ਲਾਈਫਸਟਾਈਲ ਡੈਸਕ, ਨਵੀੰ ਦਿੱਲੀ : Dangerous Diseases: ਸਾਲ 2020 ਦੀ ਸ਼ੁਰੂਆਤ ’ਚ ਕੋਵਿਡ-19 ਮਹਾਮਾਰੀ ਤੇਜ਼ੀ ਨਾਲ ਦੁਨੀਆ ਭਰ ’ਚ ਫੈਲੀ ਤੇ ਸੈਂਕੜੇ ਲੋਕਾਂ ਨੂੰ ਆਪਣਾ ਸ਼ਿਕਾਰ ਬਣਾ ਲਿਆ। ਸਾਲ 2020 ਬਾਰੇ ਆਉਣ ਵਾਲੇ ਸਮੇਂ ’ਚ ਜੇਕਰ ਕੁਝ ਯਾਦ ਰਹੇਗਾ ਤਾਂ ਉਹ ਜ਼ਾਹਿਰ ਤੌਰ ’ਤੇ ਕੋਰੋਨਾ ਵਾਇਰਸ ਮਹਾਮਾਰੀ ਹੀ ਹੋਵੇਗੀ।

ਤੁਹਾਨੂੰ ਦੱਸ ਦੇਈਏ ਕਿ ਸਿਰਫ਼ ਕੋਰੋਨਾ ਵਾਇਰਸ ਹੀ ਅਜਿਹਾ ਬਿਮਾਰੀ ਨਹੀਂ ਹੈ ਜਿਸਦਾ ਖ਼ਤਰਾ ਸਾਰਿਆਂ ਦੀ ਜ਼ਿੰਦਗੀ ’ਤੇ ਬਣਿਆ ਹੋਇਆ ਹੈ। ਦੁਨੀਆ ’ਚ ਹੁਣ ਵੀ ਘੱਟ ਤੋਂ ਘੱਟ 7 ਬਿਮਾਰੀਆਂ ਅਜਿਹੀਆਂ ਹਨ, ਜੋ ਕੋਰੋਨਾ ਤੋਂ ਕਿਤੇ ਜ਼ਿਆਦਾ ਖ਼ਤਰਨਾਕ ਸਾਬਿਤ ਹੋ ਸਕਦੀਆਂ ਹਨ।

ਇਬੋਲਾ

ਇਬੋਲਾ ਦੇ ਹਾਲੀਆ ਪ੍ਰਕੋਪ ਨੂੰ ਸਾਰਿਆਂ ਤੋਂ ਖ਼ਤਰਨਾਕ ਮੰਨਿਆ ਗਿਆ ਸੀ। ਹਾਲਾਂਕਿ, ਕਈ ਇਸ ਗੱਲ ਤੋਂ ਡਰੇ ਹੋਏ ਹਨ ਕਿ ਸ਼ਾਇਦ ਸਭ ਤੋਂ ਬੁਰੀ ਬਿਮਾਰੀ ਹਾਲੇ ਆਈ ਨਹੀਂ ਹੈ।

ਇਬੋਲਾ, ਜੋ ਸਰੀਰਕ ਤਰਲ ਪਦਾਰਥਾਂ ਦੇ ਸੰਚਰਣ ਦੇ ਮਾਧਿਅਮ ਨਾਲ ਫੈਲਦਾ ਹੈ ਤੇ ਜਿਸ ਕਾਰਨ ਸਿਹਤ ਕਾਮਿਆਂ ’ਚ ਗੰਭੀਰ ਸਮੱਸਿਆ ਬਣੀ ਹੋਈ ਹੈ। ਅੱਜ ਵੀ ਇਸ ਬਿਮਾਰੀ ਦੀ ਸਥਿਤੀ ਬਿਹਤਰ ਨਹੀਂ ਹੋਈ ਹੈ।

ਹਾਲ ਹੀ ਦੇ ਅੰਕੜਿਆਂ ਅਨੁਸਾਰ, 3400 ਤੋਂ ਵੱਧ ਮਾਮਲੇ ਤੇ 2270 ਮੌਤਾਂ ਹੋਈਆਂ ਹਨ। ਜੇਕਰ ਸਮਾਂ ਰਹਿੰਦੇ ਕੋਈ ਕਦਮ ਨਾ ਚੁੱਕਿਆ ਗਿਆ ਤਾਂ ਇਬੋਲਾ ਇਕ ਮਹਾਮਾਰੀ ’ਚ ਬਦਲ ਸਕਦਾ ਹੈ, ਜਿਸਦੇ ਨਤੀਜੇ ਡਰਾਵਨੇ ਹੋ ਸਕਦੇ ਹਨ।

ਲਾਸਾ ਬੁਖ਼ਾਰ

ਲਾਸਾ ਬੁਖ਼ਾਰ ਇਕ ਵਾਇਰਲ ਸੰ¬ਕ੍ਰਮਣ ਹੈ ਜੋ ਹੇਮੋਰੈਜਿਕ ਬਿਮਾਰੀ ਦੇ ਲੱਛਣਾਂ ਦਾ ਕਾਰਨ ਬਣਦਾ ਹੈ। ਇਸ ਬਿਮਾਰੀ ਦੇ ਬਾਰੇ ਸਭ ਤੋਂ ਖ਼ਤਰਨਾਕ ਗੱਲ ਹੈ ਕਿ ਹਰ 5 ’ਚੋਂ 1 ਲਾਸਾ ਬੁਖਾਰ ਨਾਲ ਸੰ¬ਕ੍ਰਮਿਤ ਵਿਅਕਤੀ ਦੇ ਲਿਵਰ, ਸਪਲੀਨ ਤੇ ਗੁਰਦਿਆਂ ’ਚ ਜਾਨਲੇਵਾ ਖ਼ਤਰਾ ਪੈਦਾ ਹੋ ਜਾਂਦਾ ਹੈ। ਇਹ ਦੂਸ਼ਿਤ ਵਸਤੂਆਂ, ਮੂਤਰ, ਮਲ, ਰਕਤ ਦੇ ਮਾਧਿਅਮ ਨਾਲ ਫੈਲਦਾ ਹੈ। ਅਫਰੀਕਾ ’ਚ ਇਹ ਬਿਮਾਰੀ ਹਜ਼ਾਰਾਂ ਲੋਕਾਂ ਦੀ ਜਾਨ ਲੈ ਚੁੱਕੀ ਹੈ।

ਮਾਰਬਰਗ ਵਾਇਰਸ ਬਿਮਾਰੀ

ਇਬੋਲਾ ਦਾ ਕਾਰਨ ਬਣਨ ਵਾਲੇ ਵਾਇਰਸ ਦੇ ਪਰਿਵਾਰ ਨਾਲ ਸਬੰਧਿਤ ਮਾਰਬਰਗ ਵਾਇਰਸ, ਬੇਹੱਦ ਸੰ¬ਕ੍ਰਮਕ ਹੋ ਸਕਦਾ ਹੈ, ਜੋ ਮਿ੍ਰਤਕ ਜਾਂ ਜੀਵਿਤ ਮਰੀਜ਼ ਨੂੰ ਛੂਹਣ ਨਾਲ ਵੀ ਫੈਲ ਸਕਦਾ ਹੈ। ਇਸ ਖ਼ਤਰਨਾਕ ਬਿਮਾਰੀ ਦਾ ਜੋਖ਼ਿਮ 88% ਹੈ, ਇਸਦੇ ਆਖ਼ਰੀ ਪ੍ਰਕੋਪ ’ਚ ਤਿੰਨਾਂ ਸੰ¬ਕ੍ਰਮਿਤ ਲੋਕਾਂ ਨੇ ਆਪਣੀ ਜਾਨ ਗੁਆਈ ਸੀ।

MERS-COV

ਮੱਧ ਪੂਰਵ ਸਾਹ ਸਿੰਡਰੋਮ (MERS), ਇਕ ਸੰ¬ਕ੍ਰਮਿਕ ਬਿਮਾਰੀ ਹੈ, ਜੋ ਮੁੱਖ ਰੂਪ ਨਾਲ ਸਾਹ ਬੂੰਦਾਂ ਦੇ ਮਾਧਿਅਮ ਨਾਲ ਫੈਲਦੀ ਹੈ। ਇਹ ਕਿਸੇ ਵੀ ਸਮੇਂ ਅਤੇ ਕੁਝ ਹੀ ਸਮੇਂ ’ਚ ਭਿਆਨਕ ਮਹਾਮਾਰੀ ਦਾ ਰੂਪ ਲੈ ਸਕਦੀ ਹੈ।

SARS

ਗੰਭੀਰ ਤੇਜ਼ ਸਾਹ ਸਿੰਡਰੋਮ (SARS) ਦਾ ਕੋਵਿਡ-19 ਵਾਇਰਸ ਦੇ ਪਰਿਵਾਰ ਨਾਲ ਸਬੰਧ ਰੱਖਦਾ ਹੈ। ਸਾਲ 2002 ’ਚ ਜਦੋਂ ਚੀਨ ’ਚ ਪਹਿਲੀ ਵਾਰ ਇਸ ਪ੍ਰਕੋਪ ਦੀ ਸੂਚਨਾ ਮਿਲੀ ਸੀ ਤਦ ਤਕ SARS ਮਹਾਮਾਰੀ 26 ਤੋਂ ਵੱਧ ਦੇਸ਼ਾਂ ’ਚ ਫੈਲ ਗਈ ਸੀ ਤੇ 8000 ਤੋਂ ਵੱਧ ਮਾਮਲੇ ਆਏ ਸਨ।

ਨਿਪਾਹ ਵਾਇਰਸ

ਨਿਪਾਹ ਵਾਇਰਸ ਇਕ ਅਜਿਹਾ ਸੰ¬ਕ੍ਰਮਣ ਹੈ ਜੋ ਖਸਰਾ ਵਾਇਰਸ ਨਾਲ ਸਬੰਧਿਤ ਹੈ। ਸਾਲ 2018 ’ਚ ਨਿਪਾਹ ਵਾਇਰਸ ਕੇਰਲ ’ਚ ਬੁਰੀ ਤਰ੍ਹਾਂ ਫੈਲਿਆ ਸੀ, ਹਾਲਕਿ ਇਸ ’ਤੇ ਸਹੀ ਸਮੇਂ ’ਤੇ ਕਾਬੂ ਪਾ ਲਿਆ ਗਿਆ ਪਰ ਇਸਦੇ ਦੁਬਾਰਾ ਫੈਲਣ ਦਾ ਖ਼ਤਰਾ ਹੈ। ਚਮਗਿੱਦੜ ਤੋਂ ਇਨਸਾਨਾਂ ’ਚ ਫੈਲਣ ਵਾਲੇ ਇਸ ਸੰ¬ਕ੍ਰਮਣ ਦੇ ਆਮ ਲੱਛਣਾਂ ’ਚ ਨਰਵਸ ਇੰਫਲੇਸ਼ਨ, ਸੋਜ, ਭਿਆਨਕ ਸਿਰਦਰਦ, ਉਲਟੀਆਂ, ਬੇਹੋਸ਼ੀ ਹੈ।

ਡਿਸੀਜ਼-X

ਡਿਸੀਜ਼-X ਦੀ ਖੋਜ ਨੇ ਦੁਨੀਆ ਨੂੰ ਇਕ ਵਾਰ ਫਿਰ ਚਿੰਤਾ ’ਚ ਪਾ ਦਿੱਤਾ ਹੈ। ਐਕਸਪਰਟ ਦੀ ਮੰਨੀਏ ਤਾਂ ਸਾਲ 2021 ’ਚ ਇਹ ਸੰਭਾਵਿਤ ਮਹਾਮਾਰੀ ਦੇ ਰੂਪ ਨਾਲ ਹੋ ਸਕਦੀ ਹੈ। ਅਫਰੀਕੀ ਵਾਇਰਸ ਇਬੋਲਾ ਦਾ ਪਤਾ ਲਗਾਉਣ ਵਾਲੇ ਵਿਗਿਆਨੀ ਜੀਨ-ਜਾਕ ਮੁੲੰਬੇ ਟੈਮਫਲ ਨੇ ਚਿਤਾਵਨੀ ਜਾਰੀ ਕਰਦੇ ਹੋਏ ਦੱਸਿਆ ਹੈ ਕਿ ਹਾਲੇ ਡਿਸੀਜ਼ ਐਕਸ ਕੋਵਿਡ 19 ਤੋਂ ਵੱਧ ਖ਼ਤਰਨਾਕ ਤੇ ਤੇਜ਼ੀ ਨਾਲ ਫੈਲ ਸਕਦਾ ਹੈ।

Posted By: Ramanjit Kaur