v> ਰਵਾਇਤੀ ਸਿਗਰਟ ਦੇ ਸੁਰੱਖਿਅਤ ਬਦਲ ਦੇ ਦਾਅਵੇ ਨਾਲ ਬਾਜ਼ਾਰ 'ਚ ਆਈ ਈ-ਸਿਗਰਟ ਬਾਰੇ ਨਵੇਂ-ਨਵੇਂ ਖ਼ਤਰੇ ਸਾਹਮਣੇ ਆਉਂਦੇ ਜਾ ਰਹੇ ਹਨ। ਇਕ ਨਵੇਂ ਅਧਿਐਨ 'ਚ ਦੇਖਿਆ ਗਿਆ ਹੈ ਕਿ ਈ-ਸਿਗਰਟ ਦੇ ਸੇਵਨ ਨਾਲ ਦਿਲ ਤੇ ਨਸਾਂ ਨੂੰ ਨੁਕਸਾਨ ਪਹੁੰਚ ਸਕਦਾ ਹੈ। ਅਮਰੀਕਾ ਦੇ ਓਹਾਇਓ ਸਟੇਟ ਯੂਨੀਵਰਸਿਟੀ ਕਾਲਜ 'ਚ ਬਾਇਓਮੈਡੀਕਲ ਰਿਸਰਚ ਦੇ ਡਾਇਰੈਕਟਰ ਲੋਰਨ ਵੋਲਡ ਨੇ ਕਿਹਾ ਕਿ ਕਈ ਲੋਕਾਂ ਨੂੰ ਲੱਗਦਾ ਹੈ ਕਿ ਇਸ ਤਰ੍ਹਾਂ ਦੇ ਉਤਪਾਦ ਸੁਰੱਖਿਅਤ ਹਨ, ਪਰ ਸਿਹਤ 'ਤੇ ਇਨ੍ਹਾਂ ਦੇ ਪੈਣ ਵਾਲੇ ਅਸਰ ਬਾਰੇ ਕਈ ਤਰ੍ਹਾਂ ਦੀਆਂ ਚਿੰਤਾਵਾਂ ਹਨ। ਖੋਜਾਰਥੀਆਂ ਮੁਤਾਬਕ ਈ-ਸਿਗਰਟ 'ਚ ਨਿਕੋਟੀਨ ਤੋਂ ਇਲਾਵਾ ਪਾਰਟੀਕਿਊਲਰ ਮੈਟਰ (ਪੀਐੱਮ), ਮੈਟਲ ਤੇ ਫਲੇਵਰ ਮੈਟੇਰੀਅਲ ਹੁੰਦੇ ਹਨ। ਇਹ ਸਾਰੇ ਦਿਲ ਦੀ ਸਮੱਸਿਆ ਨੂੰ ਵਧਾ ਸਕਦੇ ਹਨ। ਹਵਾ ਪ੍ਰਦੂਸ਼ਣ 'ਚ ਪਾਏ ਜਾਣ ਵਾਲੇ ਪੀਐੱਮ ਖ਼ੂਨ 'ਚ ਦਾਖ਼ਲ ਹੋ ਕੇ ਸਿੱਧਾ ਦਿਲ 'ਤੇ ਅਸਰ ਪਾਉਂਦੇ ਹਨ।

Posted By: Sukhdev Singh