ਨਵੀਂ ਦਿੱਲੀ, ਲਾਈਫਸਟਾਈਲ ਡੈਸਕ : Covid Vaccination : ਕੋਵਿਡ-19 ਵੈਕਸੀਨ ਦਾ ਸ਼ਾਟ ਲਗਵਾਉਣਾ ਸਾਡੇ ਸਾਰਿਆਂ ਲਈ ਬੇਹੱਦ ਜ਼ਰੂਰੀ ਹੋ ਗਿਆ ਹੈ, ਉੱਥੇ ਹੀ ਇਸ ਤੋਂ ਬਾਅਦ ਹੋਣ ਵਾਲੇ ਸਾਈਡ-ਇਫੈਕਟਸ 'ਚੋਂ ਗੁਜ਼ਰਨਾ ਕਿਸੇ ਲਈ ਵੀ ਤਕਲੀਫ਼ਦੇਹ ਹੈ। ਇਹੀ ਵਜ੍ਹਾ ਹੈ ਕਿ ਲੋਕ ਕੋਰੋਨਾ ਵੈਕਸੀਨ (Corona Vaccine) ਲਗਵਾਉਣ ਤੋਂ ਝਿਜਕ ਰਹੇ ਹਨ। ਪ੍ਰਤੀ ਰੱਖਿਆ ਪ੍ਰਣਾਲੀ ਨੂੰ ਰਿਚਾਰਜ ਰੱਖਣਾ ਤੇ ਸਰੀਰ ਨੂੰ ਚੰਗੀ ਤਰ੍ਹਾਂ ਨਾਲ ਆਰਾਮ ਦੇਣਾ ਟੀਕਾਕਰਨ ਦੇ ਮਾੜੇ ਪ੍ਰਭਾਵਾਂ ਨੂੰ ਸੁਭਾਵਿਕ ਰੂਪ 'ਚ ਘਟਾਉਣ ਦੇ ਤਰੀਕਿਆਂ 'ਚੋਂ ਇਕ ਹੈ। ਹਾਲਾਂਕਿ, ਵੈਕਸੀਨ ਦੇ ਨਾਲ ਹੋਣ ਵਾਲੇ ਸਾਈਡ-ਇਫੈਕਟਸ ਦੇ ਡਰੋਂ ਕਈ ਲੋਕ ਇੰਜੈਕਸ਼ਨ ਲੱਗਣ ਤੋਂ ਪਹਿਲਾਂ ਹੀ ਦਰਦ ਨਿਵਾਰਕ ਤੇ ਓਟੀਸੀ ਦਵਾਈਆਂ ਲੈ ਲੈਂਦੇ ਹਨ।

ਦਰਦ ਨਿਵਾਰਕ ਦਵਾਈਆਂ ਦੀ ਵਰਤੋਂ ਦੀ ਸਲਾਹ ਵੈਕਸੀਨ ਲੱਗਣ ਤੋਂ ਬਾਅਦ ਨਾ ਸਿਰਫ ਕਿਸੇ ਤਰ੍ਹਾਂ ਦੇ ਦਰਦ ਬਲਕਿ ਸੋਜ਼ਿਸ਼ ਨਾਲ ਨਿਪਟਣ ਲਈ ਦਿੱਤੀ ਜਾ ਰਹੀ ਹੈ, ਪਰ ਸਿਹਤ ਮਾਹਿਰਾਂ ਨੂੰ ਵੈਕਸੀਨ ਲੈਣ ਤੋਂ ਪਹਿਲਾਂ ਦਰਦ ਨਿਵਾਰਕ ਨਾ ਲੈਣ ਦੀ ਚਿਤਾਵਨੀ ਦੇ ਰਹੇ ਹਨ। ਅਸੀਂ ਤੁਹਾਨੂੰ ਦੱਸਦੇ ਹਾਂ ਕਿਉਂ?

ਕੀ ਹੁੰਦਾ ਹੈ ਜਦੋਂ ਤੁਸੀਂ ਦਰਦ ਨਿਵਾਰਕ ਦਵਾਈਆਂ ਲੈਂਦੇ ਹੋ?

ਦਰਦ ਰੋਕੂ ਦਵਾਈਆਂ ਤੇ ਰਿਲੀਵਰ ਸੋਜ਼ਿਸ਼ ਘਟਾਉਣ ਦਾ ਕੰਮ ਕਰਦੇ ਹਨ। ਜ਼ਿਆਦਾਤਰ ਦਵਾਈਆਂ ਨੂੰ NSAIDs ਦੇ ਰੂਪ 'ਚ ਵਰਗੀਕ੍ਰਿਤ ਕੀਤਾ ਜਾਂਦਾ ਹੈ ਜੋ ਦਰਦ, ਸੋਜ਼ ਪੈਦਾ ਕਰਨ 'ਚ ਸ਼ਾਮਲ ਰਸਾਇਣਾਂ ਨੂੰ ਰੋਕਦੀਆਂ ਹਨ ਤੇ ਸਮੇਂ ਦੇ ਨਾਲ ਦਰਦ ਦੀ ਤੀਬਰਤਾ ਘਟਾਉਣ ਦਾ ਕੰਮ ਕਰਦੀਆਂ ਹਨ।

ਵਰਤੋਂ ਦੇ ਆਧਾਰ 'ਤੇ ਕਿਸੇ ਵਿਅਕਤੀ ਲਈ ਦਰਦ ਰੋਕਣ ਲਈ ਅਲੱਗ-ਅਲੱਗ ਦਵਾਈਆਂ ਦੀ ਸਲਾਹ ਦਿੱਤੀ ਜਾਂਦੀ ਹੈ ਜਿਵੇਂ ਕਿ ਪੈਰਾਸਿਟਾਮੋਲ ਜਾਂ ਓਪਿਓਇਡ। ਜ਼ਿਆਦਾਤਰ ਦਰਦ ਨਿਵਾਰਕ ਦਵਾਈਆਂ ਤੁਹਾਨੂੰ ਆਸਾਨੀ ਨਾਲ ਬਾਜ਼ਾਰ 'ਚ ਮਿਲ ਜਾਂਦੀਆਂ ਹਨ, ਪਰ ਉਨ੍ਹਾਂ ਦੀ ਆਦਤ ਵੀ ਪੈ ਜਾਂਦੀ ਹੈ। ਇਸ ਲਈ ਇਨ੍ਹਾਂ ਨੂੰ ਰੋਜ਼ਾਨਾ ਨਹੀਂ ਲੈਣਾ ਚਾਹੀਦਾ ਜਾਂ ਜਦੋਂ ਤਕ ਨਿਰਧਾਰਤ ਨਾ ਕੀਤੀਆਂ ਗਈਆਂ ਹੋਣ। ਕਈ ਅਧਿਐਨਾਂ ਤੋਂ ਪਤਾ ਚੱਲਦਾ ਹੈ ਕਿ ਦਰਦ ਨਿਵਾਰਕ ਤੇ ਐੱਨਐੱਸਏਆਈਡੀ ਦੀ ਲੰਬੇ ਸਮੇਂ ਤਕ ਵਰਤੋਂ ਨਾਲ ਦਿਲ ਦੇ ਰੋਗਾਂ ਦਾ ਖ਼ਤਰਾ ਵਧ ਸਕਦਾ ਹੈ।

ਵੈਕਸੀਨ ਲਗਵਾਉਣ ਤੋਂ ਪਹਿਲਾਂ ਕਿਉਂ ਨਹੀਂ ਲੈਣ ਚਾਹੀਦੀ Pain Killer?

ਵੈਕਸੀਨ ਲੱਗਣ ਤੋਂ ਪਹਿਲਾਂ ਤੇ ਬਾਅਦ 'ਚ ਸਾਰੇ DO's ਤੇ DON'T ਦੀ ਪਾਲਣਾ ਕੀਤੀ ਜਾਣੀ ਚਾਹੀਦੀ ਹੈ। ਧਿਆਨ ਰੱਖਣ ਵਾਲੀਆਂ ਮਹੱਤਵਪੂਰਨ ਗੱਲਾਂ 'ਚੋਂ ਇਕ ਹੈ ਕਿਸੇ ਵੀ ਗਤੀਵਿਧੀ 'ਚ ਸ਼ਾਮਲ ਨਾ ਹੋਣਾ ਜਾਂ ਅਜਿਹੀਆਂ ਚੀਜ਼ਾਂ ਦੇ ਸੇਵਨ ਤੋਂ ਬਚਣਾ ਜੋ ਟੀਕੇ ਦਾ ਪ੍ਰਭਾਵ ਜਾਂ ਟੀਕੇ ਦੀ ਪ੍ਰਤੀਰੱਖਿਆ ਪ੍ਰਤੀਕਿਰਿਆ ਨੂੰ ਨੁਕਸਾਨ ਪਹੁੰਚਾ ਸਕਦੀਆਂ ਹਨ।

ਵੈਕਸੀਨ ਲੱਗਣ ਤੋਂ ਪਹਿਲਾਂ ਜਿਨ੍ਹਾਂ ਦਵਾਈਆਂ ਤੋਂ ਦੂਰ ਰਹਿਣ ਲਈ ਕਿਹਾ ਹੋਵੇ, ਉਸ ਦੇ ਸੇਵਨ ਨਾਲ ਕਈ ਤਰ੍ਹਾਂ ਦੇ ਨੁਕਸਾਨ ਹੋ ਸਕਦੇ ਹਨ। ਇਸ ਲਈ ਡਾਕਟਰਾਂ ਵੱਲੋਂ ਦਿੱਤੀ ਜਾ ਰਹੀ ਵੈਕਸੀਨ ਨਾਲ ਜੁੜੀ ਸਲਾਹ ਦੀ ਸਖ਼ਤਾਈ ਨਾਲ ਪਾਲਣਾ ਕੀਤੀ ਜਾਣੀ ਚਾਹੀਦੀ ਹੈ।

ਫਿਲਹਾਲ ਸਾਡੇ ਕੋਲ ਇਸ ਗੱਲ ਦੇ ਸਬੂਤ ਨਹੀਂ ਹਨ ਕਿ ਦਵਾਈਆਂ ਤੇ ਕੋਵਿਡ-19 ਵੈਕਸੀਨ ਇਕੱਠੇ ਲੈਣ 'ਤੇ ਕਿਵੇਂ ਦੀ ਪ੍ਰਤੀਕਿਰਿਆ ਹੁੰਦੀ ਹੈ। ਵੈਕਸੀਨ ਲੈਣ ਤੋਂ ਪਹਿਲਾਂ ਸਾਈਡ-ਇਫੈਕਟਸ ਨੂੰ ਘਟਾਉਣ ਲਈ ਪੇਨ-ਕਿਲਰ ਲੈਣੀ ਵਿਅਰਥ ਸਾਬਿਤ ਹੋ ਸਕਦੀ ਹੈ ਕਿਉਂਕਿ ਜ਼ਰੂਰੀ ਨਹੀਂ ਕਿ ਹਰੇਕ ਵਿਅਕਤੀ ਨੂੰ ਵੈਕਸੀਨ ਦੇ ਸਾਈਡ-ਇਫੈਕਟਸ ਦਾ ਅਨੁਭਵ ਹੋਵੇ।

ਇਸ ਦਾ ਮਤਲਬ ਇਹ ਹੋਇਆ ਕਿ ਪੇਨ ਕਿਲਰ ਦਵਾਈਆਂ ਤਾਂਹੀ ਫਾਇਦਾ ਕਰਦੀਆਂ ਹਨ ਜੇਕਰ ਤੁਹਾਨੂੰ ਵੈਕਸੀਨ ਤੋਂ ਬਾਅਦ ਹਲਕੇ ਜਾਂ ਮੱਧਮ ਸਾਈਡ-ਇਫੈਕਟਸ ਦਾ ਤਜਰਬਾ ਰਿਹਾ ਹੋਵੇ।

ਕੋਵਿਡ ਵੈਕਸੀਨ ਦੇ ਸਾਈਡ-ਇਫੈਕਟਸ ਦੇ ਜੋਖ਼ਮ ਨੂੰ ਕਿਵੇਂ ਘਟਾਈਏ?

ਮਾਹਿਰ ਇਸ ਗੱਲ ਦੀ ਸਲਾਹ ਨਹੀਂ ਦਿੰਦੇ ਕਿ ਸਾਈਡ-ਇਫੈਕਟਸ ਤੋਂ ਬਚਣ ਲਈ ਵੈਕਸੀਨ ਦਾ ਸਹਾਰਾ ਲੈਣਾ ਚਾਹੀਦਾ ਹੈ...ਪਰ ਜੇਕਰ ਤੁਸੀਂ ਵੈਕਸੀਨ ਦੇ ਪ੍ਰਭਾਵ ਤੋਂ ਡਰੇ ਹੋਏ ਹੋ ਤਾਂ ਇਸ ਦੇ ਸਾਈਡ-ਇਫੈਕਟਸ ਬਾਰੇ ਪੜ੍ਹੋ ਤੇ ਖ਼ੁਦ ਨੂੰ ਇਸ ਦੇ ਲਈ ਤਿਆਰ ਕਰੋ। ਵੈਕਸੀਨ ਲਗਵਾਉਣ ਤੋਂ ਪਹਿਲਾਂ ਚੰਗੀ ਨੀਂਦ ਲਓ, ਵਧੀਆ ਚੀਜ਼ਾਂ ਖਾਓ ਤੇ ਜਿੰਨਾ ਹੋ ਸਕੇ ਆਰਾਮ ਕਰੋ। ਵੈਕੀਸਨ ਲੱਗਣ ਤੋਂ ਬਾਅਦ ਜੇਕਰ ਤੁਸੀਂ ਕਿਸੇ ਤਰ੍ਹਾਂ ਦਾ ਸਾਈ-ਇਫੈਕਟਸ ਮਹਿਸੂਸ ਕਰਦੇ ਹੋ ਤਾਂ ਪੇਨ ਕਿਲਰ ਦਾ ਸਹਾਰਾ ਲਓ। ਸਭ ਤੋਂ ਚੰਗਾ ਹੈ ਕਿ ਤੁਸੀਂ ਆਪਣੇ ਡਾਕਟਰ ਤੋਂ ਇਸ ਬਾਰੇ ਸਲਾਹ ਲਓ।

Disclaimer : ਲੇਖ 'ਚ ਸ਼ਾਮਲ ਸਲਾਹ ਤੇ ਸੁਝਾਅ ਸਿਰਫ਼ ਆਮ ਸੂਚਨਾ ਦੇ ਉਦੇਸ਼ਲ ਈ ਹਨ ਤੇ ਇਨ੍ਹਾਂ ਨੂੰ ਪੇਸ਼ੇਵਰ ਡਾਕਟਰੀ ਸਲਾਹ ਦੇ ਰੂਪ 'ਚ ਨਹੀਂ ਲਿਆ ਜਾਣਾ ਚਾਹੀਦਾ। ਕੋਈ ਵੀ ਸਵਾਲ ਜਾਂ ਪਰੇਸ਼ਾਨੀ ਹੋਵੇ ਤਾਂ ਹਮੇਸ਼ਾ ਆਪਣੇ ਡਾਕਟਰ ਤੋਂ ਸਲਾਹ ਲਓ।

Posted By: Seema Anand