v> ਜ਼ਿਆਦਾ ਬਾਡੀ ਫੈਟ ਮਾਸ ਵਾਲਿਆਂ ਲਈ ਦਿਲ ਦੀ ਬਾਈਪਾਸ ਸਰਜਰੀ ਘਾਤਕ ਹੋ ਸਕਦੀ ਹੈ। ਨਵੇਂ ਸ਼ੋਧ ਮੁਤਾਬਕ, ਅਜਿਹੇ ਲੋਕਾਂ 'ਚ ਸਰਜਰੀ ਤੋਂ ਬਾਅਦ ਮੌਤ ਦਾ ਖ਼ਤਰਾ ਚਾਰ ਗੁਣਾ ਹੋ ਜਾਂਦਾ ਹੈ। ਬਾਡੀ ਫੈਟ ਮਾਸ ਦਾ ਜਾਇਜ਼ਾ ਸਰੀਰ 'ਚ ਵਸਾ ਦੇ ਅਨੁਪਾਤ ਦੇ ਆਧਾਰ 'ਤੇ ਕੀਤਾ ਜਾਂਦਾ ਹੈ। ਸਰੀਰਕ ਤੌਰ 'ਤੇ ਮੋਟਾ ਨਾ ਹੋਣ 'ਤੇ ਵੀ ਵਿਅਕਤੀ ਦਾ ਬਾਡੀ ਫੈਟ ਮਾਸ ਜ਼ਿਆਦਾ ਹੋ ਸਕਦਾ ਹੈ। ਸ਼ੋਧ ਦੌਰਾਨ ਅਜਿਹੇ 3373 ਲੋਕਾਂ ਨਾਲ ਜੁੜੇ ਅੰਕੜਿਆਂ ਦਾ ਵਿਸ਼ਲੇਸ਼ਣ ਕੀਤਾ ਗਿਆ, ਜਿਨ੍ਹਾਂ ਨੇ ਜਨਵਰੀ, 2013 ਤੋਂ ਦਸੰਬਰ, 2016 ਵਿਚਕਾਰ ਬਾਈਪਾਸ ਸਰਜਰੀ ਕਰਵਾਈ ਸੀ। ਇਸ 'ਚ ਪਾਇਆ ਗਿਆ ਕਿ ਜ਼ਿਆਦਾ ਬਾਡੀ ਫੈਟ ਮਾਸ ਵਾਲੇ ਮਰੀਜ਼ਾਂ 'ਚ ਸਰਜਰੀ ਦੇ 30 ਦਿਨਾਂ ਅੰਦਰ ਮੌਤ ਦਾ ਖ਼ਤਰਾ ਘੱਟ ਬਾਡੀ ਫੈਟ ਮਾਸ ਵਾਲਿਆਂ ਦੀ ਤੁਲਨਾ 'ਚ 4.1 ਗੁਣਾ ਹੋ ਜਾਂਦਾ ਹੈ। ਇਸੇ ਤਰ੍ਹਾਂ ਜ਼ਿਆਦਾ ਮੋਟੇ ਲੋਕਾਂ ਨੂੰ ਅਤੇ ਜ਼ਿਆਦਾ ਬਾਡੀ ਫੈਟ ਮਾਸ ਵਾਲਿਆਂ ਨੂੰ ਆਈਸੀਯੂ 'ਚ ਵੀ ਸਮਾਂ ਬਤੀਤ ਕਰਨਾ ਪੈਂਦਾ ਹੈ।


Posted By: Sukhdev Singh