ਲਾਈਫ ਸਟਾਈਲ ਡੈਸਕ, ਨਵੀਂ ਦਿੱਲੀ : ਗਰਮੀ ’ਚ ਸਾਡਾ ਡਾਈਟ ਪੈਟਰਨ ਪੂਰੀ ਤਰ੍ਹਾਂ ਬਦਲ ਜਾਂਦਾ ਹੈ, ਅਸੀਂ ਖਾਣ ਤੋਂ ਜ਼ਿਆਦਾ ਪੀਣ ’ਤੇ ਜ਼ੋਰ ਦਿੰਦੇ ਹਾਂ। ਪਿਆਸ ਇੰਨੀ ਜ਼ਿਆਦਾ ਲੱਗਦੀ ਹੈ ਕਿ ਅਸੀਂ ਜ਼ਿਆਦਾ ਤੋਂ ਜ਼ਿਆਦਾ ਠੰਢਾ ਜੂਸ ਅਤੇ ਲੱਸੀ ਪੀਣਾ ਪਸੰਦ ਕਰਦੇ ਹਾਂ। ਤੁਸੀਂ ਜਾਣਦੇ ਹੋ ਕਿ ਗਰਮੀ ’ਚ ਦਹੀ ਦੀ ਲੱਸੀ ਸਿਹਤ ਲਈ ਬੇਹੱਦ ਉਪਯੋਗੀ ਹੈ। ਗਰਮੀ ’ਚ ਦਹੀ ਪੋਸ਼ਕ ਤੱਤਾਂ ਦਾ ਖ਼ਜ਼ਾਨਾ ਹੈ, ਇਸ ’ਚ ਵਿਟਾਮਿਨ, ਕੈਲਸ਼ੀਅਮ, ਆਇਰਨ, ਪ੍ਰੋਟੀਨ, ਮੈਗਨੀਸ਼ੀਅਮ, ਐਂਟੀ-ਆਕਸੀਡੈਂਟ, ਐਂਟੀ ਬੈਕਟੀਰੀਅਲ ਆਦਿ ਗੁਣ ਮੌਜੂਦ ਰਹਿੰਦੇ ਹਨ, ਜੋ ਸਾਡੀਆਂ ਮਾਸਪੇਸ਼ੀਆਂ ਤੇ ਹੱਡੀਆਂ ਦੀ ਮਜ਼ਬੂਤੀ ਲਈ ਜ਼ਰੂਰੀ ਹੈ। ਗਰਮੀ ’ਚ ਦਹੀ ਦੀ ਲੱਸੀ ਨਾ ਸਿਰਫ਼ ਤੁਹਾਨੂੰ ਹਾਈਡ੍ਰੇਟ ਰੱਖਦੀ ਹੈ ਬਲਕਿ ਕਈ ਬਿਮਾਰੀਆਂ ਦਾ ਇਲਾਜ ਵੀ ਕਰਦੀ ਹੈ। ਆਓ ਜਾਣਦੇ ਹਾਂ ਗਰਮੀ ’ਚ ਦਹੀ ਦੀ ਲੱਸੀ ਪੀਣ ਦੇ ਕਿਹੜੇ-ਕਿਹੜੇ ਫਾਇਦੇ ਹਨ।

ਬਲੱਡ ਪ੍ਰੈਸ਼ਰ ਕੰਟਰੋਲ ਕਰਦੀ ਹੈ

ਲੱਸੀ ’ਚ ਮੈਗਨੀਸ਼ੀਅਮ, ਪੋਟਾਸ਼ੀਅਮ, ਪ੍ਰੋਟੀਨ, ਐਂਟੀ-ਵਾਇਰਲ ਤੇ ਐਂਟੀ ਬੈਕਟੀਰੀਅਲ ਹੋਣ ਨਾਲ ਬਲੱਡ ਪ੍ਰੈਸ਼ਰ ਕੰਟਰੋਲ ਰਹਿੰਦਾ ਹੈ। ਗਰਮੀ ’ਚ ਬਲੱਡ ਪ੍ਰੈਸ਼ਰ ਦੇ ਮਰੀਜ਼ ਇਸਨੂੰ ਆਪਣੀ ਡਾਈਟ ’ਚ ਸ਼ਾਮਿਲ ਕਰਨ।

ਇਮਿਊਨਿਟੀ ਇੰਪਰੂਵ ਕਰਦੀ ਹੈ

ਦਹੀ ’ਚ ਪ੍ਰੋਬਾਇਓਟਿਕ, ਗੁੱਡ ਬੈਕਟੀਰੀਆ ਮੌਜੂਦ ਰਹਿੰਦੇ ਹਨ ਜੋ ਸਾਡਾ ਇਮਿਊਨ ਸਿਸਟਮ ਦਰੁਸਤ ਰੱਖਦੇ ਹਨ। ਗਰਮੀ ’ਚ ਅਸੀਂ ਕਈ ਬਿਮਾਰੀਆਂ ਦੀ ਚਪੇਟ ’ਚ ਆ ਸਕਦੇ ਹਾਂ ਅਜਿਹੇ ’ਚ ਦਹੀ ਦੀ ਲੱਸੀ ਸਾਨੂੰ ਬਿਮਾਰੀਆਂ ਨਾਲ ਲੜਨ ਦੀ ਤਾਕਤ ਦਿੰਦੀ ਹੈ।

ਭਾਰ ਕੰਟਰੋਲ ਕਰਦੀ ਹੈ

ਘੱਟ ਕੈਲਰੀ ਅਤੇ ਫੈਟ ਦੀ ਲੱਸੀ ਦਾ ਇਕ ਗਿਲਾਸ ਰੋਜ਼ਾਨਾ ਪੀਣ ਨਾਲ ਭਾਰ ਕੰਟਰੋਲ ਕੀਤਾ ਜਾ ਸਕਦਾ ਹੈ। ਇਸਨੂੰ ਪੀ ਕੇ ਤੁਸੀਂ ਦਿਨ ਭਰ ਐਨਰਜੈਟਿਕ ਮਹਿਸੂਸ ਕਰਦੇ ਹੋ।

ਐਸੀਡਿਟੀ ਤੋਂ ਛੁਟਕਾਰਾ ਦਿਵਾਉਂਦੀ ਹੈ

ਗਰਮੀਆਂ ’ਚ ਜ਼ਿਆਦਾ ਮਸਾਲੇਦਾਰ, ਆਇਲੀ ਫੂਡ ਖਾਣ ਨਾਲ ਪਾਚਨ ਤੰਤਰ ਵਿਗੜਨ ਲੱਗਦਾ ਹੈ, ਅਜਿਹੇ ’ਚ ਠੰਢੀ ਲੱਸੀ ਤੁਹਾਡੇ ਪਾਚਨ ਨੂੰ ਦਰੁਸਤ ਕਰਦੀ ਹੈ। ਇਸਦੇ ਸੇਵਨ ਨਾਲ ਪੇਟ ਨੂੰ ਠੰਡਕ ਮਿਲਦੀ ਹੈ ਅਤੇ ਪੇਟ ’ਚ ਜਲਣ, ਅਪਚ, ਐਸੀਡਿਟੀ ਤੋਂ ਵੀ ਛੁਟਕਾਰਾ ਮਿਲਦਾ ਹੈ।

ਕਬਜ਼ ਤੋਂ ਛੁਟਕਾਰਾ ਦਿਵਾਉਂਦੀ ਹੈ ਲੱਸੀ

ਡਾਇਰਿਆ ਅਤੇ ਕਬਜ਼ ਦੀ ਸਮੱਸਿਆ ਤੋਂ ਰਾਹਤ ਦਿਵਾਉਂਦੀ ਹੈ ਲੱਸੀ। ਦਹੀ ’ਚ ਗੁੱਡ ਬੈਕਟੀਰੀਆ ਪਾਏ ਜਾਂਦੇ ਹਨ, ਜਿਸਦੇ ਸੇਵਨ ਨਾਲ ਕਬਜ਼ ਤੋਂ ਛੁਟਕਾਰਾ ਮਿਲਦਾ ਹੈ।

ਬਾਡੀ ਨੂੰ ਠੰਢਾ ਰੱਖਦੀ ਹੈ

ਲੱਸੀ ਗਰਮੀ ’ਚ ਬਾਡੀ ਦੇ ਤਾਪਮਾਨ ਨੂੰ ਠੀਕ ਰੱਖਦੀ ਹੈ। ਇਸ ’ਚ ਪਾਣੀ ਤੇ ਲੈਕਟਿਕ ਐਸਿਡ ਵੱਧ ਹੋਣ ਨਾਲ ਸਰੀਰ ਦਾ ਤਾਪਮਾਨ ਸਹੀ ਰਹਿੰਦਾ ਹੈ।

ਪ੍ਰੈਗਨੈਂਸੀ ’ਚ ਵੀ ਹੈ ਉਪਯੋਗੀ

ਪ੍ਰੈਗਨੈਂਸੀ ਦੌਰਾਨ ਲੱਸੀ ਇਮਿਊਨਿਟੀ ਬੂਸਟ ਕਰਦੀ ਹੈ। ਪੋਸ਼ਕ ਤੇ ਐਂਟੀ-ਆਕਸੀਡੈਂਟ ਗੁਣਾਂ ਨਾਲ ਭਰਪੂਰ ਲੱਸੀ ਸਰੀਰ ਨੂੰ ਹਾਈਡ੍ਰੇਟ ਰੱਖਦੀ ਹੈ। ਇਹ ਮਾਸਪੇਸ਼ੀਆਂ ਤੇ ਹੱਡੀਆਂ ਨੂੰ ਮਜ਼ਬੂਤ ਕਰਨ ਦੇ ਨਾਲ ਪਾਚਨ ਤੰਤਰ ਦਰੁਸਤ ਰੱਖਦੀ ਹੈ। ਲੱਸੀ ਮਾਂ ਅਤੇ ਬੱਚੇ ਦੋਵਾਂ ਦੀ ਚੰਗੀ ਸਿਹਤ ਲਈ ਜ਼ਰੂਰੀ ਹੈ।

Posted By: Ramanjit Kaur