ਨਵੀਂ ਦਿੱਲੀ, ਓਨਲੀ ਮਈ ਹੈਲਥ : ਖਾਣ-ਪੀਣ ਦਾ ਸਿਹਤ 'ਤੇ ਕਾਫੀ ਅਸਰ ਪੈਂਦਾ ਹੈ। ਸਾਰੇ ਸਿਹਤ ਮਾਹਿਰ ਦੱਸਦੇ ਹਨ ਕਿ ਅੱਧੀ ਤੋਂ ਜ਼ਿਆਦਾ ਗੰਭੀਰ ਬਿਮਾਰੀ ਦਾ ਕਾਰਨ ਲਾਈਫਸਟਾਈਲ ਅਤੇ ਗਲਤ ਖਾਣ-ਪੀਣ ਹੈ। ਪਿਛਲੀ ਇਕ ਸਦੀ 'ਚ ਦੁਨੀਆ 'ਚ ਜੋ ਬਿਮਾਰੀਆਂ ਤੇਜ਼ੀ ਨਾਲ ਵਧੀਆ ਹਨ, ਉਹ ਹੈ ਡਾਇਬਟੀਜ਼, ਹਾਰਟ ਅਟੈਕ ਤੇ ਕੈਂਸਰ। ਹਾਲ ਹੀ 'ਚ ਕੋਰੋਨਾ ਵਾਇਰਸ ਵੀ ਜਿਨਾਂ ਲੋਕਾਂ ਦੀ ਮੌਤ ਦਾ ਕਾਰਨ ਬਣ ਰਿਹਾ ਹੈ, ਉਨ੍ਹਾਂ 'ਚ ਇਨ੍ਹਾਂ ਤਿੰਨ ਬਿਮਾਰੀਆਂ ਦੇ ਰੋਗੀਆਂ ਦੀ ਗਿਣਤੀ ਬਹੁਤ ਜ਼ਿਆਦਾ ਹੈ। ਵਿਗਿਆਨੀਆਂ ਨੇ ਇਕ ਨਵੀਂ ਸਟੱਡੀ 'ਚ ਪਾਇਆ ਹੈ ਕਿ ਇਨ੍ਹਾਂ ਤਿੰਨੋਂ ਬਿਮਾਰੀਆਂ ਦਾ ਸਭ ਤੋਂ ਵੱਡਾ ਕਾਰਨ ਪ੍ਰੋਸੈਸਡ ਫੂਡ ਹੈ।

ਕੀ ਹੁੰਦਾ ਹੈ ਪ੍ਰੋਸੈਸਡ ਫੂਡ?

ਪ੍ਰੋਸੈਸਡ ਫੂਡ ਦਾ ਅਰਥ ਹੈ, ਅਜਿਹੇ ਆਹਾਰ, ਜਿਨ੍ਹਾਂ ਨੂੰ ਸਵਾਦਿਸ਼ਟ ਬਣਾਉਣ ਦੇ ਚੱਕਰ 'ਚ ਤੇਜ਼ ਤਾਪਮਾਨ, ਭਾਰੀ ਦਬਾਅ, ਮਸ਼ੀਨਾਂ ਆਦਿ ਰਾਹੀਂ ਤਿਆਰ ਕੀਤਾ ਜਾਂਦਾ ਹੈ। ਸਭ ਤੋਂ ਪਾਪੂਲਰ ਪ੍ਰੋਸੈਸਡ ਫੂਡਜ਼ ਹਨ, ਬਰੈੱਡ, ਚਿਪਸ, ਬ੍ਰੇਕਫਾਸਟ ਸੀਰੀਅਲਸ (ਕਾਰਨ ਫਲੈਕਸ, ਮਿਊਸਲੀ, ਚੌਕੋ ਚਿਪਸ), ਚੀਜ਼, ਬਟਰ, ਮੈਦਾ, ਮਾਈਕ੍ਰੋਵੇਵ ਕੀਤੇ ਗਏ ਆਹਾਰ, ਪੈਕੇਟਬੰਦ ਚੀਜ਼ਾਂ (ਚਿਪਸ, ਨਸਕੀਨ, ਪਫਸ, ਨਮਕ ਵਾਲੇ ਹੋਰ ਸਨੈਕਸ), ਪਿਜ਼ਾ, ਬਰਗਰ, ਕੋਲਡ ਡ੍ਰਿੰਕਸ ਆਦਿ।

ਇਨ੍ਹਾਂ ਪ੍ਰੋਸੈਸਡ ਫੂਡਜ਼ ਨੂੰ ਭਾਵੇਂ ਕਣਕ, ਚਾਵਲ, ਓਟਸ, ਕਾਰਨ, ਚਨੇ ਦੀ ਦਾਲ ਆਦਿ ਅਨਾਜਾਂ ਜਾਂ ਦਾਲਾਂ ਤੋਂ ਬਣਾਇਆ ਜਾਂਦਾ ਹੈ ਪਰ ਪ੍ਰੋਸੈਸਿੰਗ ਦੌਰਾਨ ਇਨ੍ਹਾਂ ਦੇ ਸਾਰੇ ਪੌਸ਼ਕ ਤੱਤ ਨਿਕਲ ਜਾਂਦੇ ਹਨ। ਇਸ ਲਈ ਜਦੋਂ ਕੋਈ ਪ੍ਰੋਸੈਸਡ ਫੂਡ ਖਾਂਦਾ ਹੈ ਤਾਂ ਅਸਲ 'ਚ ਤੁਹਾਨੂੰ ਸਿਰਫ਼ ਸਵਾਦ ਮਿਲਦਾ ਹੈ, ਪੋਸ਼ਣ ਨਹੀਂ।

ਵਿਗਿਆਨੀਆਂ ਦਾ ਦਾਅਵਾ - ਪ੍ਰੋਸੈਸਡ ਫੂਡ ਨਾਲ ਘੱਟਦੀ ਹੈ ਇਨਸਾਨ ਦੀ ਜ਼ਿੰਦਗੀ

ਓਟੈਗੋ ਯੂਨੀਵਰਸਿਟੀ 'ਚ ਹੋਈ ਰਿਸਰਚ 'ਚ ਦੱਸਿਆ ਗਿਆ ਹੈ ਕਿ ਪ੍ਰੋਸੈਸਡ ਫੂਡ 'ਚ ਫਾਈਬਰ ਬਿਲਕੁੱਲ ਨਹੀਂ ਹੁੰਦਾ। ਜਦਕਿ ਸਾਡੇ ਸਰੀਰ ਲਈ ਫਾਈਬਰ ਇਨ੍ਹਾਂ ਜ਼ਰੂਰੀ ਹੈ ਕਿ ਇਹੀ ਸਾਡੇ ਸਰੀਰ 'ਚ ਬਲੱਡ ਸ਼ੂਗਰ ਨੂੰ ਕੰਟਰੋਲ ਕਰਦਾ ਹੈ। ਫਾਈਬਰ ਵਾਲੇ ਫੂਡਸ ਨਾਲ ਤੁਸੀਂ ਜ਼ਿਆਦਾ ਦਿਨਾਂ ਤਕ ਜੀਵਤ ਰਹਿ ਸਕਦੇ ਹੋ।

Plos Medicine ਨਾਮਕ ਜਰਨਲ 'ਚ ਛਪੇ ਇਸ ਅਧਿਐਨ ਲਈ 8300 ਲੋਕਾਂ ਦਾ ਡਾਟਾ ਇਕੱਠਾ ਕੀਤਾ ਗਿਆ, ਜੋ ਟਾਈਪ 1 ਅਤੇ ਟਾਈਪ 2 ਡਾਇਬਟੀਜ਼ ਦੇ ਸ਼ਿਕਾਰ ਸਨ। ਇਸ ਅਧਿਐਨ 'ਚ ਪਤਾ ਲੱਗਾ ਕਿ ਜੋ ਲੋਕ ਆਪਣੇ ਖਾਣੇ 'ਚ ਜ਼ਿਆਦਾ ਫਾਈਬਰ ਲੈਂਦੇ ਸੀ, ਉਨ੍ਹਾਂ ਦੇ ਬਲੱਡ ਸ਼ੂਗਰ 'ਚ ਕਮੀ ਸੀ ਪਰ ਜੋ ਲੋਕ ਪ੍ਰੋਸੈਸਡ ਫੂਡ ਲੈਂਦੇ ਸੀ, ਉਨ੍ਹਾਂ ਦਾ ਰੋਗ ਹੋਰ ਵੱਧ ਗਿਆ।

ਹਰ ਰੋਜ਼ ਜ਼ਰੂਰੀ ਹੈ 19 ਗ੍ਰਾਮ ਫਾਈਬਰ

ਪ੍ਰਮੁੱਖ ਅਧਿਐਨ ਕਰਤਾ ਅਤੇ National Heart Foundation ਦੇ ਮੈਡੀਸਨ ਵਿਭਾਗ ਦੇ ਡਾ. ਏਂਡਰਿਊ ਰੇਨਾਲਸ ਕਹਿੰਦੇ ਹਨ ਕਿ ਹਰ ਸਿਹਤਮੰਦ ਵਿਅਕਤੀ ਲਈ ਹਰ ਰੋਜ਼ ਘੱਟ ਤੋਂ ਘੱਟ 19 ਗ੍ਰਾਮ ਫਾਈਬਰ ਰੋਜ਼ ਖਾਣਾ ਚਾਹੀਦਾ ਹੈ। ਅਜਿਹੇ ਲੋਕ ਜੋ ਰੋਜ਼ਾਨਾ 35 ਗ੍ਰਾਮ ਤੋਂ ਜ਼ਿਆਦਾ ਫਾਈਬਰ ਖਾਂਦੇ ਹਨ, ਉਨ੍ਹਾਂ 'ਚ ਸਮੇਂ ਤੋਂ ਪਹਿਲਾਂ ਮੌਤ ਦਾ ਖ਼ਤਰਾ 35% ਤਕ ਘੱਟ ਹੋ ਜਾਂਦਾ ਹੈ। ਉਨ੍ਹਾਂ ਨੇ ਕਿਹਾ ਕਿ ਜ਼ਿਆਦਾਤਰ ਫਾਈਬਰ ਲਈ ਤੁਸੀਂ ਵੱਧ ਤੋਂ ਵੱਧ ਸਾਬੁਤ ਆਨਾਜ, ਲੇਗਯੂਮਸ (ਦਾਲ, ਰਾਜਮਾ, ਚਨਾ, ਬੀਨਸ ਆਦਿ), ਸਬਜ਼ੀਆਂ ਅਤੇ ਕੱਚੇ ਫਲ਼ ਖਾਓ।

ਖਾਣ ਦੀਆਂ ਆਦਤਾਂ ਬਦਲੋ, ਸਿਹਤਮੰਦ ਜੀਵਨ ਜਿਓ

ਡਾ. ਏਂਡਰਿਊ ਅੱਗੇ ਕਹਿੰਦੇ ਹਨ ਕਿ ਜੇਕਰ ਤੁਸੀਂ ਆਪਣੀ ਸਿਹਤ ਨੂੰ ਲੈ ਕੇ ਚਿੰਤਿਤ ਹੋ, ਤਾਂ ਤੁਸੀਂ ਆਪਣੇ ਖਾਣੇ 'ਚ ਜ਼ਿਆਦਾ ਤੋਂ ਜ਼ਿਆਦਾ ਫਾਈਬਰ ਸ਼ਾਮਿਲ ਕਰਨ ਦੇ ਨਵੇਂ ਤਰੀਕੇ ਖੋਜੋ। ਅਗਰ ਤੁਸੀਂ ਹਾਲੇ ਸਫੈਦ ਬਰੈੱਡ ਖਾਂਦੇ ਹੋ ਜਾਂ ਮੈਦੇ ਤੋਂ ਬਣੀਆਂ ਚੀਜ਼ਾਂ ਖਾਂਦੇ ਹੋ ਤਾਂ ਅਗਲੀ ਵਾਰ ਹੋਲਗ੍ਰੇਨ ਬਰੈੱਡ ਖ਼ਰੀਦੋ ਅਤੇ ਮੈਦੇ ਦੀ ਥਾਂ ਆਟੇ ਦਾ ਪ੍ਰਯੋਗ ਕਰੋ। ਵ੍ਹਾਈਟ ਰਾਈਟਸ ਦੀ ਥਾਂ ਬ੍ਰਾਊਨ ਰਾਈਸ ਖਾਓ ਅਤੇ ਬ੍ਰਾਊਨ ਪਾਸਤਾ ਟ੍ਰਾਈ ਕਰੋ। ਆਪਣੇ ਖਾਣੇ 'ਚ ਹਰ ਰੋਜ਼ ਘੱਟ ਤੋਂ ਘੱਟ 1 ਕਟੋਰੀ ਲੇਗਯੂਮਸ ਜ਼ਰੂਰ ਸ਼ਾਮਿਲ ਕਰੋ। ਫ੍ਰੋਜ਼ਨ ਦੀ ਥਾਂ ਤਾਜ਼ੀਆਂ ਸਬਜ਼ੀਆਂ ਦਾ ਪ੍ਰਯੋਗ ਕਰੋ।

Posted By: Susheel Khanna