ਲਾਈਫਸਟਾਈਲ ਡੈਸਕ : ਬੈਂਗਣ ਦੀ ਸਬਜ਼ੀ ਖਾਣ ’ਚ ਬੱਚੇ ਹੀ ਨਹੀਂ ਵੱਡਿਆਂ ਦੇ ਵੀ ਨੱਕ ਚੜ ਜਾਂਦੇ ਹਨ। ਪਰ ਅਜਿਹੀਆਂ ਬਹੁਤ ਸਾਰੀਆਂ ਸਬਜ਼ੀਆਂ ਹਨ, ਜੋ ਸਵਾਦ ’ਚ ਭਾਵੇਂ ਤੁਹਾਨੂੰ ਚੰਗੀਆਂ ਨਾ ਲੱਗਣ ਪਰ ਸਰੀਰ ਲਈ ਜ਼ਰੂਰੀ ਕਈ ਸਾਰੀਆਂ ਖ਼ੂਬੀਆਂ ਨਾਲ ਭਰਪੂਰ ਹੁੰਦੀਆਂ ਹਨ। ਬੈਂਗਣ ਉਨ੍ਹਾਂ ’ਚੋਂ ਹੀ ਇਕ ਹੈ, ਖ਼ਾਸ ਤੌਰ ’ਤੇ ਵ੍ਹਾਈਟ ਬੈਂਗਣ।

ਪੋਟਾਸ਼ੀਅਮ, ਕਾਪਰ, ਮੈਗਨੀਸ਼ੀਅਮ, ਵਿਟਾਮਿਨ ਬੀ ਜਿਹੇ ਪੋਸ਼ਕ ਤੱਤਾਂ ਨਾਲ ਭਰਪੂਰ ਹੁੰਦਾ ਹੈ ਵ੍ਹਾਈਟ ਬੈਂਗਣ ਅਤੇ ਬੈਂਗਣ ਹੀ ਨਹੀਂ ਇਸਦੀਆਂ ਪੱਤੀਆਂ ਵੀ ਫਾਇਦਿਆਂ ਨਾਲ ਭਰਪੂਰ ਹੁੰਦੀਆਂ ਹਨ ਤਾਂ ਸਿਹਤ ਲਈ ਕਿਸ ਤਰ੍ਹਾਂ ਨਾਲ ਲਾਭਕਾਰੀ ਹਨ ਇਹ ਬੈਂਗਣ, ਆਓ ਪਾਉਂਦੇ ਹਾਂ ਇਸ ’ਤੇ ਇਕ ਝਾਤ।

ਭਾਰ ਘਟਾਉਣ ’ਚ ਅਸਰਦਾਰ

ਚਿੱਟਾ ਬੈਂਗਣ ’ਚ ਨਿਊਟ੍ਰੀਸ਼ੀਅਨ ਦੇ ਨਾਲ ਹੀ ਫਾਈਬਰ ਦੀ ਵੀ ਚੰਗੀ ਮਾਤਰਾ ਮੌਜੂਦ ਹੁੰਦੀ ਹੈ, ਇਸ ਲਈ ਇਸਨੂੰ ਖਾਣ ਨਾਲ ਪੇਟ ਲੰਬੇ ਸਮੇਂ ਤਕ ਭਰਿਆ ਹੋਇਆ ਮਹਿਸੂਸ ਹੁੰਦਾ ਹੈ। ਜਿਸ ਨਾਲ ਤੁਸੀਂ ਬੇਵਜ੍ਹਾ ਖਾਣ ਤੋਂ ਬਚ ਸਕਦੇ ਹੋ। ਨਾਲ ਹੀ ਇਸ ’ਚ ਪਾਇਆ ਜਾਣ ਵਾਲਾ ਖ਼ਾਸ ਤਰ੍ਹਾਂ ਦਾ ਪੋਸ਼ਕ ਤੱਤ ਬਲੱਡ ’ਚ ਬੈਡ ਕੋਲੈਸਟ੍ਰੋਨ ਨੂੰ ਘੱਟ ਕਰਕੇ ਗੁੱਡ ਕੋਲੈਸਟ੍ਰੋਲ ਦਾ ਲੈਵਲ ਮੇਨਟੇਨ ਕਰਦਾ ਹੈ। ਭਾਰ ਘੱਟ ਹੋਣ ਦੇ ਨਾਲ ਹੀ ਹਾਰਟ ਨੂੰ ਵੀ ਹੈਲਦੀ ਰੱਖਦਾ ਹੈ ਵ੍ਹਾਈਟ ਬੈਂਗਣ।

ਸ਼ੂਗਰ ਲੈਵਲ ਨੂੰ ਕਰਦਾ ਹੈ ਕੰਟਰੋਲ

ਡਾਇਬਟੀਜ਼ ਦੇ ਮਰੀਜ਼ਾਂ ਲਈ ਤਾਂ ਸਫੈਦ ਬੈਂਗਣ ਦੇ ਨਾਲ ਹੀ ਇਸਦੀਆਂ ਪੱਤੀਆਂ ਦਾ ਵੀ ਸੇਵਨ ਕਰਨਾ ਚਾਹੀਦਾ ਹੈ। ਪੱਤੀਆਂ ’ਚ ਮੌਜੂਦ ਫਾਈਬਰ ਅਤੇ ਮੈਗਨੀਸ਼ੀਅਮ ਸ਼ੂਗਰ ਲੈਵਲ ਨੂੰ ਕੰਟਰੋਲ ’ਚ ਰੱਖਦੇ ਹਨ।

ਪਾਚਣ ਰੱਖਦਾ ਹੈ ਦਰੁਸਤ

ਸਫੈਦ ਬੈਂਗਣ ਪਾਚਣ ਤੰਤਰ ਲਈ ਕਾਫੀ ਫਾਇਦੇਮੰਦ ਹੁੰਦਾ ਹੈ, ਇਸ ਦਾ ਕਾਰਨ ਹੈ ਉਸ ’ਚ ਮੌਜੂਦ ਫਾਇਬਰ। ਤਾਂ ਕਬਜ਼, ਗੈਸ, ਐਸੀਡਿਟੀ ਨਾਲ ਜੁੜੀਆਂ ਸਾਰੀਆਂ ਪਰੇਸ਼ਾਨੀਆਂ ਦਾ ਇਲਾਜ ਹੈ ਸਫ਼ੈਦ ਬੈਂਗਣ ਦਾ ਸੇਵਨ।

ਕਿਡਨੀ ਲਈ ਵੀ ਲਾਭਕਾਰੀ

ਸਫੈਦ ਬੈਂਗਣ ਦੀਆਂ ਪੱਤੀਆਂ ਡੀ-ਟਾਕਸੀਫਿਕੇਸ਼ਨ ਦਾ ਕੰਮ ਕਰਦੀ ਹੈ ਤਾਂ ਜੇਕਰ ਤੁਸੀ ਕਿਡਨੀ ਨੂੰ ਹੈਲਦੀ ਰੱਖਣਾ ਚਾਹੁੰਦੇ ਹੋ ਤਾਂ ਸਫੈਦ ਬੈਂਗਣ ਅਤੇ ਇਸਦੀਆਂ ਪੱਤੀਆਂ ਨੂੰ ਆਪਣੀ ਡਾਈਟ ਦਾ ਹਿੱਸਾ ਬਣਾਓ। ਬੱਚਿਆਂ ਦੀ ਡਾਈਟ ’ਚ ਵੀ ਇਸਨੂੰ ਸ਼ਾਮਿਲ ਕਰੋ।

Posted By: Ramanjit Kaur