ਨਵੀਂ ਦੁਨੀਆ : Black Fungus : ਦੇਸ਼ ’ਚ ਕੋਰੋਨਾ ਮਹਾਮਾਰੀ ਦੌਰਾਨ ਇਕ ਹੋਰ ਖ਼ਤਰਾ ਸਾਹਮਣੇ ਆ ਰਿਹਾ ਹੈ। ਦਿੱਲੀ ਤੇ ਗੁਜਰਾਤ ’ਚ ਸੰਕ੍ਰਮਣ ਨੂੰ ਮਾਤ ਦੇਣ ਵਾਲੇ ਲੋਕਾਂ 'ਤੇ ਬਲੈਕ ਫੰਗਸ ਭਾਵ ਕਾਲੀ ਉੱਲੀ ਦਾ ਅਟੈਕ ਦੇਖਣ ਨੂੰ ਮਿਲ ਰਿਹਾ ਹੈ। ਇਹ ਬਿਮਾਰੀ ਅੱਖਾਂ ’ਤੇ ਸਭ ਤੋਂ ਜ਼ਿਆਦਾ ਹਮਲਾ ਕਰਦੀ ਹੈ। ਕੁਝ ਮਰੀਜ਼ਾਂ ’ਚ ਅੱਖਾਂ ਦੀ ਰੌਸ਼ਨੀ ਚਲੀ ਜਾਣ ਦੇ ਮਾਮਲੇ ਸਾਹਮਣੇ ਆਏ ਹਨ। ਡਾਕਟਰੀ ਭਾਸ਼ਾ ’ਚ ਇਸ ਬਿਮਾਰੀ ਨੂੰ ਮਿਊਕਾਮਿਕੋਸਿਸ ਕਿਹਾ ਜਾਂਦਾ ਹੈ। ਗੁਜਰਾਤ ਦੇ ਸੂਰਤ ਇਲਾਕੇ ’ਚ ਇਸ ਬਿਮਾਰੀ ਦੇ 40 ਤੋਂ ਜ਼ਿਆਦਾ ਕੇਸ ਸਾਹਮਣੇ ਆਏ ਹਨ। ਇਨ੍ਹਾਂ ’ਚੋ 8 ਮਰੀਜ਼ਾਂ ਦੀ ਅੱਖਾਂ ਦੀ ਰੌਸ਼ਨੀ ਚਲੀ ਗਈ ਹੈ। ਦਿੱਲੀ ’ਚ ਡਾਕਟਰਾਂ ਦਾ ਕਹਿਣਾ ਹੈ ਕਿ ਕੋਰੋਨਾ ਮਹਾਮਾਰੀ ਤੋਂ ਬਾਅਦ Black Fungus ਦੇ ਮਰੀਜ਼ ਵੀ ਵੱਧ ਗਏ ਹਨ।

ਜਾਣੋ ਕੀ ਹਨ Black Fungus ਦੇ ਲੱਛਣ

ਯੂਐੱਸ ਸੈਂਟਰ ਫਾਰ ਡਿਸੀਜ਼ ਕੰਟਰੋਲ ਐਂਡ ਪ੍ਰੀਵੈਂਸ਼ਨ ਅਨੁਸਾਰ ਮਿਊਕਾਮਿਕੋਸਿਸ ਜਾਂ ਬਲੈਕ ਫੰਗਸ ਇਕ ਦੁਰਲੱਭ ਫੰਗਸ ਸੰਕ੍ਰਮਣ ਹੈ। ਇਸ ਨੂੰ ਸ਼ਲੇਸ਼ਮਾ ਰੋਗ ਜਾਂ ਜਾਈਗੋਮਾਈਕੋਸਿਸ ਵੀ ਕਿਹਾ ਜਾਂਦਾ ਹੈ। ਇਹ ਇਕ ਗੰਭੀਰ ਸੰਕ੍ਰਮਣ ਹੈ ਜੋ ਸ਼ਲੇਸ਼ਮ ਗਰੁੱਪ ਦੇ ਕਾਰਨ ਹੁੰਦਾ ਹੈ ਜਿਸ ਨੂੰ ਸ਼ਲੇਸ਼ਮਾਕੋਸ਼ਿਕਾ ਕਿਹਾ ਜਾਂਦਾ ਹੈ। ਇਸ ਦੇ ਕਣ ਪੂਰੇ ਵਾਤਾਵਰਣ ’ਚ ਰਹਿੰਦੇ ਹਨ। ਇਹ ਆਮ ਤੌਰ ’ਤੇ ਹਵਾ ਨਾਲ ਫੰਗਲ ਜੀਵਾਣੂਆਂ ਨੂੰ ਬਾਹਰ ਕੱਢਣ ਤੋਂ ਬਾਅਦ ਸਾਈਨਸ ਜਾਂ ਫੇਫੜਿਆਂ ਨੂੰ ਪ੍ਰਭਾਵਿਤ ਕਰਦਾ ਹੈ। ਇਹ ਸਕਿਨ ’ਤੇ ਕੱਟ, ਜਲਣ ਜਾਂ ਹੋਰ ਪ੍ਰਕਾਰ ਦੀਆਂ ਸੱਟਾਂ ਤੋਂ ਬਾਅਦ ਵੀ ਹੋ ਸਕਦਾ ਹੈ।

Black Fungus ਕਦੋ ਨਜ਼ਰ ਆਉਂਦਾ ਹੈ

ਕੋਰੋਨਾ ਸੰਕ੍ਰਮਣ ਨਾਲ ਉਭਰਣ ਦੇ ਦੋ-ਤਿੰਨ ਦਿਨ ਬਾਅਦ ਕਾਲੀ ਫੰਗਸ ਦੇ ਲੱਛਣ ਦਿਖਾਈ ਦਿੰਦੇ ਹਨ। ਇਹ ਫੰਗਸ ਸੰਕ੍ਰਮਣ ਸਭ ਤੋਂ ਪਹਿਲਾਂ ਸਾਈਨਸ ’ਚ ਉਸ ਸਮੇਂ ਹੁੰਦਾ ਹੈ ਜਦ ਰੋਗੀ ਕੋਵਿਡ-19 ਤੋਂ ਠੀਕ ਹੋ ਜਾਂਦਾ ਹੈ ਤੇ ਲਗਪਗ ਦੋ-ਚਾਰ ਦਿਨ ’ਚ ਇਹ ਅੱਖਾਂ ’ਤੇ ਹਮਲਾ ਕਰਦਾ ਹੈ। ਕਿਰਣ ਹਸਪਤਾਲ ਦੇ ਈਐੱਨਟੀ ਡਾ. ਸੰਕੇਤ ਸ਼ਾਹ ਅਨੁਸਾਰ ਇਸ ਦੇ ਅਗਲੇ 24 ਘੰਟਿਆਂ ’ਚ ਇਹ ਸੰਕ੍ਰਮਣ ਦਿਮਾਗ਼ ਤਕ ਪਹੁੰਚ ਜਾਂਦਾ ਹੈ।

Black Fungus ਦਾ ਸਭ ਤੋਂ ਜ਼ਿਆਦਾ ਖ਼ਤਰਾ ਕਿਸ ਨੂੰ

ਡਾ. ਸੰਕੇਤ ਸ਼ਾਹ ਅਨੁਸਾਰ ਫੰਗਸ ਸੰਕ੍ਰਮਣ ਕਮਜ਼ੋਰ ਇਮਿਊਨਿਟੀ ਵਾਲੇ ਲੋਕਾਂ ’ਤੇ ਹਮਲਾ ਕਰਦਾ ਹੈ। ਸਭ ਤੋਂ ਬੁਰੀ ਤਰ੍ਹਾਂ ਪ੍ਰਭਾਵਿਤ ਹੋਣ ਵਾਲਿਆਂ ਨੂੰ ਸ਼ੂਗਰ ਲੈਵਲ ਆਦਿ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਕਿਰਣ ਹਸਪਤਾਲ ’ਚ ਈਐੱਨਟੀ ਵਿਭਾਗ ਦੇ ਡਾ ਅਜੈ ਸਵਰੂਪ ਅਨੁਸਾਰ ਸੰਕ੍ਰਮਣ ਆਮ ਤੌਰ ’ਤੇ ਉਨ੍ਹਾਂ ਰੋਗੀਆਂ ’ਚ ਦੇਖਿਆ ਜਾਂਦਾ ਹੈ, ਜੋ ਕੋਵਿਡ-19 ਤੋਂ ਠੀਕ ਹੋ ਗਏ ਹਨ, ਪਰ ਉਨ੍ਹਾਂ ’ਚ ਕਿਡਨੀ ਜਾਂ ਕਮਜ਼ੋਰ ਹਾਰਟ ਜਾਂ ਕੈਂਸਰ ਵਰਗੀਆਂ ਬਿਮਾਰੀਆਂ ਤੋਂ ਪੀੜਚ ਹਨ।

Posted By: Sarabjeet Kaur