ਲੰਡਨ (ਏਐੱਨਆਈ) : ਕੋਰੋਨਾ ਮਹਾਮਾਰੀ ਦੇ ਇਸ ਦੌਰ ਵਿਚ ਜ਼ਿਆਦਾ ਮਿੱਠਾ ਖਾਣ ਨਾਲ ਤੁਹਾਡਾ ਜੀਵਨ ਖ਼ਤਰੇ ਵਿਚ ਪੈ ਸਕਦਾ ਹੈ। ਇਕ ਨਵੀਂ ਖੋਜ ਤੋਂ ਪਤਾ ਲੱਗਾ ਹੈ ਕਿ ਅਤਿ-ਅਧਿਕ ਮਿੱਠੀਆਂ ਚੀਜ਼ਾਂ ਦੀ ਵਰਤੋਂ ਕਰਨ ਨਾਲ ਤੁਹਾਡਾ ਇਮਿਊਨ ਸਿਸਟਮ ਗੜਬੜਾ ਸਕਦਾ ਹੈ। ਲੰਡਨ ਸਥਿਤ ਯੂਨੀਵਰਸਿਟੀ ਆਫ ਬਿ੍ਸਟਲ ਅਤੇ ਫਰਾਂਸਿਸ ਕ੍ਰਿਕ ਇੰਸਟੀਚਿਊਟ ਦੇ ਵਿਗਿਆਨੀਆਂ ਵੱਲੋਂ ਕੀਤੀ ਗਈ ਇਹ ਖੋਜ ਨੇਚਰ ਕਮਿਊਨੀਕੇਸ਼ਨ ਨਾਮਕ ਜਰਨਲ ਵਿਚ ਪ੍ਰਕਾਸ਼ਿਤ ਹੋਈ ਹੈ। ਆਮ ਤੌਰ 'ਤੇ ਮਿੱਠੇ ਖਾਣ ਵਾਲੇ ਪਦਾਰਥ ਜਿਵੇਂ ਮਠਿਆਈ ਅਤੇ ਪ੍ਰਸੰਸਕ੍ਰਿਤ ਖਾਧ ਪਦਾਰਥਾਂ ਵਿਚ ਫ੍ਕਟੋਜ਼ ਪਾਇਆ ਜਾਂਦਾ ਹੈ।

ਜੇਕਰ ਸਰੀਰ ਵਿਚ ਇਸ ਦੀ ਮਾਤਰਾ ਜ਼ਿਆਦਾ ਹੈ ਤਾਂ ਵਿਅਕਤੀ ਮੋਟਾਪੇ, ਟਾਈਪ-2 ਡਾਇਬਟੀਜ਼ ਅਤੇ ਨਾਨ ਐਲਕੋਹਲਿਕ ਫੈਟੀ ਲੀਵਰ ਬਿਮਾਰੀਆਂ ਤੋਂ ਪੀੜਤ ਹੋ ਸਕਦਾ ਹੈ। ਚਿੰਤਾਜਨਕ ਪਹਿਲੂ ਇਹ ਹੈ ਕਿ ਪੂਰੀ ਦੁਨੀਆ ਵਿਚ ਇਸ ਦੀ ਵਰਤੋਂ ਵੱਧ ਰਹੀ ਹੈ। ਹੁਣ ਤਕ ਸਰੀਰ ਵਿਚ ਫ੍ਕਟੋਜ਼ ਦੇ ਉੱਚੇ ਪੱਧਰ ਕਾਰਨ ਇਮਿਊਨਿਟੀ ਸਿਸਟਮ 'ਤੇ ਪੈਣ ਵਾਲੇ ਫਰਕ ਨੂੰ ਲੈ ਕੇ ਅਧਿਐਨ ਬਹੁਤ ਸੀਮਤ ਰਿਹਾ ਹੈ। ਨਵੀਂ ਖੋਜ ਤੋਂ ਪਤਾ ਲੱਗਦਾ ਹੈ ਕਿ ਫ੍ਕਟੋਜ਼ ਦਾ ਵੱਡਾ ਪੱਧਰ ਇਮਿਊਨਿਟੀ ਸਿਸਟਮ ਵਿਚ ਸੋਜਿਸ਼ ਦਾ ਕਾਰਨ ਬਣਦਾ ਹੈ ਜਿਸ ਨਾਲ ਸੋਜਿਸ਼ ਨਾਲ ਜੁੜੇ ਜ਼ਿਆਦਾ ਰਿਐਕਟਿਵ ਮੋਲੀਕਿਊਲ ਪੈਦਾ ਹੁੰਦੇ ਹਨ।

ਇਸ ਤਰ੍ਹਾਂ ਦੀ ਸੋਜਿਸ਼ ਨਾਲ ਨਾ ਕੇਵਲ ਸੈੱਲਾਂ ਨੂੰ ਨੁਕਸਾਨ ਹੋ ਸਕਦਾ ਹੈ ਸਗੋਂ ਅੰਗ ਅਤੇ ਸਰੀਰ ਵੀ ਕੰਮ ਕਰਨਾ ਬੰਦ ਕਰ ਸਕਦਾ ਹੈ। ਇਨ੍ਹਾਂ ਸਾਰੀਆਂ ਦਿੱਕਤਾਂ ਕਾਰਨ ਵਿਅਕਤੀ ਗੰਭੀਰ ਬਿਮਾਰੀ ਦੀ ਲਪੇਟ ਵਿਚ ਆ ਸਕਦਾ ਹੈ। ਇਹ ਖੋਜ ਇਸ ਗੱਲ 'ਤੇ ਵੀ ਰੋਸ਼ਨੀ ਪਾਉਂਦੀ ਹੈ ਕਿ ਫ੍ਕਟੋਜ਼ ਡਾਇਬਟੀਜ਼ ਅਤੇ ਮੋਟਾਪੇ ਨਾਲ ਕਿਵੇਂ ਜੁੜਿਆ ਹੋ ਸਕਦਾ ਹੈ।

ਖੋਜ ਵਿਚ ਕਿਹਾ ਗਿਆ ਹੈ ਕਿ ਛੋਟੀ ਸੋਜਿਸ਼ ਅਕਸਰ ਮੋਟਾਪੇ ਨਾਲ ਜੁੜੀ ਹੁੰਦੀ ਹੈ। ਸਵਾਨਸੀ ਯੂਨੀਵਰਸਿਟੀ ਮੈਡੀਕਲ ਸਕੂਲ ਦੇ ਡਾ. ਨਿਕ ਜੋਨਾਸ ਨੇ ਕਿਹਾ ਕਿ ਖੋਜ ਤੋਂ ਸਾਨੂੰ ਇਹ ਸਮਝਣ ਵਿਚ ਮਦਦ ਮਿਲ ਸਕਦੀ ਹੈ ਕਿ ਕਿਹੜਾ ਖਾਣਾ ਸੋਜਿਸ਼ ਅਤੇ ਬਿਮਾਰੀ ਨੂੰ ਵਧਾਉਂਦੇ ਹਨ ਅਤੇ ਕਿਹੜੇ ਖਾਣ ਵਾਲੇ ਪਦਾਰਥ ਸਾਡੇ ਸਰੀਰ ਲਈ ਲਾਭਦਾਇਕ ਹੋ ਸਕਦੇ ਹਨ।