ਜੇਐੱਨਐੱਨ, ਨਵੀਂ ਦਿੱਲੀ : ਅੱਡੀਆਂ 'ਚ ਦਰਦ ਹੋਣੀ ਆਮ ਗੱਲ ਹੈ। ਇਸ ਵਿਚ ਅੱਡੀਆਂ ਦੇ ਹੇਠਾਂ ਜਾਂ ਉਸ ਦੇ ਪਿੱਛੇ ਦਰਦ ਹੁੰਦੀ ਹੈ। ਇਹ ਦਰਦ ਕਈ ਵਾਰ ਕਾਫ਼ੀ ਗੰਭੀਰ ਹੋ ਸਕਦੀ ਹੈ। ਕਈ ਵਾਰ ਇਹ ਦਰਦ ਤੁਹਾਡਾ ਸੰਤੁਲਨ ਵੀ ਵਿਗਾੜ ਸਕਦੀ ਹੈ, ਪਰ ਕੁਝ ਮਾਮਲਿਆਂ 'ਚ ਇਹ ਸਿਹਤ ਸਬੰਧੀ ਮੁਸ਼ਕਿਲਾਂ ਵੀ ਖੜ੍ਹੀਆਂ ਕਰ ਸਕਦੀ ਹੈ।

ਇਨਸਾਨ ਦੇ ਪੈਰ 'ਚ ਕੁੱਲ 26 ਹੱਡੀਆਂ ਹੁੰਦੀਆਂ ਹਨ। ਇਨ੍ਹਾਂ ਵਿੱਚੋਂ ਅੱਡੀ ਦੀ ਹੱਡੀ (ਕੈਲਕੇਨੀਅਸ) ਸਭ ਤੋਂ ਵੱਡੀ ਹੁੰਦੀ ਹੈ। ਇਨਸਾਨ ਦੀ ਅੱਡੀ ਦੀ ਹੱਡੀ ਨੂੰ ਕੁਦਰਤੀ ਰੂਪ 'ਚ ਸਰੀਰ ਦਾ ਵਜ਼ਨ ਉਠਾਉਣ ਤੇ ਸੰਤੁਲਨ ਦੇ ਉਦੇਸ਼ ਨਾਲ ਤਿਆਰ ਕੀਤਾ ਗਿਆ ਹੈ। ਜਦੋਂ ਅਸੀਂ ਪੈਦਲ ਚਲਦੇ ਜਾਂ ਦੌੜਦੇ ਹਾਂ ਤਾਂ ਇਹ ਉਸ ਦਬਾਅ ਨੂੰ ਝੱਲਦੀ ਹੈ ਜਿਹੜਾ ਪੈਰ ਦੇ ਜ਼ਮੀਨ 'ਤੇ ਰੱਖਣ ਤੋਂ ਬਾਅਦ ਪੈਦਾ ਹੁੰਦਾ ਹੈ। ਇਸ ਦੇ ਨਾਲ ਹੀ ਇਹ ਸਾਨੂੰ ਅਗਲੇ ਕਦਮ ਵੱਲ ਧੱਕਦਾ ਵੀ ਹੈ।

ਅੱਡੀਆਂ ਦੀ ਦਰਦ ਆਮ ਤੌਰ 'ਤੇ ਖ਼ੁਦ-ਬ-ਖ਼ੁਦ ਠੀਕ ਹੋ ਜਾਂਦੀ ਹੈ। ਜੇਕਰ ਇਹ ਦਰਦ ਲੰਬੇ ਸਮੇਂ ਤਕ ਰਹੇ ਜਾਂ ਕਾਫ਼ੀ ਤੇਜ਼ ਤੇ ਪਰੇਸ਼ਾਨ ਕਰਨ ਵਾਲਾ ਹੋਵੇ ਤਾਂ ਇਸ ਦੇ ਕਈ ਕਾਰਨ ਹੋ ਸਕਦੇ ਹਨ। ਜ਼ਿਆਦਾਤਰ ਪੈਰਾਂ 'ਚ ਜਾਂ ਅੱਡੀਆਂ 'ਚ ਦਰਦ ਦੀ ਵਜ੍ਹਾ ਜ਼ਿਆਦਾ ਪੈਦਲ ਚੱਲਣਾ ਜਾਂ ਦੌੜ-ਭੱਜ ਹੁੰਦੀ ਹੈ। ਪਰ ਜੇਕਰ ਬਿਨਾਂ ਤੁਰੇ-ਫਿਰੇ ਪੈਰਾਂ 'ਚ ਦਰਦ ਹੋਵੇ ਤਾਂ ਇਸ ਦੇ ਕਈ ਕਾਰਨ ਹੋ ਸਕਦੇ ਹਨ।

ਕਿੰਨਾ ਵਜ਼ਨ ਝੱਲਦਾ ਹੈ ਪੈਰ

ਜਾਣਕਾਰਾਂ ਦਾ ਕਹਿਣਾ ਹੈ ਕਿ ਪੈਦਲ ਚੱਲਣ 'ਤੇ ਸਾਡੇ ਪੈਰਾਂ 'ਤੇ ਸਰੀਰ ਦੇ ਵਜ਼ਨ ਦਾ 1.25 ਗੁਣਾ ਜ਼ਿਆਦਾ ਦਬਾਅ ਪੈਂਦਾ ਹੈ, ਉੱਥੇ ਹੀ ਦੌੜਨ ਸਮੇਂ 2.75 ਗੁਣਾ ਜ਼ਿਆਦਾ ਦਬਾਅ ਸਾਡੇ ਪੈਰਾਂ ਨੂੰ ਝੱਲਣਾ ਪੈਂਦਾ ਹੈ। ਨਤੀਜਾ, ਅੱਡੀ ਦੇ ਨੁਕਸਾਨ ਤੇ ਸੱਟ ਲੱਗਣ ਦਾ ਖਦਸ਼ਾ ਸਭ ਤੋਂ ਜ਼ਿਆਦਾ ਹੁੰਦਾ ਹੈ।

ਦਰਦ ਦੇ ਕਾਰਨ

ਜ਼ਿਆਦਾਤਰ ਮਾਮਲਿਆਂ 'ਚ ਅੱਡੀਆਂ 'ਚ ਦਰਦ ਯਾਂਤਰਿਕ ਕਾਰਨਾਂ ਕਰਕੇ ਹੁੰਦਾ ਹੈ। ਇਹ ਅਰਥਰਾਈਟਸ, ਸੰਕ੍ਰਮਣ, ਆਟੋ ਇਮਿਊਨ ਪਰੇਸ਼ਾਨੀ, ਨਿਊਰੋਲਾਜੀਕਲ ਸਮੱਸਿਆਵਾਂ ਤੇ ਕਿਸੇ ਹੋਰ ਪਰੇਸ਼ਾਨੀ ਕਾਰਨ ਹੋ ਸਕਦਾ ਹੈ। ਹੋ ਸਕਦਾ ਹੈ ਕਿ ਪੂਰੇ ਸਰੀਰ ਨੂੰ ਪ੍ਰਭਾਵਿਤ ਕਰਨ ਵਾਲੀ ਸਮੱਸਿਆ ਕਾਰਨ ਵੀ ਅੱਡੀਆਂ 'ਚ ਦਰਦ ਹੁੰਦਾ ਹੋਵੇ।

ਪਲਾਂਸਟਰ ਫੇਸਕਿਟਿਸ

ਇਸ ਹਾਲਤ 'ਚ ਪਲਾਂਸਟਰ ਫੇਸਿਕਾ 'ਚ ਸੋਜ਼ਿਸ਼ ਆ ਜਾਂਦੀ ਹੈ। ਪਲਾਂਸਟਰ ਫੇਸਿਕਾ ਮਜ਼ਬੂਤ ਬੰਧਨ ਹੁੰਦਾ ਹੈ ਜੋ ਅੱਡੀ ਦੀ ਹੱਡੀ ਤੋਂ ਹੋ ਕੇ ਪੈਰਾਂ ਦੇ ਅਗਲੇ ਹਿੱਸੇ ਤਕ ਜਾਂਦਾ ਹੈ। ਜਦੋਂ ਇਸ ਬੰਧਨ ਨੂੰ ਬਹੁਤ ਜ਼ਿਆਦਾ ਖਿੱਚਿਆ ਜਾਂਦਾ ਹੈ ਤਾਂ ਇਸ ਦੇ ਕੋਮਲ ਸੈੱਲਾਂ 'ਚ ਸੋਜ਼ਿਸ ਆ ਜਾਂਦੀ ਹੈ। ਇਹ ਸੋਜ਼ਿਸ਼ ਆਮ ਤੌਰ 'ਤੇ ਉਸ ਹਿੱਸੇ 'ਚ ਆਉਂਦੀ ਹੈ ਜਿੱਥੇ ਇਹ ਅੱਡੀ ਨਾਲ ਜੁੜਿਆ ਹੁੰਦਾ ਹੈ। ਕਈ ਵਾਰ ਇਹ ਸਮੱਸਿਆ ਪੈਰ ਦੇ ਵਿਚਕਾਰਲੇ ਹਿੱਸੇ 'ਚ ਵੀ ਆ ਜਾਂਦੀ ਹੈ। ਪੀੜਤ ਨੂੰ ਪੈਰ ਦੇ ਹੇਠਲੇ ਹਿੱਸੇ 'ਚ ਦਰਦ ਹੁੰਦੀ ਹੈ। ਖਾਸ ਤੌਰ 'ਤੇ ਕਾਫ਼ੀ ਦੇਰ ਆਰਾਮ ਕਰਨ ਤੋਂ ਬਾਅਦ ਇਹ ਦਰਦ ਵਧ ਜਾਂਦੀ ਹੈ। ਕੁਝ ਮਰੀਜ਼ਾਂ 'ਚ ਜੇਕਰ ਅਕਿਲੀਜ਼ ਟੈਂਡੀਨੋਪੈਥੀ (achilles tendinopathy) ਸਖ਼ਤ ਹੋ ਜਾਵੇ ਤਾਂ ਉਸ ਦੀਆਂ ਪਿੰਨੀਆਂ ਦੀਆਂ ਮਾਸਪੇਸ਼ੀਆਂ ਖਿੱਚੀਆਂ ਜਾਂਦੀਆਂ ਹਨ।

ਹੀਲ ਬਰਸਿਟਿਸ

ਇਸ ਹਾਲਤ 'ਚ ਅੱਡੀ ਦੇ ਪਿਛਲੇ ਹਿੱਸੇ 'ਚ ਸੋਜ਼ਿਸ਼ ਆ ਜਾਂਦੀ ਹੈ। ਇਸ ਹਿੱਸੇ ਨੂੰ ਬਰਸਾ (Bursa) ਕਿਹਾ ਜਾਂਦਾ ਹੈ। ਇਹ ਇਕ ਰੇਸ਼ੇਦਾਰ ਕੋਸ਼ਿਕਾ ਹੁੰਦੀ ਹੈ ਜਿਸ ਵਿਚ ਤਰਲ ਪਦਾਰਥ ਭਰਿਆ ਹੁੰਦਾ ਹੈ। ਟਾਈਟ ਜੁੱਤੇ ਪਹਿਨਣ ਨਾਲ ਵੀ ਅੱਡੀ ਦੇ ਹਿੱਸੇ 'ਤੇ ਜ਼ਿਆਦਾ ਦਬਾਅ ਆ ਜਾਂਦਾ ਹੈ ਜਿਸ ਕਾਰਨ ਸੋਜ਼ਿਸ਼ ਦੀ ਸਮੱਸਿਆ ਆ ਸਕਦੀ ਹੈ। ਇਸ ਵਿਚ ਦਰਜ ਜਾਂ ਤਾਂ ਅੱਡੀ ਦੇ ਬਹੁਤ ਅੰਦਰ ਤਕ ਮਹਿਸੂਸ ਹੁੰਦੀ ਹੈ ਜਾਂ ਫਿਰ ਪਿਛਲੇ ਹਿੱਸੇ 'ਚ। ਕਦੀ-ਕਦਾਈਂ ਅਕਿਲੀਜ਼ ਟੈਂਡੀਨੋਪੈਥੀ 'ਚ ਸੋਜ਼ਿਸ਼ ਆ ਜਾਂਦੀ ਹੈ ਤੇ ਦਿਨ ਵਧਣ ਦੇ ਨਾਲ-ਨਾਲ ਦਰਦ ਵੀ ਵਧਦਾ ਜਾਂਦਾ ਹੈ।

ਹੀਲ ਬੰਪਸ

ਅੱਲ੍ਹੜਪੁਣੇ 'ਚ ਇਹ ਸਮੱਸਿਆ ਆਮ ਹੈ। ਇਹ ਹਾਲਾਤ ਉਦੋਂ ਪੈਦਾ ਹੁੰਦੇ ਹਨ ਜਦੋਂ ਅੱਡੀ ਦੀ ਹੱਡੀ ਪੂਰੀ ਤਰ੍ਹਾਂ ਪਰਿਪੱਕ ਹੋਏ ਬਿਨਾਂ ਜ਼ਰੂਰਤ ਤੋਂ ਜ਼ਿਆਦਾ ਘਸ ਜਾਂਦੀ ਹੈ। ਜਿਨ੍ਹਾਂ ਲੋਕਾਂ ਦੇ ਪੈਰ ਸਪਾਟ ਹੁੰਦੇ ਹਨ, ਆਮ ਤੌਰ 'ਤੇ ਉਨ੍ਹਾਂ ਨੂੰ ਅਜਿਹੀ ਸਮੱਸਿਆ ਹੁੰਦੀ ਹੈ। ਇਸ ਦੇ ਨਾਲ ਹੀ ਉਹ ਔਰਤਾਂ ਜਿਹੜੀਆਂ ਹੱਡੀਆਂ ਪਰਿਪੱਕ ਹੋਣ ਤੋਂ ਪਹਿਲਾਂ ਉੱਚੀ ਅੱਡੀ ਪਹਿਨਣੀ ਸ਼ੁਰੂ ਕਰ ਦਿੰਦੀਆਂ ਹਨ, ਉਨ੍ਹਾਂ 'ਚ ਵੀ ਅਜਿਹੀ ਸਮੱਸਿਆ ਹੋ ਸਕਦੀ ਹੈ।

ਟ੍ਰਾਸਲ ਟਨਲ ਸਿੰਡਰੋਮ

ਇਸ ਵਿਚ ਪੈਰ ਦੇ ਪਿਛਲੇ ਹਿੱਸੇ ਦੀ ਨਸ 'ਤੇ ਦਬਾਅ ਪੈਂਦਾ ਹੈ ਜਾਂ ਉਹ ਨਸ ਫੱਸ ਜਾਂਦੀ ਹੈ। ਇਸ ਨੂੰ ਇਕ ਤਰ੍ਹਾਂ ਦੀ ਨਿਊਰੋਪੈਥੀ ਕਿਹਾ ਜਾ ਸਕਦਾ ਹੈ ਜਿਹੜੀ ਜਾਂ ਤਾਂ ਗਿੱਟੇ ਜਾਂ ਪੈਰ 'ਚ ਹੁੰਦੀ ਹੈ।

ਸਟ੍ਰੈੱਸ ਫ੍ਰੈਕਚਰ

ਇਹ ਫ੍ਰੈਕਚਰ ਅੱਡੀ 'ਤੇ ਲਗਾਤਾਰ ਜ਼ਰੂਰਤ ਤੋਂ ਜ਼ਿਆਦਾ ਦਬਾਅ ਪੈਣ ਕਾਰਨ ਹੁੰਦਾ ਹੈ। ਆਮ ਤੌਰ 'ਤੇ ਅਜਿਹਾ ਦਬਾਅ ਜ਼ਿਆਦਾ ਕਸਰਤ, ਖੇਡਾਂ ਤੇ ਭਾਰੀ ਸਰੀਰਕ ਕਿਰਤ ਕਾਰਨ ਹੁੰਦਾ ਹੈ। ਧਾਵਕਾਂ ਨੂੰ ਅਜਿਹਾ ਫ੍ਰੈਕਚਰ ਹੋਣ ਦਾ ਖ਼ਤਰਾ ਜ਼ਿਆਦਾ ਹੁੰਦਾ ਹੈ। ਉਨ੍ਹਾਂ ਨੂੰ ਪੈਰਾਂ ਦੀ ਪ੍ਰਪਦਕੀਯ ਹੱਡੀ 'ਚ ਇਹ ਫ੍ਰੈਕਚਰ ਹੁੰਦਾ ਹੈ। ਇਹ ਪਰੇਸ਼ਾਨੀ ਆਸਟੀਓਪੋਰੋਸਿਸ ਕਾਰਨ ਵੀ ਹੋ ਸਕਦੀ ਹੈ।

ਬੱਚਿਆਂ ਤੇ ਐਥਲੀਟਾਂ 'ਚ ਅੱਡੀ 'ਚ ਦਰਦ ਦੀ ਵੱਡੀ ਵਜ੍ਹਾ ਅੱਡੀ ਦੀ ਹੱਡੀ ਦਾ ਜ਼ਰੂਰਤ ਤੋਂ ਜ਼ਿਆਦਾ ਇਸਤੇਮਾਲ ਹੁੰਦਾ ਹੈ। 7 ਤੋਂ 15 ਸਾਲ ਦੇ ਬੱਚਿਆਂ 'ਚ ਇਹ ਸਮੱਸਿਆ ਜ਼ਿਆਦਾ ਦੇਖੀ ਜਾਂਦੀ ਹੈ।

Posted By: Seema Anand