ਜੇਐੱਨਐੱਨ, ਨਵੀਂ ਦਿੱਲੀ : ਕੋਰੋਨਾ ਦੀ ਦੂਸਰੀ ਲਹਿਰ ਬੱਚਿਆਂ ਲਈ ਇਸ ਲਈ ਵੀ ਕਹਿਰ ਬਣ ਰਹੀ ਹੈ ਕਿਉਂਕਿ ਨਵ-ਜਨਮੇ ਜਾਂ ਛੋਟੇ ਬੱਚੇ ਸਾਹ ’ਚ ਪਰੇਸ਼ਾਨੀ ਨਹੀਂ ਦੱਸ ਸਕਦੇ। ਇਸਤੋਂ ਇਲਾਵਾ ਬੱਚੇ ਸੰਕ੍ਰਮਣ ’ਤੇ ਸਾਵਧਾਨੀਆਂ ਨਹੀਂ ਵਰਤ ਸਕਦੇ। ਬੱਚਿਆਂ ਦੀ ਰੋਗਾਂ ਨਾਲ ਲੜਨ ਦੀ ਸਮਰੱਥਾ ਕਮਜ਼ੋਰ ਹੁੰਦੀ ਹੈ। ਬੱਚਿਆਂ ਨੂੰ ਰੇਮਡੇਸਿਵਿਰ ਜਿਹੀਆਂ ਜੀਵਨ ਸੁਰੱਖਿਆ ਦਵਾਈਆਂ ਨਹੀਂ ਦਿੱਤੀਆਂ ਜਾ ਸਕਦੀਆਂ। ਬੱਚਿਆਂ ਲਈ ਹਾਲੇ ਤਕ ਕੋਈ ਵੈਕਸੀਨ ਨਹੀਂ ਹੈ।

ਕੋਰੋਨਾ ਖ਼ਿਲਾਫ਼ ‘ਪੰਚ’ ਮੰਤਰ

- ਮਾਸਕ

- ਸੋਸ਼ਲ ਡਿਸਟੈਂਸਿੰਗ

- ਬਾਹਰ ਨਹੀਂ ਘੁੰਮਣਾ

- ਹੱਥ ਧੋਂਦੇ ਰਹਿਣਾ

- ਇਮਿਊਨਿਟੀ ਵਧਾਉਣਾ

ਬੱਚਿਆਂ ’ਚ ਲੱਛਣ

- ਜੇਕਰ ਬੱਚੇ ਨੂੰ ਜ਼ਿਆਦਾ ਦਿਨਾਂ ਤੋਂ ਬੁਖ਼ਾਰ ਹੋਵੇ।

- ਸਰੀਰ ਤੇ ਪੈਰ ’ਚ ਲਾਲ ਨਿਸ਼ਾਨ ਪੈ ਜਾਣ।

- ਬੁੱਲ਼ ਲਾਲ ਹੋ ਜਾਣ ਜਾਂ ਫੱਟ ਜਾਣ

- ਚਿਹਰਾ ਨੀਲਾ ਪੈ ਜਾਵੇ

- ਉਲਟੀ ਜਾਂ ਦਸਤ ਹੋਵੇ

- ਬੱਚਿਆਂ ਦੇ ਹੱਥਾਂ-ਪੈਰਾਂ ’ਚ ਸੋਜ ਆ ਜਾਵੇ।

ਅਪਣਾਓ ਇਹ ਟਰਿੱਕਸ

- ਬੱਚਿਆਂ ਨੂੰ ਗੁਬਾਰਾ ਫੈਲਾਉਣ ਲਈ ਦਿਓ। ਇਸ ਨਾਲ ਫੇਫੜੇ ਮਜ਼ਬੂਤ ਹੋਣਗੇ।

- ਗੁਣਗੁਣਾ ਪਾਣੀ ਪੀਣ ਲਈ ਦਿਓ, ਇਸ ਨਾਲ ਸੰਕ੍ਰਮਣ ਦਾ ਖ਼ਤਰਾ ਘੱਟ ਹੁੰਦਾ ਹੈ।

- ਬੱਚਿਆਂ ਨੂੰ ਸਾਹ ਵਾਲੀ ਐਕਸਰਸਾਈਜ ਕਰਵਾਓ, ਬਿਮਾਰੀਆਂ ਦੀ ਰੋਕਥਾਮ ’ਚ ਮਦਦ ਮਿਲਦੀ ਹੈ।

- ਬੱਚਿਆਂ ਨੂੰ ਖੱਟੇ ਫਲ਼ ਖਾਣ ਲਈ ਪ੍ਰੇਰਿਤ ਕਰੋ, ਇਸ ਨਾਲ ਉਨ੍ਹਾਂ ਦੀ ਇਮਿਊਨਿਟੀ ਵਧੇਗੀ।

- ਬੱਚਿਆਂ ਨੂੰ ਹਲਦੀ ਵਾਲਾ ਦੁੱਧ ਦਿਓ, ਇਸ ਨਾਲ ਬੈਕਟੀਰੀਅਲ ਇੰਫੈਕਸ਼ਨ ਅਤੇ ਵਾਇਰਲ ਇੰਫੈਕਸ਼ਨ ਨਾਲ ਲੜਨ ’ਚ ਮਦਦ ਮਿਲੇਗੀ। ਇਸ ਦੇ ਨਾਲ ਹੀ ਬੱਚਿਆਂ ਨੂੰ ਵਾਰ-ਵਾਰ ਹੱਥ ਧੋਣ ਲਈ ਪ੍ਰੇਰਿਤ ਕਰੋ।

- ਬੱਚਿਆਂ ਨੂੰ ਸਾਵਧਾਨੀ ਬਾਰੇ ਦੱਸੇ, ਡਰਾਓ ਨਾ

ਤੁਸੀਂ ਬੱਚਿਆਂ ਨੂੰ ਕੋਰੋਨਾ ਦੇ ਸੰਕ੍ਰਮਣ ਤੋਂ ਸਾਵਧਾਨ ਕਰੋ। ਉਨ੍ਹਾਂ ਨੂੰ ਡਰਾਓ ਨਾ, ਅਜਿਹਾ ਕਰਨ ਨਾਲ ਬੱਚਿਆਂ ਦੀ ਮਨੋਦਸ਼ਾ ’ਤੇ ਬੁਰਾ ਪ੍ਰਭਾਵ ਪੈ ਸਕਦਾ ਹੈ। ਹੁਣ ਤੁਹਾਡੇ ਮਨ ’ਚ ਉੱਠ ਰਹੇ ਕੁਝ ਸਵਾਲਾਂ ਦਾ ਜਵਾਬ ਦੇ ਦਿੰਦੇ ਹਾਂ, ਜਿਸ ਨਾਲ ਤੁਹਾਨੂੰ ਕੋਰੋਨਾ ਖ਼ਿਲਾਫ਼ ਜੰਗ ਲੜਨ ’ਚ ਮਦਦ ਮਿਲੇਗੀ।

ਸਵਾਲ : ਨਵ-ਜਨਮੇ ਛੋਟੇ ਬੱਚੇ ’ਚ ਕੋਰੋਨਾ ਦੇ ਲੱਛਣ ਕਿਵੇਂ ਪਛਾਣੀਏ?

ਜਵਾਬ :

- ਬੱਚਾ ਜੇਕਰ ਸੁਸਤ ਹੋਵੇ।

- ਬੱਚਾ ਖਾਣਾ-ਪੀਣਾ ਘੱਟ ਕਰ ਦੇਵੇ।

- ਬੱਚਾ ਚਿੜਚਿੜਾ ਹੋ ਗਿਆ ਹੋਵੇ।

- ਪਸਲੀਆਂ ਜ਼ਿਆਦਾ ਚੱਲ ਰਹੀਆਂ ਹੋਣ।

- ਪਹਿਲਾਂ ਨਾਲੋਂ ਵੱਧ ਸੌਂ ਰਿਹਾ ਹੋਵੇ।

ਸਵਾਲ : ਨਵਜਾਤ ਜਾਂ ਛੋਟਾ ਬੱਚਾ ਕੋਰੋਨਾ ਪਾਜ਼ੇਟਿਵ ਹੋਵੇ ਤਾਂ ਕੀ ਕਰੀਏ?

ਜਵਾਬ :

- ਡਾਕਟਰ ਦੀ ਸਲਾਹ ਲਓ।

- ਡਾਕਟਰ ਵੱਲੋਂ ਦੱਸੀਆਂ ਦਵਾਈਆਂ ਬੱਚਿਆਂ ਨੂੰ ਦਿਓ।

ਸਵਾਲ : ਬੱਚਿਆਂ ਨੂੰ ਸੰਕ੍ਰਮਣ ਤੋਂ ਬਚਾਉਣ ਲਈ ਕੀ ਸਾਵਧਾਨੀਆਂ ਵਰਤੀਏ?

ਜਵਾਬ :

- ਬੱਚਿਆਂ ਨੂੰ ਮਾਸਕ ਲਗਾਉਣ ਨੂੰ ਕਹੋ।

- ਹੱਥ ਹਮੇਸ਼ਾ ਸਾਫ਼ ਕਰਦੇ ਰਹੋ।

- ਬੱਚਿਆਂ ਨੂੰ ਛੂਹਣ ਤੋਂ ਪਹਿਲਾਂ ਖ਼ੁਦ ਦਾ ਹੱਥ ਵੀ ਸਾਫ਼ ਕਰੋ।

ਸਵਾਲ : ਬੱਚਿਆਂ ਨੂੰ ਖਾਣੇ ’ਚ ਕੀ ਦੇਈਏ ਅਤੇ ਕੀ ਸਾਵਧਾਨੀਆਂ ਵਰਤੀਏ?

ਜਵਾਬ

- ਇਮਿਊਨਿਟੀ ਵਧਾਉਣ ਵਾਲੇ ਫਲ਼ ਤੇ ਸਬਜ਼ੀਆਂ ਦਿਓ।

- ਚਵਨਪ੍ਰਾਸ਼ ਤੇ ਖੱਟੇ ਫਲ਼ ਖਾਣ ਨੂੰ ਦਿਓ।

ਸਵਾਲ : ਕੋਰੋਨਾ ’ਤੇ ਕੀ ਬੱਚਿਆਂ ਲਈ ਕੋਈ ਦਵਾਈ ਹੈ?

ਜਵਾਬ

- ਬੱਚਿਆਂ ਨੂੰ ਦਵਾਈ ਡਾਕਟਰ ਦੀ ਸਲਾਹ ਅਨੁਸਾਰ ਹੀ ਦਿਓ।

- ਵਿਟਾਮਿਨ ਡੀ ਦੀ ਦਵਾਈ ਦਿੱਤੀ ਜਾ ਸਕਦੀ ਹੈ।

- ਜਿੰਕ ਦੀ ਦਵਾਈ ਵੀ ਕੋਰੋਨਾ ’ਚ ਕਾਰਗਰ ਹੈ।

ਸਵਾਲ : ਕੀ ਬੱਚੇ ਵੀ ਪਰਿਵਾਰ ਨੂੰ ਸੰਕ੍ਰਮਿਤ ਕਰ ਸਕਦੇ ਹਨ?

ਜਵਾਬ

- ਬੱਚਿਆਂ ਰਾਹੀਂ ਵੀ ਕੋਰੋਨਾ ਫੈਲ ਸਕਦਾ ਹੈ।

- ਸੰਕ੍ਰਮਿਤ ਹੋਣ ’ਤੇ ਬੱਚੇ ਨੂੰ ਸਾਰਿਆਂ ਤੋਂ ਦੂਰ ਰੱਖੋ।

- ਬੱਚੇ ਦਾ ਖ਼ਿਆਲ ਰੱਖਣ ਲਈ ਸਿਰਫ਼ 1 ਵਿਅਕਤੀ ਨਾਲ ਰਹੇ। ਨਾਲ ਰਹਿਣ ਵਾਲਾ ਵਿਅਕਤੀ ਵੀ ਮਾਸਕ ਲਗਾ ਕੇ ਰੱਖੇ।

Posted By: Ramanjit Kaur