ਨਵੀਂ ਦਿੱਲੀ, ਲਾਈਫਸਟਾਈਲ ਡੈਸਕ : Coronavirus and Vitamin-D: ਕੋਰੋਨਾ ਵਾਇਰਸ ਮਹਾਮਾਰੀ ਦੇ ਵੱਧਦੇ ਕਹਿਰ ਅਤੇ ਖ਼ਤਰੇ ਕਾਰਨ ਹਰ ਪਾਸਿਓਂ ਖਾਣ-ਪੀਣ ਦੀਆਂ ਅਜਿਹੀਆਂ ਚੀਜ਼ਾਂ ਦੀ ਚਰਚਾ ਹੋਣ ਲੱਗੀ ਹੈ ਜਿਸ ਨਾਲ ਇਮਿਊਨਿਟੀ ਮਜ਼ਬੂਤ ਹੋ ਸਕਦੀ ਹੈ। ਕੋਰੋਨਾ ਵਾਇਰਸ ਦਾ ਹਾਲੇ ਕੋਈ ਇਲਾਜ ਨਹੀਂ ਮਿਲ ਸਕਿਆ ਹੈ ਅਤੇ ਇਸੀ ਕਾਰਨ ਲਾਕਡਾਊਨ ਦਾ ਖ਼ਤਮ ਹੋਣਾ ਇਸ ਸਮੇਂ ਮੁਸ਼ਕਿਲ ਲੱਗ ਰਿਹਾ ਹੈ। ਇਹੀ ਕਾਰਨ ਹੈ ਕਿ ਸਾਰੇ ਲੋਕ ਇਸ ਜਾਨਲੇਵਾ ਇਨਫੈਕਸ਼ਨ ਤੋਂ ਬਚਣ ਅਤੇ ਆਪਣੀ ਇਮਿਊਨਿਟੀ ਮਜ਼ਬੂਤ ਕਰਨ ਲਈ ਵਿਟਾਮਿਨਸ ਅਤੇ ਸਪਲੀਮੈਂਟ ਦਾ ਸਹਾਰਾ ਲੈ ਰਹੇ ਹਨ।

ਉਥੇ ਹੀ, ਪਬਲਿਕ ਹੈਲਥ ਨੇ ਕੋਰੋਨਾ ਵਾਇਰਸ ਦੇ ਚੱਲਦਿਆਂ ਲੋਕਾਂ ਨੂੰ ਬਸੰਤ ਅਤੇ ਗਰਮੀਆਂ ਦੇ ਪੂਰੇ ਮੌਸਮ 'ਚ ਵਿਟਾਮਿਨ-ਡੀ ਦੀ ਖ਼ੁਰਾਕ ਲੈਣ ਦੀ ਸਲਾਹ ਦਿੱਤੀ ਹੈ।

ਇਸ ਤੋਂ ਪਹਿਲਾਂ ਕਿ ਅਸੀਂ ਵਿਟਾਮਿਨ-ਡੀ ਨਾਲ ਜੁੜੇ ਫਾਇਦਿਆਂ ਅਤੇ ਇਸਦੇ ਕੋਰੋਨਾ ਵਾਇਰਸ ਨਾਲ ਲੜਨ ਬਾਰੇ ਗੱਲ ਕਰੀਏ, ਇਹ ਯੋਜਨਾ ਜ਼ਰੂਰੀ ਹੈ ਕਿ ਆਖ਼ਿਰ ਵਿਟਾਮਿਨ-ਡੀ ਹੈ ਕੀ?

ਕੀ ਹੈ ਵਿਟਾਮਿਨ-ਡੀ ਅਤੇ ਇਸਦੀ ਜ਼ਰੂਰਤ ਕਿਉਂ ਪਈ?

ਵਿਟਾਮਿਨ-ਡੀ ਨੂੰ ਸਨਸ਼ਾਈਨ ਵਿਟਾਮਿਨ ਵੀ ਕਿਹਾ ਜਾਂਦਾ ਹੈ ਕਿਉਂਕਿ ਇਹ ਸੂਰਜ ਦੇ ਪ੍ਰਕਾਸ਼ ਦੀ ਪ੍ਰਤੀਕਿਰਿਆ 'ਚ ਸਰੀਰ ਦੁਆਰਾ ਉਤਪੰਨ ਕੀਤਾ ਜਾਂਦਾ ਹੈ। ਇਹ ਇਕ ਘੁਲਣਸ਼ੀਲ ਵਿਟਾਮਿਨ ਦੇ ਸਮੂਹ 'ਚ ਆਉਂਦਾ ਹੈ ਭਾਵ ਇਹ ਸਾਡੇ ਸਰੀਰ ਲਈ ਕੈਲਸ਼ੀਅਮ ਅਤੇ ਹੱਡੀਆਂ ਦੇ ਨਿਰਮਾਣ 'ਚ ਉਪਯੋਗੀ ਹੁੰਦਾ ਹੈ। ਇਸ ਲਈ ਕਿਹਾ ਜਾਂਦਾ ਹੈ ਕਿ ਸਰੀਰ 'ਚ ਕੈਲਸ਼ੀਅਮ ਅਤੇ ਫਾਸਫੇਟ ਦੀ ਕਮੀ ਨੂੰ ਵਧਾਉਂਦਾ ਹੈ। ਇਹ ਸਾਡੇ ਇਮਿਊਨ ਸਿਸਟਮ ਨੂੰ ਵੀ ਮਜ਼ਬੂਤ ਕਰਨ 'ਚ ਅਹਿਮ ਰੋਲ ਅਦਾ ਕਰਦਾ ਹੈ।

ਕੀ ਕੋਰੋਨਾ ਵਾਇਰਸ ਤੋਂ ਬਚਾਅ ਕਰ ਸਕਦਾ ਹੈ ਵਿਟਾਮਿਨ-ਡੀ?

ਰਿਸਰਚ ਦੀ ਮੰਨੀਏ ਤਾਂ ਵਿਟਾਮਿਨ 'ਚ ਐਂਟੀ-ਇੰਫਲਾਮੇਟਰੀ ਅਤੇ ਇਮਿਊਨੋਰੇਗੂਲੇਟਰੀ ਗੁਣ ਪਾਏ ਜਾਂਦੇ ਹਨ, ਜੋ ਇਮਿਊਨ ਸਿਸਟਮ ਦੇ ਕੰਮ ਲਈ ਬਹੁਤ ਜ਼ਰੂਰੀ ਹੈ। ਵਿਟਾਮਿਨ-ਡੀ ਦੇ ਘੱਟ ਪੱਧਰ ਨੂੰ ਸੰਕ੍ਰਮਣ, ਬਿਮਾਰੀਆਂ ਤੇ ਸਵੈ-ਰੱਖਿਆ ਸਬੰਧੀ ਸਥਿਤੀਆਂ ਦੇ ਵੱਧਦੇ ਖ਼ਤਰੇ ਨਾਲ ਜੋੜਿਆ ਗਿਆ ਹੈ। ਕਈ ਸੋਧ 'ਚ ਪਾਇਆ ਗਿਆ ਹੈ ਕਿ ਵਿਟਾਮਿਨ-ਡੀ ਇਮਿਊਨਿਟੀ ਨੂੰ ਮਜ਼ਬੂਤ ਕਰਦਾ ਹੈ ਅਤੇ ਨਾਲ ਹੀ ਸਾਹ ਸਬੰਧੀ ਇੰਫੈਕਸ਼ਨ ਤੋਂ ਬਚਾਉਂਦੀ ਵੀ ਹੈ।

ਕੀ ਲਾਕਡਾਊਨ ਕਾਰਨ ਵਿਟਾਮਿਨ-ਡੀ ਕਮੀ ਹੋ ਸਕਦੀ ਹੈ?

ਇਸ ਸਮੇਂ ਲਾਕਡਾਊਨ ਕਾਰਨ ਸਾਰੇ ਆਪਣੇ ਘਰਾਂ 'ਚ ਰਹਿਣ ਲਈ ਮਜਬੂਰ ਹਨ ਕਿਉਂਕਿ ਘਰ ਅੰਦਰ ਜ਼ਰੂਰੀ ਰੋਸ਼ਨੀ ਨਹੀਂ ਮਿਲ ਪਾਉਂਦੀ, ਇਸ ਲਈ ਇਹ ਸਵਾਲ ਖੜ੍ਹਾ ਹੋਣਾ ਲਾਜ਼ਮੀ ਹੈ ਕਿ ਕੀ ਲਾਕਡਾਊਨ ਕਾਰਨ ਸਰੀਰ 'ਚ ਵਿਟਾਮਿਨ-ਡੀ ਦੀ ਕਮੀ ਹੋ ਰਹੀ ਹੈ? ਹਾਲਾਂਕਿ, ਲਾਕਡਾਊਨ ਨੂੰ ਛੱਡ ਦਿੱਤਾ ਜਾਵੇ, ਤਾਂ ਵੀ ਜ਼ਿਆਦਾਤਰ ਲੋਕ ਅਜਿਹੇ ਮੌਸਮ 'ਚ ਬਾਹਰ ਨਿਕਲਣਾ ਪਸੰਦ ਨਹੀਂ ਕਰਦੇ ਅਤੇ ਘਰਾਂ ਜਾਂ ਆਫਿਸ 'ਚ ਏਸੀ 'ਚ ਬੈਠਣਾ ਪਸੰਦ ਕਰਦੇ ਹਨ। ਇਹੀ ਕਾਰਨ ਹੈ ਕਿ ਜ਼ਿਆਦਾਤਰ ਲੋਕਾਂ 'ਚ ਵਿਟਾਮਿਨ ਡੀ ਦੀ ਕਮੀ ਹੁੰਦੀ ਹੈ।

ਕੀ ਹੁੰਦਾ ਹੈ ਵਿਟਾਮਿਨ ਡੀ ਦੀ ਕਮੀ ਨਾਲ

ਇਸਦੀ ਕਮੀ ਨਾਲ ਹੱਡੀਆਂ ਕਮਜ਼ੋਰ ਹੁੰਦੀਆਂ ਹਨ, ਜਿਸ ਕਾਰਨ ਹੱਡੀਆਂ ਟੁੱਟਣ ਦੇ ਆਸਾਰ ਵੱਧ ਜਾਂਦੇ ਹਨ। ਇਸਤੋਂ ਇਲਾਵਾ ਵਿਟਾਮਿਨ-ਡੀ ਦੀ ਕਮੀ ਨਾਲ ਇਨਫੈਕਸ਼ਨ ਤੋਂ ਇਲਾਵਾ ਡਾਇਬਟੀਜ਼, ਬਾਈ ਬਲੱਡ ਪ੍ਰੈਸ਼ਰ, ਆਟੋਇਮਿਊਨ ਡਿਸਆਰਡਰ, ਡਿਸਲਿਪਿਡੇਮਿਆ ਅਤੇ ਕੈਂਸਰ ਵੀ ਹੋ ਸਕਦਾ ਹੈ।

ਵਿਟਾਮਿਨ ਡੀ ਦੀ ਕਮੀ ਕਿਵੇਂ ਰੋਕੀਏ

ਸੂਰਜ ਦੀਆਂ ਕਿਰਣਾਂ ਲਓ, ਲਾਕਡਾਊਨ ਦੇ ਬਾਵਜੂਦ ਸੂਰਜ ਦੀ ਰੋਸ਼ਨੀ 'ਚ ਕੁਝ ਦੇਰ ਬੈਠੋ, ਇਸਦੇ ਲਈ ਵਾਕ ਕਰੋ ਜਾਂ ਛੱਤ 'ਤੇ ਵਰਕਆਊਟ ਕਰੋ। ਇਸਦੇ ਨਾਲ ਹੀ ਸੰਤੁਲਿਤ ਆਹਾਰ ਲਓ। ਆਪਣੇ ਖਾਣੇ 'ਚ ਦਾਲਾਂ, ਦਹੀ, ਮੱਛੀ, ਅੰਡੇ ਅਤੇ ਮੀਟ ਵਰਗੀਆਂ ਚੀਜ਼ਾਂ ਸ਼ਾਮਿਲ ਕਰੋ ਅਤੇ ਨਾਲ ਹੀ ਮੌਸਮੀ ਸਬਜ਼ੀਆਂ ਅਤੇ ਫਲ਼ ਵੀ ਖਾਓ।

Posted By: Susheel Khanna