ਲਾਈਫਸਟਾਈਲ ਡੈਸਕ, ਨਵੀਂ ਦਿੱਲੀ : 12 Symptoms By Coronavirus Survivors : ਕੋਰੋਨਾ ਵਾਇਰਸ COVID-19 ਨਾਲ ਹੁਣ ਤਕ ਦੁਨੀਆਭਰ 'ਚ 3 ਲੱਖ 41 ਹਜ਼ਾਰ ਤੋਂ ਜ਼ਿਆਦਾ ਲੋਕ ਸੰਕ੍ਰਮਿਤ ਪਾਏ ਗਏ ਹਨ ਤੇ ਇਸ ਮਹਾਮਾਰੀ ਨਾਲ 14 ਹਜ਼ਾਰ ਤੋਂ ਜ਼ਿਆਦਾ ਲੋਕ ਆਪਣੀ ਜਾਨ ਗੁਆ ਚੁੱਕੇ ਹਨ। WHO ਨੇ ਇਸ ਮਹਾਮਾਰੀ ਨਾਲ ਨਜਿੱਠਣ ਲਈ ਇਕ ਨਵੀਂ ਐਡਵਾਇਜ਼ਰੀ ਜਾਰੀ ਕੀਤੀ ਹੈ। ਇਸ ਤਹਿਤ ਨੌਜਵਾਨਾਂ ਨੂੰ ਵੀ ਜ਼ਰੂਰੀ ਸਾਵਧਾਨੀਆਂ ਵਰਤਣ ਦੀ ਸਲਾਹ ਦਿੱਤੀ ਗਈ ਹੈ। ਦੇਸ਼-ਦੁਨੀਆ 'ਚ ਲਾਕਡਾਊਨ ਹੈ। ਖਾਸਕਰ ਭਾਰਤ 'ਚ ਕੋਰੋਨਾ ਵਾਇਰਸ ਨੂੰ ਲੈ ਕੇ ਕਈ ਮੁਸ਼ਕਲ ਕਦਮ ਉਠਾਏ ਜਾ ਰਹੇ ਹਨ।

ਫਿਲਹਾਲ, COVID-19 ਦੀ ਕੋਈ ਵੈਕਸੀਨ ਨਹੀਂ ਹੈ ਤੇ ਇਹੀ ਵਜ੍ਹਾ ਹੈ ਕਿ ਦੁਨੀਆਭਰ ਦੇ ਵਿਗਿਆਨੀ ਇਸ ਦਾ ਇਲਾਜ ਲੱਭਣ 'ਚ ਦਿਨ-ਰਾਤ ਇਕ ਕਰ ਰਹੇ ਹਨ। ਕਈ ਜਗ੍ਹਾ ਇਸ ਦੇ ਵੈਕਸੀਨ ਦਾ ਟ੍ਰਾਇਲ ਵੀ ਕੀਤਾ ਗਿਆ ਪਰ ਹਾਲੇ ਤਕ ਨਤੀਜੇ ਕੁਝ ਸਾਫ਼ ਨਹੀਂ ਹਨ। ਉਂਝ, COVID-19 ਹੋਣ 'ਤੇ ਵਿਅਕਤੀ 'ਚ ਆਮ ਫਲੂ ਵਰਗੇ ਲੱਛਣ ਪਾਏ ਜਾਂਦੇ ਹਨ। ਇਸ ਵਿਚ ਕਫ਼, ਸੁੱਕੀ ਖੰਘ, ਬੁਖਾਰ, ਸਿਰਦਰਦ ਦੀ ਸ਼ਿਕਾਇਤ ਹੁੰਦੀ ਹੈ। ਹਾਲ ਹੀ 'ਚ ਇਸ ਮਹਾਮਾਰੀ ਤੋਂ ਜਿਊਂਦੇ ਬਚੇ ਲੋਕਾਂ ਨੇ ਕੋਰੋਨਾ ਵਾਇਰਸ ਦੇ 12 ਲੱਛਣਾਂ ਬਾਰੇ ਦੱਸਿਆ ਹੈ। ਆਓ ਜਾਣਦੇ ਹਾਂ...

1. ਦਰਦਨਾਕ ਸਾਈਨਸ

ਫਲੂ ਤੇ ਕੋਲਡ ਦੌਰਾਨ ਦਰਦਨਾਕ ਸਾਇਨਸ ਹੋਣੇ ਆਮ ਗੱਲ ਹੈ। ਹਾਲਾਂਕਿ, ਇਹ ਕਈ ਦਫ਼ਾ ਬਹੁਤ ਦਰਦ ਦਿੰਦਾ ਤੇ ਇਕ ਦਬਾਅ ਜਿਹਾ ਰਹਿੰਦਾ ਹੈ। ਚੀਨ ਦੇ ਸ਼ਹਿਰ ਵੁਹਾਨ 'ਚ ਰਹਿਣ ਵਾਲੇ ਕੌਨਰ ਰੀਡ ਨੇ ਦੱਸਿਆ ਕਿ ਇਸ ਦੌਰਾਨ ਸਾਇਨਸ ਦਾ ਦਰਦ ਖ਼ਤਰਨਾਕ ਸੀ। ਕੌਨਰ, ਉਨ੍ਹਾਂ ਲੋਕਾਂ 'ਚੋਂ ਜਿਹੜੇ ਨੋਵੇਲ ਕੋਰੋਨਾ ਵਾਇਰਸ ਦੇ ਨਵੰਬਰ 2019 'ਚ ਪਹਿਲੇ ਸ਼ਿਕਾਰ ਬਣੇ। ਉਨ੍ਹਾਂ ਦੱਸਿਆ ਕਿ ਉਨ੍ਹਾਂ ਨੂੰ ਇਸ ਦੌਰਾਨ ਪੂਰੇ ਸਰੀਰ 'ਚ ਭਿਆਨਕ ਦਰਦ ਸੀ, ਸਿਰ ਵਿਚ ਤੇਜ਼ ਦਰਦ, ਅੱਖਾਂ 'ਚ ਜਲਨ ਲੀ ਤੇ ਗਲ਼ੇ 'ਚ ਖਰਾਸ਼ ਮਹਿਸੂਸ ਹੋ ਰਹੀ ਸੀ।

2. ਕੰਨਾਂ 'ਚ ਦਰਦ

ਕੌਨਰ ਨੂੰ ਨਾਲ ਹੀ ਅਜਿਹਾ ਲੱਗ ਰਿਹਾ ਸੀ ਕਿ ਉਨ੍ਹਾਂ ਦੇ ਕੰਨ ਬੰਦ ਹੋ ਗਏ ਹਨ। ਅਜਿਹਾ ਇਸਲਈ ਹੋ ਰਿਹਾ ਹੋਵੇਗਾ ਕਿਉਂਕਿ ਵਾਇਰਸ ਕਾਰਨ ਕੰਨ ਬੰਦ ਹੋ ਜਾਂਦੇ ਹਨ। ਕੰਨਾਂ ਅੰਦਰਲੀ ਟਿਊਬ ਬੰਦ ਹੋ ਜਾਂਦੀ ਹੈ ਜਿਸ ਦੀ ਵਜ੍ਹਾ ਨਾਲ ਦਬਾਅ ਮਹਿਸੂਸ ਹੁੰਦਾ ਹੈ। ਅਜਿਹੇ ਵਿਚ ਸਾਰਿਆਂ ਨੂੰ ਇਹੀ ਸਲਾਹ ਦਿੱਤੀ ਜਾਂਦੀ ਹੈ ਕਿ ਇਅਰਬੱਡ ਨਾਲ ਕੰਨ ਨਾ ਸਾਫ਼ ਕਰੋ। ਇਸ ਨਾਲ ਨੁਕਸਾਨ ਦਾ ਖ਼ਤਰਾ ਹੋਰ ਵਧ ਜਾਂਦਾ ਹੈ।

3. ਸਿਰ ਵਿਚ ਤੇਜ਼ ਦਰਦ

ਫਲੂ ਤੇ ਕੋਲਡ 'ਚ ਸਿਰ ਦਰਦ ਆਮ ਗੱਲ ਹੈ। ਅਜਿਹਾ ਸਰੀਰ 'ਚ ਪਾਣੀ ਘਟਣ ਨਾਲ ਵੀ ਹੋ ਸਕਦਾ ਹੈ। ਜੇਕਰ ਸਿਰਦਰਦ ਦੀ ਸ਼ਿਕਾਇਤ ਹੋਵੇ ਤਾਂ ਘਬਰਾਓ ਨਾਂ, ਬਲਕਿ ਪੈਰਾਸਿਟਾਮੋਲ ਲੈ ਸਕਦੇ ਹੋ। ਡਾਕਟਰ ਕੋਰੋਨਾ ਵਾਇਰਸ ਦੇ ਮਰੀਜ਼ਾਂ ਨੂੰ ibuprofen ਦੇ ਬਦਲੇ ਪੈਰਾਸਿਟਾਮੋਲ ਲੈਣ ਦੀ ਸਲਾਹ ਦੇ ਰਹੇ ਹਨ। ਇਸ ਬਾਰੇ ਸੰਕ੍ਰਮਿਤ ਵਿਅਕਤੀ ਕੇਵਿਨ ਹੈਰਿਸ ਕਹਿੰਦੇ ਹਨ ਕਿ ਉਨ੍ਹਾਂ ਦੇ ਸਿਰ ਵਿਚ ਕਾਫ਼ੀ ਤੇਜ਼ ਦਰਦ ਹੋ ਰਿਹਾ ਸੀ। ਇਸ ਤੋਂ ਬਾਅਦ ਉਹ ਓਹਾਇਓ ਹਸਪਤਾਲ 'ਚ ਐਡਮਿਟ ਹੋਏ ਸਨ। ਕੇਵਿਨ ਅੱਗੇ ਦਸਦੇ ਹਨ ਕਿ ਜੇਕਰ ਉਨ੍ਹਾਂ ਤੋਂ ਪੁੱਛਿਆ ਜਾਵੇ ਕਿ 10 ਦੇ ਸਕੇਲ 'ਚ ਉਹ ਆਪਣੇ ਸਿਰਦਰਦ ਨੂੰ ਕੀ ਰੇਟਿੰਗ ਦੇਣਗੇ, ਤਾਂ ਉਹ ਕਹਿਣਗੇ 15।

4. ਅੱਖਾਂ 'ਚ ਜਲਨ

ਅਜਿਹਾ ਹਮੇਸ਼ਾ ਦੇਖਿਆ ਗਿਆ ਹੈ ਕਿ ਫਲੂ ਜਾਂ ਅਜਿਹੀ ਕਿਸੇ ਵੀ ਇਨਫੈਕਸ਼ਨ ਵੇਲੇ ਲੋਕਾਂ ਨੂੰ ਅੱਖਾਂ 'ਚ ਜਲਨ ਹੁੰਦੀ ਹੈ। ਅਜਿਹਾ ਕਿਸੇ ਚੀਜ਼ ਨੂੰ ਲੈ ਕੇ ਐਲਰਜੀ ਵੇਲੇ ਵੀ ਹੁੰਦਾ ਹੈ। ਇਸ ਤਰ੍ਹਾਂ ਦੀ ਅੱਖਾਂ 'ਚ ਜਲਨ, ਧੂੰਏਂ, ਸਮੌਗ ਤੇ ਹੋਰਨਾਂ ਚੀਜ਼ਾਂ ਨਾਲ ਵੀ ਹੁੰਦੀ ਹੈ। ਇੱਥੋਂ ਤਕ ਕਿ ਕੌਨਰ ਰੀਡ ਨੂੰ ਵੀ ਸ਼ੁਰੂਆਤੀ ਲੱਛਣਾਂ 'ਚ ਅੱਖਾਂ 'ਚ ਜਲਨ ਤੇ ਸਿਰ 'ਚ ਤੇਜ਼ ਦਰਦ ਦੀ ਸ਼ਿਕਾਇਤ ਸੀ।

5. ਗਲ਼ੇ 'ਚ ਖਰਾਸ਼

ਲਗਾਤਾਰ ਖੰਘਣ ਦੀ ਵਜ੍ਹਾ ਨਾਲ ਗਲ਼ੇ 'ਚ ਖਰਾਸ਼ ਪੈਦਾ ਹੋ ਸਕਦੀ ਹੈ ਜੋ ਇਸ ਬਿਮਾਰੀ ਦਾ ਅਹਿਮ ਲੱਛਣ ਹੈ। ਜੇਕਰ ਤੁਹਾਨੂੰ ਸਾਹ ਲੈਣ ਜਾਂ ਫਿਰ ਨਿਗਲਣ 'ਚ ਤਕਲੀਫ਼ ਮਹਿਸੂਸ ਹੋ ਰਹੀ ਹੋਵੇ ਤਾਂ ਇਹ ਜ਼ਰੂਰੀ ਹੈ ਕਿ ਤੁਸੀਂ ਤੁਰੰਤ ਡਾਕਟਰ ਨੂੰ ਦਿਖਾਓ। ਐਂਡਰਿਊ ਓ'ਡਾਇਰ ਕੋਰੋਨਾ ਵਾਇਰਸ ਨਾਲ ਇਟਲੀ ਤੋਂ ਸੰਕ੍ਰਮਿਤ ਹੋਏ ਸਨ। ਉਨ੍ਹਾਂ ਦੱਸਿਆ ਕਿ ਖੰਘ ਨੇ ਉਨ੍ਹਾਂ ਦੀ ਹਾਲਤ ਕਾਫ਼ੀ ਨਾਜ਼ੁਕ ਕਰ ਦਿੱਤੀ ਸੀ। ਖੰਘ ਅਜਿਹੀ ਸੀ ਜਿਹੜੀ ਰੁਕਣ ਦਾ ਨਾਂ ਨਹੀਂ ਲੈ ਰਹੀ ਸੀ।

6. ਸਰੀਰ 'ਚ ਤੇਜ਼ ਦਰਦ

ਕੋਰੋਨਾ ਵਾਇਰਸ ਨਾਲ ਸੰਕ੍ਰਮਿਤ ਲੋਕਾਂ ਨੇ ਸਰੀਰ 'ਚ ਕਾਫ਼ੀ ਤੇਜ਼ ਦਰਦ ਹੋਣ ਦੀ ਗੱਲ ਕਹੀ, ਜਿਹੜੀ ਸਿਰਫ਼ ਕੰਨਾਂ ਤੇ ਛਾਤੀ ਤਕ ਸੀਮਤ ਨਹੀਂ ਸੀ, ਬਲਕਿ ਪੈਰਾਂ ਤੇ ਬਾਹਾਂ 'ਚ ਵੀ ਸੀ। ਇਸ ਬਾਰੇ ਸਿਏਟਲ 'ਚ ਰਹਿਣ ਵਾਲੀ ਐਲਿਜ਼ਾਬੈੱਥ ਸ਼ਨਾਈਡਰ ਨੇ ਕਿਹਾ ਕਿ ਬਿਮਾਰੀ ਦੇ ਸ਼ੁਰੂਆਤੀ ਲੱਛਣਾਂ 'ਚ ਬੁਖਾਰ ਦੇ ਨਾਲ ਸਿਰ, ਸਰੀਰ ਤੇ ਜੋੜਾਂ 'ਚ ਜ਼ਬਰਦਸਤ ਦਰਦ ਸੀ।

7. ਫੇਫੜਿਆਂ 'ਚੋਂ ਪੇਪਰ ਬੈਗ ਦੀ ਤਰ੍ਹਾਂ ਆਵਾਜ਼ ਆਉਣੀ

ਜੇਕਰ ਸਾਹ ਲੈਣ 'ਤੇ ਤੁਹਾਡੇ ਫੇਫੜਿਆਂ 'ਚੋਂ ਕਾਗਜ਼ ਵਰਗੀ ਆਵਾਜ਼ ਆਉਣ ਲੱਗੇ ਤਾਂ ਇਹ ਨਿਮੋਨੀਆ ਦਾ ਲੱਛਣ ਹੈ। ਅਜਿਹੀ ਆਵਾਜ਼ ਉਦੋਂ ਆਉਂਦੀ ਹੈ ਜਦੋਂ ਤੁਹਾਡੇ ਫੇਫੜਿਆਂ 'ਚ ਪਾਣੀ ਭਰਨ ਲਗਦਾ ਹੈ। ਨਿਮੋਨੀਆ ਵੀ ਕੋਰੋਨਾ ਵਾਇਰਸ ਨਾਲ ਜੁੜਿਆ ਹੋਇਆ ਹੈ। ਰਾਡ ਆਇਲੈਂਡ ਦੇ ਮਾਰਕ ਥਿਬੌਲਟ ਨੂੰ ਵੀ ਸਾਹ ਲੈਣ 'ਚ ਕਾਫ਼ੀ ਤਕਲੀਫ਼ ਹੋਣ ਲੱਗੀ ਸੀ ਤੇ ਘਬਰਾ ਗਏ ਕਿਉਂਕਿ ਉਹ ਸਾਹ ਨਹੀਂ ਲੈ ਪਾ ਰਹੇ ਸਨ।

8. ਥਕਾਨ ਤੇ ਭੁੱਖ ਨਾ ਲੱਗਣੀ

ਫਲੂ 'ਚ ਥਕਾਨ ਹੋਣੀ ਆਮ ਗੱਲ ਹੈ। ਇਸ ਲਈ ਇਸ ਵਿਚ ਜਿੰਨਾ ਹੋ ਸਕੇ ਆਰਾਮ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ। ਥਾਈਲੈਂਡ ਦੇ ਪਹਿਲੇ ਕੋਰੋਨਾ ਵਾਇਰਸ ਦੇ ਮਰੀਜ਼ ਜੇਮੁਆਏ ਸਾਏ-ਉਗ, ਨੇ ਸ਼ੁਰੂਆਤੀ ਲੱਛਣਾਂ ਬਾਰੇ ਯਾਦ ਕਰਵਾਉਂਦਿਆਂ ਕਿਹਾ ਕਿ ਉਨ੍ਹਾਂ ਨੂੰ ਹਮੇਸ਼ਾ ਥਕਾਵਟ ਮਹਿਸੂਸ ਹੁੰਦੀ ਸੀ, ਇੱਥੋਂ ਤਕ ਕਿ ਭੁੱਖ ਲੱਗਣੀ ਵੀ ਬੰਦ ਹੋ ਗਈ ਸੀ।

9. ਬੁਖ਼ਾਰ

ਅਜਿਹਾ ਦੇਖਿਆ ਗਿਆ ਹੈ ਕਿ ਕੋਰੋਨਾ ਵਾਇਰਸ ਦਾ ਪਹਿਲਾ ਲੱਛਣ ਬੁਖਾਰ ਹੈ। ਲੋਕਾਂ ਨੂੰ ਲੱਗਿਆ ਕਿ ਬੁਖਾਰ ਹੀ ਇਸ ਵਾਇਰਲ ਇਨਫੈਕਸ਼ਨ ਦਾ ਇਕਮਾਤਰ ਲੱਛਣ ਹੈ। ਕਈ ਮਰੀਜ਼ਾਂ ਨੂੰ ਸਿਰਫ਼ ਬੁਖਾਰ ਸੀ ਤੇ ਸਾਹ 'ਚ ਤਕਲੀਫ਼ ਤੇ ਕਫ਼ ਵਰਗੀ ਕੋਈ ਦਿੱਕਤ ਨਹੀਂ ਸੀ। ਦਿੱਲੀ ਦੇ ਪਹਿਲੇ ਕੋਰੋਨਾ ਵਾਇਰਸ ਮਰੀਜ਼ ਰੋਹਿਤ ਦੱਤਾ ਨੇ ਦੱਸਿਆ ਕਿ ਜਦੋਂ ਉਹ ਇਟਲੀ ਤੋਂ ਵਾਪਸ ਆਏ ਤਾਂ ਉਨ੍ਹਾਂ ਨੂੰ ਬੁਖਾਰ ਹੋ ਗਿਆ ਸੀ, ਜੋ ਕੁਝ ਦਿਨ ਤਕ ਰਿਹਾ ਤੇ ਇਹੀ ਵਜ੍ਹਾ ਹੈ ਕਿ ਉਹ ਟੈਸਟ ਕਰਵਾਉਣ ਡਾਕਟਰ ਕੋਲ ਪਹੁੰਚੇ ਸਨ।

10. ਛਾਤੀ 'ਚ ਜਕੜਨ

ਕੋਰੋਨਾ ਵਾਇਰਸ ਨਾਲ ਸੰਕ੍ਰਮਿਤ ਵਿਅਕਤੀ ਨੂੰ ਬੁਖਾਰ ਨਾਲ ਛਾਤੀ 'ਚ ਜਕੜਨ ਤੇ ਖੰਘ ਵੀ ਹੁੰਦੀ ਹੈ। ਇਸੇ ਖੰਘ ਜ਼ਰੀਏ ਵਾਇਰਸ ਹਵਾ 'ਚ ਫੈਲਦਾ ਹੈ। ਇਸ ਲਈ ਲੋਕਾਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਜਦੋਂ ਉਨ੍ਹਾਂ ਨੂੰ ਖੰਘ ਜਾਂ ਛਿੱਕ ਆਵੇ ਤਾਂ ਆਪਣਾ ਮੂੰਹ ਹੱਥ ਫੋਲਡ ਕਰ ਕੇ ਕੋਹਨੀ ਵੱਲ ਲੈ ਜਾਣ। ਸੈਂਟਾ ਕਲੈਰਿਟਾ ਦੇ ਕਾਰਲ ਗੋਲਡਮੈਨ ਨੇ ਦੱਸਿਆ ਕਿ ਜਦੋਂ ਉਹ ਫਾਲਈਟ ਰਾਹੀਂ ਅਮਰੀਕਾ ਆਏ ਤਾਂ ਉਨ੍ਹਾਂ ਨੂੰ ਟ੍ਰੈਵਲਿੰਗ ਦੌਰਾਨ ਖੰਘ ਹੋਈ। ਇਸ ਤੋਂ ਬਾਅਦ ਉਨ੍ਹਾਂ ਖ਼ੁਦ ਨੂੰ ਆਇਸੋਲੇਟ ਕਰ ਲਿਆ। ਇਸ ਵੇਲੇ ਗੋਲਡਮੈਨ ਨੂੰ ਛਾਤੀ 'ਚ ਜਕੜਨ ਤੇ ਖੰਘ ਦੀ ਸ਼ਿਕਾਇਤ ਸੀ।

11. ਫਲਾਈਟ ਦੇ ਸਫ਼ਰ ਨਾਲ ਥਕਾਵਟ

ਲੰਡਨ ਨਿਵਾਸੀ ਬ੍ਰਿਜੇਟ ਵਿਲਕਿੰਸਨ ਜਦੋਂ ਆਸਟ੍ਰੇਲੀਆ ਤੋਂ ਲੰਡਨ ਪਰਤੀ ਤਾਂ ਉਨ੍ਹਾਂ ਨੂੰ ਕੁਝ ਲੱਛਣ ਮਹਿਸੂਸ ਹੋਣ ਲੱਗੇ। ਉਨ੍ਹਾਂ ਨੂੰ ਕਾਫ਼ੀ ਥਕਾਵਟ ਤੇ ਗਲ਼ੇ 'ਚ ਖਰਾਸ਼ ਮਹਿਸੂਸ ਹੋਣ ਲੱਗੀ। ਪਹਿਲਾਂ ਉਨ੍ਹਾਂ ਨੂੰ ਲੱਗਿਆ ਕਿ ਫਲਾਈਟ ਦੇ ਸਫ਼ਰ ਤੋਂ ਬਾਅਦ ਅਜਿਹਾ ਮਹਿਸੂਸ ਕਰ ਰਹੇ ਹੋ ਪਰ ਫਿਰ ਵੀ ਉਨ੍ਹਾਂ ਟੈਸਟ ਕਰਵਾਇਆ।

12. ਬੇਹੋਸ਼ੀ

ਇਹ ਵਾਇਰਸ ਮਰੀਜ਼ਾਂ ਨੂੰ ਇਸ ਹੱਦ ਤਕ ਥਕਾ ਦਿੰਦਾ ਹੈ ਕਿ ਕਈ ਵਾਰ ਉਨ੍ਹਾਂ ਨੂੰ ਲਗਦਾ ਹੈ ਕਿ ਉਹ ਬੇਹੋਸ਼ ਹੋ ਜਾਣਗੇ। ਆਕਸਫੋਰਡਸ਼ਾਇਰ ਦੇ ਰਹਿਣ ਵਾਲੇ ਡੇਵਿਡ ਤੇ ਸੈਲੀ ਏਬੈਲ ਨੇ ਕੋਰੋਨਾ ਵਾਇਰਸ ਨਾਲ ਲੜਨ ਦੀ ਆਪਣੀ ਕਹਾਣੀ ਸਾਂਝੀ ਕੀਤੀ। ਉਨ੍ਹਾਂ ਦੱਸਿਆ ਕਿ ਉਨ੍ਹਾਂ ਨੂੰ ਵੀ ਅਜਿਹੇ ਲੱਛਣ ਦਿਖਾਈ ਦੇਣ ਜਿਹੜੇ ਬਾਕੀ ਸਾਰੇ ਮਰੀਜ਼ਾਂ ਨੂੰ ਮਹਿਸੂਸ ਹੋਏ। ਇਸ ਤੋਂ ਬਾਅਦ ਉਹ ਟੈਸਟ ਕਰਵਾਉਣ ਲਈ ਗਏ।

Posted By: Seema Anand