ਸ਼ਰਾਬ ਦੀ ਜ਼ਿਆਦਾ ਵਰਤੋਂ ਕਰਨ ਵਾਲੇ ਲੋਕ ਖ਼ਬਰਦਾਰ ਹੋ ਜਾਣ। ਇਕ ਨਵੇਂ ਅਧਿਐਨ 'ਚ ਪਾਇਆ ਗਿਆ ਹੈ ਕਿ ਇਸ ਦਾ ਦਿਮਾਗ਼ ਦੇ ਵਿਕਾਸ 'ਤੇ ਵੀ ਅਸਰ ਪੈ ਸਕਦਾ ਹੈ। ਬਹੁਤ ਜ਼ਿਆਦਾ ਸ਼ਰਾਬ ਪੀਣ ਨਾਲ ਦਿਮਾਗ ਦੇ ਵਿਕਾਸ ਦੀ ਦਰ ਹੌਲੀ ਪੈ ਸਕਦੀ ਹੈ। ਬਾਂਦਰਾਂ 'ਤੇ ਕੀਤੇ ਗਏ ਇਕ ਅਧਿਐਨ ਦੇ ਆਧਾਰ 'ਤੇ ਇਹ ਦਾਅਵਾ ਕੀਤਾ ਗਿਆ ਹੈ।

ਅਮਰੀਕਾ ਦੀ ਓਰੇਗਨ ਹੈਲਥ ਐਂਡ ਸਾਇੰਸ ਯੂਨੀਵਰਸਿਟੀ ਦੇ ਖੋਜਕਰਤਾਵਾਂ ਮੁਤਾਬਕ, ਜ਼ਿਆਦਾ ਸ਼ਰਾਬ ਦੇ ਇਸਤੇਮਾਲ ਨਾਲ ਦਿਮਾਗ਼ ਦੇ ਵਿਕਾਸ ਦੀ ਦਰ 'ਚ ਹਰ ਸਾਲ 0.25 ਮਿਲੀਮੀਟਰ ਦੀ ਗਿਰਾਵਟ ਪਾਈ ਗਈ ਹੈ। ਓਰੇਗਨ ਦੇ ਐਸੋਸੀਏਟ ਪ੍ਰੋਫੈਸਰ ਕ੍ਰਿਸਟੋਫਰ ਕ੍ਰੋਨਕੇ ਨੇ ਕਿਹਾ ਕਿ ਸਾਡਾ ਅਧਿਐਨ ਸ਼ਰਾਬ ਦੇ ਇਸਤੇਮਾਲ ਨਾਲ ਖਾਸ ਤੌਰ 'ਤੇ ਦਿਮਾਗ 'ਤੇ ਪੈਣ ਵਾਲੀ ਅਸਰ 'ਤੇ ਕੇਂਦਰਿਤ ਹੈ।

Posted By: Sukhdev Singh