ਜੇਐੱਨਐੱਨ, ਨਵੀਂ ਦਿੱਲੀ : Coronavirus Patients : ਕੋਰੋਨਾ ਵਾਇਰਸ ਯਾਨੀ nCoV ਦੇ ਸੰਕ੍ਰਮਣ ਨਾਲ ਹੁਣ ਤਕ ਹਜ਼ਾਰ ਤੋਂ ਜ਼ਿਆਦਾ ਲੋਕਾਂ ਦੀ ਜਾਨ ਜਾ ਚੁੱਕੀ ਹੈ ਜਦਕਿ 45,201 ਲੋਕ ਇਸ ਨਾਲ ਸੰਕ੍ਰਮਿਤ ਹਨ। ਕਰੀਬ 5000 ਲੋਕ ਇਸ ਸੰਕ੍ਰਮਣ ਦੀ ਲਪੇਟ 'ਚ ਆਉਣ ਤੋਂ ਬਾਅਦ ਸਿਹਤਮੰਦ ਹੋ ਚੁੱਕੇ ਹਨ। ਹਾਲ ਦੀਆਂ ਰਿਪੋਰਟਾਂ 'ਚ ਦੱਸਿਆ ਗਿਆ ਹੈ ਕਿ ਕੋਰੋਨਾ ਵਾਇਰਸ ਦੇ ਮਰੀਜ਼ਾਂ ਨੂੰ ਰਾਤ ਦੇ ਖਾਣੇ 'ਚ ਕੱਛੂਕੁੰਮੇ ਦਾ ਸੂਪ ਪਿਆਇਆ ਜਾ ਰਿਹਾ ਹੈ।

ਕੀ ਹੈ ਕੋਰੋਨਾ ਵਾਇਰਸ

ਕੋਰੋਨਾ ਵਾਇਰਸ ਦਾ ਸਬੰਧ ਇਕ ਅਜਿਹੀ ਬਿਮਾਰੀ ਨਾਲ ਹੈ ਜਿਸ ਨਾਲ ਵਿਅਕਤੀ ਨੂੰ ਸਰਦੀ, ਬੁਖ਼ਾਰ, ਸੁੱਕੀ ਖੰਘ ਤੇ ਸਾਹ ਲੈਣ ਦੀ ਸਮੱਸਿਆ ਹੁੰਦੀ ਹੈ। ਇਸ ਦੀ ਸ਼ੁਰੂਆਤ ਚੀਨ ਦੇ ਸ਼ਹਿਰ ਵੁਹਾਨ ਤੋਂ ਹੋਈ ਸੀ। ਇਹ ਬਿਮਾਰੀ ਇਕ ਇਨਸਾਨ ਤੋਂ ਦੂਸਰੇ 'ਚ ਫੈਲਦੀ ਹੈ। ਫਿਲਹਾਲ ਇਸ ਵਾਇਰਸ ਦਾ ਇਲਾਜ ਜਾਂ ਟੀਕਾ ਬਾਜ਼ਾਰ 'ਚ ਉਪਲਬਧ ਨਹੀਂ ਤੇ ਨਾ ਹੀ ਬਣਿਆ ਹੈ।

ਮਰੀਜ਼ਾਂ ਨੂੰ ਕਿਉਂ ਪਿਆਇਆ ਜਾ ਰਿਹਾ ਹੈ ਸਾਫਟਸ਼ੈੱਲ ਕੱਛੂਕੁੰਮੇ ਦਾ ਸੂਪ

ਰਵਾਇਤੀ ਚੀਨੀ ਡਾਕਟਰ ਅਨੁਸਾਰ, ਸਾਫਟਸ਼ੈੱਲ ਕੱਛੂਕੁੰਮੇ ਜ਼ਿਆਦਾ ਪੌਸ਼ਟਿਕ ਹੁੰਦੇ ਹਨ ਤੇ ਪ੍ਰੋਟੀਨ ਨਾਲ ਭਰਪੂਰ ਹੁੰਦੇ ਹਨ। ਇਹੀ ਵਜ੍ਹਾ ਹੈ ਕਿ ਬਿਮਾਰ ਲੋਕ ਜੇਕਰ ਇਸ ਨੂੰ ਪੀਣ ਤਾਂ ਜਲਦ ਠੀਕ ਹੋਣ 'ਚ ਮਦਦ ਮਿਲ ਸਕਦੀ ਹੈ। ਇਸ ਦੇ ਲਈ ਜੰਗਲੀ ਕੱਛੂਕੁੰਮੇ ਜਾਂ ਫਿਰ ਖੇਤਾਂ 'ਚ ਪਾਲੇ ਜਾਣ ਵਾਲੇ ਕੱਛੂਕੁੰਮੇ ਦਾ ਸੂਪ ਬਣਾ ਕੇ ਮਰੀਜ਼ਾਂ ਨੂੰ ਦਿਨ ਵਿਚ ਦੋ ਵਾਰ ਪਿਆਇਆ ਜਾਂਦਾ ਹੈ।

Posted By: Seema Anand