ਜੇਐਨਐਨ, ਨਵੀਂ ਦਿੱਲੀ : ਪੱਤਾਗੋਭੀ ਅਤੇ ਫੁੱਲ ਗੋਭੀ ਵਰਗੀਆਂ ਸਬਜ਼ੀਆਂ ਤੋਂ ਫੈਟੀ ਲੀਵਰ ਰੋਗ ਦੇ ਇਲਾਜ ਦੀ ਨਵੀਂ ਉਮੀਦ ਜਾਗੀ ਹੈ। ਖੋਜਕਰਤਾਵਾਂ ਨੇ ਇਨ੍ਹਾਂ ਸਬਜ਼ੀਆਂ ਵਿਚ ਇਕ ਅਜਿਹਾ ਕੰਪਾਉਂਡ ਪਾਇਆ ਗਿਆ ਹੈ, ਜਿਸਦੀ ਮਦਦ ਨਾਲ ਨਾਨ ਐਲਕੋਹਲਿਕ ਫੈਟੀ ਲੀਵਰ ਡਿਜ਼ੀਜ਼ ਨੂੰ ਕਾਬੂ ਕੀਤਾ ਜਾ ਸਕਦਾ ਹੈ। ਹੈਲਾਟੋਲੋਜੀ ਮੈਗਜ਼ੀਨ ਵਿਚ ਪ੍ਰਕਾਸ਼ਿਤ ਅਧਿਐਨ ਮੁਤਾਬਕ, ਇੰਡੋਲ ਨਾਮੀ ਕੁਦਰਤੀ ਕੰਪਾਉਂਡ ਦੀ ਮਦਦ ਨਾਲ ਫੈਟੀ ਲੀਵਰ ਰੋਗ ਲਈ ਨਵਾਂ ਇਲਾਜ ਜਾਂ ਸੁਰੱਖਿਆਤਮਕ ਇਲਾਜ ਵਿਕਸਿਤ ਕੀਤੇ ਜਾ ਸਕਦੇ ਹਨ। ਇਹ ਸਿੱਟਾ ਫੈਟੀ ਲੀਵਰ ਰੋਗ ਤੋਂ ਪ੍ਰਭਾਵਿਤ 137 ਲੋਕਾਂ 'ਤੇ ਇੰਡੋਲ ਨੂੰ ਲੈ ਕੇ ਕੀਤੇ ਗਏ ਅਧਿਐਨ ਦੇ ਆਧਾਰ 'ਤੇ ਕੱਢਿਆ ਗਿਆ ਹੈ।

ਮੁੱਖ ਖੋਜਕਰਤਾ ਚਾਓਡੋਂਗ ਵੂ ਨੇ ਕਿਹਾ,' ਅਧਿਐਨ ਦੇ ਆਧਾਰ 'ਤੇ ਸਾਡਾ ਮੰਨਣਾ ਹੈ ਕਿ ਐਨਏਐਫਐਲਡੀ ਰੋਕਥਾਮ ਲਈ ਇੰਡੋਲ ਨਾਲ ਭਰਪੂਰ ਪੌਸ਼ਟਿਕ ਆਹਾਰ ਦਾ ਸੇਵਨ ਲਾਜ਼ਮੀ ਹੈ। ਇਹ ਅਧਿਐਨ ਇਸ ਗੱਲ ਦਾ ਇਕ ਅਤੇ ਉਦਾਹਰਣ ਪੇਸ਼ ਕਰਦਾ ਹੈ ਕਿ ਖਾਣਪੀਣ ਵਿਚ ਬਦਲਾਅ ਕਰਨ ਨਾਲ ਨਾ ਸਿਰਫ ਬਿਮਾਰੀ ਦਾ ਇਲਾਜ ਜਾਂ ਰੋਕਥਾਮ ਹੋ ਸਕਦੀ ਹੈ ਬਲਕਿ ਸਿਹਤ ਨੂੰ ਵੀ ਦੁਰੱਸਤ ਕੀਤਾ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਇਸ ਲਈ ਲੋਕਾਂ ਨੂੰ ਚਾਹੀਦਾ ਹੈ ਕਿ ਉਹ ਰੋਜ਼ ਇਕੋ ਜਿਹਾ ਭੋਜਨ ਕਰਨ ਦੀ ਬਜਾਏ ਉਸ ਵਿਚ ਬਦਲਾਅ ਲਿਆਉਣ।

ਖਾਣਪੀਣ 'ਤੇ ਵੀ ਅਸਰ ਪਾ ਸਕਦਾ ਹੈ ਸੋਸ਼ਲ ਮੀਡੀਆ

ਸੋਸ਼ਲ ਮੀਡੀਆ ਦੀ ਉਪਭੋਗਤਾ ਦਿਨੋ ਦਿਨ ਵੱਧਦੀ ਜਾ ਰਹੀ ਹੈ। ਹੁਣ ਇਕ ਅਧਿਐਨ ਤੋਂ ਪਤਾ ਲੱਗਾ ਹੈ ਕਿ ਸੋਸ਼ਲ ਮੀਡੀਆ ਯੂਜ਼ਰਸ ਆਪਣੇ ਦੋਸਤਾਂ ਦੀਆਂ ਖਾਣਪੀਣ ਦੀਆਂ ਆਦਤਾਂ ਤੋਂ ਪ੍ਰਭਾਵਿਤ ਹੋ ਸਕਦੇ ਹਨ ਅਤੇ ਉਸ ਨੂੰ ਅਪਨਾ ਸਕਦੇ ਹਨ। ਜੇ ਯੂਜ਼ਰਸ ਨੂੰ ਲਗਦਾ ਹੈ ਕਿ ਉਸ ਦੇ ਦੋਸਤ ਫਲ ਅਤੇ ਹਰੀਆਂ ਸਬਜ਼ੀਆਂ ਜਾਂ ਜੰਕ ਫੂਡ ਦਾ ਸੇਵਨ ਕਰਦੇ ਹਨ ਤਾਂ ਉਨ੍ਹਾਂ ਨੂੰ ਵੀ ਅਜਿਹੇ ਖਾਣਪੀਣ ਨੂੰ ਅਪਨਾਉਣਾ ਚਾਹੀਦਾ ਹੈ ਜੋ ਕਿ ਹੋ ਸਕਦਾ ਹੈ ਉਨ੍ਹਾਂ ਲਈ ਘਾਤਕ ਸਿੱਧ ਹੋਵੇ ਪਰ ਇਸ ਤਰੀਕੇ ਨਾਲ ਲੋਕਾਂ ਨੂੰ ਪੌਸ਼ਟਿਕ ਆਹਾਰ ਦਾ ਸੇਵਨ ਕਰਨ ਲਈ ਪ੍ਰੇਰਿਤ ਵੀ ਕੀਤਾ ਜਾ ਸਕਦਾ ਹੈ।

ਬ੍ਰਿਟੇਨ ਦੀ ਏਸਟਨ ਯੂਨੀਵਰਸਿਟੀ ਦੇ ਖੋਜਾਰਥੀਆਂ ਮੁਤਾਬਕ, ਇਹ ਸਿੱਟਾ 369 ਵਿਦਿਆਰਥੀਆਂ 'ਤੇ ਕੀਤੇ ਗਏ ਅਧਿਐਨ ਦੇ ਆਧਾਰ 'ਤੇ ਕੱਢਿਆ ਗਿਆ ਹੈ। ਇਨ੍ਹਾਂ ਵਿਦਿਆਰਥੀਆਂ ਨੂੰ ਆਪਣੇ ਫੇਸਬੁੱਕ ਦੋਸਤਾਂ ਦੇ ਫਲ, ਸਬਜ਼ੀਆਂ, ਜੰਕ ਫੁਡ ਅਤੇ ਸਾਫਟ ਡ੍ਰਿੰਕਸ ਦੇ ਸੇਵਨ ਦੀਆਂ ਆਦਤਾਂ 'ਤੇ ਗੌਰ ਕਰਨ ਲਈ ਕਿਹਾ ਗਿਆ ਸੀ। ਅਧਿਐਨ ਦੌਰਾਨ ਖੋਜਾਰਥੀਆਂ ਨੇ ਪਾਇਆ ਕਿ ਜਿਨ੍ਹਾਂ ਵਿਦਿਆਰਥੀਆਂ ਦੇ ਦੋਸਤ ਜੰਕ ਫੂਡ, ਸਾਫਟ ਡ੍ਰਿੰਕ ਆਦਿ ਦਾ ਸੇਵਨ ਕਰਦੇ ਸਨ, ਉਨ੍ਹਾਂ ਦੇ ਖਾਣਪੀਣ 'ਤੇ ਇਸ ਦਾ ਪ੍ਰਭਾਵ ਦੇਖਣ ਨੂੰ ਮਿਲਿਆ। ਕਈ ਲੋਕਾਂ ਨੇ ਇਨ੍ਹਾਂ ਖਾਣ ਵਾਲੀਆਂ ਚੀਜ਼ਾਂ ਨੂੰ ਆਪਣਾ ਭੋਜਨ ਬਣਾ ਲਿਆ ਸੀ।

Posted By: Tejinder Thind