ਲਾਈਫਸਟਾਈਲ ਡੈਸਕ, ਨਵੀਂ ਦਿੱਲੀ : ਕੋਰੋਨਾ ਮਹਾਮਾਰੀ ਹੁਣ ਇਕ ਸੁਨਾਮੀ ਬਣ ਚੁੱਕੀ ਹੈ। ਦੇਸ਼ ਭਰ ’ਚ ਰੋਜ਼ਾਨਾ ਤਿੰਨ ਲੱਖ ਤੋਂ ਵੱਧ ਮਾਮਲੇ ਸਾਹਮਣੇ ਆ ਰਹੇ ਹਨ ਅਤੇ ਮੌਤ ਦਾ ਤਾਂਡਵ ਵੀ ਜਾਰੀ ਹੈ। ਇਸ ਮਹਾਮਾਰੀ ਦੌਰਾਨ ਖ਼ੁਦ ਨੂੰ ਬਚਾਉਣ ਲਈ ਅਸਰਦਾਰ ਮਾਸਕ ਦਾ ਸੇਵਨ ਬਹੁਤ ਜ਼ਰੂਰੀ ਹੈ। ਲੈਂਸੇਟ ਦੀ ਹਾਲੀਆ ਰਿਸਰਚ ’ਚ ਇਹ ਗੱਲ ਸਾਹਮਣੇ ਆਈ ਹੈ ਕਿ ਕੋਰੋਨਾ ਵਾਇਰਸ ਦਾ ਟ੍ਰਾਂਸਮਿਸ਼ਨ ਹਵਾ ਰਾਹੀਂ ਹੋ ਰਿਹਾ ਹੈ। ਇਸ ਵਾਇਰਸ ਦੇ ਟ੍ਰਾਂਸਮਿਸ਼ਨ ਦੀ ਦਰ ਇਨਡੋਰ ਭਾਵ ਘਰ ਦੀਆਂ ਉਨ੍ਹਾਂ ਥਾਵਾਂ ’ਤੇ ਜ਼ਿਆਦਾ ਹੈ, ਜਿਥੇ ਵੈਂਟੀਲੇਸ਼ਨ ਦੀ ਸੁਵਿਧਾ ਨਹੀਂ ਹੈ। ਅਜਿਹੇ ’ਚ ਸੰਕ੍ਰਮਕ ਪਾਰਟੀਕਲਜ਼ ਨੂੰ ਸਾਹ ਤਕ ਪਹੁੰਚਣ ਤੋਂ ਰੋਕਣ ਲਈ ਮਾਸਕ ਦਾ ਅਹਿਮ ਕਿਰਦਾਰ ਹੈ।

ਲੂਜ਼ ਅਤੇ ਅਨਫਿਟ ਮਾਸਕ ਇਸ ਬਿਮਾਰੀ ਨੂੰ ਦਾਵਤ ਦੇ ਸਕਦੇ ਹਨ। ਇਸ ਲਈ ਜ਼ਰੂਰੀ ਹੈ ਕਿ ਤੁਹਾਡੇ ਚਿਹਰੇ ’ਤੇ ਮਾਸਕ ਪੂਰੀ ਤਰ੍ਹਾਂ ਫਿਟ ਹੋਵੇ ਜਾਂ ਡਬਲ ਮਾਸਕ ਹੋਵੇ। ਆਓ ਜਾਣਦੇ ਹਾਂ ਕਿ ਹਵਾ ’ਚ ਕਿਵੇਂ ਫੈਲਦਾ ਹੈ ਕੋਰੋਨਾ ਵਾਇਰਸ ਅਤੇ ਉਸ ਨਾਲ ਨਜਿੱਠਣ ਲਈ ਸਾਡਾ ਮਾਸਕ ਕਿਹੋ ਜਿਹਾ ਹੋਵੇ।

ਹਵਾ ’ਚ ਕਿਵੇਂ ਫੈਲਦਾ ਹੈ ਕੋਰੋਨਾ

ਕੋਰੋਨਾ ਵਾਇਰਸ ਖੰਘ ਅਤੇ ਛਿੱਕ ਦੇ ਨਿੱਕੇ ਕਣਾਂ ਰਾਹੀਂ ਹਵਾ ’ਚ ਫੈਲਦਾ ਹੈ। ਹਵਾ ਰਾਹੀਂ ਇਹ ਦੂਸਰੇ ਸਖ਼ਸ਼ ਦੇ ਸਰੀਰ ’ਚ ਪ੍ਰਵੇਸ਼ ਕਰ ਸਕਦਾ ਹੈ। ਮੈਡੀਕਲ ਜਰਨਲ ਦਿ ਲੈਂਸੇਟ ਨੇ ਆਪਣੀ ਇਕ ਰਿਪੋਰਟ ’ਚ ਇਹ ਦਾਅਵਾ ਕੀਤਾ ਹੈ ਕਿ ਜੇਕਰ ਸੰਕ੍ਰਮਿਤ ਸਖ਼ਸ਼ ਸਾਹ ਛੱਡਦਾ ਹੈ ਤਾਂ ਉਸੀ ਹਵਾ ’ਚ ਸਾਹ ਲੈਣ ਨਾਲ ਸਿਹਤਮੰਦ ਇਨਸਾਨ ਵੀ ਕੋਰੋਨਾ ਵਾਇਰਸ ਤੋਂ ਪਾਜ਼ੇਟਿਵ ਹੋ ਸਕਦਾ ਹੈ। ਹਵਾ ’ਚ ਵੀ ਕੋਰੋਨਾ ਮੌਜੂਦ ਹੈ, ਇਸ ਲਈ ਮਾਸਕ ਦਾ ਇਸਤੇਮਾਲ ਬੇਹੱਦ ਜ਼ਰੂਰੀ ਹੈ।

ਕੋਰੋਨਾ ਤੋਂ ਬਚਾਅ ਲਈ ਮਾਸਕ ਕਿਹੋ-ਜਿਹਾ ਹੋਵੇ

ਸਰਜੀਕਲ ਮਾਸਕ

ਕੋਰੋਨਾ ਤੋਂ ਬਚਾਅ ਲਈ ਕੋਈ ਵੀ ਤਿੰਨ ਲੇਅਰ ਵਾਲਾ ਮਾਸਕ ਬੈਸਟ ਹੈ। ਤਿੰਨ ਲੇਅਰ ਵਾਲਾ ਮਾਸਕ ਹਵਾ ’ਚ ਮੌਜੂਦ ਵੱਡੇ ਪਲਿਊਸ਼ਨ ਦੇ ਕਣਾਂ ਨੂੰ ਵੀ ਰੋਕਦਾ ਹੈ। ਯੂਜ਼ ਐਂਡ ਥਰੋ ਵਾਲਾ ਇਹ ਸਰਜੀਕਲ ਮਾਸਕ ਕੋਰੋਨਾ ਤੋਂ ਬਚਾਅ ਲਈ ਉਪਯੋਗੀ ਹੈ।

ਕੱਪੜੇ ਦਾ ਮਾਸਕ

ਕਾਟਨ ਦੇ ਕੱਪੜੇ ਦਾ ਮਾਸਕ ਲਗਾਉਣ ਨਾਲ ਸਾਹ ਲੈਣ ’ਚ ਦਿੱਕਤ ਨਹੀਂ ਹੁੰਦੀ। ਇਹ ਮਾਸਕ ਦੇਸ਼ ਅਤੇ ਦੁਨੀਆ ’ਚ ਸਭ ਤੋਂ ਵੱਧ ਪਸੰਦ ਕੀਤਾ ਜਾ ਰਿਹਾ ਹੈ। ਧਿਆਨ ਰਹੇ ਕਿ ਕਾਟਨ ਦਾ ਇਹ ਮਾਸਕ ਤਿੰਨ ਲੇਅਰ ਵਾਲਾ ਹੋਣਾ ਚਾਹੀਦਾ ਹੈ। ਇਸਨੂੰ ਵਾਸ਼ ਕਰਕੇ ਕਈ ਵਾਰ ਇਸਤੇਮਾਲ ਕੀਤਾ ਜਾ ਸਕਦਾ ਹੈ। ਜੇਕਰ ਤੁਸੀਂ ਇਸ ਮਾਸਕ ’ਚ ਖ਼ੁਦ ਨੂੰ ਸੁਰੱਖਿਅਤ ਮਹਿਸੂਸ ਨਹੀਂ ਕਰਦੇ ਤਾਂ ਤੁਸੀਂ ਪਹਿਲਾਂ ਤੁਸੀਂ ਕੱਪੜੇ ਦਾ ਮਾਸਕ ਲਗਾਓ, ਉਸਦੇ ਉਪਰ ਸਰਜੀਕਲ ਮਾਸਕ ਵੀ ਲਗਾ ਸਕਦੇ ਹੋ।

N95 ਮਾਸਕ

ਇਹ ਮਾਸਕ ਸਭ ਤੋਂ ਭਰੋਸੇਮੰਦ ਮਾਸਕ ਹੈ ਪਰ ਇਸਨੂੰ ਬਿਨਾਂ ਵਾਲਵ ਦੇ ਇਸਤੇਮਾਲ ਕਰੋ। ਕੋਈ ਵੀ ਵਾਲਵ ਵਾਲਾ ਮਾਸਕ ਰਿਸਕੀ ਵੀ ਹੋ ਸਕਦਾ ਹੈ। ਵਾਲਵ ਦੇ ਮਾਧਿਅਮ ਨਾਲ ਹਵਾ ਬਾਹਰ ਅਤੇ ਅੰਦਰ ਆਉਂਦੀ ਹੈ ਜੋ ਤੰਦਰੁਸਤ ਆਦਮੀ ਨੂੰ ਵੀ ਸੰਕ੍ਰਮਿਤ ਕਰ ਸਕਦੀ ਹੈ। N95 ਮਾਸਕ ਦਾ ਇਸਤੇਮਾਲ ਜ਼ਿਆਦਾਤਰ ਮੈਡੀਕਲ ਸਟਾਫ ਹੀ ਕਰਦਾ ਹੈ।

ਰੁਮਾਲ, ਤੋਲੀਆ ਵੀ ਹੈ ਬਿਹਤਰ

ਜੇਕਰ ਤੁਸੀਂ ਜ਼ਿਆਦਾ ਭੀੜ ’ਚ ਨਹੀਂ ਜਾਂਦੇ ਤਾਂ ਤੁਸੀਂ ਰੁਮਾਲ ਜਾਂ ਤੋਲੀਏ ਨਾਲ ਵੀ ਮੂੰਹ ਕਵਰ ਕਰ ਸਕਦੇ ਹੋ। ਯਾਦ ਰੱਖੋ ਕਿ ਰੁਮਾਲ ਜਾਂ ਤੋਲੀਏ ਨੂੰ ਦੋ-ਤਿੰਨ ਲੇਅਰ ਬਣਾ ਕੇ ਹੀ ਇਸਤੇਮਾਲ ਕਰੋ। ਘਰ ਆਉਂਦੇ ਹੀ ਇਸਨੂੰ ਇਸ ਤਰ੍ਹਾਂ ਖੋਲ੍ਹੋ ਕਿ ਚਿਹਰੇ ’ਤੇ ਹੱਥ ਨਾ ਲੱਗੇ।

ਮਾਸਕ ਪਾਉਂਦੇ ਸਮੇਂ ਜ਼ਰੂਰੀ ਸਾਵਧਾਨੀਆਂ

- ਜਿੰਨਾ ਜ਼ਰੂਰੀ ਮਾਸਕ ਪਾਉਣਾ ਹੈ, ਓਨਾ ਹੀ ਜ਼ਰੂਰੀ ਮਾਸਕ ਨੂੰ ਸਹੀ ਤਰੀਕੇ ਨਾਲ ਪਹਿਨਣਾ ਹੈ। ਮਾਸਕ ਅਜਿਹਾ ਲਓ, ਜਿਸ ਨਾਲ ਨੱਕ, ਮੂੰਹ ਅਤੇ ਠੁੱਡੀ ਸਹੀ ਢੰਗ ਨਾਲ ਢੱਕ ਹੋ ਜਾਵੇ।

- ਮਾਸਕ ਅਜਿਹਾ ਹੋਵੇ ਜਿਸਨੂੰ ਵਾਰ-ਵਾਰ ਐਡਜਸਟ ਨਾ ਕਰਨਾ ਪਵੇ।

- ਮਾਸਕ ਪਾਉਣ ਤੋਂ ਬਾਅਦ ਚਿਹਰੇ ਅਤੇ ਮਾਸਕ ਵਿਚਕਾਰ ਜ਼ਿਆਦਾ ਗੈਪ ਨਾ ਹੋਵੇ। ਸਾਹ ਲੈਂਦੇ ਸਮੇਂ ਹਵਾ ਮਾਸਕ ’ਚੋਂ ਲੰਘਣੀ ਚਾਹੀਦੀ ਹੈ, ਸਾਈਡ ਤੋਂ ਨਹੀਂ।

- ਅਜਿਹਾ ਮਾਸਕ ਪਾਓ ਜਿਸ ਨਾਲ ਸਾਹ ਲੈਣ ’ਚ ਦਿੱਕਤ ਨਾ ਹੋਵੇ।

- ਮਾਸਕ ਪਾਉਣ ਤੋਂ ਬਾਅਦ ਹੱਥਾਂ ਨੂੰ ਵਾਰ-ਵਾਰ ਮਾਸਕ ’ਤੇ ਨਾ ਲਗਾਓ।

- ਮਾਸਕ ਉਤਾਰਨ ਤੋਂ ਬਾਅਦ 20 ਸੈਕੰਡ ਤਕ ਸਾਬਣ ਨਾਲ ਹੱਥਾਂ ਨੂੰ ਸਾਫ਼ ਕਰੋ।

Posted By: Ramanjit Kaur