ਲਾਈਫਸਟਾਈਲ ਡੈਸਕ, ਨਵੀਂ ਦਿੱਲੀ : Coronavirus 2nd Wave : ਦੇਸ਼ ਦੇ ਕਈ ਹਿੱਸਿਆਂ ’ਚ ਕੋਵਿਡ-19 ਸੰਕ੍ਰਮਣ ਤੇਜ਼ੀ ਨਾਲ ਆਪਣੇ ਪੈਰ ਪਸਾਰ ਰਿਹਾ ਹੈ। ਅਜਿਹੇ ’ਚ ਮਾਸਕ ਪਾਉਣ ਅਤੇ ਦੂਸਰਿਆਂ ਤੋਂ ਸਰੀਰਕ ਦੂਰੀ (6 ਫੁੱਟ) ਬਣਾਉਣ ਦੇ ਨਾਲ ਸਾਵਧਾਨੀ ਵਰਤਣਾ ਪਹਿਲਾਂ ਤੋਂ ਵੀ ਜ਼ਿਆਦਾ ਮਹੱਤਵਪੂਰਨ ਹੋ ਗਿਆ ਹੈ। ਇਹ ਸਮਝਣਾ ਬੇਹੱਦ ਜ਼ਰੂਰੀ ਹੈ ਕਿ ਕੋਵਿਡ-19 ਵਾਇਰਸ ਇਕ ਵਿਅਕਤੀ ਤੋਂ ਦੂਸਰੇ ਵਿਅਕਤੀ ’ਚ ਫੈਲਦਾ ਹੈ, ਇਸ ਲਈ ਕਿਸੇ ਬਿਮਾਰ ਵਿਅਕਤੀ ਦੇ ਸੰਪਰਕ ’ਚ ਆਉਣ ਨਾਲ ਤੁਹਾਡਾ ਵੀ ਬਿਮਾਰ ਹੋਣ ਦਾ ਖ਼ਤਰਾ ਵੱਧ ਜਾਂਦਾ ਹੈ। ਇਹੀ ਕਾਰਨ ਹੈ ਕਿ ਡਾਕਟਰ ਵੀ ਸਲਾਹ ਦੇ ਰਹੇ ਹਨ ਕਿ ਅਜਿਹੇ ਸਮੇਂ ਘਰ ਰਹੋ ਕਿਉਂਕਿ ਸੋਸ਼ਲ ਗੈਦਰਿੰਗ ਕਰਨਾ ਖ਼ਤਰੇ ਤੋਂ ਘੱਟ ਨਹੀਂ ਹੋਵੇਗਾ।

ਸਿਰਫ਼ ਮਾਸਕ ਪਾਉਣਾ ਹੀ ਕਾਫੀ ਨਹੀਂ

ਗੁਰੂਗ੍ਰਾਮ ਦੇ ਨਾਰਾਇਣਾ ਹਸਪਤਾਲ ਦੇ ਕੰਸਲਟੇਂਟ ਅਤੇ ਐਮਰਜੈਂਸੀ ਵਿਭਾਗ ਅਤੇ ਡਾਕਟਰੀ ਸੇਵਾਵਾਂ ਦੇ ਮੁਖੀ, ਸਵਦੇਸ਼ ਕੁਮਾਰ ਨੇ ਕਿਹਾ, ‘ਕਿਸੇ ਵੀ ਸਮੇਂ ਤੁਹਾਡੀਆਂ ਅੱਖਾਂ, ਨੱਕ ਅਤੇ ਮੂੰਹ ਨੂੰ ਟਚ ਕਰਨ ਤੋਂ ਬਚੋ। ਜੇਕਰ ਤੁਸੀਂ ਮਾਸਕ ਪਾਇਆ ਹੈ ਪਰ ਸਰੀਰਕ ਦੂਰੀ ਨਹੀਂ ਬਣਾ ਰਹੇ ਹੋ ਜਾਂ ਫਿਰ ਮਾਸਕ ਨੱਕ ਦੇ ਹੇਠਾਂ ਹੈ ਤਾਂ ਵੀ ਤੁਹਾਨੂੰ ਕੋਵਿਡ-19 ਤੋਂ ਸੰਕ੍ਰਮਿਤ ਹੋਣ ਦਾ ਖ਼ਤਰਾ ਵੱਧ ਹੈ। ਮਾਸਕ ਸਹੀ ਤਰੀਕੇ ਨਾਲ ਪਹਿਨੋ। ਨਾਲ ਹੀ ਮਾਸਕ ਨੂੰ ਸਾਬਣ ਜਾਂ ਡਿਟਰਜੈਂਟ ਨਾਲ ਧੋਂਦੇ ਸਮੇਂ ਉਸਨੂੰ ਵਾਰ-ਵਾਰ ਛੂਹਣ ਤੋਂ ਬਚੋ।

ਕੋਵਿਡ ਵਾਇਰਸ ਦੇ ਸੰਕ੍ਰਮਣ ਦਾ ਖ਼ਤਰਾ ਕਿਵੇਂ ਕਰੀਏ ਘੱਟ

ਅਮਰੀਕਾ ਦੇ ਰੋਗ ਕੰਟਰੋਲ ਅਤੇ ਰੋਕਥਾਮ ਕੇਂਦਰ (ਸੀਡੀਸੀ) ਅਨੁਸਾਰ, ਜਦੋਂ ਕੋਵਿਡ-19 ਸ਼ੱਕੀ ਜਾਂ ਪੁਸ਼ਟੀ ਵਾਲਾ ਵਿਅਕਤੀ ਘਰ ਰਿਹਾ ਹੈ, ਤਾਂ ਵਾਇਰਲ ਹਵਾ ’ਚ ਮਿੰਟਾਂ ਤੋਂ ਲੈ ਕੇ ਘੰਟਿਆਂ ਤਕ ਮੁਅੱਤਲ ਰਹਿ ਸਕਦਾ ਹੈ। ਕਈ ਕਾਰਕ ਉਸ ਸਮੇਂ ਨੂੰ ਪ੍ਰਭਾਵਿਤ ਕਰ ਸਕਦੇ ਹਨ ਜਦੋਂ ਵਾਇਰਸ ਮੁਅੱਤਲ ਰਹਿੰਦਾ ਹੈ ਅਤੇ ਸੰਕ੍ਰਮਕ ਹੁੰਦਾ ਹੈ।

ਸੀਡੀਸੀ ਅਨੁਸਾਰ, ਲਗਾਤਾਰ ਮਾਸਕ ਪਾਉਣ ਅਤੇ ਸਹੀ ਤਰੀਕੇ ਨਾਲ ਪਾਉਣ ਨਾਲ ਘਰ ਅੰਤਰ ਅਤੇ ਸਤ੍ਹਾ ’ਤੇ ਮੌਜੂਦ ਵਾਇਰਸ ਦੇ ਖ਼ਤਰੇ ਨੂੰ ਘੱਟ ਕਰ ਸਕਦਾ ਹੈ। ਹੈਲਥ ਏਜੰਸੀ ਨੇ ਇਹ ਗੱਲ ਵੀ ਕਹੀ ਕਿ ਏਪਿਡੇਮਿਓਲਾਜਿਕ ਅਤੇ ਐਕਸਪੇਰੀਮੈਂਟਲ ਡਾਟਾ ’ਤੇ ਆਧਾਰਿਤ ਖੋਜ ਅਨੁਸਾਰ, ਇਸ ਸੰਕ੍ਰਮਣ ਦਾ ਖ਼ਤਰਾ ਹੋਰ ਵੱਧ ਜਾਂਦਾ ਹੈ ਜੇਕਰ ਤੁਸੀ ਅਜਿਹੀ ਥਾਂ ਪ੍ਰਵੇਸ਼ ਕਰੋ ਜਿਥੇ ਕੋਵਿਡ-19 ਨਾਲ ਸੰਕ੍ਰਮਿਤ ਵਿਅਕਤੀ ਵੀ ਗਿਆ ਹੈ। ਇਹ ਖ਼ਤਰਾ 24 ਘੰਟਿਆਂ ਬਾਅਦ ਘੱਟ ਹੋ ਜਾਂਦਾ ਹੈ। ਇਸ ਖ਼ਤਰੇ ਨੂੰ ਘੱਟ ਕਰਨ ਲਈ ਉਸ ਥਾਂ ਦੇ ਵੈਂਟੀਲੇਸ਼ਨ ਨੂੰ ਵਧਾਉਣਾ ਹੋਵੇਗਾ ਅਤੇ ਉਥੇ ਪ੍ਰਵੇਸ਼ ਕਰਨ ਤੋਂ ਪਹਿਲਾਂ ਜਿੰਨਾ ਹੋ ਸਕੇ, ਉਨੀ ਦੇਰ ਇੰਤਜ਼ਾਰ ਕਰਨਾ ਹੋਵੇਗਾ। ਨਾਲ ਹੀ ਮਾਸਕ, ਫੇਸ ਸ਼ੀਲਡ ਜਾਂ ਗਾਗਲਜ਼ ਜਿਹੀਆਂ ਚੀਜ਼ਾਂ ਦਾ ਇਸਤੇਮਾਲ ਕਰਨਾ ਚਾਹੀਦਾ ਹੈ।

Posted By: Ramanjit Kaur