ਕੋਵਿਡ-19 ਦੇ ਪਸਾਰ ਨੂੰ ਰੋਕਣ ਤੇ ਉਸ ਨਾਲ ਨਜਿੱਠਣ ਲਈ ਪੂਰੀ ਦੁਨੀਆ 'ਚ ਖੋਜਾਂ 'ਚ ਚੱਲ ਰਹੀਆਂ ਹਨ, ਇਸੇ ਲੜੀ 'ਚ ਖੋਜਕਰਤਾਵਾਂ ਨੇ ਉਸ ਸੰਭਾਵਿਤ ਹਾਟਸਪਾਟ ਦਾ ਪਤਾ ਲਾਉਣ ਲਈ ਇਕ ਨਵੀਂ ਤੇ ਅਜਿਹੀ ਰਣਨੀਤੀ ਵਿਕਸਿਤ ਕੀਤੀ ਹੈ ਜਿਥੋਂ ਕੋਰੋਨਾ ਦੇ ਪਸਾਰ ਦਾ ਜੋਖ਼ਮ ਸਭ ਤੋਂ ਜ਼ਿਆਦਾ ਹੁੰਦਾ ਹੈ। ਇਸ ਲਈ ਖੋਜਕਰਤਾ ਮੌਜੂਦਾ ਸੈਲੂਲਰ (ਮੋਬਾਈਲ) ਵਾਇਰਲੈੱਸ ਨੈੱਟਵਰਕਾਂ ਦੇ ਡਾਟਾ ਦੀ ਵਰਤੋਂ ਕਰਨਗੇ। ਕਿਹਾ ਜਾ ਰਿਹਾ ਹੈ ਕਿ ਨਵੀਂ ਤਕਨੀਕ ਇਕ ਅਜਿਹੀ ਉਪਲੱਬਧੀ ਹੋਵੇਗੀ ਜੋ ਕੌਮਾਂਤਰੀ ਮਹਾਮਾਰੀ ਦੀ ਰੋਕਥਾਮ 'ਚ ਪੂਰੀ ਦੁਨੀਆ ਲਈ ਮਦਦਗਾਰ ਸਾਬਤ ਹੋ ਸਕਦੀ ਹੈ।

ਅਮਰੀਕਾ ਦੀ ਕੋਲੋਰਾਡੋ ਸਟੇਟ ਯੂਨੀਵਰਸਿਟੀ ਦੇ ਐਡਵਿਨ ਚੋਂਗ ਸਮੇਤ ਹੋਰ ਖੋਜਕਰਤਾਵਾਂ ਮੁਤਾਬਕ ਇਹ ਨਵੀਂ ਤਕਨੀਕ ਸਿਟੀ ਸੈਂਟਰ ਵਰਗੇ ਸਭ ਤੋਂ ਜ਼ਿਆਦਾ ਭੀੜ-ਭੜੱਕੇ ਵਾਲੇ ਇਲਾਕਿਆਂ ਦੀ ਪਛਾਣ 'ਚ ਮਦਦ ਕਰੇਗੀ ਜਿਥੇ ਵਾਇਰਸ ਦੇ ਅਜਿਹੇ ਕੈਰੀਅਰਜ਼ ਦਾ ਕਈ ਸਿਹਤਮੰਤ ਲੋਕਾਂ ਨਾਲ ਨੇੜਿਓਂ ਸੰਪਰਕ 'ਚ ਆਉਣ ਦੀ ਸੰਭਾਵਨਾ ਬਹੁਤ ਜ਼ਿਆਦਾ ਹੁੰਦੀ ਹੈ ਜਿਸ 'ਚ ਇਨਫੈਕਸ਼ਨ ਦੇ ਲੱਛਣ ਨਜ਼ਰ ਨਹੀਂ ਆਉਂਦੇ ਹਨ। ਇਸ ਤਕਨੀਕ ਦਾ ਸੰਪੂਰਨ ਵੇਰਵਾ ਆਈਈਈਈ ਓਪਨ ਜਰਨਲ ਆਫ ਇੰਜੀਨੀਅਰਿੰਗ ਇਨ ਮੈਡੀਸਿਨ ਐਂਡ ਬਾਇਓਲਾਜੀ 'ਚ ਪ੍ਰਕਾਸ਼ਿਤ ਕੀਤਾ ਗਿਆ ਹੈ।

ਬਿਨਾਂ ਲੱਛਣ ਵਾਲੇ ਅਜਿਹੇ ਇਨਫੈਕਸ਼ਨ ਕੈਰੀਅਰਜ਼ ਦੇ ਮੋਬਾਈਲ ਡਾਟਾ ਦੇ ਰਿਕਾਰਡ ਨਾਲ ਉਨ੍ਹਾਂ ਦੇ ਖੇਤਰਾਂ ਨੂੰ ਕੋਰੋਨਾ ਦੇ ਪਸਾਰ ਤੋਂ ਬਚਾਉਣ 'ਚ ਮਦਦ ਮਿਲੇਗੀ ਜਿਥੇ ਵਾਇਰਸ ਕਿਸੇ ਦੇਸ਼ ਦੀ ਸੰਘਣੀ ਆਬਾਦੀ ਵਾਲੇ ਇਲਾਕਿਆਂ 'ਚ ਵਿਨਾਸ਼ਕਾਰੀ ਪ੍ਰਭਾਵ ਪਾਉਂਦਾ ਹੈ। ਖੋਜਕਰਤਾਵਾਂ ਨੇ ਕਿਹਾ ਕਿ ਉਹ ਉਨ੍ਹਾਂ ਦੇ ਮੋਬਾਈਲ ਡਾਟਾ ਰਾਹੀਂ ਉਨ੍ਹਾਂ ਦੇ ਆਉਣ-ਜਾਣ ਦੇ ਨਾਲ-ਨਾਲ ਇਸ ਗੱਲ ਦਾ ਪਤਾ ਲਾਉਣਗੇ ਕਿ ਉਹ ਕਿੱਥੇ ਇਕੱਠੇ ਹੁੰਦੇ ਹਨ। ਇਸ ਲਈ ਉਹ ਹੈਂਡਓਵਰ ਤੇ ਸੈੱਲ ਸਲੈਕਸ਼ਨ ਪ੍ਰੋਟੋਕਾਲ ਦੀ ਵਰਤੋਂ ਕਰਨਗੇ। ਇਹ ਪ੍ਰੋਟੋਕਾਲ ਇਕ ਤਰ੍ਹਾਂ ਦੀ ਸੈਲੂਲਰ ਨੈੱਟਵਰਕ ਤਕਨੀਕ ਹੈ ਜੋ ਬਿਨਾਂ ਸਰਵਿਸ ਗੁਆਏ ਲੋਕਾਂ ਨੂੰ ਆਪਣੇ ਮੋਬਾਈਲ ਫੋਨ ਨਾਲ ਮੁਕਤ ਤੌਰ 'ਤੇ ਆਵਾਜਾਈ ਦੀ ਆਗਿਆ ਦਿੰਦੀ ਹੈ।

(ਪੀਟੀਆਈ)

Posted By: Susheel Khanna