ਕੇਸ ਇਕ

37 ਸਾਲਾ ਨੌਜਵਾਨ ਦੇ ਸਿਰ, ਗਰਦਨ ਤੇ ਰੀੜ੍ਹ ਦੀ ਹੱਡੀ ’ਚ ਤੇਜ਼ ਦਰਦ ਹੋਇਆ। ਦਰਦ ਦੀ ਦਵਾਈ ਨਾਲ ਆਰਾਮ ਨਹੀਂ ਮਿਲਿਆ। ਤਿੰਨ ਤੋਂ ਚਾਰ ਦਿਨਾਂ ਬਾਅਦ ਹਲਕਾ ਜਿਹਾ ਬੁਖ਼ਾਰ ਆਇਆ। ਚਿਹਰੇ ’ਤੇ ਲਕਵਾ ਮਾਰਨ ਵਰਗੇ ਲੱਛਣ ਨਜ਼ਰ ਆਏ। ਪਰਿਵਾਰ ਮੈਂਬਰ ਹਸਪਤਾਲ ਲਿਆਏ, ਜਿੱਥੇ ਕੋਰੋਨਾ ਇਨਫੈਕਸ਼ਨ ਦੀ ਪੁਸ਼ਟੀ ਹੋਈ।

ਕੇਸ ਦੋ

33 ਸਾਲ ਦੇ ਇਕ ਨੌਜਵਾਨ ਨੂੰ ਸੱਤ-ਅੱਠ ਦਿਨ ਪਹਿਲਾਂ ਕੋਵਿਡ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ। ਵਾਰ-ਵਾਰ ਪਿਸ਼ਾਬ ਜਾਣ ਦੀ ਸਮੱਸਿਆ ਹੋ ਗਈ। ਉਸਨੂੰ ਰਾਤ ਨੂੰ ਨੀਂਦ ਵੀ ਨਹੀਂ ਆ ਰਹੀ। ਡਾਕਟਰਾਂ ਨੇ ਜਾਂਚ ਕੀਤੀ ਤਾਂ ਨਿਊਰੋ ਦੀ ਸਮੱਸਿਆ ਮਿਲੀ। ਉਸ ਦਾ ਇਲਾਜ ਸ਼ੁਰੂ ਹੋ ਗਿਆ ਹੈ।

ਸ਼ਸ਼ਾਂਕ ਸ਼ੇਖਰ ਭਾਰਦਵਾਜ, ਕਾਨਪੁਰ

ਕੋਰੋਨਾ ਵਾਇਰਸ ਨੇ ਨੱਕ, ਕੰਨ, ਗਲ਼ਾ, ਫੇਫੜਾ, ਦਿਲ ਤੋਂ ਬਾਅਦ ਹੁਣ ਦਿਮਾਗ਼ ’ਤੇ ਵੀ ਹਮਲਾ ਕਰਨਾ ਸ਼ੁਰੂ ਕਰ ਦਿੱਤਾ ਹੈ। ਹੈਲਟ ਹਸਪਤਾਲ ਦੇ ਨਿਊਰੋ ਸਾਇੰਸ ਕੋਵਿਡ ਹਸਪਤਾਲ ’ਚ ਹੁਣ ਤਕ ਇਸ ਤਰ੍ਹਾਂ ਦੇ ਤਿੰਨ ਰੋਗੀ ਆ ਚੁੱਕੇ ਹਨ। ਉਨ੍ਹਾਂ ਦੇ ਦਿਮਾਗ਼ ’ਤੇ ਇਨਫੈਕਸ਼ਨ ਦਾ ਅਸਰ ਹੋਇਆ। ਮਰੀਜ਼ਾਂ ਦੇ ਚਿਹਰੇ, ਗੱਲ, ਬੁੱਲ੍ਹਾਂ ’ਤੇ ਅਸਰ ਹੋਇਆ, ਜਦਕਿ ਹੱਥ-ਪੈਰਾਂ ’ਚ ਸੋਜ਼ ਵਰਗੇ ਲੱਛਣ ਮਿਲੇ। ਡਾਕਟਰਾਂ ਨੇ ਉਨ੍ਹਾਂ ਦਾ ਸੀਟੀ ਸਕੈਨ ਕਰਵਾਇਆ, ਉਦੋਂ ਸਮੱਸਿਆ ਪਤਾ ਲੱਗੀ। ਤਿੰਨਾਂ ਰੋਗੀਆਂ ਦੀ ਉਮਰ 40 ਸਾਲ ਤੋਂ ਘੱਟ ਹੈ। ਕੁਝ ਰੋਗੀਆਂ ’ਚ ਪਿਸ਼ਾਬ ਜ਼ਿਆਦਾ ਆਉਣ ਦੀ ਸਮੱਸਿਆ ਮਿਲੀ। ਉਨ੍ਹਾਂ ’ਚ ਸਿੰਡ੍ਰੋਮ ਆਫ ਇਨਅਪ੍ਰੋਪਿ੍ਰਏਟ ਐਂਟੀਡਿਊਰੇਟਿਕ ਹਾਰਮੋਨ ਸਿਕ੍ਰੇਸ਼ਨ (ਐੱਸਆਈਏਡੀਐੱਚ) ਪਾਇਆ ਗਿਆ। ਇਸ ਕਾਰਨ ਬ੍ਰੇਨ (ਦਿਮਾਗ਼) ਤੋਂ ਐਂਟੀਡਿਊਰੇਟਿਕਹਾਰਮੋਨ ਜ਼ਿਆਦਾ ਮਾਤਰਾ ’ਚ ਪੈਦਾ ਹੋਣ ਲੱਗਦਾ ਹੈ। ਨਿਊਰੋ ਸਾਇੰਸ ਕੋਵਿਡ ਹਸਪਤਾਲ ਦੇ ਨੋਡਲ ਅਧਿਕਾਰੀ ਪ੍ਰੋ. ਪ੍ਰੇਮ ਸਿੰਘ ਮੁਤਾਬਕ ਕੋਰੋਨਾ ਦਾ ਵਾਇਰਸ ਖ਼ੂਨ ’ਚ ਮਿਲ ਕੇ ਦਿਮਾਗ਼ ਤਕ ਪਹੁੰਚ ਰਿਹਾ ਹੈ। ਇਹ ਦਿਮਾਗ਼ ਦੀ ਪਤਲੀ ਜਿਹੀ ਝਿੱਲੀ ਨੂੰ ਤੋੜ ਕੇ ਨਸਾਂ ਤਕ ਪਹੁੰਚਣ ’ਚ ਕਾਮਯਾਬ ਹੋਣ ਲੱਗਾ ਹੈ। ਵਾਇਰਸ ਦੇ ਨਸਾਂ ਤਕ ਪਹੁੰਚਦੇ ਹੀ ਰੋਗੀ ਨੂੰ ਸਟ੍ਰੋਕ, ਫੇਸ਼ੀਅਲ ਨਿਊਰੋਪੈਥੀ, ਭੁੱਲਣ ਦੀ ਬਿਮਾਰੀ ਵਰਗੇ ਲੱਛਣ ਹੋਣ ਲੱਗਦੇ ਹਨ। ਫੇਸ਼ੀਅਲ ਨਿਊਰੋਪੈਥੀ ’ਚ ਰੋਗੀ ਨੂੰ ਚਿਹਰੇ ਦੇ ਅੰਸ਼ਕ ਲਕਵੇ ਦੀ ਸਮੱਸਿਆ ਹੋ ਜਾਂਦੀ ਹੈ। ਇਹ ਸਮੱਸਿਆ ਨੌਜਵਾਨਾਂ ’ਚ ਜ਼ਿਆਦਾ ਮਿਲ ਰਹੀ ਹੈ।

Posted By: Susheel Khanna