ਨਵੀਂ ਦਿੱਲੀ, ਜੇਐੱਨਐੱਨ : ਕੋਵਿਡ-19 ਇਨਫੈਕਸ਼ਨ ਦੇ ਕਈ ਤਰ੍ਹਾਂ ਦੇ ਲੱਛਣ ਦੇਖਣ ਨੂੰ ਮਿਲ ਰਹੇ ਹਨ। ਨਾਲ ਹੀ ਇਹ ਵਾਇਰਸ ਵੱਖ-ਵੱਖ ਲੋਕਾਂ ਨੂੰ ਵੱਖ-ਵੱਖ ਤਰ੍ਹਾਂ ਨਾਲ ਇਨਫੈਕਟਿਡ ਕਰਦਾ ਹੈ। ਇਸ ਤੋਂ ਇਨਫੈਕਟਿਡ ਹੋਣ ਵਾਲੇ ਕਾਰਕਾਂ ’ਚ ਮੌਜੂਦਾ Health Conditions, Age, Ethnicity ਤੇ Pregnancy ਜਿਹੇ ਹਾਲਾਤ ਸ਼ਾਮਿਲ ਹਨ।


ਗਰਭਵਤੀ ਔਰਤਾਂ ’ਚ ਕੋਵਿਡ-19 ਇਨਫੈਕਸ਼ਨ ਦਾ ਖ਼ਤਰਾ ਪਾਇਆ ਗਿਆ ਹੈ ਤੇ ਇਸ ਦੀ ਵਜ੍ਹਾ ਨਾਲ ਕਈ ਤਰ੍ਹਾਂ ਦੀਆਂ ਮੁਸ਼ਕਿਲਾਂ ਵੀ ਆ ਸਕਦੀਆਂ ਹਨ। ਕੁਝ ਲੋਕਾਂ ਦਾ ਕਹਿਣਾ ਹੈ ਕਿ ਕੋਵਿਡ-19 ਨਾਲ ਬੱਚੇ ’ਚ ਅਸਮਾਨਤਾ ਦਾ ਖ਼ਤਰਾ ਵਧ ਸਕਦਾ ਹੈ, ਇੱਥੇ ਤਕ ਕਿ ਨਵ ਜਨਮੇ ਬੱਚੇ ਦੀ ਮੌਤ ਵੀ ਹੋ ਸਕਦੀ ਹੈ।


Obstetrics ’ਚ Ultrasound ਤੇ Gynecology Journal ’ਚ ਪ੍ਰਕਾਸ਼ਿਤ, ਲੰਡਨ ਦੇ Imperial College ਦੇ ਵਿਗਿਆਨੀਆਂ ਦੀ ਅਗਵਾਈ ’ਚ ਹੋਈ ਨਵੀਂ ਖੋਜ ’ਚ ਪਿਛਲੇ ਸਾਲ ਦੇ ਅਮਰੀਕਾ ਤੇ ਬਿ੍ਰਟੇਨ ਦੇ ਅੰਕੜਿਆਂ ਨੂੰ ਦੇਖਿਆ ਗਿਆ ਹੈ।


ਉਨ੍ਹਾਂ ਦੀ ਖੋਜ ਅਨੁਸਾਰ ਕਿਸੇ ਵੀ ਨਵ ਜਨਮੇ ਬੱਚੇ ਦੀ ਮੌਤ ਕੋਵਿਡ-19 ਦੇ ਕਾਰਨ ਨਹੀਂ ਹੋਈ। ਇਸ ਨਾਲ ਹੀ Stillbirth ਜਾਂ ਫਿਰ ਜਨਮ ਦੇ ਸਮੇਂ ਘੱਟ ਭਾਰ ਦੇ ਖ਼ਤਰੇ ’ਚ ਵੀ ਕਿਸੇ ਤਰ੍ਹਾਂ ਦਾ ਵਾਧਾ ਨਹੀਂ ਹੋਇਆ। ਹਾਲਾਂਕਿ ਸਮੇਂ ਤੋਂ ਪਹਿਲਾ ਡਿਲੀਵਰੀ ਦੀ ਸੰਭਾਵਨਾ 57 ਫ਼ੀਸਦੀ ਤੋਂ 60 ਫ਼ੀਸਦੀ ਤਕ ਵਧ ਗਈ। ਇਨ੍ਹਾਂ ’ਚੋਂ ਹਰ 50 ਬੱਚਿਆਂ ’ਚੋਂ ਇਕ ਬੱਚੇ ਦੀ ਮਾਂ ਨੂੰ ਕੋਵਿਡ-19 ਇਨਫੈਕਸ਼ਨ ਵੀ ਸੀ।


Stillbirth ਜਾਂ ਬੱਚੇ ਦੀ ਮੌਤ ਦਾ ਕਾਰਨ ਕੋਵਿਡ-19 ਨਹੀਂ


ਪ੍ਰੋਫੈਸਰ ਕਿ੍ਰਸਟੋਫ ਲੀਸ ਦਾ ਕਹਿਣਾ ਹੈ ਕਿ ਇਸ ਖੋਜ ਤੋਂ ਸਾਬਿਤ ਹੁੰਦਾ ਹੈ ਕਿ ਕੋਵਿਡ ਇਨਫੈਕਸ਼ਨ Stillbirth ਜਾਂ ਬੱਚੇ ਦੀ ਮੌਤ ਦਾ ਕਾਰਨ ਕੋਰੋਨਾ ਵਾਇਰਸ ਨਹੀਂ ਹੈ। ਹਾਲਾਂਕਿ ਜੇ ਮਾਂ ਨੂੰ ਕੋਵਿਡ-19 ਹੈ ਤਾਂ ਇਸ ਦੀ ਵਜ੍ਹਾ ਨਾਲ ਬੱਚੇ ਦੇ ਸਮੇਂ ਤੋਂ ਪਹਿਲਾਂ ਜਨਮ ਦਾ ਖ਼ਤਰ ਜ਼ਰੂਰ ਵਧ ਜਾਂਦਾ ਹੈ। ਇਸ ਦੀ ਵਜ੍ਹਾ ਵੀ ਸਾਫ ਨਹੀਂ ਹੈ।

Posted By: Rajnish Kaur