ਜ਼ਿਆਦਾ ਖੰਡ ਵਾਲੇ ਪੀਣਯੋਗ ਪਦਾਰਥਾਂ ਦੀ ਵਰਤੋਂ ਨਾਲ ਕੈਂਸਰ ਦਾ ਖ਼ਤਰਾ ਵਧ ਜਾਂਦਾ ਹੈ। ਬਰਤਾਨਵੀ ਮੈਡੀਕਲ ਜਰਨਲ 'ਚ ਪ੍ਰਕਾਸ਼ਿਤ ਖੋਜ 'ਚ ਇਹ ਖ਼ਦਸ਼ਾ ਪ੍ਰਗਟਾਇਆ ਗਿਆ ਹੈ। ਪਿਛਲੇ ਕੁਝ ਦਹਾਕਿਆਂ ਵਿਚ ਦੁਨੀਆ ਭਰ 'ਚ ਖੰਡ ਵਾਲੇ ਪੀਣਯੋਗ ਪਦਾਰਥਾਂ ਦੀ ਖਪਤ ਵਧੀ ਹੈ ਅਤੇ ਮੋਟਾਪੇ ਨਾਲ ਇਸ ਦਾ ਸਬੰਧ ਵੀ ਸਾਹਮਣੇ ਆ ਚੁੱਕਾ ਹੈ। ਇਹੀ ਮੋਟਾਪਾ ਅੱਗੇ ਚੱਲ ਕੇ ਕੈਂਸਰ ਦੇ ਖ਼ਤਰੇ ਨੂੰ ਵਧਾ ਦਿੰਦਾ ਹੈ। ਹਾਲਾਂਕਿ ਕੈਂਸਰ ਅਤੇ ਅਜਿਹੇ ਪੀਣ ਵਾਲੇ ਪਦਾਰਥਾਂ ਵਿਚਾਲੇ ਸਬੰਧ ਨੂੰ ਲੈ ਕੇ ਹੁਣ ਵੀ ਜ਼ਿਆਦਾ ਸ਼ੋਧ ਨਹੀਂ ਹੋਏ ਹਨ।

Glowing Skin Home Remedy : ਕਿਚਨ 'ਚ ਮੌਜੂਦ ਇਨ੍ਹਾਂ 5 ਚੀਜ਼ਾਂ ਨਾਲ ਬਰਕਰਾਰ ਰੱਖੋ ਆਪਣੀ ਖ਼ੂਬਸੂਰਤ

ਹਾਲੀਆ ਅਧਿਐਨ ਲਈ ਵਿਗਿਆਨੀਆਂ ਨੇ ਫਰਾਂਸ ਦੇ 1,01,257 ਸਿਹਤਮੰਦ ਲੋਕਾਂ ਨਾਲ ਜੁੜੇ ਅੰਕੜਿਆਂ ਦਾ ਅਧਿਐਨ ਕੀਤਾ। ਇਨ੍ਹਾਂ ਸਾਰਿਆਂ ਦੀ ਔਸਤ ਉਮਰ 42 ਸਾਲ ਸੀ। 9 ਸਾਲ ਤਕ ਚੱਲੇ ਅਧਿਐਨ ਵਿਚ ਪਾਇਆ ਗਿਆ ਕਿ ਰੋਜ਼ਾਨਾ ਖੰਡ ਵਾਲੇ ਪੀਣਯੋਗ ਪਦਾਰਥਾਂ ਦੀ 100 ਮਿਲੀਮੀਟਰ ਮਾਤਰਾ ਵਧਾਉਣ ਨਾਲ ਕੈਂਸਰ ਦਾ ਖ਼ਤਰਾ 18 ਫ਼ੀਸਦੀ ਤਕ ਵਧ ਜਾਂਦਾ ਹੈ। ਉਥੇ, ਛਾਤੀ ਦੇ ਕੈਂਸਰ ਦਾ ਖ਼ਤਰਾ 22 ਫ਼ੀਸਦੀ ਤਕ ਵਧ ਜਾਂਦਾ ਹੈ। ਵਿਗਿਆਨੀਆਂ ਨੇ ਕਿਹਾ ਕਿ ਇਸ ਨੂੰ ਅਜੇ ਆਖ਼ਰੀ ਨਤੀਜਾ ਨਹੀਂ ਮੰਨਿਆ ਜਾ ਸਕਦਾ ਹੈ।