਡੇ ਦੰਦ ਪੀਲੇ ਹੋ ਜਾਂਦੇ ਹਨ।

Posted By: Sarabjeet Kaur