style="text-align: justify;"> ਖੰਡ ਤੇ ਖੰਡ ਤੋਂ ਬਣੇ ਉਤਪਾਦ ਲੋਕਾਂ ਨੂੰ ਬਹੁਤ ਪਸੰਦ ਆਉਂਦੇ ਹਨ ਪਰ ਹਾਲ ਹੀ ਵਿਚ ਇਕ ਅਧਿਐਨ ਵਿਚ ਜ਼ਿਆਦਾ ਖੰਡ ਖਾਣ ਨਾਲ ਸਰੀਰ ਨੂੰ ਹੋਣ ਵਾਲੇ ਨੁਕਸਾਨ ਦਾ ਪਤਾ ਲੱਗਾ ਹੈ। ਖੋਜ ਮੁਤਾਬਕ ਵੱਧ ਖੰਡ ਖਾਣ ਕਾਰਨ ਦਿਲ ਅਤੇ ਢਿੱਡ ਦੇ ਆਲੇ-ਦੁਆਲੇ ਵੱਡੇ ਪੱਧਰ 'ਤੇ ਫੈਟ ਜਮ੍ਹਾਂ ਹੋ ਜਾਂਦੀ ਹੈ, ਜਿਹੜੀ ਸਿਹਤ ਲਈ ਹਾਨੀਕਾਰਕ ਹੈ।

ਇਹ ਅਧਿਐਨ ਯੂਰਪੀਅਨ ਸੁਸਾਇਟੀ ਆਫ ਕਾਰਡੀਓਲੋਜੀ ਦੇ ਯੂਰਪੀਅਨ ਜਨਰਲ ਆਫ ਪ੍ਰਿਵੈਂਟਿਵ ਕਾਰਡੀਓਲੋਜੀ ਵਿਚ ਪ੍ਰਕਾਸ਼ਿਤ ਹੋਇਆ ਹੈ। ਪ੍ਰਮੁੱਖ ਖੋਜੀਆਂ ਅਤੇ ਮਿਨੀਸੋਟਾ ਸਕੂਲ ਆਫ ਪਬਲਿਕ ਹੈਲਥ ਵਿਚ ਖੋਜੀ ਵਿਦਿਆਰਥਣ ਸੋ ਯੂੰ ਯੀ ਨੇ ਕਿਹਾ ਕਿ ਜਦੋਂ ਅਸੀਂ ਬਹੁਤ ਜ਼ਿਆਦਾ ਖੰਡ ਦਾ ਸੇਵਨ ਕਰਦੇ ਹਾਂ ਤਾਂ ਫੈਟ ਜਮ੍ਹਾਂ ਹੋ ਜਾਂਦੀ ਹੈ। ਇਹ ਫੈਟ ਦਿਲ ਦੇ ਆਲੇ-ਦੁਆਲੇ ਅਤੇ ਢਿੱਡ ਵਿਚ ਜ਼ਿਆਦਾ ਜਮ੍ਹਾਂ ਹੁੰਦੀ ਹੈ ਅਤੇ ਇਹ ਸਰੀਰ ਵਿਚ ਕੈਮੀਕਲ ਛੱਡਦੀ ਹੈ, ਜਿਹੜੀ ਸਿਹਤ ਲਈ ਹਾਨੀਕਾਰਕ ਹੋ ਸਕਦੀ ਹੈ। (ਏਐੱਨਆਈ)

Posted By: Sunil Thapa