ਜੇਐੱਨਐੱਨ, ਨਵੀਂ ਦਿੱਲੀ : ਉਂਝ ਤਾਂ ਕੋਰੋਨਾ ਵਾਇਰਸ ਜਿਨ੍ਹਾਂ ਵੱਡੇਰੀ ਉਮਰ ਲਈ ਖ਼ਤਰਨਾਕ ਹੈ ਉਨਾ ਹੀ ਨੌਜਵਾਨਾਂ ਲਈ ਵੀ। ਖ਼ਾਸਕਰ ਇਹ ਉਨ੍ਹਾਂ ਲੋਕਾਂ ਲਈ ਜਾਨਲੇਵਾ ਸਾਬਿਤ ਹੋ ਸਕਦਾ ਹੈ ਜੋ ਪਹਿਲਾਂ ਤੋਂ ਹੀ ਕਿਸੇ ਗੰਭੀਰ ਬਿਮਾਰੀ ਤੋਂ ਪੀੜਤ ਹੈ, ਜਿਵੇਂ ਦਿਲ ਦੀ ਬਿਮਾਰੀ, ਸਾਹ ਨਾਲ ਜੁੜੀ ਬਿਮਾਰੀ, ਡਾਇਬਟੀਜ਼ ਜਾਂ ਫਿਰ ਕੈਂਸਰ। ਇਸ ਤੋਂ ਇਲਾਵਾ ਅਜਿਹੇ ਲੋਕ ਜੋ ਈ-ਸਿਗਰਟ ਯਾਨੀ ਵੈਪਿੰਗ ਦਾ ਇਸਤੇਮਾਲ ਕਰਦੇ ਹਨ ਉਨ੍ਹਾਂ ਦੇ ਵੀ ਕੋਰੋਨਾ ਵਾਇਰਸ ਨਾਲ ਸੰਕ੍ਰਮਿਤ ਹੋਣ ਦੇ ਆਸਾਰ ਜ਼ਿਆਦਾ ਹਨ। ਇਹ ਇਕ ਰਿਪੋਰਟ ਸਾਬਿਤ ਹੁੰਦਾ ਹੈ ਕਿ ਜਿਨ੍ਹਾਂ ਲੋਕਾਂ ਨੂੰ ਦਿਲ ਤੇ ਫੇਫੜੇ ਨਾਲ ਸਬੰਧਿਤ ਕੋਈ ਸਮੱਸਿਆ ਹੁੰਦੀ ਹੈ, ਉਨ੍ਹਾਂ ਲਈ ਕੋਰੋਨਾ ਵਾਇਰਸ ਬੇਹੱਦ ਖ਼ਤਰਨਾਕ ਹੈ। ਅਜਿਹੇ 'ਚ ਈ-ਸਿਗਰਟ, ਸਿਗਰਟ, ਤੰਬਾਕੂ ਦੇ ਸ਼ੌਕੀਨ ਲੋਕਾਂ ਲਈ ਇਹ ਖ਼ਤਰਾ ਹੋ ਵੀ ਵੱਧ ਜਾਂਦਾ ਹੈ।

ਅਮਰੀਕੀ ਖਾਧ ਤੇ ਔਸ਼ਧੀ ਪ੍ਰਸ਼ਾਸਨ ਦੇ ਬੁਲਾਰੇ ਮਾਈਕਲ ਫੇਲਬੇਰਾਮ ਦਾ ਕਹਿਣਾ ਹੈ, ਜੋ ਲੋਕ ਪਹਿਲਾਂ ਤੋਂ ਹੀ ਦਿਲ ਤੇ ਫੇਫੜੇ ਦੀ ਬਿਮਾਰੀ ਨਾਲ ਪੀੜਤ ਹੈ, ਉਨ੍ਹਾਂ ਲਈ COVID-19 ਜਾਨਲੇਵਾ ਸਾਬਿਤ ਹੋ ਸਕਦਾ ਹੈ। ਇਸ 'ਚ ਉਹ ਲੋਕ ਸ਼ਾਮਲ ਹਨ ਜੋ ਈ-ਸਿਗਰਟ ਜਾਂ ਸਿਗਰਟ, ਤੁੰਬਾਕੂ ਜਾਂ ਨਿਕੋਟੀਨ ਯੁਕਤ ਪਰਦਾਰਥਾਂ ਦਾ ਸੇਵਨ ਕਰਦੇ ਹਨ। ਈ-ਸਿਗਰਟ ਫੇਫੜਿਆਂ ਦੀ ਕੋਸ਼ਿਕਾਆਵਾਂ ਨੂੰ ਨੁਕਸਾਨ ਪਹੁੰਚਾ ਸਕਦੀ ਹੈ।

ਇਸ ਬਾਰੇ 'ਚ ਕਈ ਹੋਰ ਮਾਹਿਰਾਂ ਦਾ ਕਹਿਣਾ ਹੈ ਕਿ ਅਮਰੀਕਾ 'ਚ ਕੋਰੋਨਾ ਵਾਇਰਸ ਨਾਲ ਸੰਕ੍ਰਮਿਤ ਨੌਜਵਾਨਾਂ ਦੇ ਮਾਮਲੇ 'ਚ ਅਨੁਮਾਨ ਤੋਂ ਕਿਤੇ ਜ਼ਿਆਦਾ ਦੇਖਣ ਨੂੰ ਮਿਲ ਰਹੇ ਹਨ, ਜਿਸ ਦੇ ਪਿੱਛੇ ਵੈਪਿੰਗ ਯਾਨੀ ਈ- ਸਿਗਰਟ ਦਾ ਇਕ ਵੱਡਾ ਕਾਰਨ ਹੋ ਸਕਦੀ ਹੈ।

Posted By: Amita Verma