Covishield vs Covaxin : ਜੇਐੱਨਐੱਨ, ਨਵੀਂ ਦਿੱਲੀ : ਕੋਰੋਨਾ ਵਾਇਰਸ ਮਹਾਮਾਰੀ ਖ਼ਿਲਾਫ਼ ਟੀਕਾਕਰਨ ਮੁਹਿੰਮ ਦੀ ਸ਼ੁਰੂਆਤ ਹੋ ਚੁੱਕੀ ਹੈ। ਇਸ ਮੁਹਿੰਮ ਤਹਿਤ 30 ਕਰੋੜ ਲੋਕਾਂ ਨੂੰ ਵੈਕਸੀਨ ਲਗਾਈ ਜਾਵੇਗੀ। ਇਸ ਵਿਚ ਸਭ ਤੋਂ ਪਹਿਲਾਂ 3 ਕਰੋੜ ਵਾਰੀਅਰਜ਼ ਨੂੰ ਵੈਕਸੀਨ ਲਗਾਈ ਜਾਵੇਗੀ। ਬਾਅਦ 'ਚ 50 ਸਾਲ ਤੋਂ ਵੱਧ ਉਮਰ ਅਤੇ ਕਿਸੇ ਗੰਭੀਰ ਬਿਮਾਰੀ ਨਾਲ ਪੀੜਤ ਵਿਅਕਤੀ ਨੂੰ ਟੀਕਾ ਲਗਾਇਆ ਜਾਵੇਗਾ। ਹਰੇਕ ਵਿਅਕਤੀ ਨੂੰ ਦੋ ਵੈਕਸੀਨਜ਼ ਲਗਾਈਆਂ ਜਾਣਗੀਆਂ। ਇਹ ਦੋਵੇਂ ਭਾਰਤ 'ਚ ਬਣੀਆਂ ਹਨ। ਪਹਿਲੀ ਵੈਕਸੀਨ ਦਾ ਨਾਂ ਕੋਵਿਸ਼ੀਲਡ ਹੈ ਜਿਹੜੀ ਪੁਣੇ 'ਚ ਬਣੀ ਹੈ। ਦੂਸਰੀ ਵੈਕਸੀਨ ਦਾ ਨਾਂ ਕੋਵੈਕਸੀਨ ਹੈ ਜਿਹੜੀ ਹੈਦਰਾਬਾਦ 'ਚ ਬਣੀ ਹੈ। ਆਓ, ਕੋਵਿਸ਼ੀਲਡ ਤੇ ਕੋਵੈਕਸੀਨ ਦੀ ਕੀਮਤ ਤੇ ਸਮਰੱਥਾ ਬਾਰੇ ਸਭ ਕੁਝ ਜਾਣਦੇ ਹਾਂ :

ਵੈਕਸੀਨ ਨੂੰ ਕਿਵੇਂ ਮਿਲੀ ਮਨਜ਼ੂਰੀ

ਕੋਵੈਕਸੀਨ ਤੇ ਕੋਵਿਸ਼ੀਲਡ ਦੋਵੇਂ ਵੈਕਸੀਨਜ਼ ਨੂੰ ਵੱਡੇ ਪੱਧਰ 'ਤੇ ਖ਼ਤਰੇ ਨੂੰ ਦੇਖਦੇ ਹੋਏ ਐਮਰਜੈਂਸੀ 'ਚ ਇਸਤੇਮਾਲ ਕਰਨ ਦੀ ਮਨਜ਼ੂਰੀ ਦਿੱਤੀ ਗਈ ਹੈ, ਜਿਵੇਂ ਕਈ ਦੂਸਰੇ ਦੇਸ਼ਾਂ ਵਿਚ ਵੀ ਕੀਤਾ ਗਿਆ ਹੈ। ਡਾਕਟਰਾਂ ਦਾ ਮੰਨਣਾ ਹੈ ਕਿ ਇਹ ਦੋਵੇਂ ਵੈਕਸੀਨ ਬਿਲਕੁਲ ਸੁਰੱਖਿਅਤ ਹਨ।

ਵੈਕਸੀਨ ਦੇ ਵਿਕਾਸ ਦਾ ਤਰੀਕਾ

ਫਾਈਜ਼ਰ ਤੇ ਮਾਡਰਨਾ ਵਰਗੀਆਂ ਗਲੋਬਲ ਵੈਕਸੀਨ, ਜੋ mRNA ਟੈਕਨੋਲਾਜੀ 'ਤੇ ਆਧਾਰਤ ਹਨ, ਭਾਰਤ ਦੀਆਂ ਦੋਵੇਂ ਵੈਕਸੀਨਜ਼ ਰਵਾਇਤੀ ਤਰੀਕੇ ਨਾਲ ਬਣਾਈਆਂ ਗਈਆਂ ਹਨ। ਕੋਵਿਸ਼ੀਲਡ ਜਾਂ AZD-1222 ਇਕ ਵਾਇਰਲ ਵੈਕਟਰ ਦੀ ਵਰਤੋਂ ਕਰਦਾ ਹੈ, ਜੋ ਆਮ ਕੋਲਡ ਵਾਇਰਸ (ਏਡੇਨੋਵਾਇਰਸ) ਦੇ ਕਮਜ਼ੋਰ ਸਟ੍ਰੇਨ ਨਾਲ ਬਣਿਆ ਹੈ ਜਿਸ ਵਿਚ SARS-COV-2 ਦੇ ਬਰਾਬਰ ਜੈਨੇਟਿਕ ਸਮੱਗਰੀ ਸ਼ਾਮਲ ਹੈ। ਇਸ ਦਾ ਟੀਕਾ ਲੱਗਣ 'ਤੇ ਸਰੀਰਕ ਸੁਰੱਖਿਆ ਸਪਾਈਕ ਪ੍ਰੋਟੀਨ ਨੂੰ ਪਛਾਣਦੀ ਹੈ ਤੇ ਇਨਫੈਕਸ਼ਨ ਤੋਂ ਬਚਣ ਲਈ ਐਂਟੀਬਾਡੀ ਤਿਆਰ ਕਰਦੀ ਹੈ।

ਇਸੇ ਤਰ੍ਹਾਂ, ਕੋਵੈਕਸੀਨ ਨੂੰ ਵਾਇਰਸ ਦੇ ਇਕ ਇਨਐਕਟੀਵੇਟ ਐਡੀਸ਼ਨ ਦੀ ਵਰਤੋਂ ਕਰ ਕੇ ਬਣਾਇਆ ਗਿਆ ਹੈ ਜਿਹੜਾ ਵੈਕਸੀਨ ਵਾਇਰਸ ਨੂੰ ਦੁਹਰਾਉਣ ਦੀ ਸਮਰੱਥਾ ਨੂੰ ਨਕਾਰਾ ਕਰਦਾ ਹੈ, ਪਰ ਉਸ ਦੇ ਜੀਵਨ ਨੂੰ ਬਚਾਈ ਰੱਖਦੀ ਹੈ ਤਾਂ ਜੋ ਪ੍ਰਤੀਰੱਖਿਆ ਪ੍ਰਣਾਲੀ ਲੋੜੀਂਦੇ ਰੂਪ 'ਚ ਪ੍ਰਤੀਕਿਰਿਆ ਦੇ ਸਕੇ ਜਦੋਂ ਵਾਇਰਸ ਸੰਪਰਕ 'ਚ ਆਵੇ ਜਾਂ ਭਵਿੱਖ ਵਿਚ ਸਰੀਰ 'ਤੇ ਹਮਲਾ ਕਰੇ।

ਇਨਐਕਟੀਵੇਟ ਵੈਕਸੀਨ ਦਾ ਇਸਤੇਮਾਲ ਕਈ ਸਾਲਾਂ ਤੋਂ ਵੈਕਸੀਨ ਨਿਰਮਾਤਾ ਕਰਦੇ ਆਏ ਹਨ। ਵਾਇਰਸ ਤੇ ਰੋਗ ਜਣਕਾਂ ਨਾਲ ਲੜਨ ਲਈ ਸਾਲਾਂ ਤੋਂ ਇਸ ਦੀ ਵਰਤੋਂ ਕੀਤੀ ਜਾ ਰਹੀ ਹੈ- ਜਿਸ ਦਾ ਅਰਥ ਹੈ ਕਿ ਇਕ ਹੱਦ ਤਕ ਇਨਐਕਟਿਵ ਵੈਕਸੀਨ ਸੁਰੱਖਿਅਤ ਤੇ ਭਰੋਸੇਯੋਗ ਹੁੰਦੀ ਹੈ।

ਕੋਵਿਸ਼ੀਲਡ ਤੇ ਕੋਵੈਕਸੀਨ ਦੀ ਸਮਰੱਥਾ

ਹਾਲ ਹੀ 'ਚ ਹੋਏ ਨਵੇਂ ਅਧਿਐਨ ਅਨੁਸਾਰ, ਕੋਵੈਕਸੀਨ ਤੇ ਕੋਵਿਸ਼ੀਲਡ ਦੋਵੇਂ ਕੋਰੋਨਾ ਵਾਇਰਸ ਨੂੰ ਜੜ੍ਹੋਂ ਖ਼ਤਮ ਕਰਨ 'ਚ ਅਸਰਦਾਰ ਹਨ। ਕਲੀਨਿਕਲ ਟ੍ਰਾਇਲ 'ਚ ਦੋਵੇਂ ਵੈਕਸੀਨਾਂ ਦੇ ਵਧੀਆ ਨਤੀਜੇ ਦੇਖੇ ਗਏ।

ਕੀ ਹਨ ਇਨ੍ਹਾਂ ਦੇ ਸਾਈਡ ਇਫੈਕਟਸ?

ਕੌਮਾਂਤਰੀ ਪੱਧਰ 'ਤੇ ਮੌਜੂਦ ਵੈਕਸੀਨ ਦੇ ਕਈ ਸਾਈਡ-ਇਫੈਕਟਸ ਸਾਹਮਣੇ ਆਏ ਹਨ, ਜਿਨ੍ਹਾਂ ਨੇ ਚਿੰਤਾ ਵਧਾਈ ਹੈ। ਕਈ ਲੋਕਾਂ ਨੇ ਐਲਰਜੀ ਰਿਪੋਰਟ ਕੀਤੀ ਹੈ ਤੇ ਹੋਰ ਵੀ ਕਈ ਤਰ੍ਹਾਂ ਦੀ ਰਿਐਕਸ਼ਨ ਰਿਪੋਰਟ ਕੀਤੀਆਂ ਜਾ ਚੁੱਕੀਆਂ ਹਨ। ਹਾਲਾਂਕਿ, ਭਾਰਤੀ ਮੈਡੀਕਲ ਅਧਿਕਾਰੀਆਂ ਨੇ ਹਾਲ ਹੀ 'ਚ ਮਨਜ਼ੂਰਸ਼ੁਦਾ ਵੈਕਸੀਨਜ਼ ਦੇ ਮੁਕਾਬਲੇ ਮਾਡਰਨਾ ਤੇ ਫਾਈਜ਼ਰ ਨਾਲ ਕਰਦੇ ਹੋਏ ਕਿਹਾ ਕਿ ਕੋਵੈਕਸੀਨ ਤੇ ਕੋਵਿਸ਼ੀਲਡ ਦੋਵੇਂ ਹੀ ਟੀਕੇ ਸੁਰੱਖਿਅਤ ਤੇ ਸਾਈਡ-ਇਫੈਕਟ ਮੁਕਤ ਹਨ।

ਵੈਕਸੀਨਜ਼ ਨੂੰ 100 ਫ਼ੀਸਦੀ ਸੁਰੱਖਿਅਤ ਮੰਨਿਆ ਜਾ ਰਿਹਾ ਹੈ ਪਰ ਹਲਕਾ ਬੁਖ਼ਾਰ, ਦਰਦ ਤੇ ਐਲਰਜੀ ਵਰਗੇ ਸਾਈਡ-ਇਫੈਕਟਸ ਦੇਖੇ ਜਾ ਸਕਦੇ ਹਨ, ਜੋ ਆਮਤੌਰ 'ਤੇ ਸਾਰੀਆਂ ਵੈਕਸੀਨ 'ਚ ਦੇਖੇ ਜਾਂਦੇ ਹਨ। ਇਸ ਲਈ ਚਿੰਤਾ ਕਰਨ ਦੀ ਜ਼ਰੂਰਤ ਨਹੀਂ ਹੈ। ਖਾਸਤੌਰ 'ਤੇ ਅਫ਼ਵਾਹਾਂ 'ਤੇ ਯਕੀਨ ਨਾ ਕਰੋ ਤੇ ਜਿਹੜੇ ਵੀ ਸਵਾਲ ਹਨ, ਉਨ੍ਹਾਂ ਦੇ ਜਵਾਬ ਪਾਉਣ ਲਈ ਆਪਣੇ ਡਾਕਟਰ ਨਾਲ ਗੱਲਬਾਤ ਕਰੋ।

ਵੈਕਸੀਨਜ਼ ਦੀ ਕੀਮਤ ਕੀ ਹੈ?

ਇਹ ਦੋਵੇਂ ਵੈਕਸੀਨ ਭਾਰਤ 'ਚ ਬਣੀਆਂ ਹਨ, ਇਸ ਲਈ ਕਫ਼ਾਇਤੀ ਤੇ ਸਸਤੇ ਟੀਕੇ ਸਭ ਦੇ ਲਈ ਉਪਲਬਧ ਹੋਣਗੇ। ਅਧਿਕਾਰੀਆਂ ਨੇ ਪਹਿਲੇ ਪੜਾਅ 'ਚ ਤਰਜੀਹੀ ਸਮੂਹ ਲਈ ਮੁਫ਼ਤ ਟੀਕਾਕਰਨ ਦੀ ਯੋਜਨਾ ਦਾ ਐਲਾਨ ਕੀਤਾ ਹੈ, ਹਾਲਾਂਕਿ ਦੋਵੇਂ ਹੀ ਵੈਕਸੀਨ ਬਾਕੀਆਂ ਦੇ ਮੁਕਾਬਲੇ ਸਸਤੀਆਂ ਹਨ।

ਕੋਵਿਸ਼ੀਲਡ ਦੇ ਇਕ ਸ਼ਾਟ ਦੀ ਕੀਮਤ 250-400 ਰੁਪਏ ਦੇ ਵਿਚਕਾਰ ਹੋਵੇਗੀ, ਉੱਥੇ ਹੀ ਭਾਰਤ ਬਾਇਓਟੈੱਕ ਦੀ ਵੈਕਸੀਨ ਕੋਵੈਕਸੀਨ ਦੀ ਕੀਮਤ 200 ਰੁਪਏ ਤੋਂ ਵੀ ਘੱਟ ਹੋ ਸਕਦੀ ਹੈ। ਹਾਲਾਂਕਿ, ਇਸ ਬਾਰੇ ਹਾਲੇ ਤਕ ਕੋਈ ਅਧਿਕਾਰਤ ਐਲਾਨ ਨਹੀਂ ਕੀਤਾ ਗਿਆ ਹੈ।

Disclaimer : ਲੇਖ 'ਚ ਜ਼ਿਕਰਯੋਗ ਸਲਾਹ ਤੇ ਸੁਝਾਅ ਸਿਰਫ਼ ਆਣ ਸੂਚਨਾ ਦੇ ਉਦੇਸ਼ ਲਈ ਹੈ ਤੇ ਇਨ੍ਹਾਂ ਨੂੰ ਪੇਸ਼ੇਵਰ ਮਾਹਿਰ ਸਲਾਹ ਦੇ ਰੂਪ 'ਚ ਨਹੀਂ ਲਿਆ ਜਾਣਾ ਚਾਹੀਦਾ। ਕੋਈ ਵੀ ਸਵਾਲ ਜਾਂ ਪਰੇਸ਼ਾਨੀ ਹੋਵੇ ਤਾਂ ਹਮੇਸ਼ਾ ਆਪਣੇ ਡਾਕਟਰ ਦੀ ਸਲਾਹ ਲਓ।

Posted By: Seema Anand