ਲਾਈਫ ਸਟਾਈਲ ਡੈਸਕ, ਨਵੀਂ ਦਿੱਲੀ : ਛੋਲਿਆਂ ਦੀ ਦਾਲ ਨੂੰ ਚੰਗੀ ਤਰ੍ਹਾਂ ਪੀਸ ਕੇ ਵੇਸਣ ਤਿਆਰ ਕੀਤਾ ਜਾਂਦਾ ਹੈ। ਇਹ ਹਰ ਘਰ ਦੀ ਕਿਚਨ ’ਚ ਆਸਾਨੀ ਨਾਲ ਮਿਲ ਜਾਵੇਗਾ। ਭਾਰਤ ਦੇ ਸਾਰੇ ਹਿੱਸਿਆਂ ’ਚ ਵੇਸਣ ਦੇ ਪਕੌੜੇ ਬਣਾਏ ਜਾਂਦੇ ਹਨ। ਵੇਸਣ ਸਿਹਤ ਲਈ ਲਾਭਦਾਇਕ ਹੁੰਦਾ ਹੈ। ਇਸ ’ਚ ਕਈ ਔਸ਼ਧੀ ਗੁਣ ਪਾਏ ਜਾਂਦੇ ਹਨ, ਜੋ ਕੈਂਸਰ, ਡਾਇਬਟੀਜ਼ ਅਤੇ ਮੋਟਾਪੇ ਦੀਆਂ ਬਿਮਾਰੀਆਂ ਨੂੰ ਦੂਰ ਕਰਨ ’ਚ ਮਦਦਗਾਰ ਸਾਬਿਤ ਹੁੰਦੇ ਹਨ। ਇਸਤੋਂ ਇਲਾਵਾ ਵੇਸਣ ਨਾਲ ਵੱਧਦੇ ਕੋਲੈੱਸਟਰੋਲ ਨੂੰ ਵੀ ਕੰਟਰੋਲ ਅਤੇ ਘੱਟ ਕੀਤਾ ਜਾ ਸਕਦਾ ਹੈ। ਕਈ ਖੋਜਾਂ ’ਚ ਇਹ ਖ਼ੁਲਾਸਾ ਹੋ ਚੁੱਕਾ ਹੈ ਕਿ ਵੇਸਣ ਸਿਹਤ ਲਈ ਕਿਸੇ ਵਰਦਾਨ ਤੋਂ ਘੱਟ ਨਹੀਂ ਹੈ। ਜੇਕਰ ਤੁਹਾਨੂੰ ਇਸ ਬਾਰੇ ਪਤਾ ਨਹੀਂ ਹੈ, ਤਾਂ ਆਓ ਜਾਣਦੇ ਹਾਂ :

researchgate.net ’ਤੇ ਛਪੀ ਇਕ ਖੋਜ ’ਚ ਵੇਸਣ ਦੇ ਫਾਇਦਿਆਂ ਨੂੰ ਵਿਸਥਾਰ ਨਾਲ ਦੱਸਿਆ ਗਿਆ ਹੈ। ਇਸ ਖੋਜ ਰਾਹੀਂ ਪਤਾ ਲੱਗਾ ਹੈ ਕਿ ਵੱਧਦੇ ਕੋਲੈੱਸਟਰੋਲ ਤੋਂ ਪਰੇਸ਼ਾਨ ਲੋਕਾਂ ਨੂੰ ਰੋਜ਼ਾਨਾ ਵੇਸਣ ਦਾ ਸੇਵਨ ਕਰਨਾ ਚਾਹੀਦਾ ਹੈ। ਇਹ ਖੋਜ ਇਨਸਾਨਾਂ ’ਤੇ ਕੀਤੀ ਗਈ ਹੈ। ਖੋਜ ’ਚ ਸ਼ਾਮਿਲ ਲੋਕਾਂ ਨੂੰ ਰੋਜ਼ਾਨਾ ਵੇਸਣ ਦਾ ਸੇਵਨ ਕਰਨ ਦੀ ਸਲਾਹ ਦਿੱਤੀ ਗਈ ਸੀ। ਇਸ ਖੋਜ ’ਚ ਪਾਇਆ ਗਿਆ ਹੈ ਕਿ ਰੋਜ਼ਾਨਾ ਵੇਸਣ ਦੇ ਸੇਵਨ ਨਾਲ ਕੋਲੈੱਸਟਰੋਲ ਦਾ ਪੱਧਰ 7.7mg/dL ਘੱਟ ਹੋਇਆ।

ਕਿਵੇਂ ਕਰੀਏ ਸੇਵਨ

ਇਸ ਖੋਜ ’ਚ ਵੱਧਦੇ ਕੋਲੈੱਸਟਰੋਲ ਨੂੰ ਕੰਟਰੋਲ ਕਰਨ ਲਈ 12 ਹਫ਼ਤਿਆਂ ਤਕ ਰੋਜ਼ਾਨਾ 104 ਗ੍ਰਾਮ ਵੇਸਣ ਸੇਵਨ ਕਰਨ ਦੀ ਸਲਾਹ ਦਿੱਤੀ ਗਈ ਹੈ। ਇਸਦੇ ਲਈ ਰੋਜ਼ਾਨਾ ਆਪਣੀ ਡਾਈਟ ’ਚ ਵੇਸਣ ਨੂੰ ਜ਼ਰੂਰ ਸ਼ਾਮਿਲ ਕਰੋ। ਤੁਸੀਂ ਚਾਹੋ ਤਾਂ ਵੇਸਣ ਦੇ ਪਕੌੜੇ ਖਾ ਸਕਦੇ ਹੋ। ਇਸਤੋਂ ਇਲਾਵਾ ਵੇਸਣ ਦੀ ਸਬਜ਼ੀ ਬਣਾ ਕੇ ਵੀ ਸੇਵਨ ਕੀਤੀ ਜਾ ਸਕਦੀ ਹੈ।

ਡਾਇਬਟੀਜ਼ ’ਚ ਫਾਇਦੇਮੰਦ

ਮਾਹਿਰਾਂ ਦੀ ਮੰਨੀਏ ਤਾਂ ਵੇਸਣ ’ਚ ਗਲਾਈਸੇਮਿਕ ਇੰਡੈਕਸ ਬਹੁਤ ਘੱਟ ਹੁੰਦਾ ਹੈ। ਗਲਾਈਸੇਮਿਕ ਇੰਡੈਕਸ ਮਾਪਣ ਦੀ ਇਹ ਪ੍ਰਕਿਰਿਆ ਹੈ, ਜਿਸ ਨਾਲ ਇਹ ਪਤਾ ਚੱਲਦਾ ਹੈ ਕਿ ਕਾਰਬੋਹਾਈਡ੍ਰੇਟਸ ਨਾਲ ਕਿੰਨੇ ਸਮੇਂ ’ਚ ਗੁਲੂਕੋਜ਼ ਬਣਦਾ ਹੈ। ਅੰਤ : ਵੇਸਣ ਡਾਇਬਟੀਜ਼ ਦੇ ਮਰੀਜ਼ਾਂ ਲਈ ਫਾਇਦੇਮੰਦ ਹੁੰਦਾ ਹੈ। ਨਾਲ ਹੀ ਕੈਂਸਰ ਅਤੇ ਦਿਲ ਦੀਆਂ ਬਿਮਾਰੀਆਂ ’ਚ ਵੀ ਵੇਸਣ ਦਵਾ ਦੀ ਤਰ੍ਹਾਂ ਕੰਮ ਕਰਦਾ ਹੈ।

Posted By: Ramanjit Kaur