ਨਾਰੀਅਲ ਦਾ ਦਰੱਖ਼ਤ ਲੰਬਾ ਤੇ ਉੱਚਾ ਹੁੰਦਾ ਹੈ। ਇਸ ਦੇ ਉਪਰਲੇ ਪਾਸੇ ਪੱਤਿਆ ਦਾ ਝੁੰਡ ਹੁੰਦਾ ਹੈ ਤੇ ਨਾਰੀਅਲ ਦਾ ਫਲ ਵੀ ਟੀਸੀ 'ਤੇ ਲੱਗਦਾ ਹੈ। ਇਸ ਦੀ ਉਚਾਈ 60-98 ਫੁੱਟ ਤਕ ਹੁੰਦੀ ਹੈ। ਇਸ ਦੀ ਕਾਸ਼ਤ ਭਾਰਤ ਦੇ ਦੱਖਣੀ ਹਿੱਸੇ 'ਚ ਕੀਤੀ ਜਾਂਦੀ ਹੈ।

ਫ਼ਾਇਦੇ

ਨਾਰੀਅਲ ਦੇ ਪਾਣੀ 'ਚ ਮੌਜੂਦ ਐਂਟੀਆਕਸੀਡੈਂਟਸ ਸਾਨੂੰ ਕਈ ਬਿਮਾਰੀਆਂ ਤੋਂ ਬਚਾਉਂਦੇ ਹਨ।।ਨਾਰੀਅਲ ਪਾਣੀ ਦਾ ਸੇਵਨ ਸ਼ੂਗਰ ਦੇ ਰੋਗੀਆਂ ਲਈ ਕਾਫ਼ੀ ਲਾਹੇਵੰਦ ਹੁੰਦਾ ਹੈ। ਇਸ 'ਚ ਮੌਜੂਦ ਪੌਸ਼ਟਿਕ ਤੱਤ ਸਰੀਰ ਦੇ ਗਲੂਕੋਜ਼ ਪੱਧਰ ਨੂੰ ਕੰਟਰੋਲ 'ਚ ਰੱਖਦੇ ਹਨ।

ਬਿਮਾਰੀਆਂ ਤੋਂ ਬਚਾਅ

- ਇਹ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰਨ, ਥਾਇਰਾਇਡ ਹਾਰਮੋਨ ਨੂੰ ਸੰਤੁਲਿਤ ਰੱਖਣ, ਦਿਲ ਨੂੰ ਮਜ਼ਬੂਤ ਰੱਖਣ 'ਚ ਵੀ ਸਹਾਇਕ ਹੈ।

- ਇਸ ਵਿਚਲਾ ਮੈਗਨਸ਼ੀਅਮ ਤੇ ਕੈਲਸ਼ੀਅਮ ਹੱਡੀਆਂ ਨੂੰ ਮਜ਼ਬੂਤ ਬਣਾਉਂਦਾ ਹੈ

- ਨਾਰੀਅਲ ਪਾਣੀ ਪੀਣ ਨਾਲ ਸਿਰਦਰਦ ਤੋਂ ਰਾਹਤ ਮਿਲਦੀ ਹੈ।

- ਨਾਰੀਅਲ ਪਾਣੀ 'ਚ ਹੋਰ ਵੀ ਬਹੁਤ ਸਾਰੇ ਪੌਸ਼ਟਿਕ ਤੱਤ ਤੇ ਐਂਜਾਈਮ ਹੁੰਦੇ ਹਨ, ਜੋ ਸਰੀਰ ਦਾ ਕਈ ਬਿਮਾਰੀਆਂ ਤੋਂ ਬਚਾ ਕਰਦੇ ਹਨ। ਗਰਭਵਤੀ ਔਰਤਾਂ ਲਈ ਵੀ ਨਾਰੀਅਲ ਪਾਣੀ ਲਾਹੇਵੰਦ ਹੈ।

ਮੋਟਾਪੇ 'ਚ ਫ਼ਾਇਦੇਮੰਦ

ਵੱਧ ਰਹੇ ਭਾਰ ਨੂੰ ਰੋਕਣ ਲਈ ਨਾਰੀਅਲ ਦਾ ਪਾਣੀ ਕਾਫ਼ੀ ਲਾਭਦਾਇਕ ਹੋ ਸਕਦਾ ਹੈ। ਨਾਰੀਅਲ ਪਾਣੀ ਪੀਣ ਨਾਲ ਕਾਫ਼ੀ ਦੇਰ ਭੁੱਖ ਨਹੀਂ ਲੱਗਦੀ, ਜਿਸ ਕਾਰਨ ਮੋਟਾਪਾ ਕੰਟਰੋਲ 'ਚ ਰਹਿੰਦਾ ਹੈ। ਇਸ ਲਈ ਮੋਟਾਪੇ ਤੋਂ ਪਰੇਸ਼ਾਨ ਵਿਅਕਤੀਆਂ ਲਈ ਨਾਰੀਅਲ ਪਾਣੀ ਲਾਹੇਵੰਦ ਸਾਬਿਤ ਹੋ ਸਕਦਾ ਹੈ। ਇਹ ਸਰੀਰ ਦੀ ਚਰਬੀ ਘਟਾਉਣ 'ਚ ਮਦਦ ਕਰਦਾ ਹੈ।

ਨਾਰੀਅਲ ਦਾ ਤੇਲ

ਨਾਰੀਅਲ ਦਾ ਤੇਲ ਭਾਰਤ ਦੇ ਬਹੁਤ ਹਿੱਸਿਆਂ 'ਚ ਭੋਜਨ ਦੇ ਰੂਪ 'ਚ ਵਰਤਿਆ ਜਾਂਦਾ ਹੈ। ਨਾਰੀਅਲ ਤੇ ਇਸ 'ਚ ਮੌਜੂਦ ਤੱਤ ਸਰੀਰ ਦੀ ਰੋਗਾਂ ਨਾਲ ਲੜਨ ਦੀ ਸਮਰੱਥਾ ਵਧਾਉਂਦੇ ਹਨ।

- ਕਪਿਲ ਦੇਵ ਸੋਨੀ

Posted By: Harjinder Sodhi