ਲਾਈਫਸਟਾਈਲ ਡੈਸਕ, ਨਵੀਂ ਦਿੱਲੀ : ਸਰਦੀ ’ਚ ਗਰਮ-ਗਰਮ ਸ਼ੱਕਰਕੰਦ ਖਾਣ ਦਾ ਸਵਾਦ ਵੀ ਅਲੱਗ ਹੈ। ਸ਼ੱਕਰਕੰਦ ਨੂੰ ਅੰਗਰੇਜ਼ੀ ’ਚ ‘ਸਵੀਟ ਪੋਟੈਟੋ’ ਵੀ ਕਿਹਾ ਜਾਂਦਾ ਹੈ, ਖਾਣ ’ਚ ਬੇਹੱਦ ਸਵਾਦਿਸ਼ਟ ਹੁੰਦੀ ਹੈ। ਇਸ ’ਚ ਕਈ ਪ੍ਰਕਾਰ ਦੇ ਪੌਸ਼ਟਿਕ ਤੱਤ ਪਾਏ ਜਾਂਦੇ ਹਨ, ਜੋ ਸਾਨੂੰ ਕਈ ਬਿਮਾਰੀਆਂ ਤੋਂ ਬਚਾ ਕੇ ਰੱਖਦੇ ਹਨ। ਸ਼ੱਕਰਕੰਦ ’ਚ ਭਰਪੂਰ ਮਾਤਰਾ ’ਚ ਮਿਨਰਲਜ਼, ਫਾਈਬਰਜ਼, ਵਿਟਾਮਿਨਜ਼ ਤੇ ਫਾਈਟੋਨਿਊਟ੍ਰਿਏਂਟਸ ਪਾਏ ਜਾਂਦੇ ਹਨ ਜੋ ਸਰੀਰ ਤੇ ਦਿਮਾਗ ਦੋਵਾਂ ਲਈ ਜ਼ਰੂਰੀ ਹੈ। ਸ਼ੱਕਰਕੰਦ ਦਾ ਇਸਤੇਮਾਲ ਸਰਦੀਆਂ ’ਚ ਸਭ ਤੋਂ ਜ਼ਿਆਦਾ ਕੀਤਾ ਜਾਂਦਾ ਹੈ। ਇਹ ਬਾਡੀ ਨੂੰ ਡਿਟਾਕਸੀਫਾਈ ਕਰ ਕੇ ਰੋਗਾਂ ਤੋਂ ਬਚਾਉਂਦੀ ਹੈ। ਇਹ ਪਾਚਣ ਨੂੰ ਦਰੁਸਤ ਰੱਖਦੀ ਹੈ ਨਾਲ ਹੀ ਇਮਿਊਨਿਟੀ ਵੀ ਵਧਾਉਂਦੀ ਹੈ। ਫੇਫੜਿਆਂ ਦੀ ਸਿਹਤ ਦਾ ਵੀ ਖ਼ਿਆਲ ਰੱਖਦੀ ਹੈ, ਇਸਦੇ ਖਾਣ ਨਾਲ ਅੱਖਾਂ ਦੀ ਰੋਸ਼ਨੀ ਵੱਧਦੀ ਹੈ। ਆਓ ਜਾਣਦੇ ਹਾਂ ਕਿ ਸ਼ੱਕਰਕੰਦ ਖਾਣ ਦੇ ਬਾਡੀ ਨੂੰ ਕਿਹੜੇ-ਕਿਹੜੇ ਫਾਇਦੇ ਹੋ ਸਕਦੇ ਹਨ...

ਅੱਖਾਂ ਲਈ ਫਾਇਦੇਮੰਦ ਹੈ

ਸ਼ੱਕਰਕੰਦ ’ਚ ਵਿਟਾਮਿਨ-ਏ ਪਾਇਆ ਜਾਂਦਾ ਹੈ ਜੋ ਅੱਖਾਂ ਲਈ ਬੇਹੱਦ ਜ਼ਰੂਰੀ ਹੈ। ਇਹ ਅੱਖਾਂ ਨੂੰ ਤੰਦਰੁਸਤ ਰੱਖਣ ਦੇ ਨਾਲ-ਨਾਲ ਦ੍ਰਿਸ਼ਟੀ ਦੀ ਸਮਰੱਥਾ ਨੂੰ ਵੀ ਵਿਕਸਿਤ ਕਰਦੀ ਹੈ ਤੇ ਉਸ ’ਚ ਹੋਣ ਵਾਲੇ ਵਿਕਾਰ ਨੂੰ ਦੂਰ ਕਰਨ ’ਚ ਵੀ ਮਦਦਗਾਰ ਸਾਬਿਤ ਹੁੰਦੀ ਹੈ। ਵਿਟਾਮਿਨ-ਏ ਤੇ ਬੀਟਾ ਕੈਰੋਟੀਨ ਅੱਖਾਂ ਨੂੰ ਮੋਤਿਆਬਿੰਦ ਦੇ ਜੋਖ਼ਿਮ ਤੋਂ ਬਚਾਉਂਦੇ ਹਨ।

ਇਮਿਊਨਿਟੀ ਵਧਾਉਂਦੀ ਹੈ ਸ਼ੱਕਰਕੰਦ

ਕੋਰੋਨਾਕਾਲ ’ਚ ਇਹ ਤੁਹਾਡੇ ਲਈ ਬੇਹੱਦ ਡਾਈਟ ਹੈ। ਇਸ ’ਚ ਇਮਿਊਨ ਸੈੱਲਜ਼ ਨੂੰ ਮਜ਼ਬੂਤ ਕਰਨ ਦੇ ਨਾਲ-ਨਾਲ ਇਮਿਊਨਿਟੀ ਨੂੰ ਵਧਾਉਣ ’ਚ ਸਰਗਰਮ ਗੁਣ ਪਾਏ ਜਾਂਦੇ ਹਨ।

ਬਲੱਡ ਪ੍ਰੈਸ਼ਰ ਕੰਟਰੋਲ ਕਰਦੀ ਹੈ

ਸ਼ੱਕਰਕੰਦ ਬਲੱਡ ਪ੍ਰੈਸ਼ਰ ਤੇ ਸਟਰੋਕ ਦੇ ਜੋਖ਼ਿਮ ਨੂੰ ਘੱਟ ਕਰਨ ’ਚ ਮਦਦ ਕਰਦੀ ਹੈ। ਸ਼ੱਕਰਕੰਦ ’ਚ ਮੌਜੂਦ ਪੋਟਾਸ਼ੀਅਮ ਤੇ ਮੈਗਨੀਸ਼ੀਅਮ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰਨ ’ਚ ਮਦਦ ਕਰਦੇ ਹਨ। ਸਟਰੋਕ ਦੇ ਖ਼ਤਰੇ ਤੋਂ ਬਚਾਉਂਦੀ ਹੈ। ਸ਼ੱਕਰਕੰਦ ਨਾਲ ਹੀ ਦਿਲ ਦੀ ਸਿਹਤ ਦਾ ਵੀ ਖ਼ਿਆਲ ਰੱਖਦੀ ਹੈ।

ਬਾਡੀ ਨੂੰ ਡਿਟਾਕਸੀਫਾਈ ਕਰਦੀ ਹੈ

ਸਰੀਰ ’ਚ ਕਈ ਹਾਨੀਕਾਰਕ ਪਦਾਰਥ ਪਾਏ ਜਾਂਦੇ ਹਨ, ਜਿਨ੍ਹਾਂ ਦਾ ਬਾਡੀ ’ਚੋਂ ਬਾਹਰ ਨਿਕਲਣਾ ਜ਼ਰੂਰੀ ਹੈ। ਸ਼ੱਕਰਕੰਦ ਇਨ੍ਹਾਂ ਪਦਾਰਥਾਂ ਨੂੰ ਬਾਹਰ ਕੱਢਦੀ ਹੈ।

ਸੋਜ ਨੂੰ ਘੱਟ ਕਰਦੀ ਹੈ

ਬਾਡੀ ’ਚ ਕਿਸੇ ਵੀ ਹਿੱਸੇ ’ਚ ਸੱਟ ਲੱਗਣ ਨਾਲ ਸੋਜ ਆ ਜਾਂਦੀ ਹੈ ਤਾਂ ਸ਼ੱਕਰਕੰਦ ਉਸ ਸੋਜ ਨੂੰ ਦੂਰ ਕਰਨ ’ਚ ਬੇਹੱਦ ਅਸਰਦਾਰ ਹੈ। ਇਸ ’ਚ ਇੰਫਲੇਮੇਂਟਰੀ ਗੁਣ ਪਾਏ ਜਾਂਦੇ ਹਨ, ਜੋ ਸੋਜ ਨੂੰ ਘੱਟ ਕਰਨ ਲਈ ਸਰਗਰਮ ਰੂਪ ਨਾਲ ਕਾਰਜ ਕਰਦੇ ਹਨ।

Posted By: Ramanjit Kaur