ਨਵੀਂ ਦਿੱਲੀ, ਲਾਈਫਸਟਾਈਲ ਡੈਸਕ : ਜੰਗ 'ਚ ਫ਼ੌਜੀਆਂ ਦੀ ਜਾਨ ਨੂੰ ਆਪਣੇ ਦੁਸ਼ਮਣਾਂ ਤੋਂ ਖ਼ਤਰਾ ਨਾ ਹੋਵੇ, ਉਸ ਲਈ ਵਿਗਿਆਨੀਆਂ ਨੇ ਇਕ ਅਜਿਹੀ ਬੁਲੇਟ ਪਰੂਫ ਕੋਟਿੰਗ ਦਾ ਨਿਰਮਾਣ ਕੀਤਾ ਹੈ, ਜੋ ਗੋਲੀਆਂ ਦੀ ਬੁਛਾਰ, ਲੇਜ਼ਰ ਹਮਲੇ, ਜ਼ਹਿਰੀਲੀ ਗੈਸ ਅਤੇ ਹੋਰ ਖ਼ਤਰਿਆਂ ਨਾਲ ਸੈਨਿਕਾਂ ਦੀ ਸੁਰੱਖਿਆ ਕਰਦੀ ਹੈ। ਯੁੱਧ 'ਚ ਫ਼ੌਜੀਆਂ ਦੀ ਜਾਨ ਹਿਫ਼ਾਜਤ ਲਈ ਇਹ ਬੁਲੇਟ ਪਰੂਫ ਕੋਟਿੰਗ ਇਕ ਚੰਗਾ ਵਿਕੱਲਪ ਸਾਬਿਤ ਹੋ ਸਕਦਾ ਹੈ।

ਹਿਊਸਟਨ ਯੂਨੀਵਰਸਿਟੀ ਨੇ ਦੱਸਿਆ ਹੈ ਕਿ ਫ਼ੌਜੀਆਂ ਦੀ ਰੱਖਿਆ ਲਈ ਦੋ ਭਾਰਤੀ ਅਤੇ ਇਕ ਅਮਰੀਕੀ ਸਮੇਤ ਤਿੰਨ ਇੰਜੀਨੀਅਰ ਮਿਲ ਕੇ ਜ਼ਿਆਦਾ ਪ੍ਰਭਾਵੀ ਅਤੇ ਕਈ ਪਰਤ ਵਾਲੀ ਬੁਲੇਟ ਪਰੂਫ ਕੋਟਿੰਗ ਤਿਆਰ ਕਰਨ 'ਚ ਜੁਟੇ ਹਨ। ਇਹ ਇੰਜੀਨੀਅਰ ਉੱਚ ਪ੍ਰਭਾਵ ਵਾਲੀ ਕੋਟਿੰਗਸ ਦਾ ਨਿਰਮਾਣ ਕਰਨ ਲਈ ਝੀਂਗਾ, ਮਸ਼ਰੂਮ ਅਤੇ ਹੋਰ ਜੀਵਾਂ ਦੀ ਸਮੱਗਰੀ ਦਾ ਉਪਯੋਗ ਕਰਨਗੇ। ਇਸ ਬੁਲੇਟ ਪਰੂਫ ਦੀ ਮਦਦ ਨਾਲ ਯੁੱਧ 'ਚ ਜਾਨ ਗੁਆਉਣ ਵਾਲੇ ਫ਼ੌਜੀਆਂ ਨੂੰ ਜਾਨ ਦਾ ਖ਼ਤਰਾ ਘੱਟ ਹੋਵੇਗਾ। ਇਹ ਜੈਕਿਟ ਸੈਨਿਕਾਂ ਦੀ ਹਿਫ਼ਾਜਤ ਕਰੇਗੀ।

ਅਮਰੀਕੀ ਇੰਜੀਨੀਅਰ ਇਸ ਕੋਟਿੰਗ 'ਚ ਝੀਂਗਾ ਦਾ ਉਪਯੋਗ ਕਰ ਰਹੇ ਹਨ। ਆਰਥੋਪੋਡਸ ਅਤੇ ਕਵਕ ਦੀ ਸੈਲੁਲਰ ਦੀਵਾਰਾਂ 'ਚ ਪਾਏ ਜਾਣ ਵਾਲੇ ਗੁੱਲੂਕੋਜ਼ ਦੀ ਇਕ ਪਰਤ ਅਤੇ 3ਡੀ ਪਿੰ੍ਰਟਿੰਗ ਤਕਨੀਕ ਵੀ ਕੋਟਿੰਗਸ ਦੇ ਉਤਪਾਦਨ 'ਚ ਇਸਤੇਮਾਲ ਹੋ ਰਹੀ ਹੈ।

ਭਾਰਤੀ ਮੂਲ ਦੇ ਕੈਮਿਸਟਰੀ ਤੇ ਬਾਇਓਮੋਲਿਕੂਲਰ ਇੰਜੀਨੀਅਰਿੰਗ ਦੇ ਪ੍ਰੋਫੈਸਰ ਆਲਮਗੀਰ ਕਰੀਮ ਦੇ ਅਨੁਸਾਰ, ਇਹ ਉਤਪਾਦ ਪ੍ਰਕਿਰਤੀ ਤਰੀਕੇ ਨਾਲ ਨਸ਼ਟ ਹੋਣ ਵਾਲੇ ਉਤਪਾਦ ਹੋਣਗੇ ਅਤੇ ਇਸ ਤਰ੍ਹਾਂ ਇਹ ਨਸ਼ਟ ਹੋ ਕੇ ਵਾਪਸ ਪ੍ਰਕਿਰਤੀ ਕੋਲ ਪਹੁੰਚ ਸਕਦੇ ਹਨ। ਇਹ ਇਕ ਬਹੁਤ ਚੰਗੀ ਤੇ ਵਾਤਾਵਰਨ ਅਨੁਕੂਲ ਯੋਜਨਾ ਹੈ, ਜਿਸ 'ਚ ਆਟੋਮੋਬਾਈਲ, ਨਿਰਮਾਣ ਤੇ ਹੋਰ ਉਦਯੋਗਾਂ ਲਈ ਵੀ ਰਸਤੇ ਖੁੱਲ੍ਹ ਸਕਦੇ ਹਨ।

Posted By: Susheel Khanna