ਸਰੀਰ ਲਈ ਕੈਲਸ਼ੀਅਮ ਕਿੰਨਾ ਜ਼ਰੂਰੀ ਹੈ, ਇਸ ਗੱਲ ਤੋਂ ਬੱਚਿਆਂ ਤੋਂ ਲੈ ਕੇ ਬਜ਼ੁਰਗ ਤਕ ਸਾਰੇ ਵਾਕਿਫ਼ ਹਨ। ਸਰੀਰ ਦੇ ਜੋੜਾਂ 'ਚ ਦਰਦ ਅਤੇ ਹੋਰਨਾਂ ਹਿੱਸਿਆਂ 'ਤੇ ਸਫ਼ੈਦ ਧੱਬੇ ਹੋਣਾ ਕੈਲਸ਼ੀਅਮ ਦੀ ਘਾਟ ਦਾ ਸੰਕੇਤ ਹੁੰਦੇ ਹਨ ਪਰ ਕੀ ਤੁਸੀਂ ਜਾਣਦੇ ਹੋ ਕਿ ਕੈਲਸ਼ੀਅਮ ਦੀ ਘਾਟ ਕਿੰਨੀ ਖ਼ਤਰਨਾਕ ਹੋ ਸਕਦੀ ਹੈ। ਕੈਲਸ਼ੀਅਮ ਦੀ ਘਾਟ ਨੂੰ ਭੁੱਲ ਕੇ ਵੀ ਨਜ਼ਰਅੰਦਾਜ਼ ਨਹੀਂ ਕਰਨਾ ਚਾਹੀਦਾ। ਕੈਲਸ਼ੀਅਮ ਦੀ ਘਾਟ ਸਰੀਰ 'ਚ ਕਈ ਤਰ੍ਹਾਂ ਦੀਆਂ ਪਰੇਸ਼ਾਨੀਆਂ ਦਾ ਕਾਰਨ ਬਣ ਸਕਦੀ ਹੈ, ਜਿਸ ਕਾਰਨ ਠੀਕ ਨਾ ਹੋਣ ਦੀ ਭਾਵਨਾ ਪੈਦਾ ਹੁੰਦੀ ਹੈ। ਜੇਕਰ ਤੁਸੀਂ ਵੀ ਇਸ ਗੱਲ ਤੋਂ ਅਣਜਾਨ ਹੋ ਕਿ ਕੈਲਸ਼ੀਅਮ ਦੀ ਘਾਟ ਕਾਰਨ ਸਾਡੇ ਸਰੀਰ ਦੇ ਕਿਹੜੇ-ਕਿਹੜੇ ਅੰਗ ਪ੍ਰਭਾਵਿਤ ਹੁੰਦੇ ਹਨ ਤਾਂ ਅਸੀਂ ਇਸ ਦੀ ਘਾਟ ਨਾਲ ਕਮਜ਼ੋਰ ਹੋਣ ਵਾਲੇ ਅੰਗਾਂ ਬਾਰੇ ਦੱਸਣ ਜਾ ਰਹੇ ਹਾਂ।

ਕੈਲਸ਼ੀਅਮ ਦੀ ਘਾਟ ਨਾਲ ਹੱਡੀਆਂ ਹੁੰਦੀਆਂ ਹਨ ਕਮਜ਼ੋਰ

ਸਰੀਰ 'ਚ ਕੈਲਸ਼ੀਅਮ ਦੀ ਘਾਟ ਇਨਸਾਨ ਲਈ ਖ਼ਤਰਨਾਕ ਹੁੰਦੀ ਹੈ। ਕੈਲਸ਼ੀਅਮ ਦੀ ਘਾਟ ਕਾਰਨ ਸਰੀਰ 'ਚ ਹੱਡੀਆਂ ਦਾ ਵਿਕਾਸ ਰੁਕ ਜਾਂਦਾ ਹੈ ਜਿਸ ਕਾਰਨ ਹੱਡੀਆਂ ਕਮਜ਼ੋਰ ਹੋਣ ਲੱਗਦੀਆਂ ਹਨ। ਇੰਨਾ ਹੀ ਨਹੀਂ ਹੱਡੀਆਂ ਦੀ ਕਮਜ਼ੋਰੀ ਕਾਰਨ ਵਿਅਕਤੀ ਥੱਕਿਆ-ਥੱਕਿਆ ਮਹਿਸੂਸ ਕਰਨ ਲੱਗਦਾ ਹੈ। ਹੱਡੀਆਂ ਦੇ ਕਮਜ਼ੋਰ ਹੋਣ ਕਾਰਨ ਵਿਅਕਤੀ ਨੂੰ ਸਿਰਫ਼ ਸਰੀਰਕ ਹੀ ਨਹੀਂ ਬਲਕਿ ਮਾਨਸਿਕ ਰੂਪ 'ਚ ਪਰੇਸ਼ਾਨੀਆਂ ਵੀ ਝੱਲਣੀਆਂ ਪੈਂਦੀਆਂ ਹਨ। ਇਸ ਦੇ ਨਾਲ ਹੀ ਅਕਸਰ ਹੱਡੀਆਂ 'ਚ ਦਰਦ ਦੀ ਸਮੱਸਿਆ ਵੀ ਰਹਿੰਦੀ ਹੈ। ਇਸਲਈ ਕੈਲਸ਼ੀਅਮ ਦੀ ਘਾਟ ਨੂੰ ਨਜ਼ਰਅੰਦਾਜ਼ ਕਰਨਾ ਭਾਰੀ ਪੈ ਸਕਦਾ ਹੈ। ਇਸ ਲਈ ਜ਼ਰੂਰੀ ਹੈ ਕਿ ਤੁਸੀਂ ਡਾਕਟਰ ਦੀ ਸਲਾਹ ਲਓ ਅਤੇ ਕੈਲਸ਼ੀਅਮ ਯੁਕਤ ਆਹਾਰ ਵਧ ਤੋਂ ਵਧ ਲਓ।

ਕੈਲਸ਼ੀਅਮ ਦੀ ਘਾਟ ਦਿਮਾਗ਼ ਨੂੰ ਵੀ ਕਰਦੀ ਹੈ ਪ੍ਰਭਾਵਿਤ

ਕੈਲਸ਼ੀਅਮ ਦੀ ਘਾਟ ਸਿਰਫ਼ ਹੱਡੀਆਂ ਨੂੰ ਕਮਜ਼ੋਰ ਨਹੀਂ ਕਰਦੀ ਬਲਕਿ ਦਿਮਾਗ਼ ਨੂੰ ਵੀ ਕਮਜ਼ੋਰ ਬਣਾਉਂਦੀ ਹੈ। ਕੈਲਸ਼ੀਅਮ ਦੀ ਘਾਟ ਨਾਲ ਸਾਡਾ ਦਿਮਾਗ਼ ਸੁੰਘਰਣ ਲੱਗਦਾ ਹੈ ਅਤੇ ਦਿਮਾਗ਼ ਦਾ ਨਿਊਰੋਟ੍ਰਾਂਸਮੀਟਰ ਠੀਕ ਢੰਗ ਨਾਲ ਕੰਮ ਨਹੀਂ ਕਰਦਾ। ਨਿਊਰੋਟ੍ਰਾਂਸਮੀਟਰ ਦੇ ਠੀਕ ਤਰ੍ਹਾਂ ਨਾ ਕੰਮ ਕਰਨ ਸਕਣ ਕਾਰਨ ਦਿਮਾਗ਼ ਦੀ ਕਾਰਜ ਪ੍ਰਣਾਲੀ ਪ੍ਰਭਾਵਿਤ ਹੁੰਦੀ ਹੈ ਅਤੇ ਵਿਅਕਤੀ ਖ਼ੁਦ ਨੂੰ ਮਾਨਸਿਕ ਪੱਖੋਂ ਬਿਮਾਰ ਮਹਿਸੂਸ ਕਰਨ ਲੱਗਦਾ ਹੈ।

ਦਿਲ ਦੀਆਂ ਗਤੀਵਿਧੀਆਂ ਨੂੰ ਪ੍ਰਭਾਵਿਤ ਕਰਦਾ ਹੈ ਕੈਲਸ਼ੀਅਮ

ਸਰੀਰ 'ਚ ਕੈਲਸ਼ੀਅਮ ਦੀ ਘਾਟ ਦਿਲ ਦੀ ਕਾਰਜ-ਪ੍ਰਣਾਲੀ ਨੂੰ ਵੀ ਪ੍ਰਭਾਵਿਤ ਕਰਦੀ ਹੈ। ਕੈਲਸ਼ੀਅਮ ਦੀ ਘਾਟ ਨਾਲ ਦਿਲ ਕਮਜ਼ੋਰ ਹੋ ਜਾਂਦਾ ਹੈ ਅਤੇ ਦਿਲ ਦੇ ਦੌਰੇ ਦਾ ਖ਼ਤਰਾ ਵਧ ਜਾਂਦਾ ਹੈ ਕਿਉਂਕਿ ਕੈਲਸ਼ੀਅਮ ਦੀ ਘਾਟ ਦਿਲ ਦੀ ਗਤੀ ਨੂੰ ਹੌਲੀ ਕਰ ਦਿੰਦੀ ਹੈ ਜਿਸ ਨਾਲ ਵਿਅਕਤੀ ਦੇ ਸਰੀਰ 'ਚ ਖ਼ੂਨ ਦਾ ਪ੍ਰਵਾਹ ਰੁਕ-ਰੁਕ ਕੇ ਆਉਂਦਾ ਹੈ ਅਤੇ ਸਾਹ ਲੈਣ 'ਚ ਦਿੱਕਤ ਹੋਣ ਲਗਦੀ ਹੈ। ਇਸ ਹਾਲਤ 'ਚ ਵਿਅਕਤੀ ਖ਼ੁਦ ਨੂੰ ਬਿਮਾਰ ਤੇ ਢਿੱਲਾ ਮਹਿਸੂਸ ਕਰਨ ਲਗਦਾ ਹੈ। ਇਸ ਲਈ ਕੈਲਸ਼ੀਅਮ ਦੀ ਘਾਟ ਹੋਣ 'ਤੇ ਡਾਕਟਰ ਦੀ ਸਲਾਹ ਤੇ ਦੁੱਧ, ਬਾਦਾਮ, ਲੀਚੀ, ਅਖਰੋਟ, ਪੁੰਗਰਿਆ ਅਨਾਜ ਵਰਗੇ ਕੈਲਸ਼ੀਅਮ ਯੁਕਤ ਚੀਜ਼ਾਂ ਦਾ ਸੇਵਨ ਵਧਾਉਣਾ ਚਾਹੀਦੈ।

Posted By: Seema Anand