ਲਾਈਫਸਟਾਈਲ ਡੈਸਕ, ਨਵੀਂ ਦਿੱਲੀ : ਕੋਰੋਨਾ ਮਹਾਮਾਰੀ ਦੀ ਦੂਸਰੀ ਲਹਿਰ ਹਰ ਦਿਨ ਖ਼ਤਰਨਾਕ ਹੁੰਦੀ ਜਾ ਰਹੀ ਹੈ। ਕੋਰੋਨਾਕਾਲ ’ਚ ਡਾਕਟਰ ਅਤੇ ਵਿਗਿਆਨੀਆਂ ਦਾ ਦਾਅਵਾ ਹੈ ਕਿ ਇਮਿਊਨਿਟੀ ਦੇ ਕਮਜ਼ੋਰ ਹੋਣ ਨਾਲ ਹੀ ਕੋਰੋਨਾ ਦਾ ਖ਼ਤਰਾ ਵੱਧ ਰਿਹਾ ਹੈ। ਜਿਨਾਂ ਲੋਕਾਂ ਦਾ ਇਮਿਊਨ ਸਿਸਟਮ ਚੰਗਾ ਹੈ, ਉਹ ਇਸ ਬਿਮਾਰੀ ਦਾ ਸਾਹਮਣਾ ਕਰ ਸਕਦੇ ਹਨ। ਇਮਿਊਨਿਟੀ ਭਾਵ ਰੋਗਾਂ ਨਾਲ ਲੜਨ ਦੀ ਸ਼ਕਤੀ ਜੋ ਸਾਨੂੰ ਕਈ ਬਿਮਾਰੀਆਂ ਤੋਂ ਬਚਾ ਕੇ ਰੱਖਦੀ ਹੈ। ਬਿਹਤਰ ਇਮਿਊਨਿਟੀ ਦੇ ਚੱਲਦਿਆਂ ਸਾਡਾ ਸਰੀਰ ਕਈ ਬਿਮਾਰੀਆਂ ਨਾਲ ਆਸਾਨੀ ਨਾਲ ਲੜ ਲੈਂਦਾ ਹੈ। ਬਿਮਾਰੀਆਂ ਨਾਲ ਲੜਨ ਲਈ ਇਮਿਊਨਿਟੀ ਦਾ ਸਹੀ ਹੋਣਾ ਕਾਫੀ ਜ਼ਰੂਰੀ ਹੈ। ਸਫੇਦ ਖ਼ੂਨ ਸੈੱਲ, ਐਂਟੀਬਾਡੀਜ਼ ਅਤੇ ਹੋਰ ਕਈ ਤੱਤਾਂ ਨਾਲ ਇਮਿਊਨ ਸਿਸਟਮ ਬਣਦਾ ਹੈ। ਕੁਝ ਲੋਕਾਂ ਦਾ ਇਮਿਊਨ ਸਿਸਟਮ ਕਮਜ਼ੋਰ ਹੋਣ ਕਾਰਨ ਉਹ ਵਾਰ-ਵਾਰ ਬਿਮਾਰ ਪੈਂਦੇ ਹਨ। ਸਵਾਲ ਇਹ ਉੱਠਦਾ ਹੈ ਕਿ ਇਮਿਊਨ ਸਿਸਟਮ ਠੀਕ ਹੈ ਜਾਂ ਕਮਜ਼ੋਰ ਇਸਦਾ ਪਤਾ ਕਿਵੇਂ ਚੱਲਦਾ ਹੈ।

ਆਓ ਜਾਣਦੇ ਹਾਂ ਕਿ ਅਸੀਂ ਕਿਵੇਂ ਪਤਾ ਲਗਾਈਏ ਕਿ ਸਾਡਾ ਇਮਿਊਨ ਸਿਸਟਮ ਸਟਰਾਂਗ ਹੈ ਜਾਂ ਵੀਕ

- ਜੇਕਰ ਤੁਸੀਂ ਘਰ ਦੇ ਬਾਕੀ ਮੈਂਬਰਾਂ ਮੁਕਾਬਲੇ ਜਲਦੀ-ਜਲਦੀ ਬਿਮਾਰ ਪੈਂਦੇ ਹਨ, ਲਗਾਤਾਰ ਸਰਦੀ, ਜੁਕਾਮ ਤੋਂ ਪਰੇਸ਼ਾਨ ਰਹਿੰਦੇ ਹੋ ਤਾਂ ਸਮਝ ਜਾਓ ਕਿ ਤੁਹਾਡਾ ਇਮਿਊਨ ਸਿਸਟਮ ਕਮਜ਼ੋਰ ਹੈ।

- ਜਿੰਨਾ ਲੋਕਾਂ ਦਾ ਇਮਿਊਨ ਸਿਸਟਮ ਕਮਜ਼ੋਰ ਹੁੰਦਾ ਹੈ, ਉਨ੍ਹਾਂ ਨੂੰ ਮੌਸਮ ਬਦਲਦੇ ਹੀ ਕੁਝ ਨਾ ਕੁਝ ਸਮੱਸਿਆ ਹੁੰਦੀ ਹੈ।

- ਜੇਕਰ ਤੁਹਾਨੂੰ ਕੁਝ ਖਾਣ-ਪੀਣ ਨਾਲ ਜਲਦੀ ਹੀ ਇੰਫੈਕਸ਼ਨ ਹੋ ਜਾਂਦੀ ਹੈ, ਤਾਂ ਵੀ ਤੁਹਾਡਾ ਇਮਿਊਨ ਸਿਸਟਮ ਕਮਜ਼ੋਰ ਹੋ ਸਕਦਾ ਹੈ।

ਕੁਝ ਹੋਰ ਲੱਛਣ ਜਿਨਾਂ ਨਾਲ ਤੁਸੀਂ ਆਪਣੀ ਕਮਜ਼ੋਰ ਇਮਿਊਨਿਟੀ ਦੀ ਪਛਾਣ ਕਰ ਸਕਦੇ ਹੋ, ਜਿਵੇਂ...

- ਅੱਖਾਂ ਹੇਠਾਂ ਕਾਲਾਪਣ ਹੋਣਾ

- ਸਵੇਰੇ ਉੱਠ ਤੇ ਤਾਜ਼ਾ ਮਹਿਸੂਸ ਨਾ ਕਰਨਾ

- ਪੂਰਾ ਦਿਨ ਐਨਰਜੀ ਲੈਵਲ ਦਾ ਘੱਟ ਰਹਿਣਾ

- ਕਿਸੀ ਚੀਜ਼ ’ਚ ਧਿਆਨ ਨਾ ਲੱਗ ਪਾਉਣਾ

- ਪੇਟ ’ਚ ਗੜਬੜੀ ਹੋਣਾ

- ਚਿੜਚਿੜਾਪਣ ਮਹਿਸੂਸ ਹੋਣਾ

- ਬਹੁਤ ਆਸਾਨੀ ਨਾਲ ਬਿਮਾਰ ਪੈ ਜਾਣਾ

- ਢਿੱਲਾਪਣ ਮਹਿਸੂਸ ਕਰਨਾ, ਜਲਦੀ ਥਕ ਜਾਣਾ, ਹਰ ਸਮੇਂ ਥਕਾਨ ਹੋਣਾ

ਸਟਰਾਂਗ ਇਮਿਊਨ ਸਿਸਟਮ

- ਜੇਕਰ ਤੁਹਾਡੀ ਇਮਿਊਨਿਟੀ ਸਟਰਾਂਗ ਹੈ ਤਾਂ ਬਿਨਾਂ ਦਵਾਈ ਦੇ ਹੀ ਕਈ ਤਰ੍ਹਾਂ ਦੇ ਸੰਕ੍ਰਮਣ ਆਪਣੇ-ਆਪ ਹੀ ਠੀਕ ਹੋ ਜਾਂਦੇ ਹਨ। ਇਮਿਊਨ ਸਿਸਟਮ ਬੈਕਟੀਰੀਆ, ਵਾਇਰਸ ਅਤੇ ਬਿਮਾਰੀ ਨਾਲ ਲੜਦਾ ਹੈ ਅਤੇ ਤੁਹਾਨੂੰ ਹੈਲਦੀ ਰੱਖਦਾ ਹੈ।

- ਸਟਰਾਂਗ ਇਮਿਊਨਿਟੀ ਸਿਰਫ਼ ਵਾਇਰਲ ਨਾਲ ਲੜਨ ਦੇ ਕੰਮ ਨਹੀਂ ਆਉਂਦੀ ਬਲਕਿ ਲਗਪਗ ਹਰ ਤਰ੍ਹਾਂ ਦੇ ਇੰਫੈਕਸ਼ਨ ਤੋਂ ਤੁਹਾਨੂੰ ਬਚਾਉਣ ਦਾ ਕੰਮ ਕਰਦੀ ਹੈ।

- ਸਟਰਾਂਗ ਇਮਿਊਨਿਟੀ ਜ਼ਖ਼ਮ ਨੂੰ ਜਲਦੀ ਭਰ ਦਿੰਦੀ ਹੈ। ਸਰਦੀ-ਖੰਘ ਜਲਦੀ-ਜਲਦੀ ਨਹੀਂ ਹੁੰਦੇ।

ਇਮਿਊਨਿਟੀ ਵਧਾਉਣ ਲਈ ਖਾਓ ਇਹ ਫੂਡਸ

- ਆਰੇਂਜ ਅਤੇ ਨਿੰਬੂ ’ਚ ਹਾਈ ਵਿਟਾਮਿਨ ਸੀ ਪਾਇਆ ਜਾਂਦਾ ਹੈ ਜੋ ਇਕ ਇਮਿਊਨਿਟੀ ਬੂਸਟਰ ਦਾ ਕੰਮ ਕਰਦੇ ਹਨ।

- ਗਰਮੀ ’ਚ ਦਹੀ ਦਾ ਸੇਵਨ ਸਾਨੂੰ ਸੁਕੂਨ ਦਿੰਦਾ ਹੈ, ਨਾਲ ਹੀ ਸਾਡਾ ਇਮਿਊਨ ਸਿਸਟਮ ਵੀ ਦਰੁਸਤ ਰੱਖਦਾ ਹੈ। ਦਹੀ ਵਿਟਾਮਿਨ ਸੀ ਤੋਂ ਫੋਰਟੀਸਾਈਡ ਹੁੰਦੀ ਹੈ, ਜੋ ਸਾਡੇ ਇਮਿਊਨ ਸਿਸਟਮ ਨੂੰ ਸੁਚਾਰੂ ਰੂਪ ਨਾਲ ਚਲਾਉਣ ’ਚ ਮਦਦ ਕਰਦੀ ਹੈ।

- ਬ੍ਰੋਕੋਲੀ ’ਚ ਫਾਈਟੋਕੇਮਿਕਲਜ਼ ਅਤੇ ਐਂਟੀਆਕਸੀਡੈਂਟ ਪਾਏ ਜਾਂਦੇ ਹਨ ਜੋ ਇਮਿਊਨਿਟੀ ਨੂੰ ਵਧਾਉਣ ’ਚ ਮਦਦ ਕਰਦੇ ਹਨ।

- ਕੀਵੀ ’ਚ ਵਿਟਾਮਿਨ ਈ ਅਤੇ ਐਂਟੀ ਆਕਸੀਡੈਂਟਸ ਦੀ ਮਾਤਰਾ ਜ਼ਿਆਦਾ ਹੁੰਦੀ ਹੈ, ਜਿਸ ਨਾਲ ਇਮਿਊਨਿਟੀ ਸਟਰਾਂਗ ਹੁੰਦੀ ਹੈ।

Posted By: Ramanjit Kaur