ਨਵੀਂ ਦਿੱਲੀ, ਲਾਈਫਸਟਾਈਲ ਡੈਸਕ : ਕੋਰੋਨਾ ਸੰਕ੍ਰਮਣ ਤੋਂ ਕਿਵੇਂ ਬਚਾਅ ਕੀਤਾ ਜਾਵੇ, ਹਰ ਸਖ਼ਸ਼ ਲਈ ਇਹ ਵੱਡਾ ਸਵਾਲ ਹੈ। ਕੋਰੋਨਾ ਕਾਲ 'ਚ ਵਿਗਿਆਨੀ ਇਸੀ ਤਲਾਸ਼ 'ਚ ਜੁਟੇ ਹਨ ਕਿ ਕੋਰੋਨਾ ਨਾਲ ਸਰੀਰ 'ਚ ਹੋਣ ਵਾਲੇ ਪ੍ਰਭਾਵ ਨੂੰ ਕਿਵੇਂ ਘੱਟ ਕੀਤਾ ਜਾਵੇ। ਕੋਰੋਨਾ ਦਿਲ ਤੋਂ ਲੈ ਕੇ ਫੇਫੜਿਆਂ ਤਕ ਨੁਕਸਾਨ ਪਹੁੰਚਾ ਰਿਹਾ ਹੈ। ਕੋਰੋਨਾ ਦਾ ਫੇਫੜਿਆਂ 'ਤੇ ਪ੍ਰਭਾਵ ਕਿਵੇਂ ਘੱਟ ਕੀਤਾ ਜਾਵੇ, ਇਸਦੇ ਲਈ ਵਿਗਿਆਨੀਆਂ ਨੇ ਇਕ ਅਸਰਦਾਰ ਇਲਾਜ ਲੱਭ ਲਿਆ ਹੈ। ਡੈਂਟਲ ਕਾਲਜ ਆਫ ਜਾਰਜੀਆ ਅਤੇ ਮੈਡੀਕਲ ਕਾਲਜ ਆਫ ਜਾਰਜੀਆ ਦੁਆਰਾ ਕੀਤੇ ਗਏ ਅਧਿਐਨ 'ਚ ਪਾਇਆ ਗਿਆ ਕਿ CBD ਆਇਲ ਅਪੇਲਿਨ ਨੈਚੁਰਲ ਪੇਪਟਾਈਡ ਦਾ ਲੈਵਲ ਵਧਾਉਂਦਾ ਹੈ। ਇਹ ਇੰਫਲਾਮੇਸ਼ਨ ਘੱਟ ਕਰਦਾ ਹੈ। ਕੋਵਿਡ-19 ਦੇ ਮਰੀਜ਼ਾਂ 'ਚ ਅਪੇਲਿਨ ਦਾ ਲੈਵਲ ਸੰਕ੍ਰਮਣ ਕਾਰਨ ਜ਼ਿਆਦਾਤਰ ਘੱਟ ਪਾਇਆ ਜਾਂਦਾ ਹੈ।

ਆਓ ਜਾਣਦੇ ਹਾਂ ਕਿ CBD ਆਇਲ ਕੀ ਹੈ?

ਸੀਬੀਡੀ ਆਇਲ ਭੰਗ ਦੇ ਪੌਦੇ 'ਚੋਂ ਕੱਢਿਆ ਗਿਆ ਤੇਲ ਹੈ। ਇਹ ਕੈਨਬਿਸ ਪੌਦੇ ਦਾ 40% ਅਰਕ ਹੁੰਦਾ ਹੈ। ਇਸ ਆਇਲ ਦੀ ਮਦਦ ਨਾਲ ਪੁਰਾਣੇ ਦਰਦ ਅਤੇ ਮਾਨਸਿਕ ਤਣਾਅ ਅਤੇ ਚਿੰਤਾ ਨੂੰ ਖ਼ਤਮ ਕੀਤਾ ਜਾ ਸਕਦਾ ਹੈ। ਭਾਰਤ ਦੇ ਨਾਲ-ਨਾਲ ਦੁਨੀਆ ਦੇ ਕਈ ਦੇਸ਼ਾਂ 'ਚ CBD ਆਇਲ ਦੀ ਵਿਕਰੀ ਬੈਨ ਹੈ, ਫਿਰ ਵੀ ਇਸ ਆਇਲ ਦਾ ਇਸਤੇਮਾਲ ਵੱਡੇ ਪੈਮਾਨੇ 'ਤੇ ਕੀਤਾ ਜਾਂਦਾ ਹੈ।

CBD ਫੇਫੜਿਆਂ ਦੀ ਸੋਜ ਨੂੰ ਘੱਟ ਕਰਦਾ ਹੈ

ਸੋਧਕਰਤਾਵਾਂ ਅਨੁਸਾਰ CBD ਆਇਲ ਫੇਫੜਿਆਂ ਦੀ ਸੋਜ ਨੂੰ ਘੱਟ ਕਰਦਾ ਹੈ। ਇਹ ਆਇਲ ਸਰੀਰ 'ਚ ਆਕਸੀਜਨ ਦੇ ਲੈਵਲ ਨੂੰ ਵਧਾਉਂਦਾ ਹੈ। ਅਧਿਐਨ ਅਨੁਸਾਰ ਕੋਵਿਡ-19 ਦੇ ਮਰੀਜ਼ਾਂ 'ਚ ਸੰਕ੍ਰਮਣ ਤੋਂ ਬਾਅਦ ਅਪੇਲਿਨ ਦਾ ਲੈਵਲ ਅਚਾਨਕ ਡਿੱਗਣ ਲੱਗਦਾ ਹੈ। CBD ਆਇਲ ਇਸ ਲੈਵਲ ਨੂੰ ਆਮ ਕਰਕੇ ਫੇਫੜਿਆਂ ਦੀ ਸਥਿਤੀ 'ਚ ਸੁਧਾਰ ਲਿਆਉਂਦਾ ਹੈ।

DCG ਇਮਿਊਨੋਲਾਜਿਸਟ ਅਤੇ ਇਸ ਰਿਸਰਚ ਦੇ ਐਸੋਸੀਏਟ ਡੀਨ ਡਾ. ਬਾਬਕ ਬਾਬਨ ਕਹਿੰਦੇ ਹਨ ਕਿ ਅਪੇਲਿਨ ਦਾ ਵੱਧਦਾ ਅਤੇ ਘੱਟਦਾ ਪੱਧਰ, ਦੋਵੇਂ ਹੀ ਬਹੁਤ ਹੈਰਾਨ ਕਰਨ ਵਾਲੇ ਸਨ। CBD ਆਇਲ ਦੇ ਇਸਤੇਮਾਲ ਤੋਂ ਬਾਅਦ ਇਹ ਪੱਧਰ 20 ਗੁਣਾ ਵੱਧ ਜਾਂਦਾ ਹੈ।

ਬਾਡੀ 'ਚ ਅਪੇਲਿਨ ਦੀ ਭੂਮਿਕਾ

ਅਪੇਲਿਨ ਇਕ ਪੇਪਟਾਈਡ ਹੈ, ਜਿਸਨੂੰ ਦਿਲ, ਫੇਫੜੇ, ਦਿਮਾਗ, ਫੈਟ ਟਿਸ਼ੂ ਅਤੇ ਖ਼ੂਨ ਦੇ ਸੈੱਲਜ਼ ਬਣਾਉਂਦੇ ਹਨ। ਇਹ ਬਲੱਡ ਪ੍ਰੈਸ਼ਰ ਅਤੇ ਇੰਫਲਾਮੇਸ਼ਨ ਦੋਵਾਂ ਨੂੰ ਕੰਟਰੋਲ ਕਰਨ 'ਚ ਲਾਜ਼ਮੀ ਕਾਰਕ ਹੁੰਦਾ ਹੈ। ਜਦੋਂ ਬਲੱਡ ਪ੍ਰੈਸ਼ਰ ਵੱਧਦਾ ਹੈ ਤਾਂ ਅਪੇਲਿਨ ਲੈਵਲ ਨੂੰ ਉੱਪਰ ਵਧਾਉਣਾ ਚਾਹੀਦਾ ਹੈ ਤਾਂਕਿ ਬਲੱਡ ਵੇਸਲਜ਼ ਦੀ ਇੰਡੋਥੇਲਿਅਲ ਸੇਲ ਨੂੰ ਚੌੜਾ ਕਰ ਕੇ ਬਲੱਡ ਪ੍ਰੈਸ਼ਰ ਨੂੰ ਘੱਟ ਕਰ ਸਕੇ। ਅਪੇਲਿਨ ਨੂੰ ਫੇਫੜਿਆਂ 'ਚ ਵਾਇਰਸ ਕਾਰਨ ਸੋਜ ਆਉਣ 'ਤੇ ਵੀ ਅਜਿਹਾ ਹੀ ਕਰਨਾ ਚਾਹੀਦਾ ਹੈ। ਸੰਕ੍ਰਮਣ ਹੁੰਦੇ ਹੀ ਅਪੇਲਿਨ ਦਾ ਲੈਵਲ ਫੇਫੜਿਆਂ ਅਤੇ ਖ਼ੂਨ 'ਚ ਘੱਟ ਹੁੰਦਾ ਰਹਿੰਦਾ ਹੈ।

324 ਆਇਲ ਦੇ ਫਾਇਦੇ

- CBD ਆਇਲ ਹੱਡੀਆਂ 'ਚ ਹੋਣ ਵਾਲੇ ਗੰਭੀਰ ਦਰਦ ਨੂੰ ਘੱਟ ਕਰ ਸਕਦਾ ਹੈ। ਇਹ ਸਰੀਰ ਦੇ ਕਿਸੇ ਵੀ ਹਿੱਸੇ 'ਚ ਬਿਨਾਂ ਸਾਈਡ ਇਫੈਕਟ ਦੇ ਸੋਜ ਨੂੰ ਘੱਟ ਕਰਦਾ ਹੈ।

- ਇਸਦੇ ਨਾਲ ਹੀ CBD ਐਂਗਜ਼ਾਇਟੀ ਅਤੇ ਹੋਰ ਮਾਨਸਿਕ ਰੋਗ ਜਿਵੇਂ ਪੀਟੀਐੱਸਡੀ ਅਤੇ ਓਸੀਡੀ ਦੇ ਲੱਛਣ ਘੱਟ ਕਰਨ 'ਚ ਵੀ ਮਦਦਗਾਰ ਹੈ।

- ਸੀਬੀਡੀ ਆਇਲ ਦਿਲ ਅਤੇ ਸੰਚਾਰ ਪ੍ਰਣਾਲੀ ਲਈ ਕਾਫੀ ਫਾਇਦੇਮੰਦ ਹੋ ਸਕਦਾ ਹੈ। ਇਸ ਆਇਲ 'ਚ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰਨ ਦੀ ਸਮਰੱਥਾ ਹੁੰਦੀ ਹੈ, ਜੋ ਦਿਲ ਲਈ ਕਾਫੀ ਚੰਗਾ ਸਾਬਿਤ ਹੁੰਦਾ ਹੈ।

- ਡਾਇਬਟੀਜ਼ ਦੇ ਮਰੀਜ਼ਾਂ ਲਈ ਫਾਇਦੇਮੰਦ ਹੈ ਸੀਬੀਡੀ ਆਇਲ। ਇਸਦੇ ਇਸਤੇਮਾਲ ਨਾਲ ਡਾਇਬਟੀਜ਼ ਦਾ ਲੈਵਲ ਘੱਟ ਰਹਿੰਦਾ ਹੈ।

Posted By: Ramanjit Kaur