ਨਵੀਂ ਦਿੱਲੀ, ਲਾਈਫਸਟਾਈਲ ਡੈਸਕ : Covid-19 2nd Wave & Kids: ਕਈ ਤਰ੍ਹਾਂ ਦੀ ਰਿਸਰਚ ਅਤੇ ਸੋਧ ਤੋਂ ਪਤਾ ਲੱਗਾ ਹੈ ਕਿ ਕੋਰੋਨਾ ਵਾਇਰਸ ਦਾ ਨਵਾਂ ਵੇਰੀਐਂਟ ਜ਼ਿਆਦਾ ਸ਼ਕਤੀਸ਼ਾਲੀ ਅਤੇ ਜਾਨਲੇਵਾ ਹੈ, ਜੋ ਆਸਾਨੀ ਨਾਲ ਇਮਿਊਨਿਟੀ ਸੁਰੱਖਿਆ ਅਤੇ ਐਂਟੀਬਾਡੀ ਨੂੰ ਪਾਰ ਕਰ ਸਕਦਾ ਹੈ। ਪਹਿਲਾਂ ਅਜਿਹਾ ਮੰਨਿਆ ਜਾ ਰਿਹਾ ਸੀ ਕਿ ਕੋਵਿਡ-19 ਸਿਰਫ਼ ਬਾਲਗਾਂ ਲਈ ਹੀ ਖ਼ਤਰਨਾਕ ਸਾਬਿਤ ਹੁੰਦਾ ਹੈ, ਪਰ ਨਵੇਂ ਮਾਮਲਿਆਂ ’ਚ ਸਕੂਲ ਵੀ ਸ਼ਾਮਿਲ ਹਨ। ਕੁਝ ਏਪੀਡੇਮਿਓਲਾਜਿਸਟ ਦਾ ਮੰਨਣਾ ਹੈ ਕਿ ਕੋਰੋਨਾ ਦਾ ਨਵਾਂ ਸਟ੍ਰੇਨ ਬੱਚਿਆਂ ਨੂੰ ਵੀ ਗੰਭੀਰ ਰੂਪ ਨਾਲ ਸੰਕ੍ਰਮਿਤ ਕਰ ਸਕਦਾ ਹੈ। ਯੂਕੇ ਅਤੇ ਬ੍ਰਾਜ਼ੀਲ ਦੀ ਤਰ੍ਹਾਂ ਭਾਰਤ ਵੀ ਕੋਵਿਡ-19 ਦੀ ਦੂਸਰੀ ਲਹਿਰ ਨਾਲ ਜੂਝ ਰਿਹਾ ਹੈ, ਜੋ ਨੌਜਵਾਨਾਂ ਲਈ ਸਭ ਤੋਂ ਭਿਆਨਕ ਮੰਨੀ ਜਾ ਰਹੀ ਹੈ। ਹਾਲ ਹੀ ’ਚ ਬੈਂਗਲੁਰੂ ਦੇ ਇਕ ਸਕੂਲ ’ਚ 400 ਬੱਚੇ ਕੋਵਿਡ-19 ਪਾਜ਼ੇਟਿਵ ਪਾਏ ਗਏ।

ਕੋਵਿਡ ਦੇ ਨਵੇਂ ਰੂਪ ਕਿੰਨੇ ਖ਼ਤਰਨਾਕ ਹਨ?

ਕੋਵਿਡ ਦੇ ਨਵੇਂ ਰੂਪ, ਫਿਰ ਚਾਹੇ ਉਹ ਭਾਰਤ ’ਚ ਹਾਲ ਹੀ ’ਚ ਪਾਇਆ ਗਿਆ ਡਬਲ ਮਿਓਟੈਂਟ ਵੇਰੀਐਂਟ ਹੋਵੇ ਜਾਂ ਫਿਰ ਯੂਕੇ ਅਤੇ ਬ੍ਰਾਜ਼ੀਲ ਦਾ ਹੋਵੇ, ਵਾਇਰਸ ਹੁਣ ਐਂਟਰੀ ਰਿਸੇਪਟਰਸ ’ਤੇ ਆਸਾਨੀ ਨਾਲ ਖ਼ੁਦ ਨੂੰ ਜੋੜ ਲੈਂਦਾ ਹੈ ਅਤੇ ਫਿਰ ਖ਼ਾਸ ਸੇਲ ਲਾਈਨਿੰਗ ਨੂੰ ਅਟੈਕ ਕਰਨਾ ਸ਼ੁਰੂ ਕਰਦਾ ਹੈ।

ਇਸ ਸਮੇਂ ਜੋ ਬੱਚੇ ਕੋਵਿਡ ਦਾ ਸ਼ਿਕਾਰ ਹੋਏ ਉਨ੍ਹਾਂ ’ਤੇ ਜ਼ਿਆਦਾ ਰਿਸਰਚ ਨਹੀਂ ਕੀਤੀ ਗਈ ਹੈ, ਪਰ ਐਕਸਪਰਟਸ ਦਾ ਮੰਨਣਾ ਹੈ ਕਿ ਨਵੇਂ ਸਟ੍ਰੇਨ ਕਿਤੇ ਜ਼ਿਆਦਾ ਸੰਕ੍ਰਾਮਕ ਹਨ, ਪਹਿਲਾਂ ਤੋਂ ਜ਼ਿਆਦਾ ਲੱਛਣ ਦੇਖਣ ਨੂੰ ਮਿਲਦੇ ਹਨ, ਗੰਭੀਰ ਸਥਿਤੀ ਹੋ ਸਕਦੀ ਹੈ ਅਤੇ ਹਸਪਤਾਲ ’ਚ ਭਰਤੀ ਹੋਣ ਦੀ ਸੰਭਾਵਨਾ ਵੀ ਵੱਧ ਜਾਂਦੀ ਹੈ।

ਬੱਚਿਆਂ ਨੂੰ ਕਿਉਂ ਹੋ ਸਕਦਾ ਹੈ ਜ਼ਿਆਦਾ ਖ਼ਤਰਾ?

ਇਸ ਸਮੇਂ ਬਾਲਗਾਂ ਦੇ ਨਾਲ-ਨਾਲ ਬੱਚਿਆਂ ਲਈ ਵੀ ਕੋਵਿਡ-19 ਮਾਮਲਿਆਂ ’ਚ ਵਾਧੇ ਲਈ ਬਹੁਤ ਸਾਰੇ ਕਾਰਕ ਜ਼ਿੰਮੇਵਾਰ ਹਨ। ਸਾਵਧਾਨੀ ਵਰਤਣ ’ਚ ਢਿੱਲ ਕਾਰਨ, ਕਈ ਐਕਸਪਰਟਸ ਦਾ ਮੰਨਣਾ ਹੈ ਕਿ ਸਕੂਲਾਂ ਅਤੇ ਵਿੱਦਿਅਕ ਸੰਸਥਾਵਾਂ ਖੁੱਲ੍ਹਣ ਕਾਰਨ ਮਾਮਲੇ ਤੇਜ਼ੀ ਨਾਲ ਵਧੇ ਹਨ।

ਬੱਚੇ, ਜੋ ਪਿਛਲੇ ਸਾਲ ਘਰਾਂ ’ਚ ਬੰਦ ਰਹੇ, ਹੁਣ ਉਹ ਬਾਹਰ ਨਿਕਲ ਰਹੇ ਹਨ। ਖੇਡਣ ਦੀ ਥਾਂ ’ਤੇ ਹੁਣ ਜ਼ਿਆਦਾ ਬੱਚੇ ਦਿਸਦੇ ਹਨ, ਬੱਚਿਆਂ ਦਾ ਗਰੁੱਪ, ਘੁੰਮਣਾ, ਸਿਹਤ ਦਾ ਖ਼ਿਆਲ ਨਾ ਰੱਖਣਾ ਅਤੇ ਮਾਸਕ ਚੰਗੀ ਤਰ੍ਹਾਂ ਨਾਲ ਪਾਉਣਾ, ਸੰਕ੍ਰਮਿਤ ਹੋਣ ਦਾ ਕਾਰਨ ਬਣ ਰਿਹਾ ਹੈ।

ਕਿਸ ਤਰ੍ਹਾਂ ਦੇ ਸੰਕੇਤ ਅਤੇ ਲੱਛਣਾਂ ’ਤੇ ਧਿਆਨ ਦੇਣਾ ਚਾਹੀਦਾ?

ਹਾਰਵਰਡ ਹੈਲਥ ਦੀ ਇਕ ਰਿਪੋਰਟ ’ਚ ਉਲੇਖ ਕੀਤਾ ਗਿਆ ਹੈ ਕਿ ਬੱਚੇ ਵਾਇਰਸ ਕਾਰਨ ਕਈ ਤਰ੍ਹਾਂ ਨਾਲ ਪੀੜਤ ਹੋ ਸਕਦੇ ਹਨ, ਕਈਆਂ ’ਚ ਕੋਈ ਲੱਛਣ ਨਹੀਂ ਭਾਵ ਏਸਿੰਪਟਮੈਟਿ ਜਾਂ ਫਿਰ ਬੁਖ਼ਾਰ ਜਿਹੇ ਲੱਛਣ। ਕੋਰੋਨਾ ਵਾਇਰਸ ਦੇ ਕਲਾਸਿਕ ਲੱਛਣ ਹੁਣ ਵੀ ਬੁਖ਼ਾਰ, ਸਿਰਦਰਦ, ਖੰਘ ਅਤੇ ਜੁਕਾਮ ਹਨ।

ਹਾਲਾਂਕਿ, ਜਿਸ ਤਰ੍ਹਾਂ ਮਾਮਲੇ ਵੱਧ ਰਹੇ ਹਨ, ਸਾਰੇ ਲੋਕਾਂ ਨੂੰ ਸਲਾਹ ਦਿੱਤੀ ਜਾ ਰਹੀ ਹੈ ਕਿ ਸਿਹਤ ’ਚ ਕਿਸੀ ਵੀ ਤਰ੍ਹਾਂ ਦਾ ਬਦਲਾਅ ਜਾਂ ਫਿਰ ਲੱਛਣ ਦਿਸਣ ’ਤੇ ਇੰਤਜ਼ਾਰ ਨਾ ਕਰੋ ਬਲਕਿ ਫੌਰਨ ਟੈਸਟ ਕਰਵਾਓ।

ਬੱਚਿਆਂ ਲਈ ਕਈ ਲੱਛਣ ਦਿਸ ਸਕਦੇ ਹਨ, ਜਿਵੇਂ :

- ਲਗਾਤਾਰ ਬੁਖ਼ਾਰ ਆਉਣਾ

- ਚਮੜੀ ’ਤੇ ਧੱਫੜ, ਪੈਰਾਂ ਦੀ ਉਂਗਲੀਆਂ ਦਾ ਲਾਲ ਹੋਣ ਤੇ ਸੁੱਜਣਾ

- ਅੱਖਾਂ ਦਾ ਲਾਲ ਹੋਣਾ

- ਸਰੀਰ ’ਚ ਦਰਦ ਤੇ ਜੋੜਾਂ ’ਚ ਦਰਦ

- ਮਨ ਮਚਲਾਉਣਾ, ਪੇਟ ’ਚ ਮਰੋੜ ਅਤੇ ਗੈਸਟ੍ਰੋਇੰਟੈਸਟਾਈਨਲ ਤਕਲੀਫਾਂ

- ਲਾਲ ਤੇ ਫਟੇ ਬੁੱਲ਼, ਚਿਹਰੇ ਅਤੇ ਬੁੱਲ਼ਾਂ ’ਤੇ ਨੀਲ੍ਹਾਪਣ

- ਚਿੜਚਿੜਾਹਟ

- ਨੀਂਦ ਨਾ ਆਉਣਾ, ਥਕਾਵਟ

ਕੋਵਿਡ-19 ਨਵ-ਜਨਮੇ ਬੱਚੇ ਨੂੰ ਵੀ ਸੰਕ੍ਰਮਿਤ ਕਰ ਸਕਦਾ ਹੈ। ਬੱਚਿਆਂ ’ਚ ਲੱਛਣਾਂ ਨੂੰ ਪਹਿਚਾਨਣਾ ਮੁਸ਼ਕਿਲ ਹੈ, ਪਰ ਇਸ ਤਰ੍ਹਾਂ ਦੇ ਲੱਛਣਾਂ ’ਤੇ ਧਿਆਨ ਦਿਓ :

- ਚਮੜੀ ਦੇ ਰੰਗ ਦਾ ਗਹਿਰਾ ਹੋਣਾ

- ਬੁਖ਼ਾਰ ਆਉਣਾ

- ਭੁੱਖ ਨਾ ਲੱਗਣਾ, ਖਾਣੇ ਨੂੰ ਲੈ ਕੇ ਚਿੜਚਿੜਾਪਨ

- ਉਲਟੀ ਆਉਣਾ

- ਮਾਸਪੇਸ਼ੀਆਂ ’ਚ ਦਰਦ ਹੋਣਾ

- ਬੁੱਲ਼ਾਂ ਅਤੇ ਚਮੜੀ ’ਤੇ ਸੋਜ

- ਜ਼ਖ਼ਮ ਤੇ ਛਾਲੇ ਆਉਣਾ

Posted By: Ramanjit Kaur