ਲੰਡਨ, ਆਈਏਐੱਨਐੱਸ : ਛੇ ਘੰਟੇ ਤਕ ਕੰਮ ਨਾ ਕਰਨ ਤੋਂ ਬਾਅਦ ਬਰਤਾਨੀਆ ਦੀ ਇਕ ਔਰਤ ਦਾ ਦਿਲ ਧੜਕਣ ਲੱਗ ਪਿਆ। ਡਾਕਟਰਾਂ ਨੇ ਇਸ ਨੂੰ ਦੁਰਲੱਭ ਮਾਮਲਾ ਦੱਸਿਆ ਹੈ। ਇਹ ਵਾਕਿਆ ਪੇਸ਼ ਆਇਆ 34 ਸਾਲ ਦੀ ਆਡਰੀ ਸ਼ੋਮੈਨ ਨਾਲ। ਬਾਰਸੀਲੋਨਾ 'ਚ ਰਹਿਣ ਵਾਲੀ ਆਡਰੀ ਹਾਲੀਆ ਹਾਈਕਿੰਗ ਲਈ ਪਤੀ ਰੋਹਨ ਨਾਲ ਸਪੇਨ ਦੇ ਪਹਾੜੀ ਇਲਾਕੇ ਪਾਇਰੇਨੀਸ ਗਈ ਸੀ। ਇਸੇ ਦੌਰਾਨ ਅਚਾਨਕ ਆਏ ਬਰਫ਼ੀਲੇ ਤੂਫਾਨ 'ਚ ਦੋਵੇਂ ਘਿਰ ਗਏ। ਬਰਫੀਲੀ ਹਵਾਵਾਂ ਦੇ ਥਪੇੜੇ ਝੱਲਣ ਨਾਲ ਆਡਰੀ ਦੇ ਦਿਲ ਦੀ ਧੜਕਣ ਰੁਕ ਗਈ ਤੇ ਉਹ ਬੇਹੋਸ਼ ਹੋ ਗਈ। ਤੇਜ਼ ਤੂਫਾਨ ਕਾਰਨ ਰਾਹਤ ਤੇ ਬਚਾਅ ਸੇਵਾ ਵੀ ਦੇਰ ਨਾਲ ਉਨ੍ਹਾਂ ਕੋਲ ਪਹੁੰਚੀ। ਭਾਰੀ ਬਰਫ਼ ਦੌਰਾਨ ਕਈ ਘੰਟਿਆਂ ਬੇਹੋਸ਼ ਪਈ ਪਤਨੀ ਨੂੰ ਰੋਹਨ ਨੇ ਮਿ੍ਤਕ ਮੰਨ ਲਿਆ ਸੀ। ਪਰ ਛੇ ਘੰਟੇ ਬਾਅਦ ਬਾਰਸੀਲੋਨਾ ਦੇ ਇਕ ਹਸਪਤਾਲ 'ਚ ਦਾਖ਼ਲ ਕਰਾਏ ਜਾਣ 'ਤੇ ਡਾਕਟਰ ਆਡਰੀ ਦੀ ਜਾਨ ਬਚਾਉਣ 'ਚ ਕਾਮਯਾਬ ਰਹੇ। ਡਾਕਟਰਾਂ ਨੇ ਕਿਹਾ ਕਿ ਹਾਈਪੋਥਰਮੀਆ ਕਾਰਨ ਆਡਰੀ ਦੇ ਦਿਲ ਦੀ ਧੜਕਣ ਰੁਕ ਗਈ ਸੀ। ਪਰ ਇਸ ਕਾਰਨ ਉਨ੍ਹਾਂ ਦੇ ਸਰੀਰ ਦੇ ਦਿਮਾਗ਼ ਨੂੰ ਕੋਈ ਨੁਕਸਾਨ ਨਹੀਂ ਪਹੁੰਚਿਆ। ਇਸ ਨਾਲ ਉਨ੍ਹਾਂ ਦੀ ਜਾਨ ਬਚ ਗਈ।