Brain Boosting Foods : ਅਸੀਂ ਜੋ ਵੀ ਖਾਂਦੇ ਹਾਂ ਉਸ ਦਾ ਅਸਰ ਸਾਡੇ ਸਰੀਰ 'ਤੇ ਪੈਂਦਾ ਹੀ ਹੈ। ਫਿਰ ਚਾਹੇ ਦਿਲ ਦੀ ਸਿਹਤ ਹੋਵੇ ਜਾਂ ਮਨ ਦੀ। ਭੋਜਨ ਰਾਹੀਂ ਜੋ ਵੀ ਪੌਸ਼ਟਿਕ ਤੱਤ ਉਪਲਬਧ ਹੁੰਦੇ ਹਨ, ਉਹ ਸਰੀਰ ਦੇ ਅੰਗਾਂ ਦੀ ਸਿਹਤ ਨੂੰ ਵਧਾਉਣ ਦਾ ਕੰਮ ਕਰਦੇ ਹਨ। ਉਮਰ ਦੇ ਨਾਲ ਬਾਕੀ ਸਰੀਰ ਦੇ ਨਾਲ ਦਿਮਾਗ਼ ਨੂੰ ਵੀ ਸਹੀ ਦੇਖਭਾਲ ਦੀ ਲੋੜ ਹੁੰਦੀ ਹੈ।

ਹਾਲ ਹੀ 'ਚ ਨਿਊਟ੍ਰੀਸ਼ਨਿਸਟ ਅੰਜਲੀ ਮੁਖਰਜੀ ਨੇ ਇੰਸਟਾਗ੍ਰਾਮ ਜ਼ਰੀਏ ਅਜਿਹੇ ਫੂਡਸ ਬਾਰੇ ਦੱਸਿਆ, ਜੋ ਯਾਦਦਾਸ਼ਤ ਤੇ ਫੋਕਸ ਵਧਾਉਣ ਦੇ ਨਾਲ-ਨਾਲ ਦਿਮਾਗੀ ਸ਼ਕਤੀ ਨੂੰ ਵਧਾਉਣ ਦਾ ਕੰਮ ਕਰਦੇ ਹਨ। ਉਨ੍ਹਾਂ ਨੇ ਆਪਣੀ ਪੋਸਟ 'ਤੇ ਲਿਖਿਆ, "ਅਸੀਂ ਜੋ ਖਾਂਦੇ ਹਾਂ ਉਸ ਦਾ ਸਾਡੇ ਦਿਮਾਗ ਦੀ ਸਿਹਤ ਅਤੇ ਬਣਤਰ 'ਤੇ ਬਹੁਤ ਜ਼ਿਆਦਾ ਅਸਰ ਪੈਂਦਾ ਹੈ। ਜੇਕਰ ਤੁਸੀਂ ਦਿਮਾਗ ਨੂੰ ਬੂਸਟ ਕਰਨ ਵਾਲੇ ਭੋਜਨ ਖਾਂਦੇ ਹੋ, ਤਾਂ ਤੁਸੀਂ ਲੰਬੇ ਸਮੇਂ ਤਕ ਆਪਣੀ ਯਾਦਦਾਸ਼ਤ ਅਤੇ ਫੋਕਸ ਬਰਕਰਾਰ ਰੱਖ ਸਕਦੇ ਹੋ।"

ਤਾਂ ਆਓ ਜਾਣਦੇ ਹਾਂ ਦਿਮਾਗੀ ਸਿਹਤ ਨੂੰ ਵਧਾਉਣ ਲਈ ਕਿਸ ਤਰ੍ਹਾਂ ਦੇ ਭੋਜਨ ਖਾਣੇ ਚਾਹੀਦੇ ਹਨ।

ਲੇਸੀਥਿਨ ਤੇ ਕੋਲੀਨ ਯੁਕਤ ਫੂਡ

ਦਿਮਾਗ ਦੀ ਸਿਹਤ ਨੂੰ ਬੂਸਟ ਕਰਨ ਲਈ, ਨਿਊਟ੍ਰਿਸ਼ਨਿਸਟ ਲੇਸੀਥਿਨ ਨਾਮਕ ਪੌਸ਼ਟਿਕ ਤੱਤ ਵਾਲੇ ਫੂਡਜ਼ ਨੂੰ ਸ਼ਾਮਲ ਕਰਨ ਦੀ ਸਿਫਾਰਸ਼ ਕਰਦੇ ਹਨ। ਇਹ ਪੂਰੀ ਕਣਕ, ਅੰਡੇ ਦੀ ਜ਼ਰਦੀ ਅਤੇ ਅਖਰੋਟ 'ਚ ਮੌਜੂਦ ਹੈ। ਜਦੋਂਕਿ ਐਵੋਕਾਡੋਜ਼, ਸੰਤਰੇ, ਸਾਬਤ ਅਨਾਜ ਤੇ ਡੇਅਰੀ ਉਤਪਾਦਾਂ 'ਚ ਕੋਲੀਨ ਮੌਜੂਦ ਹੁੰਦਾ ਹੈ। ਇਹ ਦੋਵੇਂ ਪੋਸ਼ਕ ਤੱਤ ਯਾਦਦਾਸ਼ਤ ਨੂੰ ਵਧਾਉਂਦੇ ਹਨ ਅਤੇ ਨਰਵਸ ਸਿਸਟਮ ਨੂੰ ਸਿਹਤਮੰਦ ਰੱਖਣ ਦਾ ਕੰਮ ਕਰਦੇ ਹਨ।

ਔਸ਼ਧੀਆਂ ਨੂੰ ਵੀ ਕਰੋ ਸ਼ਾਮਲ

ਜਿੰਕਗੋ, ਜਿਨਸੇਂਗ, ਬ੍ਰਹਮੀ ਤੇ ਸ਼ੰਕ ਪੁਸ਼ਪੀ ਵਰਗੀਆਂ ਆਯੁਰਵੈਦਿਕ ਦਵਾਈਆਂ ਨੂੰ ਵੀ ਖੁਰਾਕ ਦਾ ਹਿੱਸਾ ਬਣਾਉਣਾ ਚਾਹੀਦਾ ਹੈ। ਇਹ ਦਵਾਈਆਂ ਯਾਦਦਾਸ਼ਤ ਬਿਹਤਰ ਬਣਾਉਂਦੀਆਂ ਹਨ ਤੇ ਦਿਮਾਗ ਦੇ ਫੰਕਸ਼ਨ 'ਚ ਸੁਧਾਰ ਲਿਆਉਂਦੀਆਂ ਹਨ।

ਕੈਮੋਮਾਈਲ-ਟੀ

ਕੈਮੋਮਾਈਲ-ਟੀ ਦਾ ਸੇਵਨ ਤੁਹਾਨੂੰ ਮਨ ਨੂੰ ਸ਼ਾਂਤ ਤੇ ਆਰਾਮ ਦੇਣ ਵਿੱਚ ਮਦਦ ਕਰ ਸਕਦਾ ਹੈ। ਕੈਮੋਮਾਈਲ ਟੀ ਤੁਹਾਡੀ ਨੀਂਦ ਨੂੰ ਸੁਧਾਰਦੀ ਹੈ ਅਤੇ ਤੁਸੀਂ ਆਰਾਮ ਮਹਿਸੂਸ ਕਰਦੇ ਹੋ।

Posted By: Seema Anand