ਨਵੀਂ ਦਿੱਲੀ, ਲਾਈਫ ਸਟਾਈਲ ਡੈਸਕ : coronavirus through breathing: ਨਵਾਂ ਕੋਰੋਨਾ ਵਾਇਰਸ ਸਾਹ ਲੈਂਦੇ ਸਮੇਂ ਅਤੇ ਗੱਲ ਕਰਦੇ ਸਮੇਂ ਹਵਾ ਦੇ ਮਾਧਿਅਮ ਨਾਲ ਵੀ ਫੈਲ ਸਕਦਾ ਹੈ। ਅਮਰੀਕਾ ਦੇ ਵਿਗਿਆਨੀ ਨੇ ਹਾਲ ਹੀ 'ਚ ਇਹ ਜਾਣਕਾਰੀ ਦਿੰਦੇ ਹੋਏ ਸਾਰੇ ਲੋਕਾਂ ਨੂੰ ਹਰ ਸਮੇਂ ਮਾਸਕ ਪਾ ਕੇ ਰਹਿਣ ਦੀ ਸਲਾਹ ਦਿੱਤੀ।

ਰਾਸ਼ਟਰੀ ਸਿਹਤ ਸੰਸਥਾਨ 'ਚ ਸੰਕਮ੍ਰਿਤ ਰੋਗਾਂ ਦੇ ਪ੍ਰਮੁੱਖ ਐਂਥਨੀ ਫੌਕੀ ਨੇ ਮਾਸਕ ਪਾਉਣ ਦੇ ਨਿਯਮਾਂ 'ਚ ਬਦਲਾਅ ਕਰਨੇ ਹੋਣਗੇ, ਕਿਉਂਕਿ ਹਾਲ ਹੀ 'ਚ ਸਟੱਡੀ 'ਚ ਪਤਾ ਲੱਗਾ ਹੈ ਕਿ ਅਸਲ 'ਚ ਸਿਰਫ਼ ਖੰਘਣ ਅਤੇ ਛਿੱਕਣ ਤੋਂ ਇਲਾਵਾ, ਉਸ ਸਮੇਂ ਵੀ ਫੈਲ ਸਕਦਾ ਹੈ ਜਦੋਂ ਲੋਕ ਬੋਲ ਰਹੇ ਹੁੰਦੇ ਹਨ।

ਹਾਲੇ ਤਕ, ਜ਼ਿਆਦਾਤਰ ਇਹੀ ਸਲਾਹ ਦਿੱਤੀ ਜਾ ਰਹੀ ਸੀ ਕਿ ਸਿਰਫ ਮਾਸਕ ਪਾਉਣ ਜਾਂ ਮੂੰਹ ਢੱਕਣ ਦੀ ਜ਼ਰੂਰਤ ਸਭ ਤੋਂ ਜ਼ਿਆਦਾ ਮਰੀਜ਼ ਅਤੇ ਜੋ ਬਿਮਾਰ ਲੋਕਾਂ ਦੀ ਦੇਖ ਭਾਲ ਕਰ ਰਹੇ ਹਨ ਉਨ੍ਹਾਂ ਲੋਕਾਂ ਨੂੰ ਹੈ। ਫੌਕੀ ਦੀ ਟਿੱਪਣੀ ਉਸ ਸਮੇਂ ਆਈ, ਜਦੋਂ ਨੈਸ਼ਨਲ ਅਕੈਡਮੀ ਆਫ ਸਾਈਸਿੰਜ ਨੇ ਇਕ ਅਪ੍ਰੈਲ ਨੂੰ ਵ੍ਹਾਈਟ ਹਾਊਸ ਨੂੰ ਇਕ ਪੱਤਰ ਭੇਜਿਆ ਸੀ ਜਿਸ 'ਚ ਹਾਲ ਹੀ 'ਚ ਇਸ ਵਿਸ਼ੇ 'ਤੇ ਰਿਸਰਚ ਸਮਰੀ ਦਿੱਤੀ ਗਈ ਸੀ।

ਹਾਲੇ ਤਕ ਅਮਰੀਕੀ ਸਿਹਤ ਏਜੰਸੀਆਂ ਦਾ ਕਹਿਣਾ ਸੀ ਕਿ ਕੋਰੋਨਾ ਵਾਇਰਸ ਸੰਕਮ੍ਰਿਤ ਵਿਅਕਤੀ ਦੇ ਛਿੱਕਣ ਜਾਂ ਖੰਘਣ ਨਾਲ ਬੂੰਦਾਂ ਦੇ ਮਾਧਿਅਮ ਨਾਲ ਦੂਸਰੇ ਵਿਅਕਤੀ ਦੇ ਸਾਹ 'ਚ ਚਲਾ ਜਾਂਦਾ ਹੈ। ਇਸਦਾ ਮਤਲਬ ਜੇਕਰ ਕੋਈ ਸੰਕਮ੍ਰਿਤ ਵਿਅਕਤੀ ਦੇ ਨੇੜੇ ਖੜ੍ਹਾ ਹੈ ਤਾਂ ਉਸ ਨੂੰ ਵੀ ਕੋਰੋਨਾ ਵਾਇਰਸ ਹੋ ਸਕਦਾ ਹੈ। ਹਾਲਾਂਕਿ, ਜੇ ਇਹ ਵਾਇਰਸ ਹਵਾ ਦੇ ਮਾਧਿਅਮ ਨਾਲ ਫੈਲਣਾ ਸ਼ੁਰੂ ਹੋ ਜਾਵੇਗਾ ਤਾਂ ਇਸ 'ਤੇ ਕਾਬੂ ਪਾਉਣਾ ਬੇਹੱਦ ਮੁਸ਼ਕਿਲ ਹੋ ਜਾਵੇਗਾ। ਇਸ ਲਈ ਸਾਰਿਆਂ ਨੂੰ ਮਾਸਕ ਪਾਉਣ ਦੀ ਸਲਾਹ ਦੇਣੀ ਚਾਹੀਦੀ ਹੈ।

ਨਿਊ ਇੰਗਲੈਂਡ ਜਰਨਲ ਆਫ ਮੈਡੀਸਨ 'ਚ ਪ੍ਰਕਾਸ਼ਿਤ ਇਕ ਹਾਲਿਆ ਸਟੱਡੀ 'ਚ ਪਾਇਆ ਗਿਆ ਕਿ SARS-COV-2 ਵਾਇਰਸ ਇਕ ਏਰੋਸੋਲ ਬਣ ਸਕਦਾ ਹੈ ਅਤੇ ਤਿੰਨ ਘੰਟੇ ਤਕ ਹਵਾ 'ਚ ਰਹਿ ਸਕਦਾ ਹੈ।

ਇਸ ਸਟੱਡੀ ਨਾਲ ਅਲੋਚਕਾਂ 'ਚ ਵੀ ਇਕ ਬਹਿਸ ਸ਼ੁਰੂ ਹੋ ਗਈ। ਅਲੋਚਕਾਂ ਦਾ ਕਹਿਣਾ ਸੀ ਕਿ ਸਟੱਡੀ ਦੇ ਨਤੀਜਿਆਂ ਨੂੰ ਵਧਾ ਕੇ ਪੇਸ਼ ਕੀਤਾ ਗਿਆ ਕਿਉਂਕਿ ਟੀਮ ਨੇ ਇਸਦੇ ਲਈ ਇਕ ਮੈਡੀਕਲ ਉਪਕਰਣ ਦਾ ਪ੍ਰਯੋਗ ਕੀਤਾ।

Posted By: Tejinder Thind