ਨਈ ਦੁਨੀਆ, ਨਵੀਂ ਦਿੱਲੀ : ਕੋਰੋਨਾ ਵਾਇਰਸ ਨੂੰ ਲੈ ਕੇ ਪੂਰੀ ਦੁਨੀਆ ਚ ਹੜਕੰਪ ਦੀ ਸਥਿਤੀ ਹੈ। ਇਸ ਵਿਚਕਾਰ ਤਾਜ਼ਾ ਰਿਪੋਰਟ ਚ ਇਸ ਦੇ ਨਵੇਂ ਲੱਛਣ ਸਾਹਮਣੇ ਆਏ ਹਨ। ਰਿਪੋਰਟ ਮੁਤਾਬਿਕ ਅੱਖਾਂ ਚ ਦਰਦ ਹੋਣਾ, ਵੀ ਕੋਰੋਨਾ ਵਾਇਰਸ ਦਾ ਲੱਛਣ ਹੈ। ਖ਼ਾਸ ਗੱਲ ਇਹ ਵੀ ਹੈ ਕਿ ਇਹ ਲੱਛਣ ਉਨ੍ਹਾਂ ਮਰੀਜ਼ਾਂ ਚ ਮਿਲਿਆ ਹੈ, ਜਿਨ੍ਹਾਂ ਚ ਕੋਰੋਨਾ ਵਾਇਰਸ ਦਾ ਅਸਰ ਬਹੁਤ ਜ਼ਿਆਦਾ ਸੀ। ਦੱਸ ਦੇਈਏ ਕਿ ਹੁਣ ਤਕ ਸਰਦੀ, ਜੁਕਾਮ, ਖੰਘ ਤੇ ਤੇਜ਼ ਬੁਖਾਰ ਨੂੰ ਕੋਰੋਨਾ ਵਾਇਰਸ ਦੇ ਠੀਕ ਲੱਛਣ ਮੰਨੇ ਗਏ ਹਨ। ਵਿਸ਼ਵ ਸਿਹਤ ਸੰਗਠਨ ਨੇ ਵੀ ਇਨ੍ਹਾਂ ਕੋਰੋਨਾ ਵਾਇਰਸ ਦੇ ਲੱਛਣਾਂ ਚ ਸ਼ਾਮਲ ਕੀਤਾ ਹੈ ਪਰ ਕਈ ਅਜਿਹੇ ਮਰੀਜ਼ ਵੀ ਸਾਹਮਣੇ ਆਏ ਹਨ, ਜਿਨ੍ਹਾਂ 'ਚ ਬਹੁਤ ਵੱਖਰੇ ਲੱਛਣ ਮਿਲੇ ਹਨ।

ਪਹਿਲੇ ਮਿਲੇ ਅਜਿਹੇ ਲੱਛਣ

ਕੋਰੋਨਾ ਵਾਇਰਸ ਪੀੜਤ ਇਕ ਮਹਿਲਾ ਨੇ ਦੱਸਿਆ ਹੈ ਕਿ ਸੰਕ੍ਰਮਣ ਦੇ ਸ਼ੁਰੂ 'ਚ ਉਸ ਦੀ ਸੁਣਨ ਦੀ ਸਮਰੱਥਾ ਘੱਟ ਹੋ ਗਈ ਸੀ। ਉੱਥੇ ਸੈਂਕੜਿਆਂ ਮਰੀਜ਼ਾਂ ਨੇ ਦੱਸਿਆ ਹੈ ਕਿ ਉਹ ਸੁੰਘਣ ਤੇ ਸਵਾਦ ਚਖਣ ਦੀ ਸਮਰੱਥਾ ਖੋਹ ਚੁੱਕੇ ਸਨ।

ਹੁਣ Google Search ਤੋਂ ਕੱਢੀ ਅਹਿਮ ਜਾਣਕਾਰੀ

ਡੇਟਾ ਸਾਈਟਿੰਸਟ ਤੇ ਆਥਰ ਸਟੀਫਨਸ ਡਾਵਿਡੋਵਿਟਜ ਦੱਸਦੇ ਹਨ ਕਿ Google 'ਤੇ ਸਰਚ ਕਰਨ 'ਤੇ ਕੋਰੋਨਾ ਵਾਇਰਸ ਦੇ ਹੋਰ ਮਰੀਜ਼ਾਂ ਦੇ ਅਨੁਭਵ ਸਾਹਮਣੇ ਪਤਾ ਚੱਲ ਰਹੇ ਹਨ। ਇਸ ਨਾਲ ਇਹ ਵੀ ਪਤਾ ਚੱਲ ਰਿਹਾ ਹੈ ਕਿ ਕਿਸ ਤਰ੍ਹਾਂ ਕੁਝ ਲੋਕਾਂ ਨੂੰ ਕੋਰੋਨਾ ਵਾਇਰਸ ਦੇ ਬਿਲਕੁਲ ਵੱਖ ਲੱਛਣ ਮਹਿਸੂਸ ਹੋ ਰਹੇ ਹਨ। ਇਸ ਨਾਲ ਸਿਹਤ ਲੋਕਾਂ ਨੂੰ ਬਿਮਾਰੀ ਤੋਂ ਬਚਨ 'ਚ ਮਦਦ ਮਿਲੇਗੀ।

ਜਾਣੋ Google 'ਤੇ ਕੀ ਸਰਚ ਕਰ ਰਹੇ ਲੋਕ

'ਦ ਨਿਊਯਾਰਕ' 'ਚ ਪ੍ਰਕਾਸ਼ਿਤ ਆਪਣੀ ਇਕ ਪੋਸਟ 'ਚ ਸਟੀਫਨਸ ਡਾਵਿਡੋਵਿਟਜ ਨੇ ਲਿਖਿਆ ਹੈ, 'ਹਾਲ ਹੀ ਦੇ ਦਿਨਾਂ 'ਚ ਲੋਕਾਂ ਨੇ ਸੁੰਘਣ ਤੇ ਸਵਾਦ ਦੀ ਸਮਰਥਾ ਘੱਟ ਹੋਣ ਨੂੰ ਬਹੁਤ ਜ਼ਿਆਦਾ ਸਰਚ ਕੀਤਾ ਹੈ। ਅਮਰੀਕਾ 'ਚ ਕੋਰੋਨਾ ਨਾਲ ਸਭ ਤੋਂ ਜ਼ਿਆਦਾ ਪ੍ਰਭਾਵਿਤ ਇਲਾਕਿਆਂ 'ਚ New York, Michigan, Louisiana ਤੇ New Jersay ਨਾਲ ਇਹ ਸਰਚ ਸਭ ਤੋਂ ਜ਼ਿਆਦਾ ਹੋਈ ਹੈ।

Posted By: Amita Verma