ਨਵੀਂ ਦਿੱਲੀ, ਲਾਈਫਸਟਾਈਲ ਡੈਸਕ। ਮਹਾਮਾਰੀ ਵੇਲੇ ਗਲਤ-ਸਹੀ, ਕਈ ਤਰ੍ਹਾਂ ਦੀਆਂ ਜਾਣਕਾਰੀਆਂ ਚਾਰੇ ਪਾਸਿਓਂ ਆ ਰਹੀਆਂ ਹਨ। ਹਾਲਾਂਕਿ ਇਕ ਜਾਗਰੂਕ ਨਾਗਰਿਕ ਹੋਣ ਦੇ ਨਾਤੇ ਤੁਹਾਨੂੰ ਉਹੀ ਆਦੇਸ਼ਾਂ ਤੇ ਨਿਰਦੇਸ਼ਾਂ ਦੀ ਪਾਲਣਾ ਕਰਨੀ ਚਾਹੀਦੀ ਹੈ, ਜੋ ਸਰਕਾਰ ਵੱਲੋਂ ਦੱਸੀਆਂ ਗਈਆਂ ਹਨ। ਹਾਲਾਂਕਿ ਕਈ ਵਾਰ ਅਜਿਹਾ ਹੁੰਦਾ ਹੈ ਕਿ ਲੋਕਾਂ ਨੂੰ ਲੋਕਾਂ ਨੂੰ ਇਹ ਪਤਾ ਲਗਾਉਣ ਦਾ ਕਿ ਇਹ ਜਾਣਕਾਰੀ ਸਹੀ ਹੈ ਜਾਂ ਗਲਤ ਸਮਾਂ ਨਹੀਂ ਮਿਲਦਾ।

ਅਜਿਹੀਆਂ ਬਿਨਾਂ ਤੱਥਾਂ ਤੋਂ ਜਾਣਕਾਰੀਆਂ ’ਚੋਂ ਇਕ ਇਹ ਵੀ ਹੈ ਕਿ ਲੰਬੇ ਸਮੇਂ ਤਕ ਮਾਸਕ ਪਾਉਣ ਨਾਲ ਸਿਹਤ ’ਤੇ ਅਸਰ ਪੈਂਦਾ ਹੈ ਤੇ ਕਿਉਂਕਿ ਕਿਸੇ ਵਿਅਕਤੀ ਦੇ ਆਲੇ-ਦੁਆਲੇ ਸਾਹ ਲੈਣ ਵਾਲੀ ਹਵਾ ’ਚ CO2 ਦਾ ਪੱਧਰ ਵੱਧ ਜਾਂਦਾ ਹੈ। ਸੋਸ਼ਲ ਮੀਡੀਆ ’ਤੇ ਤੁਹਾਨੂੰ ਅਜਿਹੀਆਂ ਵੀਡੀਓ ਮਿਲ ਜਾਣਗੀਆਂ, ਜਿਨਾਂ ’ਚ ਦੱਸਿਆ ਜਾਂਦਾ ਹੈ ਕਿ ਕਿਵੇਂ ਲੰਬੇ ਸਮੇਂ ਤਕ ਮਾਸਕ ਪਾਉਣ ਨਾਲ ਸਿਹਤ ’ਤੇ ਅਸਰ ਪੈਂਦਾ ਹੈ। ਮਾਸਕ ਪਾਉਣ ’ਤੇ ਕਈ ਮਾਹਰਾਂ ਨੇ ਕਈ ਸਿਫਾਰਸ਼ਾਂ ਕੀਤੀਆਂ ਹਨ, ਪਰ ਹਰ ਕੋਈ ਇਸ ਗੱਲ ਦੀ ਪੁਸ਼ਟੀ ਕਰਦਾ ਹੈ ਕਿ ਇਹ ਹਾਲੇ ਤਕ ਕੋਵਿਡ-19 ਖ਼ਿਲਾਫ਼ ਆਖਰੀ ਕਵਚ ਮਾਸਕ ਹੀ ਹੈ।

ਕੋਵਿਡ-19 ਇਨਫੈਕਸ਼ਨ ਖਿਲਾਫ਼ ਮਾਸਕ ਕਿਵੇਂ ਕੰਮ ਆਉਂਦਾ ਹੈ?

ਇਕ ਮਾਸਕ ਸਹੀ ਸਾਹ ਲੈਣ ਦੀ ਸਹੂਲਤ ਦੇਣ ਦੇ ਨਾਲ-ਨਾਲ ਵਿਅਕਤੀ ਦੇ ਸਾਹ ਲੈਣ ਦੇ ਸੰਪਰਕ ’ਚ ਆਉਣ ਵਾਲੀਆਂ ਹਵਾ ਦੀਆਂ ਬੂੰਦਾਂ ਨੂੰ ਰੋਕ ਕੇ ਇਨਫੈਕਸ਼ਨ ਦੇ ਪ੍ਰਸਾਰ ਨੂੰ ਰੋਕਦੇ ਹਨ। ਮਾਸਕ ਕਿਸੇ ਵੀ ਵਿਅਕਤੀ ਵੱਲੋਂ ਛੱਡੀ ਗਈ ਹਵਾ ਦੀਆਂ ਬੂੰਦਾਂ ਰਾਹੀਂ ਕੋਰੋਨਾ ਵਾਇਰਸ ਦੇ ਜ਼ੋਖ਼ਮ ਨੂੰ ਖਤਮ ਕਰਦੇ ਹਨ।

ਇਸ ਲਈ ਮਾਸਕ ਪਾਉਣ ’ਤੇ ਬਹੁਤ ਜ਼ੋਰ ਦਿੱਤਾ ਜਾਂਦਾ ਹੈ ਕਿਉਂਕਿ ਭੀੜ ਵਾਲੀਆਂ ਥਾਵਾਂ ਜਿਥੇ ਲੋਕ ਵੱਡੀ ਗਿਣਤੀ ’ਚ ਜਮ੍ਹਾਂ ਹੁੰਦੇ ਹਨ, ਉਥੇ ਸਾਹ ਲੈਣ ਤੇ ਖੰਘਣ ਨਾਲ ਕੋਵਿਡ ਦਾ ਖ਼ਤਰਾ ਵੱਧ ਜਾਂਦਾ ਹੈ। ਰਿਸਰਚ ਅਨੁਸਾਰ ਮਾਸਕ ਪਾਉਣ ਨਾਲ ਇਕ ਤੋਂ ਦੂਜੇ ਵਿਅਕਤੀ ਤਕ ਕੋਰੋਨਾ ਵਾਇਰਸ ਪੁੱਜਣ ਤਕ ਸਮਾਂ ਲੱਗਦਾ ਹੈ। ਰਿਸਰਚ ਅਨੁਸਾਰ ਹਰ ਤਰ੍ਹਾਂ ਦਾ ਮਾਸਕ ਇਨਫੈਕਸ਼ਨ ਨੂੰ ਰੋਕਣ ਦੀ ਸਮਰੱਥਾ ਰੱਖਦਾ ਹੈ। ਇਥੋਂ ਤਕ ਕਿ ਕੱਪਡ਼ੇ ਤੋਂ ਬਣਿਆ ਮਾਸਕ ਵੀ, ਪਰ ਬਿਹਤਰ ਹੈ ਲੋਕ ਐੱਨ 95 ਤੇ ਸਰਜੀਕਲ ਮਾਸਕ ਹੀ ਪਾਉਣ। ਕੋਵਿਡ-19 ਸਬੰਧੀ ਹੋਈਆਂ ਸਾਰੀਆਂ ਰਿਸਰਚਾਂ ’ਚ ਇਹ ਸਾਬਿਤ ਹੋਇਆ ਹੈ ਕਿ ਮਾਸਕ ਪਾਉਣ ਤੇ ਸਫਾਈ ਦਾ ਧਿਆਨ ਰੱਖਣ ਨਾਲ ਇਨਫੈਕਸ਼ਨ ਦਾ ਖ਼ਤਰਾ ਕਾਫੀ ਘੱਟ ਜਾਂਦਾ ਹੈ।

CO2 ਤੇ ਮਾਸਕ ਬਾਰੇ CDC ਦਾ ਕੀ ਕਹਿਣਾ ਹੈ?

ਯੂਐੱਸ ਸੈਂਟਰ ਫਾਰ ਡਿਜ਼ੀਜ਼ ਕੰਟਰੋਲ ਬੋਰਡ (CDC) ਦਾ ਕਹਿਣਾ ਹੈ ਕਿ ਮਾਸਕ ਪਾਉਣ ਨਾਲ ਤੁਸੀਂ ਜਿਹਡ਼ੀ ਹਵਾ ’ਚ ਸਾਹ ਲੈਂਦੇ ਹੋ ਉਸ ’ਚ ਕਾਰਬਨ ਡਾਇਆਕਸਾਈਡ CO2 ਦਾ ਪੱਧਰ ਵੱਧਦਾ ਹੈ। CO2 ਦੇ ਬਾਰੇ ’ਚ ਅਫਵਾਹਾਂ ’ਤੇ ਸੀਡੀਸੀ ਦਾ ਕਹਿਣਾ ਹੈ ਕਿ ‘ਕੱਪੜੇ ਦਾ ਮਾਸਕ ਤੇ ਸਰਜੀਕਲ ਮਾਸਕ ਚਿਹਰੇ ’ਤੇ ਇਕ ਏਅਰਟਾਈਟ ਫਿਟ ਪ੍ਰਦਾਨ ਕਰਦਾ ਹੈ। ਜਦੋਂ ਤੁਸੀਂ ਸਾਹ ਛੱਡਦੇ ਹੋ ਜਾਂ ਗੱਲ ਕਰਦੇ ਹੋ ਤਾਂ CO2 ਮਾਸਕ ਰਾਹੀਂ ਹਵਾ ’ਚ ਨਿਕਲ ਜਾਂਦਾ ਹੈ। CO2 ਕਣ ਏਨੇ ਛੋਟੇ ਹੁੰਦੇ ਹਨ ਕਿ ਆਸਾਨੀ ਨਾਲ ਮਾਸਕ ਸਮੱਗਰੀ ’ਚੋਂ ਲੰਘ ਜਾਂਦੇ ਹਨ। ਇਸ ਦੇ ਉਲਟ ਸਾਹ ਰਾਹੀਂ ਨਿਕਲਣ ਵਾਲੀਆਂ ਬੂੰਦਾਂ ਜੋ ਵਾਇਰਸ ਲੈ ਜਾਂਦੀਆਂ ਹਨ CO2 ਦੀ ਤੁਲਨਾ ’ਚ ਬਹੁਤ ਵੱਡੇ ਹੁੰਦੇ ਹਨ, ਇਸ ਲਈ ਉਹ ਠੀਕ ਤਰ੍ਹਾਂ ਡਿਜ਼ਾਇਨ ਕੀਤੇ ਗਏ ਤੇ ਠੀਕ ਨਾਲ ਪਾਉਂਦੇ ਹੋਏ ਮਾਸਕ ਨਾਲ ਆਸਾਨੀ ਨਾਲ ਲੰਘ ਨਹੀਂ ਸਕਦੇ।

ਮਾਸਕ ਕਿਵੇਂ ਪਾਉਣਾ ਚਾਹੀਦਾ ਹੈ?

ਇਕ ਵਿਅਕਤੀ ਕੋਵਿਡ-19 ਇਨਫੈਕਸ਼ਨ ਤੋਂ ਤਾਂ ਹੀ ਬਚਿਆ ਜਾ ਸਕਦਾ ਹੈ ਜੇਕਰ ਉਹ ਸਹੀ ਤਰੀਕੇ ਨਾਲ ਮਾਸਕ ਪਹਿਨੇ। ਅੰਤਰਰਾਸ਼ਟਰੀ ਤੇ ਰਾਸ਼ਟਰੀ ਏਜੰਸੀਆਂ ਨਿਯਮਿਤ ਰੂਪ ਨਾਲ ਸਲਾਹ ਜਾਰੀ ਕੀਤੀ ਜਾ ਰਹੀ ਹੈ ਕਿ ਕਿਵੇਂ ਮਾਸਕ ਪਾਉਣਾ ਚਾਹੀਦਾ ਹੈ ਤਾਂ ਜੋ ਲੋਕ ਆਪਣੇ ਰੋਜ਼ ਦੇ ਕੰਮ ਕਰਦੇ ਹੋਏ ਵੀ ਸੁਰੱਖਿਅਤ ਰਹਿਣ। ਇਕ ਅਜਿਹਾ ਮਾਸਕ ਪਾਉਣਾ ਚਾਹੀਦਾ ਹੈ ਜੋ ਕੰਨ ਤੇ ਮੂੰਹ ਨੂੰ ਢੱਕੇ ਤੇ ਠੋਢੀ ਦੇ ਹੇਠਾਂ ਰਹੇ। ਮਾਸਕ ਚਿਹਰੇ ’ਤੇ ਚੰਗੀ ਤਰ੍ਹਾਂ ਫਿੱਟ ਹੋਣਾ ਚਾਹੀਦਾ ਹੈ।

Posted By: Tejinder Thind