ਜੇਐੱਨਐੱਨ, ਨਵੀਂ ਦਿੱਲੀ : Precautions During Morning Walk in Winters : ਠੰਢ ਦੇ ਮੌਸਮ 'ਚ ਖ਼ੁਦ ਨੂੰ ਫਿੱਟ ਰੱਖਣਾ ਥੋੜ੍ਹਾ ਚੁਣੌਤੀ ਭਰਿਆ ਹੁੰਦਾ ਹੈ। ਅਜਿਹਾ ਇਸ ਲਈ ਕਿਉਂਕਿ ਠੰਢ ਕਾਰਨ ਸਵੇਰ ਦੀ ਸੈਰ ਤੇ ਯੋਗ ਆਦਿ 'ਚ ਪਰੇਸ਼ਾਨੀ ਹੁੰਦੀ ਹੈ। ਇਸ ਦੇ ਬਾਵਜੂਦ ਕੁਝ ਲੋਕ ਠੰਢ 'ਚ ਵੀ ਨਿਯਮਤ ਕਸਰਤ, ਯੋਗ ਆਦਿ ਕਰਦੇ ਹਨ, ਨਾਲ ਹੀ ਸੈਰ ਲਈ ਵੀ ਨਿਕਲਦੇ ਹਨ। ਇਸ ਦੌਰਾਨ ਮੂੰਹ ਰਾਹੀਂ ਸਾਹ ਲੈਣਾ ਤੁਹਾਡੇ ਲਈ ਹਾਨੀਕਾਰਨ ਸਾਬਿਤ ਹੋ ਸਕਦਾ ਹੈ। ਆਓ ਜਾਣਦੇ ਹਾਂ ਕਿਵੇਂ...

ਕਈ ਅਧਿਐਨਾਂ 'ਚ ਇਹ ਗੱਲ ਸਾਹਮਣੇ ਆ ਚੁੱਕੀ ਹੈ ਕਿ ਠੰਢ ਦੌਰਾਨ ਖੁੱਲ੍ਹੇ 'ਚ ਨਿਕਲਣ 'ਤੇ ਮੂੰਹ ਰਾਹੀਂ ਸਾਹ ਲੈਣ 'ਤੇ ਸਾਹ ਨਲੀ 'ਚ ਸੋਜ਼ਿਸ਼ ਆਉਣ ਦਾ ਖਦਸ਼ਾ ਰਹਿੰਦਾ ਹੈ। ਇਸ ਤੋਂ ਇਲਾਵਾ ਫੇਫੜਿਆਂ ਨੂੰ ਆਕਸੀਜਨ ਹਾਸਿਲ ਕਰਨ ਲਈ ਵੀ ਜ਼ਿਆਦਾ ਮਿਹਨਤ ਕਰਨੀ ਪੈਂਦੀ ਹੈ। ਇਹ ਸਥਿਤੀ ਉਦੋਂ ਹੋਰ ਖ਼ਤਰਨਾਕ ਹੋ ਜਾਂਦੀ ਹੈ ਜਦੋਂ ਤੁਸੀਂ ਬੇਹੱਦ ਘੱਟ ਤਾਪਮਾਨ 'ਚ ਸੈਰ ਲਈ ਜਾਂਦੇ ਹੋ ਜਾਂ ਦੌੜ ਕੇ ਆਏ ਹੋ।

ਸਟੱਡੀਜ਼ 'ਚ ਮੰਨਿਆ ਗਿਆ ਹੈ ਕਿ ਵਾਕ ਦੌਰਾਨ ਮੂੰਹ ਦੀ ਬਜਾਏ ਨੱਕ ਰਾਹੀਂ ਸਾਹ ਲੈਣਾ ਸਿਹਤ ਲਈ ਜ਼ਿਆਦਾ ਲਾਭਕਾਰੀ ਹੁੰਦਾ ਹੈ। ਮਾਹਿਰ ਮੰਨਦੇ ਹਨ ਕਿ ਠੰਢ ਦੇ ਮੌਸਮ 'ਚ ਹਵਾ ਕਾਫੀ ਖੁਸ਼ਕ ਹੁੰਦੀ ਹੈ ਤੇ ਤਾਪਮਾਨ ਕਾਫ਼ੀ ਘੱਟ। ਅਜਿਹੇ ਵਿਚ ਮੂੰਹ ਰਾਹੀਂ ਸਾਹ ਲੈਣ 'ਤੇ ਠੰਢ ਜ਼ਿਆਦਾ ਤੇਜ਼ੀ ਨਾਲ ਸਰੀਰ ਅੰਦਰ ਪ੍ਰਵੇਸ਼ ਕਰਦੀ ਹੈ ਤੇ ਸਾਹ ਸਬੰਧੀ ਨਾਲੀਆਂ ਸਮੇਤ ਗ੍ਰੰਥੀਆਂ ਨੂੰ ਠੰਢਾ ਕਰਦੀ ਹੈ।

ਜਾਣਕਾਰ ਦੱਸਦੇ ਹਨ ਕਿ ਨੱਕ ਰਾਹੀਂ ਸਾਹ ਲੈਣ 'ਤੇ ਠੰਢੀ ਹਵਾ ਨੱਕ ਰਾਹੀਂ ਪ੍ਰਵੇਸ਼ ਕਰਦਿਆਂ ਹੀ ਗਰਮ ਤੇ ਸ਼ੁੱਧ ਹੋ ਜਾਂਦੀ ਹੈ ਜਿਸ ਨਾਲ ਸਾਹ ਨਲੀਆਂ 'ਚ ਸੋਜ਼ਿਸ਼ ਦੀ ਸਮੱਸਿਆ ਨਹੀਂ ਹੁੰਦੀ ਤੇ ਫੇਫੜੇ ਆਸਾਨੀ ਨਾਲ ਪੰਪ ਹੁੰਦੇ ਰਹਿੰਦੇ ਹਨ। ਇਸ ਲਈ ਜ਼ਿਆਦਾ ਠੰਢ 'ਚ ਸੈਰ ਲਈ ਨਾ ਜਾਓ ਤੇ ਜੇਕਰ ਜਾਓ ਤਾਂ ਮੂੰਹ ਦੀ ਬਜਾਏ ਨੱਕ ਰਾਹੀਂ ਸਾਹ ਲੈਣ ਦੀ ਕੋਸ਼ਿਸ਼ ਕਰੋ।

Posted By: Seema Anand